ਮੇਰੇ ਵੱਲੋ ਤੇ ਵਿੱਕੀ ਵੱਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ..ਅਸੀ ਇੱਥੇ ਵਿਦੇਸ਼ ਵਿਚ ਰਹਿ ਕ ਇਕ ਗੀਤ ਜਾ ਫਿਰ ਤੁਸੀ ਕਵਿਤਾ ਕਹਿ ਸਕਦੇ ਹੋ ਲਿਖੀ ਹੈ ਕਿ ਕਈ ਲੋਕ ਪੈਸੇ ਕਰਕੇ ਇਕ ਦੂਸਰੇ ਨੂੰ ਛੱਡ ਦਿੰਦੇ ਹਨ ਚਾਹੇ ਉਹ ਪਿਆਰ ਵਿਚ ਹੋਵੇ, ਰਿਸ਼ਤੇਦਾਰ ਵਿੱਚ ਹੋਵੇ, ਕਾਰੋਬਾਰ ਵਿੱਚ ਹੋਵੇ ਜਾ ਫਿਰ ਭਾਵੇ ਉਹ ਸਰਕਾਰ ਵਿੱਚ ਹੋਵੇ ਜਿੱਥੇ ਪੈਸਾ ਹੈ ਉੱਥੇ ਪਿਆਰ ਨਹੀ ਹੁੰਦਾ ਇਹ ਸਭ ਸੱਚਾਈ ਹੈ ਕੋਈ ਕਾਲਪਨਿਕ ਨਹੀ ਇਸਨੂੰ ਪੜਣਾਂ ਤੇ ਫਿਰ ਜਰੂਰ ਕਾੰਮੈਂਟ ਕਰਨਾ ਜਿਸ ਨੂੰ ਪਸੰਦ ਨਾ ਆਏ ਮਾਫ ਕਰ ਦੇਣਾ, ਧੰਨਵਾਦ........
ਦੱਸ ਕਿਉਂ ਸੱਜਣਾ ਪੈਸੇ ਖਾਤਿਰ ਸਭ ਰਿਸ਼ਤੇ ਨਾਤੇ ਤੋੜੇ ਨੇ
ਤੇਰੇ ਲਈ ਘਰ ਬਾਰ ਮੈਂ ਛੱਡਿਆ, ਤੇਰੇ ਲਈ ਸੰਸਾਰ ਮੈਂ ਛੱਡਿਆ,
ਤੈਨੂੰ ਹੀ ਬਸ ਪੌਣ ਦੀ ਖਾਤਿਰ ਯਾਰਾ ਦੇ ਦਿਲ ਵੀ ਤੋੜੇ ਨੇ,
ਦੱਸ ਕਿਉਂ ਸੱਜਣਾ ਪੈਸੇ ਖਾਤਿਰ ਸਭ ਰਿਸ਼ਤੇ ਨਾਤੇ ਤੋੜੇ ਨੇ......| ੨
ਕਰ ਕਰ ਡਿਗ਼ਰੀਆਂ ਵਿਹਲੇ ਰਹਿ ਗਏ ਵਿਦੇਸ਼ ਜਾਣ ਦਿਆਂ ਚੱਕਰਾਂ ਵਿੱਚ ਪੈ ਗਏ,
ਕਰ ਕਰ ਡਿਗ਼ਰੀਆਂ ਵਿਹਲੇ ਰਹਿ ਗਏ ਬਾਹਰ ਆਣ ਦਿਆਂ ਚੱਕਰਾਂ ਵਿੱਚ ਪੈ ਗਏ,
ਜਦ ਤੇਰੇ ਮਾਪੇ ਇਹ ਕਹਿ ਗਏ, ਮਿਲਦੇ ਇੰਡੀਆ ਚ’ ਪੈਸੇ ਥੋੜੇ ਨੇ,
ਦੱਸ ਕਿਉਂ ਸੱਜਣਾ ਪੈਸੇ ਖਾਤਿਰ ਸਭ ਰਿਸ਼ਤੇ ਨਾਤੇ ਤੋੜੇ ਨੇ......| ੨
ਤੂੰ ਵੀ IELTS ਕਰਕੇ ਚਲੀ ਗਈ ਮੈਨੂੰ ਲ਼ਾਰਾ ਲਾ ਕੇ ਪਿਆਰ ਦਾ,
ਮੈਲਬੋਰਨ ਜਾ ਕੇ ਭੁੱਲ ਗਈ ਓ ਦਿਨ ਕੀਤੇ ਕੌਲ ਕਰਾਰ ਦਾ,
ਹੁਣ ਰੱਬ ਜਾਣਦਾ ਕਿਸ ਦਿਨ ਪੈਣੇ ਸਾਡੀ ਜਿੰਦਗੀ ਦੇ ਵਿਚ ਮੋੜੇ ਏ,
ਦੱਸ ਕਿਉਂ ਸੱਜਣਾ ਪੈਸੇ ਖਾਤਿਰ ਸਭ ਰਿਸ਼ਤੇ ਨਾਤੇ ਤੋੜੇ ਨੇ......| ੨
ਪਰਮਿੰਦਰ ਵੀ ਖੈਰ ਮੰਗੇ ਸਭ ਦੀ ਵਿਚ ਬਟਾਲੇ ਰਹਿੰਦਾ ਜੋ,
ਵਿੱਕੀ ਵੀ ਖੈਰ ਮੰਗੇ ਸਭ ਦੀ ਵਿਚ ਸੰਗਰੂਰ ਦੇ ਰਹਿੰਦਾ ਜੋ,
ਪੈਸੇ ਕਰਕੇ ਪਿਆਰ ਨਾ ਛੱਡਿਓ ਇਹ ਸਭ ਨੂੰ ਹੈ ਕਹਿੰਦਾ ਓ,
ਹੁਣ ਤੇਰੀਆਂ ਯਾਦਾ ਵਾਲੇ ਨੀ ਇਹ ਰਹਿ ਗਏ ਸਾਹ ਹੁਣ ਥੋੜੇ ਨੇ,
ਦੱਸ ਕਿਉਂ ਸੱਜਣਾ ਪੈਸੇ ਖਾਤਿਰ ਸਭ ਰਿਸ਼ਤੇ ਨਾਤੇ ਤੋੜੇ ਨੇ......| ੨