Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰੂਹ ਦੀ ਖ਼ੁਰਾਕ…

ਉੱਘੇ ਸ਼ਾਇਰ ਪਰਮਿੰਦਰਜੀਤ ਹੁਰਾਂ ਨੇ ਫੋਨ ’ਤੇ ਗੱਲ ਸੁਣਾਈ ਕਿ ਕਿਸੇ ਮੁਲਕ ਵਿੱਚ ਕੁਝ ਬੱਚੇ ਆਪਣੀ ਮਸਤੀ ਵਿੱਚ ਖੇਡ ਰਹੇ ਸਨ। ਕਿਸੇ ਸਿਆਣੇ ਨੇ ਉਨ੍ਹਾਂ ਨੂੰ ਕਿਹਾ ਕਿ ਸਾਹਮਣੇ ਵਾਲੇ ਰੁੱਖ ’ਤੇ ਉਸ ਨੇ ਕੁਝ ਚਾਕਲੇਟ ਰੱਖੇ ਹਨ। ਜਿਹੜਾ ਬੱਚਾ ਪਹਿਲਾਂ ਪਹੁੰਚੇਗਾ, ਉਹ ਚਾਕਲੇਟ ਲੈ ਲਵੇਗਾ। ਬੱਚੇ ਤਾਂ ਬੱਚੇ ਹੀ ਹੁੰਦੇ ਹਨ। ਕੀ ਪਤਾ, ਉਹ ਚਾਕਲੇਟ ਦੇ ਲਾਲਚ ਵਿੱਚ ਸ਼ਾਇਦ ਇੱਕ-ਦੂਜੇ ਨੂੰ ਪਿਛਾਂਹ ਧੱਕਦੇ, ਹੋ ਸਕਦਾ ਉਨ੍ਹਾਂ ’ਚੋਂ ਇੱਕ-ਅੱਧਾ ਡਿੱਗ ਵੀ ਪੈਂਦਾ ਤੇ ਸਭ ਤੋਂ ਤਕੜਾ ਬੱਚਾ ਚਾਕਲੇਟ ਹਾਸਲ ਕਰ ਲੈਂਦਾ ਜਾਂ ਫਿਰ ਉਹ ਆਪਸ ਵਿੱਚ ਲੜ ਪੈਂਦੇ।
ਕਿੰਨੀਆਂ ਹੀ ਸੰਭਾਵਨਾਵਾਂ ਹੋ ਸਕਦੀਆਂ ਸਨ ਪਰ ਉਨ੍ਹਾਂ ਬੱਚਿਆਂ ਦੀ ਗੱਲ ਕੁਝ ਹੋਰ ਸੀ। ਉਨ੍ਹਾਂ ਨੇ ਸਿਆਣੇ ਦੀ ਗੱਲ ਸੁਣੀ। ਇੱਕ-ਦੂਜੇ ਦਾ ਹੱਥ ਫੜਿਆ ਤੇ ਇਕੱਠੇ ਤੁਰਦੇ ਹੋਏ ਰੁੱਖ ਕੋਲ ਪਹੁੰਚ ਗਏ। ਜਿੰਨੇ ਵੀ ਚਾਕਲੇਟ ਮਿਲੇ ਸਭ ਨੇ ਵੰਡ ਕੇ ਖਾ ਲਏ। ਮੇਰੀ ਸਾਰੀ ਦੀ ਸਾਰੀ ਸੋਚ ਉਸ ਬਿੰਦੂ ’ਤੇ ਹੀ ਅਟਕ ਗਈ, ਜਦੋਂ ਉਨ੍ਹਾਂ ਬੱਚਿਆਂ ਅੰਦਰਲੀ ਭਾਵਨਾ ਨੇ ਇੱਕ-ਦੂਜੇ ਨਾਲ ਤੁਰਨ ਦਾ ਫ਼ੈਸਲਾ ਲਿਆ। ਮੇਰਾ ਉਸ ਭਾਵਨਾ ’ਤੇ ਕੁਰਬਾਨ ਹੋਣ ਨੂੰ ਚਿੱਤ ਕਰ ਆਇਆ। ਇੰਨੀ ਸੋਹਣੀ ਗੱਲ ਸੁਣਾਉਣ ਲਈ ਮੈਂ ਬਾਈ ਪਰਮਿੰਦਰਜੀਤ ਦਾ ਧੰਨਵਾਦ ਵੀ ਕੀਤਾ।
ਅੱਜ ਦੇ ਇਸ ਮੈਂ, ਮੇਰੀ ਦੇ ਯੁੱਗ ਵਿੱਚ ਜੇ ਕਿਤੇ ਅਸੀਂ ਅਜਿਹੀ ਭਾਵਨਾ ਪ੍ਰਫੁੱਲਤ ਕਰ ਸਕੀਏ ਤਾਂ ਸੰਸਾਰ ’ਚੋਂ ਭੁੱਖ ਨਾਲ ਹੋਣ ਵਾਲੀਆਂ ਮੌਤਾਂ, ਵਸਤਾਂ ਦੀ ਜ਼ਖੀਰੇਬਾਜ਼ੀ, ਕਾਣੀ ਵੰਡ, ਜ਼ਰ, ਜ਼ੋਰੂ ਤੇ ਜ਼ਮੀਨ ਪਿੱਛੇ ਹੁੰਦੇ ਕਤਲ ਘਟ ਜਾਣ ਅਤੇ ਰੱਬ ਦੀ ਵਰੋਸਾਈ ਧਰਤੀ ਮਨੁੱਖਾਂ ਦੇ ਰਹਿਣ-ਸਹਿਣ ਲਈ ਜ਼ਰਖੇਜ਼ ਅਤੇ ਸਵਰਗ ਦੇ ਨਿਆਈਂ ਹੋ ਜਾਵੇ। ਚਾਕਲੇਟ ਹੋਣ ਜਾਂ ਫਲ ਜਾਂ ਫਿਰ ਹੋਰ ਲੋੜੀਂਦੀਆਂ ਵਸਤਾਂ, ਜੇ ਇੱਕ ਜਣਾ ਹੀ ਖਾਵੇ ਤਾਂ ਢਿੱਡ ਤਾਂ ਉਸ ਦਾ ਵੀ ਨਹੀਂ  ਭਰਦਾ ਕਿਉਂਕਿ ਇਹ ਢਿੱਡ ਫਿਰ ਭੁੱਖੇ ਦਾ ਭੁੱਖਾ ਹੀ ਰਹਿੰਦਾ ਹੈ। ਕੁਝ ਘੜੀਆਂ ਭੁੱਖ ਤੋਂ ਨਿਜਾਤ ਜਾਂ ਵਸਤੂ ਦੀ ਪ੍ਰਾਪਤੀ ਦਾ ਅਹਿਸਾਸ ’ਕੱਲੇ-ਕਾਰੇ ਨੂੰ ਹੁੰਦਾ ਹੈ ਪਰ ਹੱਥ ਫੜ ਕੇ ਕਦਮ ਨਾਲ ਕਦਮ ਇਕੱਠੇ ਤੁਰਨਾ ਤੇ ਪ੍ਰਾਪਤੀ ਦਾ ਅਹਿਸਾਸ ਸਭ ਲਈ ਕਿੰਨਾ ਸੁਖਾਵਾਂ, ਰੂਹ ਨੂੰ ਸਕੂਨ ਦੇਣ ਵਾਲਾ ਤੇ ਉਮਰਾਂ ਦੀ ਭੁੱਖ ਮਿਟਾਉਣ ਵਾਲਾ ਹੁੰਦਾ ਹੈ। ਰੋਟੀ ਅੱਧੀ ਖਾ ਕੇ ਵੀ ਤਸੱਲੀ ਹੋ ਜਾਂਦੀ ਹੈ, ਢਿੱਡ ਨੂੰ ਸ਼ਾਂਤੀ ਮਿਲ ਜਾਂਦੀ ਹੈ ਤੇ ਉਹ ਅਹਿਸਾਸ ਕਿੰਨਾ ਵੱਡਾ ਹੈ। ਰੂਹ ਦਾ ਰੱਜ, ਵੰਡ ਖਾਣ ਦੀ ਤਸੱਲੀ, ਸਾਰੀ ਉਮਰ ਲਈ ਰੂਹ ਦੀ ਖੁਰਾਕ ਬਣ ਜਾਂਦੀ ਹੈ।
…ਕਈ ਵਾਰ ਦੁਪਹਿਰ ਨੂੰ ਲੱਗੀ ਭੁੱਖ ’ਚ ਨਾਲ ਦੇ ਸਾਥੀ ਦੁਆਰਾ ਰੋਟੀ ਖਾਣ ਲਈ ਮਾਰੀ ਗਈ ਸੁਲ੍ਹਾ ਤਹਿਤ ਖਾਧੀਆਂ ਇੱਕ-ਦੋ ਬੁਰਕੀਆਂ ਵੀ ਭੁੱਖ ਦੂਰ ਕਰ ਦਿੰਦੀਆਂ ਹਨ, ਢਿੱਡ ਭਰਿਆ-ਭਰਿਆ ਲੱਗਦਾ ਹੈ।
ਗੱਲ ਸਿਰਫ਼ ਸੋਚ ਦੀ ਹੈ। ਮਨ ’ਚ ਆਏ ਵਿਚਾਰ ਦੀ ਹੈ ਕਿ ਕੁਝ ਖਾਧਾ ਹੈ। ਪਿਆਰ ਦੀਆਂ ਦੋ ਗਰਾਹੀਆਂ ਨਾਲ ਹੀ ਢਿੱਡ ਵੱਲੋਂ ਦਿਮਾਗ ਨੂੰ ਸੰਕੇਤ ਮਿਲ ਜਾਂਦਾ ਹੈ ਕਿ ਭੁੱਖ ਸ਼ਾਂਤ ਹੋ ਗਈ ਹੈ।  ਅਜਿਹੇ ਵੀ ਢਿੱਡ ਹਨ ਜਿਨ੍ਹਾਂ ਦੀ ਭੁੱਖ ਕਦੇ ਨਹੀਂ ਮਿਟਦੀ। ਦੂਜੇ ਦਾ ਹੱਕ ਖੋਹ ਕੇ, ਹਰ ਜਾਇਜ਼-ਨਾਜਾਇਜ਼ ਤਰੀਕੇ ਵਰਤ ਕੇ ਵੀ ਉਨ੍ਹਾਂ ਦਾ ਢਿੱਡ ਭੁੱਖਾ ਹੀ ਰਹਿੰਦਾ ਹੈ। ਅਜਿਹਾ ਢਿੱਡ ਨਾ ਕਦੇ ਭਰਿਆ ਹੈ ਤੇ ਨਾ ਕਦੇ ਭਰਨਾ ਹੈ। ਭੁੱਖ ਢਿੱਡ ’ਚ ਨਹੀਂ ਮਨ ’ਚ ਹੁੰਦੀ ਹੈ, ਬੇਅੰਤ, ਅਥਾਹ, ਨਾ ਮਿਟ ਸਕਣ ਵਾਲੀ।
ਲੋੜ ਤਾਂ ਬਸ ਦਿਲ ਤੇ ਦਿਮਾਗ ਨੂੰ ਸੰਕੇਤ ਦੇਣ ਦੀ ਹੈ ਕਿ ਬਸ ਬਹੁਤ ਹੋ ਗਿਆ। ਹੁਣ ਹੋਰ ਭੁੱਖ ਨਹੀਂ, ਤ੍ਰਿਸ਼ਨਾ ਨਹੀਂ। ਤ੍ਰਿਪਤੀ ਦਾ ਰਾਹ ਅਖ਼ਤਿਆਰ ਕਰਨਾ ਹੀ ਬਣਦਾ ਹੈ। ਇੱਕ ਮੱਧਵਰਗੀ ਮਨੁੱਖ ਨੂੰ ਜਦੋਂ ਕਈ ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੋਵੇ ਤੇ ਦੂਸਰੇ ਪਾਸੇ ਉੱਨਾ ਹੀ ਕੰਮ ਕਰਨ ਵਾਲੇ ਤੇ ਉੱਨਾ ਹੀ ਪੜ੍ਹੇ-ਲਿਖੇ ਐਡਹਾਕ ਜਾਂ ਕੰਟਰੈਕਟ ’ਤੇ ਰੱਖੇ ਪ੍ਰੋਫੈਸਰ/ ਅਧਿਆਪਕ ਨੂੰ ਤੇ ਉੱਥੇ ਕੰਮ ਕਰਦੇ ਕਲਰਕ ਨੂੰ ਜਾਂ ਫਿਰ ਚੌਕੀਦਾਰ ਤੇ ਸਫ਼ਾਈ ਸੇਵਕ ਨੂੰ ਜ਼ਿਆਦਾ ਘੰਟੇ, ਜ਼ਿਆਦਾ ਹੱਡ-ਭੰਨਵਾਂ ਕੰਮ ਕਰਨ ਬਦਲੇ ਬਹੁਤ ਘੱਟ ਤਨਖ਼ਾਹ ਤੇ ਮੁਕਾਬਲਤਨ ਘਰਾਂ ’ਚ ਸਫ਼ਾਈ ਦਾ ਕੰਮ ਕਰਨ  ਵਾਲੀਆਂ ਔਰਤਾਂ ਨੂੰ ਪੂਰੇ ਮਹੀਨੇ ਲਈ 1500 ਤੋਂ 2500 ਰੁਪਏ ਤਨਖ਼ਾਹ¨ਮਿਲਦੀ ਹੋਵੇ ਤਾਂ ਇਹ ਕਿੰਨੀ ਵਿਡੰਵਨਾ ਹੈ…।
ਪਰ ਰੱਬ ਦੀ ਕੁਦਰਤ ਦੇਖੋ, ਢਿੱਡ ਸਭ ਦਾ ਇੱਕੋ ਜਿੱਡਾ, ਇੱਕੋ ਜਿਹਾ ਹੈ। ਕੋਈ ਵੱਡਾ-ਛੋਟਾ ਨਹੀਂ। ਹਰ ਵੇਲੇ ਖਾ-ਖਾ ਕੇ ਵਧਾਇਆ ਹੋਇਆ ਤੇ ਭੁੱਖੇ ਰਹਿ ਕੇ ਅੰਦਰ ਨੂੰ ਧਸਿਆ ਹੋਇਆ। ਬਸ ਇਹੀ ਅੰਤਰ, ਇਹੀ ਫ਼ਰਕ ਹੈ। ਮਾਇਆ ਦਾ ਪਾਸਾਰ ਵੀ ਇਸੇ ਤਰ੍ਹਾਂ ਦਾ ਹੀ ਹੈ। ਜੋ ਇੱਕੋ ਥਾਂ ਪਈ ਹੈ…ਤੇ ਅਸੀਂ ਉਸ ਮਾਇਆ ਨੂੰ ਹਾਸਲ ਕਰਨ ਲਈ ਸਾਹੋ-ਸਾਹੀ, ਵਾਹੋ-ਦਾਹੀ ਇੱਕ-ਦੂਜੇ ਨੂੰ ਲਤਾੜਦੇ, ਮਾਰਦੇ, ਧੋਖਾ ਦਿੰਦੇ ਤੇ ਕਦੇ ਨਾ ਮੁੱਕਣ ਵਾਲੀ ਦੌੜ ਵਿੱਚ ਨਿਰੰਤਰ ਦੌੜੀ ਤੇ ਬਸ ਦੌੜੀ ਜਾ ਰਹੇ ਹਾਂ।
ਕੀ ਇੰਜ ਨਹੀਂ ਹੋ ਸਕਦਾ ਕਿ ਅਸੀਂ ਇੱਕ-ਦੂਜੇ ਦਾ ਹੱਥ ਘੁੱਟ ਕੇ ਫੜ ਲਈਏ। ਜੋ ਪਿੱਛੇ ਰਹਿ ਜਾਵੇ ਉਸ ਨੂੰ ਨਾਲ ਰਲਾ ਲਈਏ ਤੇ ਇਕੱਠੇ ਤੁਰੀਏ ਤਾਂ ਜੋ ਕੁਦਰਤ ਦੀਆਂ ਵਰੋਸਾਈਆਂ ਸਾਰੀਆਂ ਨਿਆਮਤਾਂ, ਦਾਤਾਂ ਸਭ ਲਈ ਸਾਂਝੀਆਂ ਹੋਣ, ਭਾਵੇਂ ਥੋੜ੍ਹੀਆਂ ਹੀ ਸਹੀ ਤੇ ਕੋਈ ਵੀ ਢਿੱਡ ਭੁੱਖਾ ਨਹੀਂ ਰੱਜਿਆ, ਰੱਜਿਆ ਜਾਪੇ।                      

 

ਡਾ . ਸਰਬਜੀਤ ਕੌਰ ਸੋਹਲ *  ਸੰਪਰਕ: 94171-82482

11 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx....bitu ji.....for sharing it here.....

12 May 2012

Reply