Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਕੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਸਾਕੀ

.

 

ਤੱਤੀ-ਪੱਤੀ ਭੂਰ ਕਿਰੀ
ਛਾਲੇ ਪੈ ਜਾਣਗੇ
ਹੁਸਨਾਂ ਦੀ ਧੁੱਪ ਵਿੱਚ ਜ਼ਿੰਦ ਸੜ੍ਹ ਜਾਊਗੀ
ਭਰ ਦੇ ਪਿਆਲਾ ਸਾਕੀ
ਹੋਸ਼ ਝੜ ਜਾਣਗੇ
ਨਹੀਂ ਤਾਂ ਇਹ ਜ਼ਿੰਦਗੀ ਵੀਰਾਨੇ ਵੱਲ ਜਾਊਗੀ

 

ਛਪੇ ਹੋਏ ਸੋਹਣਿਆਂ ਦੇ
ਸੱਪ ਗੋਰੇ ਹੱਥਾਂ ਉੱਤੇ
ਮੱਥਿਆਂ ਤੇ ਤਿਉੜੀਆਂ ਦੇ ਨਗ਼ ਜਚੇ ਹੋਏ ਨੇ
ਨਿੱਕਲੇ ਨੇ ਪਿੰਡ ਵਿੱਚ
ਨੈਣਾਂ ਦੀ ਕਟਾਰ ਲੈ ਕੇ
ਚੋਬਰਾਂ ਦੇ ਦਿਲਾਂ ਦੇ ਪਰਿੰਦੇ ਫਸੇ ਹੋਏ ਨੇ
ਛੁਰੇ ਨਾਲ ਭੰਨ ਸਾਕੀ
ਬਰਫ਼ਾਂ ਦੀ ਪਾ ਡਲੀ
ਨਹੀਂ ਤਾਂ ਬਿਸ਼ੈਲੀ, ਸਿਰੀਂ, ਲੋਰ ਚੜ੍ਹ ਜਾਊਗੀ


ਵਾਢੀਆਂ ਦੇ ਦਿਨ ਲੰਘੇ
ਅਸ਼ਮਾਨੀ ਫੱਕ ਹੋਈ ਚੜ੍ਹੀ
ਚੜ੍ਹੀ ਹੋਈ ਸੋਹਣਿਓਂ ਤੇ ਇਹੋ ਜੀ ਹਨ੍ਹੇਰ ਹੈ,
ਜ਼ਹਿਰ ਨੂੰ ਸ਼ਰਾਬ
ਤੇ ਪਿਆਰ ਨੂੰ ਨੇ ਸ਼ਹਿਦ ਕਹਿੰਦੇ
ਰਾਤੀਂ ਉੱਠ ਬੋਲ ਪੈਂਦੇ ਚੜ੍ਹ ਗਈ ਸਵੇਰ ਹੈ,
ਫੜ ਹਾੜਾ ਨਜ਼ਰਾਂ ਦਾ
ਉਹਨਾਂ ਨੂੰ ਪਿਲਾ ਸਾਕੀ
ਨਹੀਂ ਤਾਂ ਇਹ ਦਰਿਆ -ਦਿਲੀ ਦੜ ਵੱਟ ਜਾਊਗੀ


ਤੁਰਦੇ ਨੇ ਸੜਕਾਂ ਤੇ
ਲੁੱਕ ਪਾਈ ਪਿਘਲ ਜਾਂਦੀ
ਟਿੱਚਰ -ਭਬੂਕਿਆਂ ਚੋਂ ਇਹ ਸੜ੍ਹ ਜਾਂਦੇ ਨੇ,
ਨੈਣ ਦੋ ਨੁਕੀਲੇ
ਨੋਕਾਂ ਲਾ ਕੇ ਕੱਢਦੇ ਨੇ
ਹਵਾ ਚੋਂ ਨਹੋਰਿਆਂ ਦੇ ਤੀਰ ਛੱਡ ਜਾਂਦੇ ਨੇ,
ਸ਼ਹਿਦ ਚ ਬਰਾਂਡੀ ਪਾਕੇ
ਥੋੜੀ ਜੀ ਹਿਲਾ ਸਾਕੀ,
ਸੋਹਣਿਆਂ ਦੇ ਗਲੇ ਚੋਂ ਖਟਾਸ ਮਰ ਜਾਊਗੀ


ਮਟਰਾਂ ਦੇ ਖੇਤ ਵਿੱਚ
ਤਿੱਤਲੀਆਂ ਉਡਾਉਂਦੇ
ਕਦੇ-ਕਦੇ ਮੱਥੇ ਉੱਤੋਂ ਜੁਲਫ਼ਾਂ ਹਟਾਉਂਦੇ ਨੇ,
ਪਿੰਡ ਵਿੱਚ ਆਸ਼ਕਾਂ ਦੇ
ਤੁਰੇ ਆਉਂਦੇ ਫਾਕੇ
ਇਸ਼ਕੇ ਦਾ ਚੋਗਾ ਇਹ ਕਬੂਤਰਾਂ ਨੂੰ ਪਾਉਂਦੇ ਨੇ
ਅਕ਼ਲਾਂ ਨੂੰ ਹੁਸਨਾਂ ਚੋਂ
ਕਿਸੇ ਤਰ੍ਹਾਂ ਮਿਲਾ ਸਾਕੀ
ਨਹੀਂ ਤਾਂ ਉਡਾਰੀ ਕਿਤੇ ਪਾਸਲੇ ਬਹਿ ਜਾਊਗੀ


ਨਸੀਹਤਾਂ,ਇਸ਼ਾਰਿਆਂ ਨੂੰ
ਦਿਲਾਸਾ ਜਿਹਾ ਦੱਸਦੇ ਨੇ
ਸਾਡੇ ਰੱਖੇ ਰੋਜ਼ਿਆਂ ਨੂੰ ਛਲਾਵਾ ਜਿਹਾ ਕਹਿੰਦੇ ਨੇ,
ਦੱਬਦੇ ਨਈਂ ਵਾਹਣਾਂ ਵਿਚ
ਜਵਾਨੀ ਦਾ ਏ ਜ਼ੋਰ ਏਨਾ
ਇਹ ਨਾਹਟ -ਗਿਆਰਾਂ ਤਵੀਆਂ ਅਠਾਰਾਂ ਖਿੱਚ ਲੈਂਦੇ ਨੇ,
ਗੇੜੀਆਂ ਦੇ ਜਾਮ ਖੁੱਲੇ
ਕਰਦੇ ਬੇਆਮ ਸਾਕੀ
ਕੁਆਰ-ਦਿਲੇ ਪੋਰਾਂ ਵਿੱਚ ਲਕੀਰ-ਬੀ ਇਹ ਪਾਊਗੀ,


ਪਿੰਡ ਦੀਆਂ ਬੀਹੀਆਂ ਚੋਂ
ਕਿਲਕਾਰੀਆਂ ਨੇ ਪੈਂਦੀਆਂ
ਲੱਗਦੇ ਹੈ ਸੋਹਣੇ ਅੱਜ ਜਿਆਦਾ ਪੀ ਬੈਠੇ ਨੇ,
ਉਂਗਲਾਂ ਚ ਪਾਏ ਹੋਏ
ਸਾਡੇ ਸੁੱਟੇ ਛੱਲੇ ਨੇ
ਗਲ੍ਹਾਂ ਵਿੱਚ ਗੁੰਦੇ ਹੋਏ ਸਾਡੇ ਵਾਲੇ ਕੈਂਠੇ ਨੇ,
ਤੋੜ ਦੇ ਤੂੰ ਤਾਲਾ ਝੱਟ
ਖ੍ਹੋਲ ਦੇ ਭੰਡਾਰਾ ਸਾਕੀ
ਭੱਤਿਆਂ ਦੀ ਥਾਂਵੇ ਅੱਜ ਲਾਲ -ਪਰੀ ਜਾਊਗੀ,
ਭਰ ਦੇ ਪਿਆਲਾ ਸਾਕੀ
ਹੋਸ਼ ਝੜ੍ਹ ਜਾਣਗੇ
ਨਹੀਂ ਤਾਂ ਇਹ ਜ਼ਿੰਦਗੀ ਵੀਰਾਨੇ ਵੱਲ ਜਾਊਗੀ


 

18 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਜੀ ਵਾਹ ...........ਬਹੁਤ ਕਮਾਲ ਦੀ ਰਚਨਾ ਲਿਖੀ ਏ ਬਾਈ ਜੀ .........ਕਿਹੜੀ ਕਿਹੜੀ ਤੁਕ ਦੀ ਤਾਰੀਫ਼ ਕਰਾਂ , ਸਾਰੀ ਰਚਨਾ ਹੀ ਬਹੁਤ ਬਹੁਤ ਵਧੀਆ ਏ..........ਬਹੁਤ ਖੂਬ ਬਾਈ ਜੀ.

18 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

BAI JI LAJWAAB.... 

 

18 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

jass veere... lafz ni labhde bande nu bai ji di likhi kavita di tareef ch.......

mera v tuhade waala haal ho janda harpreet veer diya kavitavan parh ke.... ke kis kis line di tareef kraaN....

 

awesome...........!!

19 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

no words...........AWESOMEEEEEEEEEEE

19 Jul 2010

Reply