Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਰ ਗੰਦਗੀ ਨੂੰ ਹੂੰਝ ਮੁਕਾਵੀਂ ਸਾਲ ਨਵੇਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰ ਗੰਦਗੀ ਨੂੰ ਹੂੰਝ ਮੁਕਾਵੀਂ ਸਾਲ ਨਵੇਂ


ਨਵੇ ਸਾਲ ਦੇ ਆਗਮਨ ਤੇ "ਸੁਲੱਖਣ ਸਰਹੱਦੀ" ਜੀ ਦੀ ਇੱਕ ਕਵਿਤਾ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ, ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਸਭ ਪਸੰਦ ਕਰੋਗੇ ( ਇਹ ਕਵਿਤਾ ਪਿਛਲੇ ਸਾਲ "ਸੰਗਰਾਮੀ ਲਹਿਰ" 'ਚ ਛਪੀ ਸੀ ਜੋ ਮੈਂ ਤਦ ਤੋਂ ਹੀ ਸਾਂਭ ਕੇ ਰੱਖੀ ਹੋਈ ਸੀ ਤਾਂ ਕਿ ਨਵੇਂ ਵਰੇ ਦੀ ਆਮਦ 'ਤੇ ਆਪ ਸਭ ਨਾਲ ਸਾਂਝਿਆਂ ਕਰ ਸਕਾਂ)...ਕੁਝ ਰੁਝੇਵਿਆਂ ਕਾਰਣ ਫਿਰ ਲੇਟ ਹੋ ਗਿਆ ਹਾਂ...ਪਰ ਹੁਣ ਸੋਚਿਆ ਕਿ ਅਗਲੇ ਸਾਲ ਦੀ ਇੰਤਜਾਰ ਕਰਨ ਨਾਲੋਂ ਏਨਾ ਕੁ ਲੇਟ ਹੀ ਚੰਗਾ ਹੈ...ਉਮੀਦ ਹੈ ਮੁਆਫ ਕਰੋਗੇ...



ਹਰ ਇੱਕ ਦਿਲ ਵਿੱਚ ਆਸ ਜਗਾਵੀਂ ਸਾਲ ਨਵੇਂ, ਸਭ ਰੁੱਖਾਂ 'ਤੇ ਬੂਰ ਲਿਆਵੀਂ ਸਾਲ ਨਵੇਂ
ਡੁੱਲ੍ਹਦਾ ਫਿਰਦਾ ਚਾਨਣ ਦੀਵਿਆਂ ਵਿੱਚ ਵੰਡੀਂ, ਹਰ ਇੱਕ ਨੇਰ੍ਹਾ ਘਰ ਰੁਸ਼ਨਾਵੀਂ ਸਾਲ ਨਵੇਂ
ਬੇਹਿੱਸਤਾ ਨੂੰ ਦਸਮੇਸ਼ੀ ਦੇ ਲੜ ਲਾਵੀਂ, ਜੂਝਣ ਦਾ ਚਾਅ ਕਿਰਤ 'ਚ ਸ਼ਾਮਿਲ ਕਰ ਜਾਵੀਂ
ਜਦ ਵੀ ਕਿਧਰੇ ਆਵ ਕੀ ਅਉਧ ਨਿਧਾਨ ਬਣੇ, ਮਾਲਾ ਨੂੰ ਤਲਵਾਰ ਬਣਾਵੀਂ ਸਾਲ ਨਵੇਂ


ਗੂੰਗੀਆਂ ਜੀਭਾਂ ਉੱਤੇ ਸੂਹੇ ਗੀਤ ਧਰੀਂ, ਜਥੇਬੰਦੀ ਨੂੰ ਹਰ ਕਾਮੇ ਦੀ ਰੀਤ ਕਰੀਂ
ਰਾਜੇ ਸ਼ੀਂਹ ਮੁਕੱਦਮ ਕੁੱਤੇ ਬਣਨ ਜਦੋਂ, ਲੋਕਤਾ ਦਾ ਲੋਹ-ਕਿਲ੍ਹਾ ਬਣਾਈਂ ਸਾਲ ਨਵੇਂ
ਹਰ ਦੀਵੇ ਨੂੰ ਨ੍ਹੇਰ 'ਚ ਜਗਣ ਦਾ ਵਰ ਦੇਵੀਂ, ਹਰ ਪਾਣੀ ਨੂੰ ਆਡੀਂ ਵਗਣ ਦਾ ਵਰ ਦੇਵੀਂ
ਤੀਲ੍ਹਾ ਤੀਲ੍ਹਾ ਇੱਕ ਬਹੁਕਰ ਵਿੱਚ ਬੱਝ ਜਾਵੇ, ਹਰ ਗੰਦਗੀ ਨੂੰ ਹੂੰਝ ਮੁਕਾਵੀਂ ਸਾਲ ਨਵੇਂ


ਉੱਚੇ ਬੁਰਜਾਂ 'ਤੇ ਜੋ ਸੋਨਾ ਡੁਲ੍ਹਕ ਰਿਹਾ, ਤ੍ਰਿਹਾਇਆਂ ਤੋਂ ਦੂਰ ਪਿਆਲਾ ਛਲ੍ਹਕ ਰਿਹਾ
ਅੰਬਰ ਛੂੰਹਦੇ ਕਣਕਾਂ ਦੇ ਭੰਡਾਰ ਨੇ ਜੋ, ਭੁਖਿਆਂ ਲਈ ਰੋਟੀ ਬਣਵਾਈਂ ਸਾਲ ਨਵੇਂ
ਜੋਬਨ ਰੁੱਤੇ ਹਰ ਇੱਕ ਧੀ ਨੂੰ ਵਰ ਦੇਵੀਂ, ਹਰ ਬੱਚੇ ਨੂੰ ਮਾਂ ਤੇ ਮਾਂ ਨੂੰ ਘਰ ਦੇਵੀਂ
ਪਰਤ ਆਉਣ ਬਨਵਾਸੋਂ ਪੁੱਤਰ ਵਤਨਾਂ ਨੂੰ, ਵਤਨ 'ਚ ਹੀ ਰੁਜ਼ਗਾਰ ਬਣਾਵੀਂ ਸਾਲ ਨਵੇਂ


ਸਾਰੇ ਧਰਮ-ਸਥਾਨੀਂ ਇੱਕੋ ਲੋਅ ਹੋਵੇ, ਧਰਮ ਦੇ ਨਾਂ 'ਤੇ ਸ਼ਹਿਰ ਮੇਰਾ ਨਾ ਦੋ ਹੋਵੇ
ਧਰਮ ਦੇ ਠੇਕੇਦਾਰ ਸਿਆਸਤਦਾਨ ਬਣੇ, ਭੱਦੀ ਖੇਡ ਇਹ ਬੰਦ ਕਰਾਵੀਂ ਸਾਲ ਨਵੇਂ
ਵਰ੍ਹਦੇ ਬੱਦਲਾਂ ਵਾਲਾ ਧਰਤ ਨੂੰ ਸਉਣ ਦਈਂ, ਵਤਨ ਮੇਰੇ ਨੂੰ ਮਹਿਕੀਂ ਭਿੱਜੀ ਪੌਣ ਦਈਂ
ਹਰ ਇੱਕ ਬਸ਼ਰ ਨੂੰ ਹਮਦਰਦੀ ਦਾ ਦਾਨ ਮਿਲੇ, ਹਰ ਅੱਖ ਨੁੰ ਨਮ ਹੋਣ ਸਿਖਾਵੀਂ ਸਾਲ ਨਵੇਂ


ਰਾਵੀ ਦੀ ਹਿੱਕ ਵਿੱਚੋਂ ਨੇਜੇ ਬਾਹਰ ਕਰੀਂ, ਵਾਹਘੇ ਦੇ ਦੋਂਹ ਪਾਸੀਂ 'ਵਾ ਇੱਕਸਾਰ ਕਰੀਂ
ਸਾਂਝੀ ਖੈਰ ਮਨਾਈਏ ਪੰਜਾਂ ਪਾਣੀਆਂ ਦੀ, "ਸੰਤਾਲੀ" ਦੀ ਜ਼ਹਿਰ ਮੁਕਾਵੀਂ ਸਾਲ ਨਵੇਂ
ਹਰ ਇੱਕ ਮੱਥੇ ਤਿਲਕ ਦੇ ਵਾਂਗੂੰ ਤਰਕ ਰਹੇ, ਵੰਡ ਕੇ ਛਕਣ ਤੇ ਖੋਹ ਕੇ ਖਾਣ 'ਚ ਫ਼ਰਕ ਰਹੇ
ਗੋਲ੍ਹਕਾਂ ਅੰਦਰ ਵੜਕੇ ਕਰਨ ਅਯਾਸ਼ੀਆਂ ਜੋ, ਚੌਂਕਾਂ ਵਿੱਚ ਮਸੰਦ ਖੜ੍ਹਾਵੀਂ ਸਾਲ ਨਵੇਂ


ਹਰ ਉਲਝਣ ਦਾ ਹਰ ਮੁਸ਼ਕਿਲ ਦਾ ਹੱਲ ਦੱਸੀਂ, ਉਂਗਲਾਂ ਤਾਂਈਂ ਮੁੱਕੇ ਬਣਨ ਦਾ ਵਲ ਦੱਸੀਂ
ਜੁੱਲੀਆਂ ਵਿੱਚ ਵੀ 'ਖੌਫ ਦਾ ਦਿਉ' ਜਦ ਆਣ ਵੜੇ, ਤਦ ਸੜ੍ਹਕਾਂ 'ਤੇ ਲੋਕ ਲਿਆਵੀਂ ਸਾਲ ਨਵੇਂ
ਸਾਰਾ ਧੰਨ ਤੇ ਧਰਤੀ ਮੱਲੀ ਚੰਦ ਲੋਕਾਂ, ਕਰ ਛੱਡੀ ਹੈ ਦੁਨੀਆਂ ਝੱਲੀ ਕੁਝ ਲੋਕਾਂ
ਕਲਸੀਂ ਤੇ ਚੌਬਾਰੀਂ ਟੰਗੇ ਸੂਰਜ ਨੂੰ, ਨੀਵੇਂ ਵਿਹੜਿਆਂ ਵਿੱਚ ਘਲਾਵੀਂ ਸਾਲ ਨਵੇਂ


ਬਸਤੀਆਂ ਵਿੱਚ ਨਾ ਫੌਜ਼ ਤੇ ਨਾ ਬਾਰੂਦ ਰਹੇ, ਜੱਟਾਂ ਸਿਰ ਨਾ ਦੂਣਾ ਚੌਣਾ ਸੂਦ ਰਹੇ
ਜੋ ਸਲਫ਼ਾਸ ਦੇ ਜੰਗਲ ਵਿੱਚ ਨੇ ਭਟਕ ਰਹੇ, ਉਹਨਾਂ ਨੂੰ ਯੁੱਧ ਵਿੱਚ ਘਲਾਵੀਂ ਸਾਲ ਨਵੇਂ
ਨਸ਼ਿਆਂ ਦੇ ਦਰਿਆ ਵਿੱਚ ਗੋਤੇ ਹਨ ਖਾਂਦੇ, ਬੇਰੁਜ਼ਗਾਰ ਇਹ ਗੱਭਰੂ ਵੇਖੇ ਨਹੀਂ ਜਾਂਦੇ
'ਸਰਹੱਦੀ' ਦੀ ਕਲਮ ਨੂੰ ਕੁਝ ਤੌਫੀਕ ਦਵੀਂ, ਲਿਖਤਾਂ ਨੂੰ ਪ੍ਰਚੰਡ ਬਣਾਵੀਂ ਸਾਲ ਨਵੇਂ

 

----ਸੁਲੱਖਣ ਸਰਹੱਦੀ----

02 Jan 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah wah ji wah .........is ton agge loi ki ardaas kr sakda e .....je is mang da 25% ho jave, dharat swarg de raah pe jave .......

 

balihaar veer saanbhi hoi saugaat saade naal sanjhia krn lai ........tuhada kotak-kot dhannbaad ji ........sda khush raho ..... 

02 Jan 2011

Reply