|
ਸਾਡੀ ਕੌਮ ਨੂੰ ਓਹੋ ਗੱਦਾਰ ਕਹਿੰਦੇ |
sahibzaadean di shahidi nu samarpit,,,,,,,,
ਸਵਾਮਣ ਸੀ ਨਿੱਤ ਜਨੇਉ ਲਹਿੰਦਾ , ਕੋਈ ਉੱਠਿਆ ਮਰਦ ਦਲੇਰ ਨਹੀਂ , ਆਖਿਰ ਸੁਣੀ ਪੁਕਾਰ ਪੰਜਾਬੀਆਂ ਨੇਂ , ਸਿਰ ਵਾਰ ਦਿੱਤਾ ਲਾਈ ਦੇਰ ਨਹੀਂ , ਧਰਤੀ ਵੇਖਕੇ ਦਿੱਲੀ ਦੀ ਲਾਲ ਹੋਈ , ਸ਼ਰਮ ਕਿਸੇ ਨੂੰ ਰਤਾ ਨਾਂ ਆਈ ਲੋਕੋ , ਸਾਡੀ ਕੌਮ ਨੂੰ ਓਹੋ ਗੱਦਾਰ ਕਹਿੰਦੇ , ਕੌਮ ਜਿੰਨਾਂ ਦੀ ਅਸੀਂ ਬਚਾਈ ਲੋਕੋ |
*****************
ਇਹਨਾਂ ਪਿਛੇ ਸੀ ਰੁਆਂ "ਚ ਬੱਝ ਸੜਗੇ , ਬੰਦ ਬੰਦ ਵੀ ਸਨ ਕਟਵਾਏ ਆਪਾਂ , ਇੱਜ਼ਤ ਇਹਨਾਂ ਦੀ ਸਦਾਂ ਬਚਾਉਣ ਦੇ ਲਈ , ਪੱਗਾਂ ਵਾਲੇ ਸੀ ਸਿਰ ਕਟਵਾਏ ਆਪਾਂ , ਓਹਨਾਂ ਸਿਰਾਂ ਦੇ ਲਈ ਇਹ ਨਿੱਤ ਹੀ ,
ਫੰਦੇ ਫਾਂਸੀ ਦੇ ਜਾਣ ਬਣਾਈ ਲੋਕੋ , ਸਾਡੀ ਕੌਮ ਨੂੰ ਓਹੋ ਗੱਦਾਰ ਕਹਿੰਦੇ , ਕੌਮ ਜਿੰਨਾਂ ਦੀ ਅਸੀਂ ਬਚਾਈ ਲੋਕੋ |
******************
ਅਸੀਂ ਭਗਤੀ ਦੀ ਜਦੋਂ ਅਰਦਾਸ ਕਰੀਏ , ਤੇਗ ਵਿੱਚ ਪ੍ਰਸ਼ਾਦ ਦੇ ਮਾਰਦੇ ਹਾਂ , ਸਾਨੂੰ ਗੁੜਤੀ ਏ ਖੰਡੇ ਦੇ ਅੰਮ੍ਰਿਤਾਂ ਦੀ , ਆਸ਼ਿਕ਼ ਤੀਰ ਤਲਵਾਰ ਦੀ ਧਾਰ ਦੇ ਹਾਂ , ਸਿਰ ਚੱਕਿਆ ਜੁਲਮ ਦੇ ਦੈਂਤ ਜਦ ਵੀ , ਉੱਤੇ ਸਿੱਖਾਂ ਤਲਵਾਰ ਚਲਾਈ ਲੋਕੋ ,
ਸਾਡੀ ਕੌਮ ਨੂੰ ਓਹੋ ਗੱਦਾਰ ਕਹਿੰਦੇ , ਕੌਮ ਜਿੰਨਾਂ ਦੀ ਅਸੀਂ ਬਚਾਈ ਲੋਕੋ |
******************
ਅਸੀਂ ਦੇਗਾਂ ਦੇ ਵਿੱਚ ਵੀ ਉੱਬਲੇ ਹਾਂ , ਕੀਤੀ ਸੀ ਨਹੀਂ ਸੂਲੀ ਤੇ ਟੰਗਿਆ ਨੇਂ , ਅਸੀਂ ਆਰਿਆਂ ਥੱਲੇ ਆ ਪੜੀ ਬਾਣੀ , ਸਾਡੇ ਸਿਰ ਨੂੰ ਪਰਖਿਆ ਰੰਬਿਆਂ ਨੇਂ , ਜਦੋਂ ਸ਼ਹੀਦੀ ਦੇ ਜੂਏ ਦੀ ਗੱਲ ਚੱਲੀ , ਜਿੰਦ ਸਿੱਖਾਂ ਨੇਂ ਦਾਅ ਤੇ ਲਾਈ ਲੋਕੋ , ਸਾਡੀ ਕੌਮ ਨੂੰ ਓਹੋ ਗੱਦਾਰ ਕਹਿੰਦੇ , ਕੌਮ ਜਿੰਨਾਂ ਦੀ ਅਸੀਂ ਬਚਾਈ ਲੋਕੋ |
******************
ਬੱਚੇ ਨੀਹਾਂ "ਚ ਖੜੇ ਵੀ ਹੱਸਦੇ ਸੀ , "ਮਿੰਦਰਾ" ਅਨੋਖਾ ਇਤਿਹਾਸ ਸਰਹੰਦ ਦਾ ਏ , ਰੰਗ ਕੇਸਰੀ ਵਿੱਚ ਤਿਰੰਗੇ ਦੇ ਜੋ , ਇਹ ਵੀ ਸਿੱਖਾਂ ਦੇ ਖੂਨ ਦੇ ਰੰਗ ਦਾ ਏ , ਝਾਤ ਮਾਰ ਚੁਰਾਸੀ "ਚ ਵੇਖ ਲਵੋ , ਕਦਰ ਦਿੱਲੀ ਨੇਂ ਸਿੱਖਾਂ ਦੀ ਪਾਈ ਲੋਕੋ , ਸਾਡੀ ਕੌਮ ਨੂੰ ਓਹੋ ਗੱਦਾਰ ਕਹਿੰਦੇ , ਕੌਮ ਜਿੰਨਾਂ ਦੀ ਅਸੀਂ ਬਚਾਈ ਲੋਕੋ |
****************
********* ਗੁਰਮਿੰਦਰ ਸੈਣੀਆਂ *********
|
|
25 Dec 2010
|