Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 217
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਰੁੱਖਾਂ ਜਿਹਾ ~
ਨਾਨਾ ਆਖਦੈ
ਰੁੱਖਾਂ ਥੱਲੇ ਖਲੋ
ਰੁੱਖ ਵੱਢਣ‌ ਦੀ ਗੱਲ ਨਹੀਂ ਕਰਨੀ
ਰੁੱਖ ਡਰ ਜਾਂਦੇ

ਸਮਾਧੀ ਵਿਚ ਬੈਠੇ
ਭਗਵਾਨ ਸ਼ਿਵ ਹੁੰਦੇ ਰੁੱਖ

ਇਕ ਦੂਜੇ ਨੂੰ
ਜੜ੍ਹਾਂ ਨਾਲ ਮਿਲਦੇ
ਗੱਲਾਂ ਕਰਦੇ
ਕੁਹਾੜੀ ਪਲੀਰਦੇ ਬੰਦੇ ਬਾਰੇ
ਕੀ ਕਹਿਣਗੇ

ਜੜ੍ਹਾਂ ਰੁੱਖਾਂ ਦੀ ਸ਼ਾਹ ਰਾਹ ਹੁੰਦੀਆਂ
ਸ਼ਾਹ ਰਗ਼ ਵੀ

ਪਾਣੀ ਦੀ ਖੋਜ ਵਿਚ
ਭਟਕਦੀਆਂ ਜੜ੍ਹਾਂ

ਰੁੱਖ ਪਾਣੀ ਲੱਭ ਲੈਂਦੇ
ਵਸ ਜਾਂਦੇ ਕਦੀਮ ਸ਼ਹਿਰਾਂ ਵਾਂਗ
ਪਾਣੀਆਂ ਕੰਢੇ

ਰਾਤ ਸੌਂਦੇ
ਸਵੇਰੇ ਜਾਗਦੇ
ਜਪੁਜੀ ਰਹਿਰਾਸ ਕਰਦੇ

ਜਪੁਜੀ ਰਹਿਰਾਸ ਵੇਲੇ
ਰੁੱਖਾਂ ਹੇਠ ਨਹੀਂ ਜਾਈਦਾ

ਪੱਤੇ, ਬਸਤਰ
ਫੁੱਲ, ਗਹਿਣੇ
ਫੱਲ, ਧਰਤੀ ਨੂੰ ਲਿਖੀਆਂ
ਰੁੱਖਾਂ ਦੀਆਂ ਚਿੱਠੀਆਂ

ਕਦੀ ਕਦੀ ਸਿਰਨਾਵੇਂ ਤੇ
ਨਹੀਂ ਵੀ ਪੁੱਜਦੀਆਂ ਚਿੱਠੀਆਂ

ਕਾਗ਼ਜ਼ ਉੱਤੇ
ਚਿੱਠੀ ਲਿਖੋ, ਕਵਿਤਾ ਜਾਂ ਸੱਚਾ ਨਾਮ
ਕਤਲ ਹੋਏ ਬਿਰਖ਼ ਨੂੰ
ਕੋਈ ਫ਼ਰਕ ਨੀ ਪੈਂਦਾ

ਬਰਫ਼ ਹੇਠ ਕੱਜੇ ਪੱਤੇ
ਘੁਸਰ ਮੁਸਰ ਕਰਦੇ
ਝੱਖੜਾਂ ਵਿਚ ਖਿੜਖਿੜਾ ਹੱਸਦੇ

ਪੰਛੀਆਂ ਦੇ ਆਲ੍ਹਣੇ ਪਾਉਣ ਵੇਲੇ
ਟੱਬਰ ਦਾ ਵਡੇਰਾ ਜਾਪਦੇ ਰੁੱਖ

ਰੁੱਖਾਂ ਦੀ ਖੁਰਦਰੀ ਦੇਹ ਵਿਚ
ਨਾਨੇ ਦੇ ਕਿਰਤੀ ਹੱਥ ਦਿਸਦੇ ਮੈਨੂੰ ~

ਪਲੀਰਨਾ: ਪੱਥਰ ਉੱਤੇ ਘਿਸ ਕੇ ਤੇਜ਼ ਕਰਨਾ ਜਾਂ ਧਾਰ ਲਾਉਣਾ
27 Sep 2020

sukhpal singh
sukhpal
Posts: 1383
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bahut hi kabile tareef kavita hai Gaffal Saab,.................great

01 Oct 2020

JAGJIT SINGH JAGGI
JAGJIT SINGH
Posts: 1692
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਗਾਫ਼ਲ ਬਾਈ,
ਸੱਤੇ ਖੈਰਾਂ ਨੇ ਬੰਦੇ ਨੂੰ
ਜਦ ਤਕ ਬਿਰਛਾਂ ਨਾਲ ਯਾਰੀ ਏ
ਭੁੱਲ ਕੇ ਵੇਖ ਲਏ ਇਨ੍ਹਾਂ ਨੂੰ
ਫਿਰ ਹਰ ਬੰਨਿਓਂ ਖੁਆਰੀ ਏ 

ਗਾਫ਼ਲ ਬਾਈ, ਬਹੁਤ ਸੁੰਦਰ ਜਤਨ - ਰਚਨਾ ਵਿਚ ਬੰਦੇ ਦੀ ਕੁਦਰਤ ਨਾਲ ਮੁੱਢ ਕਦੀਮੀ ਦੋਸਤੀ ਦੀ ਖੁਸ਼ਬੋ ਐ | ਇਸ ਵਿਚ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਦਾ ਝਾਉਲਾ ਪੈਂਦਾ ਹੈ ਜੋ ਅਤਿ ਸੁਖਾਵਾਂ ਭਾਸਦਾ ਹੈ | ਬਸ ਇਹੀ ਰੂਹ ਹੈ ਕਿਰਤ ਦੀ |


ਸੱਤੇ ਖੈਰਾਂ ਨੇ ਬੰਦੇ ਨੂੰ

ਜਦ ਤਕ ਬਿਰਛਾਂ ਨਾਲ ਯਾਰੀ ਏ

ਭੁੱਲ ਕੇ ਵੇਖ ਲਏ ਇਨ੍ਹਾਂ ਨੂੰ

ਹਰ ਬੰਨੇ ਖੱਜਲ ਖੁਆਰੀ ਏ 


ਰਾਜ਼ੀ ਰਹੋ, ਅਤੇ ਸੋਹਣਾ ਸੋਹਣਾ ਲਿਖਦੇ ਰਹੋ |

 

 

02 Oct 2020

Reply