Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਭੇ ਕੰਤ ਮਹੇਲੀਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸਭੇ ਕੰਤ ਮਹੇਲੀਆ

ਪ੍ਰਮਾਤਮਾ ਨੂੰ ਮਿਲਣ ਦੀ ਰੀਝ ਨੇ ਗੁਰਮੁਖ ਦੇ ਮਨ ਵਿੱਚ ਬਿਬੇਕ ਦਿ੍ਸ਼ਟੀ ਪੈਦਾ ਕਰ ਦਿਤੀ ਕਿ ਸੱਭੇ ਜੀਵ ਆਤਮਾਵਾਂ ਆਪਣੇ ਪਤੀ ਕੰਤ ਨੂੰ ਮਿਲਣ ਲਈ ਨਾਮ ਦੇ ਗੁਣਾ ਦਾ ਸਿੰਗਾਰ ਕਰ ਰਹੀਆਂ ਹਨ।ਸਦਾ ਆਨੰਦ ਦੀ ਪ੍ਰਾਪਤੀ ਲਈ ਅਨੇਕ ਗੁਣਾਂ ਨੂੰ ਧਾਰਨ ਕਰ ਰਹੀਆਂ ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ  ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ , ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ , ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ , ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ਆਪਣੇ ਆਪ ਨੂੰ ਨਾਮ ਦੇ ਸੂਹੇ ਰੰਗ ਵਿੱਚ ਰੰਗ ਲਿਆ ਹੈ ਅਤੇ ਸਾਰੇ ਵਿਕਾਰਾਂ ਦਾ ਨਾਸ ਕਰਕੇ ਲੀਨ ਹੋਣ ਲਈ ਠਹਿਰਉ ਵਿੱਚ ਨਿਸਲ ਹੋ ਜਾਂਦੀਆਂ ਹਨ। ਪ੍ਰਮਾਤਮਾ ਦੀ ਪ੍ਰਾਪਤੀ ਸਿਰਫ ਨਿਰਛੱਲ ਪ੍ਰੇਮ ਨਾਲ ਹੋ ਸਕਦੀ ਹੈ। ਪਾਖੰਡ ਪ੍ਰੇਮ ਦੀ ਤੌਹੀਨ ਹੈ। ਪਾਖੰਡ ਦਾ ਪਾਜ ਖੁੱਲ ਜਾਣ ਨਾਲ ਮਨ ਅੰਦਰਲੇ ਖੋਟ ਸਪਸ਼ਟ ਹੋਣ ਲਗਦੇ ਹਨ ਅਤੇ ਪ੍ਰੇਮੀ ਦੀ ਦਿ੍ਸ਼ਟੀ ਵਿੱਚ ਖੁਆਰ ਹੋਣਾ ਪੈਂਦਾ ਹੈ। ਪ੍ਰਮਾਤਮਾ ਦੀ ਕਿਰਪਾ ਦੀ ਪ੍ਰਾਪਤੀ ਲਈ ਸੁਹਾਗਣ ਹੋਣਾ ਜਰੂਰੀ ਹੈ। ਇਸ ਜੁਗਤ ਦੇ ਵਿਵਹਾਰ ਨਾਮ ਜੀਵ ਆਤਮਾ ਆਪਣੇ ਪਤੀ ਪ੍ਰਮੇਸ਼ਵਰ ਨੂੰ ਪਾ ਸਕਦੀ ਹੈ। ਜਿਸ ਨਾਮ ਸਦਾ ਸੁੱਖ ਦੀ ਪ੍ਰਾਪਤੀ ਕਰਦੀ ਹੈ।ਮਨ ਅੰਦਰ ਭਾਵਨਾ ਕਰਕੇ ਸੋਹਾਗਣ ਹੋਈ ਜੀਵ ਆਤਮਾ ਅਪਣੇ ਮਾਲਕ ਦੀ ਕਿਰਪਾ ਲੈਕੇ ਜਨਮ ਸੁਵਾਰ ਲੈਂਦੀ ਹੈ।ਪ੍ਰਮਾਤਮਾ ਨੂੰ ਮਿਲਨ ਦੀ ਸਹੁਜ ਜੁਗਤ ਹੈ ਕਿ ਜੀਭਾ ਨਾਲ ਗੁਰ ਸਬਦ ,ਗੁਰ ਮੰਤਰ ਦਾ ਜਾਪ ਤਨ ਨਾਲ ਸੇਵਾ ਅਤੇ ਮਨ ਨਾਲ ਪ੍ਰੀਤ ਹੈ। ਅਜਿਹਾ  ਸਿੰਗਾਰ ਕਰਨ ਵਾਲੀ ਜੀਵ ਆਤਮਾ ਪ੍ਰਮਾਤਮਾ ਵਿੱਚ ਸਹਿਲ ਹੀ ਲੀਨ ਹੋ ਜਾਂਦੀਆਂ ਹਨ।ਗੁਰਮੁਖ ਸਵਾਸ ਸਵਾਸ ਨਾਲ ਅਜਿਹੀ ਅਵਸਥਾ ਦੀ ਪ੍ਰਾਪਤੀ ਲਈ ਦੋਵੇਂ ਹੱਥ ਜੋੜ ਸੱਚੇ ਮਨ ਨਾਲ ਅਰਦਾਸ ਕਰਦਾ ਹੈ।ਪ੍ਰਮਾਤਮਾ ਦੇ ਰੰਗ ਵਿੱਚ ਰਤੀ ਸੱਚ ਦੇ ਭੈਅ  ਵਿੱਚ ਵੱਸੀ ਪ੍ਰੀਤ ਨਾਲ ਨਾਮ ਰਸ ਮਾਣਦੀ ਹੈ। ਸੁਗਾਗਣ ਸਦਾ ਹੀ ਹਰ ਹਾਲ ਵਿੱਚ ਆਪਣੇ ਪ੍ਰਿਅ ਦੀ ਚੇਰੀ ਬਣੀ ਰਹਿੰਦੀ ਹੈ ਪ੍ਰੀਤ ਵਿੱਚ ਮਨ ਟਿਕ ਜਾਣ ਨਾਲ ਮਿਲਾਪ ਦਾ ਆਨੰਦ ਮਾਣਦੀ ਹੈ।ਗੁਰਮੁਖ ਦੀ  ਸੱਚੀ ਪ੍ਰੀਤ ਨੇ ਸੰਸਾਰ ਤੇ ਆਉਣ ਸਮੇਂ ਦੀ ਤੁੱਟੀ ਲਿਵ ਸਹਿਜ ਹੀ ਸੱਚੇ ਮਾਲਕ ਨਾਲ ਜੁੜ ਜਾਂਦੀ ਹੈ ਮੇਲ ਮਿਲਾਪ ਹੋ ਜਾਂਦਾ ਹੈ। ਸਬਦ ਦੀ ਕਿਰਪਾ ਨਾਲ ਰਤੀ ਜੀਵਆਤਮਾ ਦਾ ਮਨ ਬੇਧਿਆ ਜਾਂਦਾ ਹੈ। ਉਹ ਸਦਾ ਮਾਲਕ ਤੋਂ ਕੁਰਬਾਨ ਹੋ ਜਾਂਦੀ ਹੈ,ਬਲਿਹਾਰ ਜਾਂਦੀ ਹੈ।ਪ੍ਰਮਾਤਮਾ ਵਿੱਚ ਲੀਨ ਜੀਵ ਆਤਮਾ ਕਦੀ ਵੀ ਰੰਡੀ ਨਹੀ ਹੁੰਦੀ।ਗੁਰਮੁਖ  ਸਦਾ ਹੁਕਮ ਵਿੱਚ ਰਹਿਣ ਕਰਕੇ ਪ੍ਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ। ਗੁਰਮੁਖ ਰੂਹ ਦੀ ਸਾਂਝ ਸਦਾ ਥਿਰ ਸੱਚ ਨਾਲ ਹੋਣ ਕਰਕੇ ਨਿੱਤ ਸੁਹਾਗਣ ਰਹਿੰਦੀ ਹੈ। ਸੱਚ ਧੰਨ ਦੀ ਕਮਾਈ ਕਰਕੇ ਜੀਵ ਆਤਮਾ ਪ੍ਰੀਤ ਦਾ ਸਿੰਗਾਰ ਕਰਦੀ ਹੈ। ਜੀਵ ਆਤਮਾ ਨੇ ਜਦ ਨਾਮ ਅੰਮਿ੍ਤ ਨੂੰ  ਚਿੱਤ ਵਿੱਚ ਵਸਾਇਆ ਤਾਂ ਘਰ ਮੰਦਰ ਬਣ ਗਿਆ ਅਤੇ ਬਿਬੇਕ ਬੁੱਧੀ ਦੀ ਪ੍ਰਾਪਤੀ ਨਾਲ ਪ੍ਰਮਾਤਮਾ ਦੀ ਕਿਰਪਾ ਸਦਕਾ ਦਸਵਾਂ ਦੁਆਰ ਖੁੱਲ ਗਿਆ। ਮਨ ਵਿੱਚ ਬ੍ਰਹਮ ਗਿਆਨ ਦਾ ਦੀਪਕ ਸਬਦ ਨੇ ਪ੍ਰਕਾਸ਼ਮਾਨ ਕਰ ਦਿਤਾ। ਅਜਿਹੀ ਅਵਸਥਾ ਮਾਲਕ ਨੇ ਬਖਸ਼ ਦਿਤੀ ਕਿ ਅੰਤਰ ਮਨ ਵਿੱਚ ਨਾਮ ਸਵਾਸ ਸਵਾਸ ਨਾਲ ਸਿਮਰਿਆ ਜਾਣ ਲਗ ਪਿਆ। ਮਨ ਵਿਗਸ ਗਿਆ ਜਦ ਪ੍ਰਮਾਤਮਾ ਨੇ ਆਪਣੀ ਕਿਰਪਾ ਕਰਕੇ ਨਾਭੀ ਅੰਦਰ ਚੰਦਨ ਵਰਗੀ ਮਹਿਕ ਬਖ਼ਸ਼ ਦਿਤੀ ਅਤੇ  ਮਸਤਕ ਵਿੱਚ ਨਾਮ ਦੀ ਮਣੀ ਦਾ ਅਹਿਸਾਸ ਕਰਾ ਦਿਤਾ ਜਿਸਦੇ ਪ੍ਰਕਾਸ਼ ਨੇ ਰੂਹ ਨਿਰਮਲ ਕਰ ਦਿਤੀ ਰੂਹ ਪਿਆਰ ਵਿੱਚ ਡੰਡਾਉਤ ਦੀ ਮੁਦਰਾ ਵਿੱਚ ਟਿਕ ਗਈ।ਪ੍ਰਮਾਤਮਾ ਨੇ ਜਨਮ ਮਰਨ ਸਫਲ ਕਰ ਦਿਤਾ।ਗੁਰਮੁਖ ਦੀ ਸੋਭਾ ਨੇ ਸੁਰਤ ਸੁਹਾਵਣੀ ਕਰ ਦਿਤੀ ਤਾਂ ਹਰ ਜ਼ਰੇ ਵਿੱਚੋਂ ਸੱਚੇ ਦੀ ਝੱਲਕ ਵੇਖ ਸੱਭਨਾ ਨਾਲ ਪ੍ਰੇਮ ਹੋ ਗਿਆ।ਪ੍ਰਮਾਤਮਾ ਦੀ ਕਿਰਪਾ ਤੋਂ ਬਗੈਰ ਅਤੇ ਸੱਚੇ ਸ਼ਬਦ ਦੀ ਪਹਿਚਾਨ  ਬਿਨ ਪਰਮ ਪੁਰਖ  ਨੂੰ ਜਾਣ ਨਹੀਂ ਸਕੀਦਾ। ਸੱਚੇੇ ਗੁਰ ਸ਼ਬਦ ਦੀ ਪ੍ਰੀਤੀ ਦੇ ਪਾਤਰ ਹੋਣਾ ਕਠਨ ਹੈ।ਮਨਮੁਖ ਨੇ ਇਹ ਸੱਭ ਜਾਣਦਿਆਂ ਹੋਇਆਂ ਵੀ ਬਿਰਥਾ ਜੋਬਨ,  ਅਤੇ ਸੁੱਤਿਆਂ ਰੈਣ ਗੁਆ ਲਈ ਹੈ। ਸੁਹਾਗਣ ਦਾ ਜੀਵਨ ਮਾਣ ਨਹੀਂ ਸਕਿਆ।

          ਸੱਚ ਦਾ ਗਿਆਨ ਜੀਵ ਲਈ ਉੱਦਮ ਕਰਨ ਦੀ ਪ੍ਰੇਰਨਾ ਸਰੋਤ ਹੈ ਤਾਂ ਕਿ ਜਾਣੇ ਸੱਚ ਨੂੰ ਜੀਵਨ ਵਿੱਚ ਢਾਲ ਕੇ ਉਸਤੋਂ ਸਦਾ ਸੁੱਖ ਦਾ ਆਨੰਦ ਮਾਣ ਸਕੇ । ਇਸ ਅਵਸਥਾ ਦਾ ਆਨੰਦ ਮਾਨਣ ਲਈ ਉਤਮ ਮਾਰਗ ਸੁਰਤ ਨੂੰ ਸੁਚੇਤ ਕਰਕੇ ਨਾਮ ਰਸ ਪ੍ਰਵਾਨ ਕਰਨਾ ਹੈ । ਜਦ ਜੀਵ ਆਤਮਾ ਅਤੇ ਪ੍ਰਮਾਤਮਾ ਵਿੱਚ ਅਭੇਦਤਾ ਦੀ ਅਵਸਥਾ ਬਣ ਜਾਂਦੀ ਹੈ ਤਾਂ ਗੁਰਮੁਖ ਨੂੰ ਆਪਾ ਵਿਸਰ ਜਾਂਦਾ ਹੈ ਉਸਨੂੰ ਮਹਿਸਸੂਸ ਹੁੰਦਾ ਹੈ ਕਿ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਆਪ ਗੁਣ ਹੋ ਕੇ ਆਪੇ  ਹੀ ਨਾਮ ਸਿਮਰ ਅਤੇ  ਸੁਣ ਰਿਹਾ ਹੈ। ਪ੍ਰਮਾਤਮਾ ਖੁਦ ਹੀ ਆਪਣੀ ਕਿਰਪਾ  ਕਰਕੇ  ਸਿਮਰੇ ਦੀ ਵੀਚਾਰ ਕਰਕੇ ਆਨੰਦ ਮਾਣ ਰਿਹਾ ਹੈ । ਆਪੇ ਹੀ ਨਾਮ ਰਤਨ ਦੀ ਪਰਖ ਬਖ਼ਸ਼ ਕੇ ਆਤਮਾ ਨੂੰ ਆਪਣੀ ਕਿਰਪਾ ਸਦਕਾ ਨਾਲ ਮਿਲਾ ਲੈਂਦਾ ਹੈ ।

        ਗੁਰਮੁਖ ਨੂੰ ਆਨੰਦ ਦੀ ਅਵਸਥਾ ਪ੍ਰਾਪਤ ਹੋ ਗਈ ਜਦ ਪ੍ਰਮਾਤਮਾ ਨੇ ਆਪਣੀ ਕਿਰਪਾ ਕਰਕੇ ਹਿਰਦੇ ਨਾਮ ਵਸਾ ਦਿਤਾ । ਸਜੱਣ ਮਿਤੱਰ ਸੋਈ ਪ੍ਰਮਾਤਮਾ ਹੈ ਜੋ ਨਾਮ ਸਿਮਰਨ ਦੀ ਦਾਤ ਬਖ਼ਸ਼ਦਾ ਹੈ ਜੀਵ ਆਤਮਾ ਤੇ ਪਰਉਪਕਾਰ ਕਰਦਾ ਹੈ । ਜੀਵ ਆਤਮਾ ਲਿਵ ਜੋੜ ਕੇ ਨਾਮ ਸਿਮਰਦੀ ਹੈ ਆਪਣੇ ਆਪ ਤੇ ਪਰਉਪਕਾਰ ਕਰਦੀ ਹੈ । ਮਾਲਕ ਦੇ ਨਾਮ  ਤੋਂ ਬਗੈਰ ਸਾਰੇ ਰਸ ਫਿੱਕੇ ਹਨ ਸਿਰਫ ਨਾਮ ਰਸ ਹਿਰਦੇ ਵਸ ਜਾਣ ਨਾਲ ਸਾਰੇ ਔਗੁਣ ਦੂਰ ਕਰ ਸਕਦਾ ਹੈ । ਪ੍ਰਮਾਤਮਾ ਦੇ ਆਂਚਲ ਵਿੱਚ ਟਿਕ ਕੇ ਅਰਾਧਨਾ ਨਾਲ ਜੀਵ ਆਤਮਾ ਦਾ ਉਧਾਰ ਹੋ ਸਕਦਾ ਹੈ। ਗੁਰਮੁਖ ਦਾ ਮਾਲ ਖ਼ਜ਼ਾਨਾ ਪ੍ਰਮਾਤਮਾ ਦਾ ਨਾਮ ਹੈ ਜਿਸ ਨਾਲ ਤਿ੍ਪਤੀ ਅਤੇ ਸੰਤੋਖ ਪ੍ਰਾਪਤ ਮਿਲਿਆ । ਜਿਸ ਦੇ ਦਰਸ ਕਰਦਿਆਂ ਦੁਰਮਤ ਦੂਰ ਹੋ ਜਾਂਦੀ ਹੈ ਸੋਈ ਜੀਵ ਦਾ ਸਖਾ ਮਿਤਰ ਹੈ ।

          ਗੁਰਮੁਖ ਦੇ ਮਨ ਨੂੰ ਕੋਈ ਝੋਰਾ ਨਹੀਂ ਰਿਹਾ ਜਦ ਦਾ ਪ੍ਰਮਾਤਮਾ ਦੇ ਨਾਮ ਦਾ ਅਾਸਰਾ ਮਿਲ ਗਿਆ । ਪ੍ਰਮਾਤਮਾ ਦੀ ਸੇਵਾ ਕਰਨ ਨਾਲ ਮਨ ਨਿਰਮਲ ਹੋ ਗਿਆ । ਪ੍ਰਮਾਤਮਾ ਦੀ ਕਿਰਪਾ ਸਦਕਾ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ । ਪ੍ਰਮਾਤਮਾ  ਆਪ ਹੀਆਪਣੇ ਨਾਲ ਮੋਲ ਲੈਂਦਾ ਹੈ । ਸੱਚ ਗੁਰਮੁਖ ਦੀ ਆਤਮਿਕ ਖੁਰਾਕ ਹੈ ਜਿਸ ਨਾਲ ਤਿ੍ਪਤੀ ਮਿਲ ਜਾਂਦੀ ਹੈ । ਗੁਰਮੁਖ ਧੰਨ ਹੋ ਗਿਆ ਜਦ ਦਾ ਉਸਨੂੰ  ਸੱਚਿਆਰ ਅਤੇ ਸੱੱਚ ਦੀ ਮਹਾਨਤਾ ਅਤੇ ਦਾਤਾਰ ਦੀ ਸੋਝੀ ਪ੍ਰਾਪਤ ਹੋ ਗਈ ਕਿ ਕਰਤਾ ਪੁਰਖ ਦੀ ਕਿਰਪਾ ਤੋਂ ਬਗੈਰ ਪ੍ਰਾਪਤੀ ਨਹੀਂ ਹੋ ਸਕਦੀ । ਪ੍ਰਮਾਤਮਾ ਨੂੰ ਜਿਵੇਂ ਭਾਉਂਦਾ ਹੈ ਤਿਵੇਂ ਹੀ ਜੀਵ ਦੀ ਰਾਖੀ ਕਰਦਾ ਹੈ  । ਇਹ ਦਾਤ ਉੱਤਮ ਆਚਰਣ ਵਾਲੀਆਂ ਰੂਹਾਂ ਨੂੰ ਪ੍ਰਮਾਤਮਾ ਆਪਣੀ ਕਿਰਪਾ ਨਾਲ ਬਖਸ਼ਦਾ ਹੈ।ਪ੍ਰਮਾਤਮਾ ਦਾ ਨਾਮ ਆਪੇ ਹੀਰਾ ਹੈ ਨਿਰਮਲ ਕਰਨਯੋਗ ਹੈ ਆਪੇ ਮਜੀਠ  ਰੰਗ ਵਾਂਗ ਆਪਣੇ ਰੰਗ ਵਿੱਚ ਰੰਗਣ ਯੋਗ ਹੈ । ਪ੍ਰਮਾਤਤਮਾ ਦਾ ਨਾਮ  ਮੋਤੀ ਵਾਂਗ ਉਜਲ  ਭਗਤ ਜਨਾ ਦੀ ਅੰਤਰ ਆਤਮਾ ਵਿੱਚ ਵਸਣਯੋਗ ਹੈ।ਗੁਰਮੁਖ ਇਹ ਭੇਦ ਜਾਣ ਕੇ ਅਚੰਭਿਤ ਹੋ ਗਿਆ ਕਿ ਗੁਰ  ਸਬਦ ਨੂੰ ਸਲਾਹਾਣ ਨਾਲ ਜੀਵ ਆਤਮਾ ਘਟ ਘਟ ਵਿੱਚ ਰਮੇ ਨਿਰਗੁਣ ਨਿਰੰਕਾਰ ਦੇ ਦਰਸ਼ਨ ਪਰਸ ਸਕਦਾ ਹੈ। ਇਹ ਪ੍ਰਮਾਤਮਾ ਦਾ ਹੀ ਗੁਣ ਹੈ ਕਿ ਉਹ ਆਪ ਗਿਆਨ ਦਾ ਸਾਗਰੁ ਹੋਣ ਕਰਕੇ  ਆਪੇ ਆਪਣਾ ਪਾਰ ਅਪਾਰ ਖੁਦ ਹੀ ਜਾਂਣਦਾ ਹੈ । ਪ੍ਰਮਾਤਮਾ ਦਾਮਾਰਗ ਹੀ ਸੱਚ ਦਾ ਮਾਰਗ ਹੈ । ਉਹ ਆਪ ਹੀ ਸੱਚੇ ਮਾਰਗ ਤੇ ਚਲਣ ਦੀ ਸੋਝੀ ਬਖ਼ਸ਼ ਕੇ  ਸਬਦ ਦੇ ਸਿਮਰਨ ਨਾਲ ਭੱਵਸਾਗਰ ਤੋਂ ਪਾਰ ਲੰਘਾਵਣਹਾਰ ਹੈ .। ਪ੍ਰਮਾਤਮਾ ਤੋਂ ਬਗੈਰ ਹਰ ਪਾਸੇ ਡਰ,ਭੈ ਅਤੇ ਹੰਕਾਰ ਦਾ ਗੁਬਾਰ ਹੈ । ਸੁਰਤ ਨੂੰ ਟਿਕਾ ਪ੍ਰਮਾਤਮਾ ਨੂੰ ਅਸਥਿਰ ਜਾਨਣ ਵਾਲੇ ਹੰਕਾਰ ਵਿੱਚ ਹਨ ਜੋ ਕਰਤੇ ਨੂੰ ਜਾਣਕੇ ਵੀ ਅਵਰ ਸਹਾਰੇ ਭਾਲਦੇ ਹਨ । ਪ੍ਰਮਾਤਮਾ ਆਪ ਨਿਰਮਲ ਹੈ  ਏਕ ਮੰਨਣ ਵਾਲੇ ਨੂਂ ਨਿਰਮਲ ਕਰਨਯੋਗ ਹੈ । ਨਾਮ ਸਿਮਰਨ ਤੋਂ ਬਗੈਰ  ਹੋਰ ਸੱਭ ਧੰਦਿਆਂ ਦੇ ਬੰਧਨ ਹਨ । ਗੁਰਮੁਖ ਨੂੰ ਪ੍ਰਮਾਤਮਾ ਆਪਣੀ ਕਿਰਪਾ ਸਦਕਾ ਲਿਵ ਲੀਨ ਕਰਕੇ ਮੁਕਤ ਕਰਦਾ ਹੈ ।ਗੁਰਮੁਖ ਨੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਕੇ, ਸਬਦ ਦੀ ਵਿਚਾਰ ਕਰਕੇ ਸਦਾ ਸੁੱਖ ਦੀ ਅਵਸਥਾ ਵਿੱਚ ਰਹਿਕੇ, ਆਪਣੇ ਆਪ ਨੂੰ ਸੱਚ ਨਾਲ ਜੋੜ ਲਿਆ । ਜਿਸ ਵੱਖਰ ਨੂੰ ਲੈਣ ਲਈ ਸੰਸਾਰ ਤੇ ਬਾਰ ਬਾਰ ਜਨਮ ਲਿਆ ਪ੍ਰਾਪਤ ਕਰ ਲੈਂਦਾ ਹੈ । ਸੱਚ ਪ੍ਰਵਾਨ ਕਰਕੇ ਜੀਵ ਦਾ ਮਨ ਨਿਰਮਲ ਹੋ ਜਾਂਦਾ ਹੈ । ਨਦਰ ਵਿੱਚ ਰਹਿਣ ਵਾਲੀਆਂ ਰੂਹਾਂ  ਸੱਚ ਨੂੰ ਹਿਰਦੇ ਵਸਾ ਕੇ ਕਾਮ, ਕ੍ਰੋਧ,ਲੋਭ ਮੋਹ ਅਤੇ ਹੰਕਾਰ ਦੀ ਮੈਲ ਤੋਂ ਮੁਕਤ ਹੋ ਜਾਂਦੀਆਂ ਹਨ । ਜੀਵ ਆਤਮਾ ਦਾ ਪ੍ਰਮਾਤਮਾ ਦੇ ਘਰ ਵਿੱਚ ਵਿਸ਼ਵਾਸ਼ ਉਸ ਲਈ ਪ੍ਰਮਾਤਮਾ ਦਾ ਨਾਮ ਕਿਰਪਾ ਦਾ ਪਾਤਰ ਹੈ। ਹਰੇਕ ਜ਼ਰੇ ਵਿੱਚ ਪ੍ਰਮਾਤਮਾ ਦਾ ਪ੍ਰਕਾਸ਼ ਵੇਖ ਸਰਬੱਤ ਦੇ ਭਲੇ ਦੀ  ਅਰਦਾਸ ਮਨ ਤੋਂ ਗੁਰਮੁਖ ਕਰਦੇ ਹਨ ।

         ਸੰਸਾਰ ਦੇ ਨਾਸ਼ਵਾਨ ਸੁੱਖਾਂ ਵਿੱਚ ਮਸਤ ਜੀਵ ਆਤਮਾ ਨੇ ਕਾਲ ਵਿਸਾਰ ਲਿਆ ਅਤੇ ਪ੍ਰਮਾਤਮਾ ਦੇ ਵਿਸਰਨ ਨਾਲ ਹੋਣ ਵਾਲੇ ਦੁੱਖਾ ਨੂੰ ਭੋਗ ਰਿਹਾ ਹੈ । ਮਨਮੁਖ ਆਪਣੀ ਸੁੰਦਰਤਾ ਦੇ ਹੰਕਾਰ ਵਿੱਚ ਸੰਸਾਰਿਕ ਪ੍ਰਾਪਤੀਆਂ ਉਪਰ ਵਿਸ਼ਵਾਸ਼ ਕਰਦਾ ਹੈ । ਹਰ ਪ੍ਰਾਪਤੀ ਨੂੰ ਆਪਣੀ ਸਿਆਣਪ ਮੰਨਦਾ ਹੈ । ਭਰਮ ਨੇ ਮਨ ਤੇ ਅਜਿਹਾ ਪਰਦਾ ਪਾਇਆ ਹੈ ਕਿ ਉਹਨੂੰ ਸਿਰ ਤੇ ਹਰ ਵਕਤ ਮੰਡਲਾਉਂਦਾ ਕਾਲ ਨਜ਼ਰ ਨਹੀਂ ਆਉਂਦਾ । ਮਨ  ਮਲੀਨ ਹੋਣ ਕਰਕੇ ਪ੍ਰਮਾਤਮਾ ਦੇ ਹੁਕਮ ਨੂੰ ਵਿਸਾਰ ਬੈਠਦਾ ਹੈ । ਹੰਕਾਰ ਵਸ ਜਿਨਾਂ ਕਾਰਨਾ ਨੂੰ ਜਿਵਨ ਦਾ ਆਧਾਰ ਮੰਨ ਬੈਠਾ ਹੈ ਉਹ ਪਲ ਛਿਨ ਵਿੱਚ ਖੀਨ ਹੋ ਜਾਣ ਵਾਲੇ ਹਨ ।

        ਪ੍ਰਮਾਤਮਾ ਹੀ ਇੱਕ ਦਾਤਾ ਹੈ । ਜਿਸ ਦਾ ਸਿਮਰਨ ਨਾਲ ਸੱਚ ਦੀ ਦਾਤ ਦੀ ਬਖਸ਼ਿਸ਼ ਹੁੰਦੀ ਹੈ । ਸਿਮਰਨ ਨਾਲ ਹੀ ਮਨ ਸੰਜਮ ਵਿੱਚ ਰਹਿੰਦਾ ਹੈ । ਮਨ ਦੇ ਸਾਧਨ ਨਾਲ ਮਨ ਤੀਰਥ ਹੋ ਜਾਂਦਾ ਹੈ ।ਜੀਵ ਦੀ ਭੱਟਕਣਾ ਮੁਕ ਜਾਂਦੀ ਹੈ ।ਸੱਚ ਨਾਲ ਜੁੜਣ ਅਤੇ ਸੱਚ ਨੂੰ ਪ੍ਰਵਾਨ ਕਰਨ ਨਾਲ ਮਨ ਨਿਰਮਲ ਨਿਰਭੈ ਹੋ ਜਾਂਦਾ ਹੈ ਇਹੀ ਜੀਵ ਦਾ ਪੁੰਨ ਦਾਨ ਅਤੇ ਚੰਗਿਆਈਆਂ ਹਨ । ਜੀਵ੧ਤਮਾ ਜਿਸ ਭਾਵਨਾ ਨਾਲ ਸਿਮਰਦੀ ਹੈ ਤੇਹਾ ਹੀ ਫਲ ਪਾਉਂਦੀ ਹੈ । ਜੀਵ ਦੀ ਦਾਸ ਭਾਵਨਾ ਅਤੇ ਸ਼ਰਨਗਿਤ ਅਵਸਥਾ ਸਦਾ ਸੁੱਖ ਪ੍ਰਾਪਤ ਕਰਦੀ ਹੈ । ਗੁਰਮੁਖ ਅਵਗੁਣਾ ਦਾ ਤਿਆਗ ਕੇ ਨਾਮ ਨੂੰ ਰਾਸ ਬਣਾ ਕੇ ਮਾਲਕ ਵਿੱਚ ਲੀਨ ਹੋ ਜਾਂਦੇ ਹਨ । ਗੁਰਮੁਖ ਆਪਣੇ ਮੂਲ ਨੂੰ ਬੁਝਕੇ  ਆਪਣੇ ਅੰਦਰ ਵੱਸਦੀ ਵਸਤ ਨੂੰ  ਘਰ ਬਾਹਰ ਪੇਖਦੇ ਹਨ ।ਪ੍ਰਮਾਤਮਾ ਦੀ ਦਾਤ ਵਖਰ ਦੀ ਪ੍ਰਾਪਤੀ ਤੋਂ ਬਗੈਰ ਹਰ ਸੰਸਾਰਿਕ ਪ੍ਰਾਪਤੀ ਦੁੱਖ ਦਾ ਕਾਰਨ ਬਣਦੇ ਹਨ । ਗੁਰਮੁਖ ਲਈ ਨੀਂਦ ਵੀ ਭਲੀ ਹੈ ਅਗਰ ਸੁਪਨੇ ਵਿੱਚ ਹੀ ਪ੍ਰਮਾਤਮਾ ਦਾ ਨਾਮ ਮੁੱਖ ਵਿੱਚੋ ਨਿਕਲ ਜਾਵੇ । ਗੁਰਮੁਖ ਗੁਰਮਤ ਦੇ ਰਸਤੇ ਦੇ ਪਾਂਧੀ ਹਨ । ਪ੍ਰਮਾਤਮਾ ਨੇ ਜੀਵ ਨੂੰ ਮਿੱਟੀ ਦਾ ਪੁਤਲਾ ਬਣਾਇਆ ਹੈ ਅਤੇ ਗੁਣ ਭਰਪੂਰ ਹੋਣ ਲਈ ਇਸਨੂੰ ਬੁੱਧ ਬਿਬੇਕ ਦਿਤੀ ਹੈ । ਤਾਂ ਕਿ ਇਸ ਮਾਨਸ ਜਨਮ ਦਾਲਾਹਾ ਲੈ ਕੇ ਨਾਮ ਸਿਮਰਦਿਆਂ ਪ੍ਰਮਾਤਮਾ ਵਿੱਚ ਲੀਨ ਹੋ ਸਕੇ।

         ਗੁਰਮੁਖ ਨਾਮ ਲੇਵਾ ਹੋ ਕੇ ਗੁਰ ਤੇ ਇਹ ਬੁੱਧ ਪਾਈ ਪ੍ਰਮਾਤਮਾ ਨਿਰਮਲ ਹੈ । ਪ੍ਰਮਾਤਮਾ ਨੇ ਆਪਣੇ ਵਾਸ ਲਈ ਸਾਜੀ ਦੇਹ ਲਿਵ ਦੇ ਜੁੜਦਿਆਂ ਹੀ  ਨਿਰਮਲ ਹੋ ਗਈ   .ਨਿਰਮਲ ਰੂਹਾ ਨੂੰ ਮਿਲਾਪ ਹੁੰਦਿਆਂ ਹੀ  ਨਿਰਮਲਤਾਈ ਦਾ ਅਹਿਸਾਸ ਹੋਣ ਲਗ ਪੈਂਦਾ ਹੈ । ਗੁਰਮੁਖ ਸਹਿਜ ਹੀ ਸਦਾ ਸੁੱਖ ਦਾ ਆਨੰਦ ਮਾਣਦਾ ਹੈ । ਦੇਹ ਸਰੀਰ ਦੇ ਨਾਸ ਹੋਣ ਤੋਂ ਭੈਭੀਤ ਨਹੀਂ ਹੁੰਦਾ ਜਮ ਦੇ ਵਸ ਨਹੀਂ ਪੈਂਦਾ ।ਪਾਣੀ ਵਾਂਗ ਸਾਰੇ ਵਿਕਾਰਾਂ ਭਰਪੂਰ ਸੰਸਾਰ ਰਹਿੰਦਿਆਂ ਵੀ  ਨਿਰਮਲ ਰਹਿੰਦਾ ਹੈ । ਸੱਚ ਨੂੰ ਮਨ ਵਿੱਚ ਵਸਾ ਲੈਂਦਾ ਹੈ । ਆਪਣਾ ਨਿਰਮਲ ਸੁਭਾਅ ਨਹੀਂ ਛੱਡਦਾ । ਵਿਕਾਰਾ ਦੀ ਮੈਲ ਜੀਵ ਨੂੰ ਪ੍ਰੇਸ਼ਾਨ ਨਹੀਂ ਕਰਦੀ । ਪ੍ਰਮਾਤਮਾ ਨੇ ਜੀਵ ਆਤਮਾ ਦੇ ਰੂਪ ਵਿੱਚ ਆਪਣੇ ਵਾਸ ਲਈ ਕਾਂਇਆ ਸੁੰਦਰ ਮੰਦਰ ਤਿਆਾਰ ਕੀਤਾ । ਸੱਚ ਨੂੰ ਸਾਕਾਰ ਰੂਪ ਵਿੱਚ ਪ੍ਰਗਟ ਕਰਨ ਲਈ ਸੂਰਜ ਚੰਦਰਮਾਂ ਅਤੇ ਤਾਰਾ ਮੰਡਲ ਨੂੰ ਬ੍ਰਹਿਮੰਡ ਵਿੱਚ ਥਾਪਕੇ  ਸੋਹਣੀ ਅਨੂਪ ਜੋਤ ਨੂੰ ਤ੍ਰਿਭਵਣ ਦੀ ਜੋਤ ਨੂੰ ਸਾਜਿਆ । ਕਾਂਇਆ ਵਿੱਚ ਪ੍ਰਮਾਤਮਾ ਨੇ ਆਸਾ ਮਨਸਾ ਅਤੇ ਇੱਛਾਵਾਂ ਦੀਆ ਕਈ ਹੱਟ ਸ਼ਹਿਰ ਕਿਲੇ ਅਤੇ ਕੋਠੜੀਆਂ ਬਣਾਈਆਂ ਹਨ ਜਿਸ ਵਿੱਚ ਆਪਣਾ ਵਾਸ ਕਰਕੇ  ਸੱਚ ਦੇ ਸੌਦੇ ਦਾ ਵਪਾਰ ਕਰਦਾ ਹੈ । ਮਨ ਨੂੰ ਗੁਰਮੁਖ ਹੋਣ ਲਈ ਆਪਣੇ ਅੰਦਰ ਵੱਜਦੇ ਸ਼ਬਦ ਨੂੰ ਸੁਣਨ ਦੀ ਜਰੂਰਤ ਹੈ ।  ਮਨ ਭੁੱਲਿਆ ਹੋਇਆ ਹੈ । ਮੂਲ ਤੋਂ ਲਿਵ  ਛੁੱਟਕੀ ਹੈ ।ਲਿਵ ਨੂੰ ਵਾਸ਼ਨਾ ਅਤੇ ਅਣਰਸ ਕਰਕੇ ਜੋੜਦਾ ਨਹੀਂ ਸਕਦਾ ਹੈ ।ਲਿਵ ਲਗ ਜਾਣ ਨਾਲ ਨਾਮ ਰਸ ਮਨ ਆਣ ਵੱਸਦਾ ਹੈ । ਹੰਕਾਰ ਵਰਗੇ ਵਿਕਾਰ ਦਾ ਦੁੱਖ ਨਹੀਂ ਲਗਦਾ । ਸੁਹਾਗਣ ਰੂਹਾਂ ਪ੍ਰਮਾਤਮਾ ਪਤੀ ਨੂੰ ਪ੍ਰਵਾਨ ਹਨ । ਸੁਹਾਗਣ ਲਈ ਹੋਰ ਕੋਈ ਝਾਕ ਨਹੀਂ ਰਹਿੰਦੀ । ਤਿ੍ਪਤੀ  ਸੁਹਾਗਣ ਦਾ ਉੱਤਮ ਗੁਣ ਹੈ । ਜਿਹੜੀਆਂ ਦੁਹਾਗਣ ਰੂਹਾਂ ਨੇ ਆਪਣੇ ਮਾਲਕ ਨੂੰ ਵਿਸਾਰ ਰੱਖਦੀਆ ਹਨ ਘਣੇ ਦੁੱਖ ਭੋਗਦੀਆਂ ਹਨ । ਚਿੰਤਨ ਨਹੀਂ ਕਰ ਸਕਦੀਆਂ । ਵਾਸ਼ਨਾਵਾਂ ਦੀ ਪਰਤ ਮਨ ਦੀ ਮੈਲ ਨੂੰ  ਪ੍ਰਵਾਨ ਕਰ ਲੈਂਦੀਆਂ ਹਨ । ਮਨ ਆਪਣੇ ਮੂਲ ਪ੍ਰਤੀ ਸੁਚੇਤ ਨਾ ਹੋਣ ਕਰਕੇ ਜੀਵ ਆਤਮਾ ਹੰਕਾਰ ਅਤੇ ਭਰਮ ਵਿੱਚ ਲਿਪਟੀਆਂ ਭੱਟਕਦੀਆ ਹਨ । ਸਦਾ ਹੋਰ ਝਾਕ ਰੱਖਣ ਕਰਕੇ ਹੀ ਦੁਹਾਗਣ ਆਪਣੇ ਸੁਹਾਗ ਪ੍ਰਤੀ ਵਫ਼ਾਦਾਰ ਨਹੀਂ ਰਹਿੰਦੀ । ਅਜਿਹੀ ਦੁਹਾਗਣ ਦਾ ਸੁਹਾਗ ਕਦੀ ਥਿਰ ਨਹੀਂ ਹੁੰਦਾ । ਦੁਹਾਗਣ ਦਾ ਮਨ ਕਦੇ ਟਿਕਾਓ ਵਿੱਚ ਨਹੀਂ ਰਹਿ ਸਕਦਾ । ਨਿਗੂਣੇ ਫ਼ਾਇਦਿਆਂ ਦੀ ਖਾਤਰ ਅਤੇ ਵਿਕਾਰਾ ਦੀ  ਪੂਰਤੀ ਲਈ ਪਤੀ ਨੂੰ ਤਿਆਗਕੇ ਅਵਰ ਦੇ ਗੁਣ ਗਾਇਣ ਕਰਦੀ ਹੈ । ਇਹ ਭੁੱਲ ਜਾਂਦੀ ਹੈ ਕਿ ਪਰਮ ਪਿਤਾ ਪ੍ਰਮਾਤਮਾ ਤੋਂ ਬਗੈਰ ਕੋਈ ਸੁਹਾਗਣ ਦਾ ਸੁੱਖ ਨਹੀਂ ਦੇ ਸਕਦਾ । ਪਰਮ ਪਿਤਾ ਪ੍ਰਮਾਤਮਾ ਨੇ ਜੀਵ ਆਤਮਾ ਨੂੰ ਆਪਣਾ ਨਾਮ ਦੇ ਕੇ ਸੰਪੂਰਨ ਕੀਤਾ ਹੈ । ਕਿਸੇ ਦਾ ਹੋ ਜਾਣਾ, ਦੁੱਖ ਸੁੱਖ ਸਮ ਕਰ ਜਾਨਣਾ ਸਿਰਫ਼ ਸੁਹਾਗਣ ਦਾ ਗੁਣ ਹੈ । ਗੁਰਮਤ ਪ੍ਰਮਾਤਮਾ ਦੀ ਪ੍ਰਾਪਤੀ ਦਾ ਸੁੱਖਤ ਰਸਤਾ ਹੈ । ਪ੍ਰਮਾਤਮਾ ਜੀਵ ਆਤਮਾ ਦੀ ਪੱਤ ਹੈ । ਤਿਸ ਜੀਵ ਆਤਮਾ ਨੂੰ ਸਾਬਾਸ ਹੈ ਜਿਸਨੇ ਆਪਣਾ ਜੀਵਨ ਪ੍ਰਮਾਤਮਾ ਦੇ ਨਾਮ ਨੂੰ ਮੰਨਦੀ ਹੈ । ਜਿਸਨੇ ਪ੍ਰਮਾਤਮਾ ਨੂੰ ਆਪਣਾ ਸੁਹਾਗ ਪ੍ਰਵਾਨ ਕਰ ਲਿਆ ਹੈ । ਪ੍ਰਮਾਤਮਾ ਤੋਂ ਵਿਛੜਨਾ ਉਸ ਲਈ ਆਤਮਿਕ ਮੌਤ ਮਰ ਜਾਂਦੀ ਹੈ । ਐਸੇ ਜੀਵਨ ਨੂੰ ਸੁਹਾਗਣ ਜੀਵਨ ਨਹੀਂ ਮੰਨਦੀ । ਸੁਹਾਗਣ ਪਤੀ ਪ੍ਰਮਾਤਮਾ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ । ਗੁਰਮੁਖ ਸੁਹਾਗਣ ਜੀਵ ਆਤਮਾ ਜਨਮ ਮਰਨ ਦੇ ਚੱਕਰ ਵਿੱਚ ਆਦਿ ਤੋਂ ਹੈ ਤਦ ਤੱਕ ਰਹੇਗਾ ਜਦ ਤੱਕ ਆਪਣੇ ਪ੍ਰੀਤਮ ਨੂੰ ਮਿਲ ਸੁਹਾਗਣ ਨਹੀਂ ਹੁੰਦੀ । ਤਦ ਤੱਕ ਕੀਤੇ ਸਾਰੇ ਸਿੰਗਾਰ ਪਾਖੰਡ ਅਤੇ ਖੁਆਰ ਕਰਨ ਵਾਲੇ ਹਨ । ਦੁਹਾਗਣ ਦਾ ਜੋਬਨ ਵਿਕਾਰੀ ਅਤੇ ਖੁਆਰ ਕਰਨ ਵਾਲਾ ਹੈ ਜਿਸ ਦਾ ਵਿਕਾਰੀ ਮਨ ਸੁਹਾਗ ਦਾ ਸੁੱਖ ਨਹੀਂ ਮਾਣ ਸਕਦੀ । ਗੁਣਾ ਦੇ ਸਿੰਗਾਰ ਤੋਂ ਬਗੈਰ ਜੀਵ ਆਤਮਾ ਪ੍ਰਮਾਤਮਾ ਦੇ ਸੰਯੋਗ ਨਹੀਂ ਮਾਣ ਸਕਦੀ । ਬਿਨ ਸਮਰਪਿਤ ਹੋਇਆ ਜੀਵ ਆਤਮਾ ਆਤਮਿਕ ਆਨੰਦ ਨਹੀਂ ਮਾਣ ਸਕਦੀ । ਆਪਣਾ ਖਸਮ ਵਿਸਾਰ ਬਾਹਰੀ ਸਿੰਗਾਰ ਨਾਲ ਸੰਸਾਰ ਨੂੰ ਭਰਮਿਤ ਕਰਨ ਦਾ ਯਤਨ ਕਰਦੀ ਹੈ । ਅਜਿਹੀ ਰੂਹ ਨੂੰ ਕਦੀ ਢੋਈ ਨਹੀਂ ਮਿਲਦੀ । ਆਪਣੇ ਨੂੰ ਉਹ ਪ੍ਰੀਤ ਨਹੀਂ ਕਰਦੀ ਸੰਸਾਰ ਉਸਦਾ ਹੁੰਦਾ ਨਹੀਂ । ਇਹੀ ਕਰਨ ਜੀਵ ਆਤਮਾ ਨੂੰ ਜਨਮ ਮਰਨ ਦੇ ਚੱਕਰ ਵਿੱਚ ਭੱਟਕਦੀ ਹੈ ।

        ਮਨੋਵਿਗਿਆਨ ਦਾ ਮੂਲ ਆਧਾਰ ਮਨ ,ਮਨ ਦੀ ਅਵਸਥਾ,ਅਤੇ ਮਨ ਦੇ ਮੂਲ ਨੂੰ ਸਮਝਣ ਅਤੇ ਪ੍ਰਵਾਨ ਕਰਨਾ ਹੈ । ਪ੍ਰਮਾਤਮਾ ਦੀ ਕਿਰਪਾ ,ਲ਼ੀਨ ਹੋਣ ਦੀ ਚਾਹਤ ਅਤੇ ਲਿਵ ਟੁੱਟਣ ਦੇ ਕਾਰਨਾ ਤੇ ਵਿਚਾਰ ਕਰਨ ਤੋਂ ਬਗੈਰ ਨਾਮ ਰਤਨ ਪਾਇਆ ਨਹੀਂ ਜਾ ਸਕਦਾ । ਮਨ ਨੂੰ ਮੂਲ ਨਾਲ ਜੋੜਣ ਲਈ ਜੀਵ ਲਈ ਜਰੂਰੀ ਬਣ ਜਾਂਦਾ ਹੈ ਕਿ ਉਹ ਅਾਸਾ ਮਨਸਾ ਤਿਆਗ ਕੇ ਸੱਚ ਵਿੱਚ ਲੀਨ ਹੋ ਜਾਵੇ । ਜਦ ਮਨ ਸਤਿਗੁਰੁ ਪਾਸ ਵੇਚ ਦਿਤਾ ਤਾਂ ਮਾਲਕ ਆਪ ਹੀ ਅਵਗੁਣ ਮੇਟ ਕੇ ਮੁਕਤ ਅਵਸਥਾ ਦੀ ਪ੍ਰਾਪਤੀ ਕਰ ਲੈਂਦਾ ਹੈ । ਇਹ ਗਿਆਨ ਅਤੇ ਸੋਝੀ ਪ੍ਰਮਾਤਮਾ ਦੀ ਕਿਰਪਾ ਅਤੇ ਗੁਰੂ ਦੇ ਹੁਕਮ ਅਤੇ ਸਤਿਸੰਗਤ ਤੋਂ ਪ੍ਰਾਪਤ ਹੁੰਦੀ ਹੈ । ਹਰ ਜ਼ਰੇ ਵਿੱਚ ਵੱਸਦੇ ਕਰਤਾ ਪ੍ਰਮਾਤਮਾ ਨੂੰ ਪ੍ਰਵਾਨ ਕਰਨ ਨਾਲ ਹਰ ਜੀਵ ਖਾਸ ਕਰ ਮਾਨਸ ਦਾ ਕਲਿਆਣ ਹੋ ਸਕਦਾ ਹੈ । ਜੋ ਪ੍ਰਮਾਤਮਾ  ਦੀ ਕਿਰਪਾ ਨਾਲ ਜੇ ਗਿਆਨ ਦੀ ਪ੍ਰਾਪਤੀ ਤੋਂ ਧਿਆਨ ਅਤੇ ਧਿਆਨ ਤੋਂ ਧੁਨ ਪੈਦਾ ਹੋਵੇ ।

        ਗੁਰਮੁਖ ਮਨ ਅੰਦਰ ਪ੍ਰਮਾਤਮਾ ਨਾਲ ਐਸੀ ਪ੍ਰੀਤ ਕਰਦੇ ਹਨ ਜਿਵੇਂ ਕਮਲ ਜਲ ਨਾਲ ਕਰਦਾ ਹੈ । ਸੰਸਾਰ ਅਤੇ ਮਨ ਵਿੱਚ ਅਨੇਕਾਂ ਵਿਕਾਰਾਂ ਦੀਆਂ ਲਹਿਰਾਂ ਦੇ ਉਪਜਣ ਦੇ ਬਾਵਯੂਦ ਵੀ ਆਪਣੇ ਮਾਲਕ ਨੂੰ ਨਹੀਂ ਤਿਆਗਦਾ । ਅਜਿਹੀ ਅਵਸਥਾ ਗੁਰਮੁਖ ਨੂੰ ਪ੍ਰਮਾਤਮਾ ਦਾ ਹੁਕਮ ਪ੍ਰਵਾਨ ਕਰਕੇ ਉਸਦੀ ਪ੍ਰੀਤੀ ਵਿੱਚ ਪ੍ਰਪੱਕ ਕਰਦੀ ਹੈ । ਗੁਰਮੁਖ ਅੰਨਦਿਤ ਹੋ ਜਾਂਦਾ ਹੈ ਉਹ ਜਾਣ ਜਾਂਦਾ ਹੈ ਕਿ ਜਿਸਨੇ ਪੈਦਾ ਕੀਤਾ ਹੈ ਉਸਤੋਂ ਬਗੈਰ ਕੋਈ ਮਾਰ ਨਹੀਂ ਸਕਦਾ ।  ਗੁਰਮੁਖ ਨੂੰ ਪ੍ਰਾਪਤ ਹੋਈ ਐਸੀ ਦਿ੍ਸ਼ਟੀ ਜੀਵਨ ਮੁਕਤ ਕਰਦੀ ਹੈ । ਨਾਮ ਵਿੱਚ ਰੰਗੇ ਮਨ ਨੂੰ ਐਸੀ ਸੋਝੀ ਹੋ ਜਾਂਦੀ ਹੈ ਕਿ ਹੁਕਮ ਵਿੱਚ ਰਹਿ ਕੇ ਹੀ ਪ੍ਰਮਾਤਮਾ ਦੀ ਪ੍ਰੀਤੀ ਅਤੇ ਨਦਰ ਹਾਸਲ ਹੋ ਸਕਦੀ ਹੈ । ਜਦ ਸ਼ਬਦ ਦੀ ਧੁਨੀ ਅੰਤਰ ਆਤਮਾ ਵਿੱਚ ਵੱਜਦੀ ਹੈ ਜੀਵ ਆਤਮਾ ਸੱਚ ਦੇ ਬਹੁਤ ਕਰੀਬ ਹੁੰਦੀ ਹੈ । ਜਦ ਗੁਰਮੁਖ ਜਨ ਸ਼ਬਦ ਤੇ ਵਿਚਾਰ ਕਰਦੇ ਹਨ ਉਹ ਆਪਣੇ ਕਰੀਬ ਹੋ ਜਾਂਦੇ ਹਨ । ਜਦ ਜੀਵ ਆਤਮਾ ਸ਼ਬਦ ਨੂੰ ਪ੍ਰਵਾਨ ਕਰ ਲੈਂਦੀ ਹੈ ਉਹ ਪ੍ਰਮਾਤਮਾ ਦੇ ਬਹੁਤ ਕਰੀਬ ਹੁੰਦੀ ਹੈ । ਪਰ ਜਦ ਜੀਵ ਆਤਮਾ ਸ਼ਬਦ ਦੀ ਧੁਨੀ ਨੂੰ ਅੰਤਰ ਮਨ ਵਿੱਚ ਸੁਣਦੀ ਹੈ ,ਉਸ ਉਪਰ ਵਿਚਾਰ ਕੇ ਪ੍ਰਵਾਨ ਕਰਕੇ ਜੀਵਨ ਵਿੱਚ ਢਾਲ ਲੈਂਦੀ ਬ੍ਰਹਮ ਰੂਪ ਹੋ ਜਾਂਂਦੀ ਹੈ । ਗੁਰਮੁਖ ਪ੍ਰਮਾਤਮਾ ਦਾ ਨਾਮ ਸਿਮਰ ਕੇ ਆਵਾਗਵਣ ਦੇ ਚੱਕਰ ਵਿੱਚੋ ਨਿਕਲ ਸਕਦਾ ਹੈ । ਸਿਮਰਨ ਪ੍ਰੀਤ ਤੋਂ ਬਗੈਰ ਨਿਰਮੂਲ ਹੈ । ਗੁਰਮੁਖ ਅੰਤਰ ਮਨ ਨਾਲ ਸਿਮਰਕੇ ਤਿ੍ਪਤ ਭਗਤੀ ਭਰਪੂਰ ਹੋ ਜਾਂਦਾ ਹੈ । ਮੋਹ ਗ੍ਰਹਿਸੇ ਮਨ ਨੂੰ ਆਪਣੀ ਭਗਤੀ ਅਤੇ ਨਿਮਰਤਾ ਨਾਲ ਨਿਰਮਲ ਕਰਨ ਲਈ ਪ੍ਰਮਾਤਮਾ ਨਾਲ ਜਲ ਮੱਛਲੀ ਜੇਹੀ ਪ੍ਰੀਤ ਕਰਦਾ ਹੈ । ਪ੍ਰਮਾਤਮਾ ਦੀ ਕਿਰਪਾ ਨਾਲ ਸਿਮਰਨ ਕਰਕੇ ਮਨ ਤਨ ਸ਼ਾਂਤ ਚਿੱਤ ਰਖਦਾ ਹੈ ਅਤੇ ਸਦਾ ਸੁੱਖ ਦੀ ਪ੍ਰਾਪਤੀ ਮਿਲ ਜਾਂਦੀ ਹੈ । ਪ੍ਰਮਾਤਮਾ ਜੀਵ ਆਤਮਾ ਦੀ ਹਰ ਪੀੜ ਨੂੰ ਜਾਣਦਾ ਹੈ । ਗੁਰਮੁਖ ਦਾ ਦਰਦ ਪ੍ਰਮਾਤਮਾ ਤੋਂ ਵਿਜੋਗ ਹੈ । ਵਿਜੋਗ ਜੀਵ ਨੂੰ ਸੁਚੇਤ ਪ੍ਰੀਤੀ ਵਲ ਪ੍ਰੇਰਦਾ ਹੈ । ਜੀਵ ਆਤਮਾ ਸਹਿਜ ਵਿੱਚ ਜਾਣ ਲਈ ਸਿਮਰਨ ਨਾਲ ਜੁੜਣ ਲਈ ਉਤਾਵਲਾ ਹੁੰਦਾ ਹੈ । ਸਦ ਮਾਰਗ ਲਈ  ਨਾਮ ਨਾਲ ਜੁੜ ਜਾਂਦਾ ਹੈ । ਪ੍ਰੀਤ ਮੋਹ ਮਾਇਆ ਦੇ ਬੰਧਨ ਤੋੜ ਦੇਂਦੀ ਹੈ । ਗੁਰਮੁਖ ਰੂਹ ਪ੍ਰਮਾਤਮਾ ਵਿੱਚ ਲੀਨ ਹੋਣ ਲਈ ਤਿਆਰ ਹੋ ਜਾਂਦੀ ਹੈ । ,ਪੂਰਬਲੇ,ਕਰਮਾਂ ਨੇ ਮਾਨਸ ਜਨਮ ਪ੍ਰਾਪਤ ਕਰਨ ਵਿੱਚ ਸਹਾਈ ਹੁੰਦੇ ਹਨ । ਸੰਸਾਰ ਵਿੱਚ ਆਉਣ ਤੱਕ ਮਾਨਸ ਦੀ ਲਗੀ ਲਿਵ ਨੇ ਜੀਵ ਨੂੰ ਮਾਤ ਗਰਬ ਵਿੱਚ ਬਚਾਈ ਰਖਿਆ । ਪਰ ਸੰਸਾਰ ਵਿੱਚ ਸਵਾਸ ਲੈਂਦੀਆਂ ਹੀ ਜੀਵ ਦੀ ਪ੍ਰਮਾਤਮਾ ਤੋਂ ਲਿਵ ਟੁੱਟਦਿਆਂ ਹੀ ਮਾਇਆ ਨੇ ਪ੍ਰਭਾਵਿਤ ਕੀਤਾ । ਮਨਮੁਖ ਐਸੀ ਹਰਿ ਸਿਉ ਪ੍ਰੀਤ ਵਿਹੂਣੀ ਰੂਹ ਨੂੰ, ਅਵਰ ਦੀ ਟੇਕ ਦੇ ਆਸਰੇ ਲਿਵ ਨੂੰ ਕਾਂਇਆਂ ਵਿੱਚ ਟਿਕਣ ਨਹੀਂ ਦੇਂਦਾ । ਬਾਹਰ ਤੋਂ ਆਨੰਦ ਦੀ ਖੋਜ ਕਰਦਾ ਜੀਵ ਅਕਸਰ ਜੀਵਨ ਵਿੱਚ ਭਰਮ ਅਤੇ ਭਟੱਕਣ ਨੂੰ ਪੈਦਾ ਕਰਦਾ ਹੈ ।

          ਮਨਮੁਖ ਮੋਹ ਵਿੱਚ ਰਹਿਕੇ ਬੰਧਨ ਮੁਕਤ ਨਹੀਂ ਹੋ ਸਕਦਾ । ਪ੍ਰਮਾਤਮਾ ਦਾ ਮੋਹ ਬੰਧਨ ਪੈਦਾ ਨਹੀਂ ਕਰਦਾ । ਪ੍ਰਮਾਤਮਾ ਦਾ ਹੁਕਮ ਉਸਦੀ ਮਰਜ਼ੀ ਹੈ ਉਸ ਦੀ ਰਜ਼ਾ ਹੈ । ਪਰ ਹੈ ਨਿਯਮਤ, ਕਾਦਰ ਨੇ ਕੁਦਰਤ ਦੇ ਰੂਪ ਵਿੱਚ ਜੀਵ ਉਧਾਰ ਲਈ ਨਿਸਚਿਤ ਕੀਤੀ ਹੈ । ਹੁਕਮ ਵਿੱਚ ਰਹਿਣ ਵਾਲੇ ਨਿਜ ਘਰ ਵਾਸ ਪਾਉਦੇ ਹਨ । ਪ੍ਰਮਾਤਮਾ ਸਦਾ ਦਿਆਲ ਰਹਿੰਦਾ ਹੈ । ਭਾਗਾਂ ਕਰਕੇ ਹੀ ਦਿਆਲਤਾ ਦਾ ਭਾਗੀ ਬਣਿਆ ਜਾ ਸਕਦਾ ਹੈ ।  ਭਾਵਨਾ ਦੇ ਕਾਰਨ ਭਾਵ ਉਪਜਦੇ ਹਨ ਭਾਵ ਸੁਰਤ ਜੋੜਣ ਵਿੱਚ ਸਹਾਈ ਹੂੰਦੇ ਹਨ । ਮਨ ਦੇ ਵਸ ਰਹਿਣ ਕਰਕੇ ਜੀਵ ਹੁਕਮ ਵਿਸਾਰ ਕੇ ਹਾਕਮ ਹੋਣ ਦੀ ਪ੍ਰਵਿਰਤੀ ਨੂੰ ਭੋਗਦਾ ਹੈ ਜਿਸ ਕਾਰਨ ਸਦਾ ਵਿਯੋਗ ਦਾ ਦੁੱਖ ਭੋਗਦਾ ਹੈ । ਹੁਕਮ ਸਮਰਥ ਹੀ ਕਰ ਸਕਦੇ ਹਨ  । ਸਮਰਥ ਕਦੇ ਕਿਸੇ ਉਪਰ ਨਿਰਭਰ ਨਹੀਂ ਹੁੰਦਾ । ਜੀਵ ਕਦੇ ਵੀ ਕਿਸੇ ਹਾਲਤ ਵਿੱਚ ਸਮਰਥ,ਨਿਰਭੈ,ਨਿਰਵੈਰ ਨਹੀਂ ਹੋ ਸਕਦਾ । ਪ੍ਰਮਾਤਮਾ ਦੇ ਗੁਣ ਧਾਰਨ ਕਰਨ ਲਈ ਸੱਚਿਆਰ ਹੋਣਾ ਜਰੂਰੀ ਹੈ । ਸੱਚ ਦੀ ਪ੍ਰਵਾਨਗੀ ਤੋਂ ਬਗੈਰ ਜੀਵ ਨਾਮ ਵਿਸਾਰ ਕੇ ਭੁਲਿਆ ਮਾਰਗ ਦੀ ਪ੍ਰਾਪਤੀ ਨਹੀਂ ਕਰ ਸਕਦਾ । ਅਗਿਆਨਤਾ ਕਾਰਨ ਭਰਮ ਵਿੱਚ ਭਟੱਕਦਾ ਹੈ । ਪ੍ਰਮਾਤਮਾ ਦੇ ਨਾਮ ਤੋਂ ਬਗੈਰ ਗਿਆਨ
 ਪਦਾਰਥ ਖੋਇਆ ਹੈ ਚਤਰਾਈ ਨਾਲ ਪ੍ਰਾਪਤ ਕਰਨ ਦੀ ਲਾਲਸਾ ਨੇ ਹੰਕਾਰ ਵਿੱਚ ਫਸਾ ਦਿਤਾ ਹੈ । ਲਿਵ ਤੋੜਣ ਦੇ ਕਾਰਨ ਮਾਇਆ ਦੇ ਭਰਮ ਵਿੱਚ ਭੁਲਿਆ ਜੀਵਨ ਬੇਕਾਰ ਲੰਘਾ ਲੈਂਦਾ ਹੈ ।  ਭਰਮ ਪ੍ਰਮਾਤਮਾ ਦੀ ਸੋਝੀ ਨਹੀਂ ਹੋਣ ਦਿੰਦਾ ਜਿਸ ਕਾਰਨ ਜੀਵ ਡੋਹਾਗਣੀ ਦੀ ਜੂਂਨ ਭੋਗਦੀ ਹੈ । ਮਨਮੁਖ ਭੂਲਾ ਡੂੰਗਰ ਥਲ ਚੜਦੀ ਹੈ ਅਤੇ ਭਰਮ ਵਸ ਮਨ ਡੋਲ ਜਾਂਦਾ ਹੈ । ਹੰਕਾਰ ਵਿੱਚ ਵਿਲਕਦੀ ਅਤੇ ਕਰਮਾਂ ਕਰਕੇ ਧੁਰਹੁ ਵਿਛੁੰਨੀ ਜੀਵ ਆਤਮਾ ਪ੍ਰਮਾਤਮਾ ਦੀ ਕਿਰਪਾ ਕਿਵੇਂ ਪ੍ਰਾਪਤ ਕਰ ਸਕਦੀ ਹੈ । ਪ੍ਰਮਾਤਮਾ ਹਰ ਜੀਵ ਤੇ ਕਿਰਪਾ ਕਰਕੇ ਵਿਛੁੜੀਆਂ ਰੂਹਾਂ ਨੂੰ ਨਾਮ ਰਸ ਦੀ ਦਾਤ ਬਖ਼ਸ਼ ਕੇ ਆਪਣੇ ਵਿੱਚ ਲੀਨ ਕਰਨ ਦੀ ਸਮਰਥਾ ਰਖਦਾ ਹੈ । ਮਨਮੁਖ ਨੂੰ ਗੁਰਮੁਖ  ਕਰਕੇ ਪਿਆਰ ਨਾਲ ਸੱਚ, ਸਹਜ, ਸੋਭਾ ਅਤੇ ਨਾਮ ਦੇ ਗੁਣਾ ਨਾਲ ਭਰਪੂਰ ਕਰ ਦਿੰਦਾ ਹੈ । ਜਿਵੇਂ ਮਾਲਕ ਨੂੰ ਚੰਗਾ ਲਗਦਾ ਹੈ  ਤਿਵੇਂ ਹੀ ਜੀਵ ਦੀ ਰਖਿਆ ਕਰਦਾ ਹੈ । ਅਧਿਆਤਮ ਦੇ ਨਾਂ ਤੇ ਹੋ ਰਹੇ ਪਾਖੰਡ ਦੀ ਭਰਮਾਰ ਨੇ ਸੱਚ ਦੀ ਪਹਿਚਾਣ ਕਰਨੀ ਮੁਸ਼ਕਲ ਕਰ ਦਿਤੀ ਹੈ । ਗਿਣਤੀ ਦੇ ਆਧਾਰਿਤ ਸਿਮਰਨ,ਪਾਠ,ਪੂਜਾ ਅਤੇ ਧਰਮ ਦੇ ਨਾਂ ਤੇ ਪ੍ਰਦਰਸ਼ਿਤ ਮਜ਼੍ਹਬ ਦੇ ਪਸਾਰ ਨੇ ਜੀਵ ਨੂੰ ਉਲਝਣ ਵਿੱਚ ਪਾ ਦਿਤਾ ਹੈ । ਇਨਸਾਨੀਅਤ ਨੂੰ ਪ੍ਰੇਤ ਪ੍ਰਭਾਵਿਤ ਬਣਾਕੇ ਰਖ ਦਿਤਾ ਹੈ । ਧਰਮ ਵਰਤਮਾਨ ਦੀ ਪ੍ਰੀਭਾਸ਼ਾ ਹੈ ਇਸਨੂੰ ਭੂਤ ਅਤੇ ਭੱਵਿਖ ਦੇ ਭੈਅ ਦੀ ਭੇਟ ਚੜਾ ਕੇ ਘਾਣ ਕੀਤਾ ਜਾਂਦਾ ਹੈ । 

ਮਨਮੁਖ ਆਪਣੇ ਮਨ ਵੱਸ ਕਰਮ ਕਮਾਉਦਾ ਖੁਸ਼ੀ ਮਹਿਸੂਸ ਕਰਦਾ ਹੈ,ਅਵਰ ਸੰਗ ਪ੍ਰੀਤ ਕਰਕੇ ਮਨੋਨੀਤ ਖੁਸ਼ੀਆਂ ਦੇ ਭਰਮ ਉਸਾਰਦਾ ਪ੍ਰੇਸ਼ਾਨ ਹੂੰਦਾ ਹੈ। ਜੀਵ ਅੰਦਰੋ ਇਹ ਜਾਣਦਾ ਹੈ ਕਿ ਪ੍ਰਮਾਤਮਾ ਦੀ ਪ੍ਰੀਤ ਬਿਨ ਮਨੋਨੀਤ ਖੁਸ਼ੀਆਂ,ਸਦਾ ਥਿਰ ਨਹੀਂ ਹਨ, ਚਿੱਤ ਨੂੰ ਪ੍ਰੇਸ਼ਾਨ ਅਤੇ ਤਨ ਨੂੰ ਪੀੜਤ ਕਰਦੀਆਂ ਹਨ ਫਿਰ ਵੀ ਤਿ੍ਸ਼ਨਾ ਅਤੇ ਹੰਕਾਰ ਵੱਸ ਆਪਣੇ ਮੂਲ ਨੂੰ ਪ੍ਰਵਾਨ ਨਹੀਂ ਕਰਦਾ । ਜੀਵ ਆਸਾ ਮਨਸਾ ਦੀ ਪੂਰਤੀ ਲਈ ਤਰ੍ਹਾਂ ਤਰ੍ਹਾਂ ਦੇ ਪਾਖੰਡ ਅਤੇ ਅਵਰ ਕਾਜ ਕਰਦਾ ਹੈ ਜੋ ਮਨ ਨੂੰ ਭਰਮ ਵਿੱਚ ਭੈ-ਭੀਤ ਕਰਦੇ ਹਨ । ਪ੍ਰਮਾਤਮਾ ਦੇ ਨਾਮ ਦੀ ਦਾਤ ਦਾ ਰਸ ਚੱਖਣ ਨਹੀਂ ਦੇਂਦੇ । ਮਨ ਨਿਰਮਲ ਨਹੀਂ ਹੁੰਦਾ ਹੁਕਮ ਪ੍ਰਵਾਨ ਨਹੀਂ ਕਰਦਾ ਅਤੇ ਭਰਮ ਵਿੱਚ  ਭੱਟਕਦਾ ਚੋਟਾਂ ਖਾਂਦਾ ਹੈ ।

             ਗੁਰਮੁਖ ਦਾ ਨਿਹਚਾ ਆਪਣੇ ਮਾਲਕ ਤੇ ਹੋਣ ਕਰਕੇ ਆਪਣਾ  ਮੁਕਾਮ ਆਪਣੇ ਅੰਦਰ ਕਰਦਾ ਹੈ । ਥਾਂ ਥਾਂ ਤੇ ਭਟੱਕਦਾ ਨਹੀਂ ਹੈ।ਅਸਲ ਮੰਜ਼ਲ ਜੀਵ ਆਤਮਾ ਨੂੰ ਨਿਹਚਲ ਕਰ ਦੇਂਦੀ ਹੈ । ਨਿਹਚਲ ਲੋਕ ਸਿਦਕ ਕਰਕੇ ਵਿਸ਼ਵਾਸ਼ ਨਾਲ ਚੰਗੇ ਕਰਮ ਕਰਦਿਆਂ ਨਾਮ ਸਿਮਰਦੇ, ਨਾਮ ਦਾ ਖਰਚਾ ਪੱਲੇ ਬੰਨ ਲੈਂਦੇ ਹਨ । ਮਨ ਵਿੱਚ ਪੂਰਨ ਵਿਸ਼ਵਾਸ਼ ਹੋ ਜਾਂਦਾ ਹੈ ਕਿ ਸੰਸਾਰ ਜੀਵ ਦਾ ਪੱਕਾ ਮੁਕਾਮ ਨਹੀਂ ਹੈ । ਨਾਮ ਜਪਦਿਆਂ ਜੀਵ ਨਾਮ ਦੀ ਵਿੱਧੀ ਹੰਕਾਰ ਨਹੀੰ ਕਰਦੇ । ਨਾ ਹੀ ਗਿਆਨ ,ਆਸਨ,ਮੁਕਾਮ ਅਤੇ ਵਿੱਧੀਆਂ ਦਾ ਹੰਕਾਰ ਕਰਦਾ ਹੈ । ਜਿਉਂ ਜਿਉਂ ਨਾਮ ਦੀ ਸੋਝੀ ਹੁੰਦੀ ਹੈ ਨਿਮਰਤਾ ਵੱਧਦੀ ਜਾਂਦੀ ਹੈ । ਧਾਰਮਿਕ ਪ੍ਰਾਪਤੀ ਕਰਨ ਨਾਲ ਜੀਵ ਆਤਮਾ ਨੂੰ ਸੱਚ ਦੀ ਸੋਝੀ ਹੋ ਜਾਂਦੀ ਹੈ ਅਤੇ ਸੱਚ ਦੇ ਗੁੱਣ ਸਾਕਾਰ ਹੋ ਜਾਂਦੇ ਹਨ। ਸੰਸਾਰ ਤੋਂ ਕੂਚ ਕਰਨਾ ਹੀ ਸੱਚ ਹੈ । ਜੀਵ ਦਾ ਗੁੱਣ ਸਿਦਕ ਹੈ ਜੀਵ ਕਰਣੀ ਸਵਾਸਾਂ ਦਾ ਖਰਚਾ ਹੈ । ਗੁਰਮੁਖ ਬੰਧਨ ਨਹੀਂ ਕਰਦਾ । ਨਾਮ ਨਾਲ ਜੁੜ ਸੱਚ ਦੀ ਖੋਜ ਕਰਦਾ ਹੈ ।ਮੂਲ ਦੀ ਪਹਿਚਾਣ ਕਰਨ ਲਈ ਮਨ ਨੂੰ ਹਰਿ ਜੋਗੀ ਰਖਣ ਵਾਲੀ  ਜੀਵ ਆਤਮਾ ਦਾ ਆਸਣ ਅਸਲ ਮੰਜ਼ਿਲ ਹੁੰਦੀ ਹੈ । ਗਿਆਨੀ ਬੋਧ ਦਾ ਵਿਖਿਆਣ ਕਰਕੇ ਮੁਕਤ ਹੋਣ ਦਾ ਯਤਨ ਕਰਦਾ ਹੈ । ਸਿਧ ਸਰੀਰ ਨੂੰ ਸਾਧ ਕੇ ਦੇਵ ਹੋਣ ਦਾ ਉਪਰਾਲਾ ਕਰਦੇ ਹਨ । ਸੁਰਬੀਰ ਯੋਧੇ ਸਰੀਰਕ ਬਲ ਕਾਰਨ ਸੰਸਾਰ ਜਿੱਤਣ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਹਨ ।ਪਰ ਮਨ ਸਾਧਨ ਤੋਂ ਬਗੈਰ ਸਿਧ, ਗਣ,ਸੂਰਬੀਰ ਯੋਧੇ,
 ਗੰਧਰਬ, ਮੁਨੀ, ਜਨ, ਸੇਖ, ਪੀਰ, ਸਲਾਰ ਅਤੇ ਤਿਆਗੀ ਸੰਸਾਰ ਤੋਂ  ਕੂਚ ਕਰ ਗਏ । ਜੋ ਨਜ਼ਰ ਆਉਂਦੇ ਹਨ ਕੂਚ ਕਰਨ ਲਈ ਤਿਆਾਰ ਹਨ । ਪ੍ਰਮਾਤਮਾ ਤੋਂ ਬਗੈਰ ਸੱਭ ਉੱਪਜ ਚਲਣਹਾਰ ਹੈ । ਗੁਰਮੁਖ ਨੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਇਸ ਭੇਦ ਨੂੰ ਜਾਣਿਆ ਹੈ ਕਿ ਜੇ ਸੁਲਤਾਨ, ਖਾਨ,  ਮਲੂਕ , ਉਮਰੇ ਅਤੇ ਵਿਦਵਾਨ  ਇੱਕ ਇੱਕ ਕਰਕੇ  ਕੂਚ ਕਰ ਗਏ ਹਨ ਤਾਂ ਉਸਨੇ ਵੀ ਹੁਕਮ ਮਿਲਦੇ ਹੀ ਤੁਰ ਜਾਣਾ ਹੈ । ਹੁਕਮ ਹੁੰਦੇ ਹੀ ਘੜੀ ਭਰ ਦੀ ਮੁਹਲਤ ਨਹੀਂ ਮਿਲਨੀ । ਗੁਰਮੁਖ ਇਹ ਜਾਣਕੇ ਆਨੰਦਿਤ ਹੋ ਜਾਂਦਾ ਹੈ ਕਿ ਪ੍ਰਮਾਤਮਾ ਦੇ ਉਸਦਾ ਜਨਮ ਲੇਖੇ ਲਾ ਲਵੇਗਾ ।

       ਜੀਵ  ਸੁਭਾਅ ਅਨੁਸਾਰ  ਆਪਣੇ ਕਰਮਾਂ ਦਾ ਪ੍ਰਭਾਵ ਅਵਰ ਦੇ ਚਿਹਰੇ ਤੋਂ ਵੇਖਣਾ ਲੋਚਦਾ ਹੈ । ਹੰਕਾਰ ਇੱਕ ਛੁਪਵਾ ਰੋਗ ਹੈ । ਜੀਵ ਗੁੱਣਾ ਨੂੰ ਧਾਰਨ ਕਰਕੇ ਉਹਨਾਂ ਨੂੰ ਪ੍ਰਗਟ ਕਰਨ ਅਤੇ ਉਸਦਾ ਅਸਰ ਮਹਿਸੂਸ ਕਰਨ ਲਈ ਅਵਰ ਦੇ ਬੋਲ ਉੱਡੀਕਦੇ ਰਹਿਣਾ ਅਤੇ ਝਾਕਦੇ ਰਹਿਣਾ ਹੰਕਾਰ ਦਾ ਮੂਲ ਸਰੋਤ ਹੈ । ਗਿਆਨ ਦੀ ਵਿਚਾਰ ਅਤੇ ਸੁਕਰਮਾਂ ਦੀ ਜਗ੍ਹਾ ਰਿਧੀਆਂ ਸਿਧੀਆਂ ਕਰਕੇ ਮਹਾਨਤਾ ਵੱਲ ਜਿਆਦਾ ਧਿਆਨ ਰਖਣਾ ਮਨਮੁਖ ਨੂੰ ਸਦਾ ਹਉਮੈ ਵਸ ਹੋ ਕੇ ਕਰਮ ਕਰਨ ਵੱਲ ਪ੍ਰੇਰਦੇ ਹਨ । ਕਾਂਇਆਂ ਨੂੰ ਅਮਰ ਕਰਨ ਲਈ ਕੀਤੇ ਸਾਧਨ ਜਦ ਕਦੇ ਕੰਮ ਨਹੀਂ ਆਏ ਤਾਂ ਮਨ ਅੰਦਰੋਂ ਮੌਤ ਦਾ ਡਰ ਨਾ ਮਿਟਣ ਕਾਰਨ ਜੀਵ ਨੇ ਨਵਾਂ ਰਸਤਾ ਅਪਨਾਉਣ ਦਾ ਆਪਣੇ ਨਾਮ ਨੂੰ ਅਮਰ ਕਰਨ ਲਈ ਕਰਮ ਕਰਨੇ ਸ਼ੁਰੂ ਕਰ ਦਿਤੇ । ਇਸ  ਲਾਲਸਾ ਦੀ ਪੂਰਤੀ ਲਈ ਜੀਵ ਕਾਮ ,ਕ੍ਰੋਧ,ਲੋਭ ਮੋਹ, ਹੌਕਾਰ ਵੱਸ ਅਦਿ੍ਸ਼ਟ ਜਾਂ ਦਿ੍ਸ਼ਟਮਾਨ ਕਰਮ ਕਰਦਾ ਹੈ ।ਕੁਕਰਮ ਕਰਦਾ ਹੈ ਪਰ ਉਸਦੀ ਅਾਭਾ ਨੂੰ ਜੁਗਤ ਅਤੇ ਚਤਰਾਈ ਨਾਲ ਸਹੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ।

         ਗੁਰਮੁਖ ਮਨ ਪੰਖੀ ਦੀ ਨਿਆਂਈ ਹੈ ਜੋ ਸੰਗਤ ਵਿੱਚ ਬੈਠ ਕੇ ਸੱਚ ਦੀ ਖੁਰਾਕ ਚੁੱਗਦਾ ਹੈ ।ਨਾਮ ਰੂਪੀ ਰੁੱਖ ਤੇ ਟਿਕਾਣਾ ਕਰਕੇ ਸਹਿਜ ਹੋ ਜਾਂਦਾ ਹੈ । ਨਾਮ ਦੇ ਹਰਿ ਰਸ ਨਾਲ ਸਦਾ ਤਿ੍ਪਤ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਦੀ ਪ੍ਰੀਤ ਵਿੱਚ ਸਦਾ ਮਸਤ ਰਹਿੰਦਾ ਹੈ । ਹਰ ਹਾਲ ਸ਼ੁਕਰ ਕਰਦਾ ਹੈ । ਕਿਸੇ ਹਾਲਾਤ ਵਿੱਚ ਸਤਿ ਸੰਗਤ ਨਹੀਂ ਛੱਡਦਾ । ਨਾਮ ਬ੍ਰਹਿਮੰਡ ਦਾ ਮੂਲ ਜਾਣ ਕੇ ਉਸ ਵਿੱਚ ਸਮਾਇਆ ਰਹਿੰਦਾ ਹੈ । ਪ੍ਰਮਾਤਮਾ ਦਾ ਹੁਕਮ ਮੰਨਦਾ ਹੈ ਅਤੇ ਮਾਲਕ ਦੇ ਹੁਕਮ ਵਿੱਚ ਜੀਵਨ ਬਤੀਤ ਕਰਦਾ ਨਾਮ ਸਿਮਰ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ । ਗੁਰਮੁਖ ਜਾਗਰਿਤ ਹੋਕੇ ਕਾਦਰ ਦੀ ਕੁਦਰਤ ਨੂੰ ਮਾਣਦਾ ਹੈ ਚਾਰੇ ਦਿਸ਼ਾਵਾਂ ਨੂੰ ਪੇਖਦਾ ਹੈ ਪਰ ਲਿਪਤ ਨਹੀਂ ਹੁੰਦਾ । ਮਨ ਦਾ ਮੂਲ ਪ੍ਰਮਾਤਮਾ ਹੋਣ ਕਰਕੇ ਲਿਵ ਦੇ ਲਗਦਿਆਂ ਹੀ ਸਹਿਜ ਵਿੱਚ ਆ ਟਿਕਦਾ ਹੈ । ਪਰ ਜਦ ਜੀਵ ਮਨ ਦੀ ਭਟੱਕਣਾ ਦਾ ਸਾਥ ਦੇਂਦਾ ਸੰਸਾਰ ਜਿਤਣ ਦੀ ਚੇਸ਼ਟਾ ਵਿੱਚ ਉਲੱਝ ਜਾਂਦਾ ਹੈ ਤਾਂ ਦੁੱਖ ਭੋਗਦਾ ਹੈ।

12 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx...for...sharing.....sir....

12 Oct 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks sir ji

14 Oct 2014

Reply