Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾ ਤੇ ਪੁਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਮਾ ਤੇ ਪੁਤ

ਜਦ ਤੂੰ ਪੈਦਾ ਹੋਇਆ ਤੇ ਕਿੰਨਾ ਮਜਬੂਰ ਸੀ
ਇਹ ਜਹਾਂ ਤੇਰੀ ਸੋਚ ਨਾਲੋ ਵੀ ਦੂਰ ਸੀ
ਹਥ ਪੈਰ ਵੀ ਓਦੋਂ ਤੇਰੇ ਆਪਣੇ ਨਾ ਸੀ
ਤੇਰੀਆਂ ਆਖਾਂ ਵਿਚ ਓਦੋਂ ਕੋਈ ਸੁਪਨੇ ਨਾ ਸੀ

ਤੈਨੂੰ ਆਉਂਦਾ ਸਿਰਫ ਓਦੋਂ ਰੋਨਾ ਹੀ ਸੀ
ਦੁਧ ਪੀ ਕੇ ਕੰਮ ਤੇਰਾ ਓਦੋਂ ਸੌਣਾ ਹੀ ਸੀ
ਤੈਨੂੰ ਤੁਰਨਾ ਸਿਖਾਇਆ ਸੀ ਮਾਂ ਨੇ ਤੇਰੀ
ਤੈਨੂ ਦਿਲ ਵਿਚ ਵਸਾਇਆ ਸੀ ਮਾਂ ਨੇ ਤੇਰੀ

ਮਾਂ ਦੇ ਸਾਏ ਦੇ ਵਿਚ ਤੂੰ ਪਰਵਾਨ ਚੜਨ ਲੱਗਾ
ਵਕ਼ਤ ਦੇ ਨਾਲ ਕਦ ਵੀ ਤੇਰਾ ਵਧਣ ਲੱਗਾ
ਹੌਲੀ ਹੌਲੀ ਤੂ ਸੋਹਨਾ ਜਵਾਨ ਹੋ ਗਿਆ
ਤੇਰੇ ਉੱਤੇ ਜੱਗ ਸਾਰਾ ਮੇਹਰਬਾਨ ਹੋ ਗਿਆ

ਬਾਹਾਂ ਦੇ ਜੋਰ ਤੇ ਤੂ ਗੱਲਾਂ ਕਰਨ ਲੱਗਾ
ਖਲੋ ਕੇ ਤੂੰ ਸਾਹਮਣੇ ਸ਼ੀਸ਼ੇ ਦੇ ਰੱਜ ਰੱਜ ਕੇ ਸਜੰਨ ਲੱਗਾ
ਇਕ ਦਿਨ ਇਕ ਕੁੜੀ ਤੈਨੂੰ ਭਾ ਗਈ
ਬਣ ਕੇ ਵੋਹਟੀ ਓਹ ਤੇਰੇ ਘਰ ਆ ਗਈ

ਹੁਣ ਜਿੰਦਗੀ ਦੀ ਹਕੀਕਤ ਤੋਂ ਤੂੰ ਦੂਰ ਹੋਣ ਲੱਗਾ
ਬੀਜ ਨਫਰਤ ਦਾ ਤੂੰ ਆਪ ਹੀ ਆਪਣੇ ਲਈ ਬੋਨ ਲਗਾ
ਫਿਰ ਤੂ ਮਾਂ ਬਾਪ ਨੂੰ ਵੀ ਭੁਲਾਉਣ ਲੱਗਾ
ਤੀਰ ਤਿਖੇ ਗੱਲਾਂ ਦੇ ਤੂ ਓਨਹਾ ਤੇ ਚਲਾਉਣ ਲਗਾ

ਗਲ ਗਲ ਤੇ ਤੂੰ ਓਨਹਾ ਨਾਲ ਲੜਨ ਲੱਗਾ
ਪਾਠ ਇਕ ਨਵਾਂ ਤੂ ਮੁੜ ਪੜਨ ਲੱਗਾ
ਯਾਦ ਕਰ ਮਾਂ ਨੇ ਤੈਨੂੰ ਕਿਹਾ ਸੀ ਇਕ ਦਿਨ
ਹੁਣ ਸਾਡਾ ਗੁਜ਼ਾਰਾ ਨਹੀਂ ਤੇਰੇ ਬਿਨ

ਸੁਨ ਕੇ ਇਹ ਗਲ ਤੂ ਤੈਸ਼ ਵਿਚ ਆ ਗਿਆ
ਤੇਰਾ ਗੁੱਸਾ ਤੇਰੀ ਅਕਲ ਨੂੰ ਖਾ ਗਿਆ
ਜੋਸ਼ ਚ ਆਕੇ ਤੂੰ ਮਾਂ ਨੂੰ ਕਿਹਾ
ਮੈਂ ਸੀ ਚੁਪ ਅੱਜ ਤਕ ਸਬ ਵੇਖਦਾ ਹੀ ਰਿਹਾ

ਆਜ ਕਹਿੰਦਾ ਹਾਂ ਪਿਛਾ ਮੇਰਾ ਤੁਸੀਂ ਛੱਡ ਦਿਓ
ਜੋ ਹੈ ਰਿਸ਼ਤਾ ਮੇਰਾ ਤੁਸੀਂ ਓਹ ਆਪਣੇ ਦਿਲੋਂ ਕ੍ਡ ਦਿਓ
ਜਾਓ ਜਾ ਕੇ ਕਿੱਤੇ ਕੋਈ ਕੰਮ ਧੰਦਾ ਕਰੋ
ਲੋਗ ਮਰਦੇ ਨੇ ਤੁਸੀਂ ਵੀ ਕਿੱਤੇ ਜਾ ਮਰੋ

ਇਹ ਸੁਨ ਕੇ ਬਹਿ ਹੌਕੇ ਭਰਦੀ ਰਹੀ ਮਾਂ ਰਾਤ ਭਰ
ਓਨਹਾ ਹੌਕੇਯਾਂ ਦਾ ਤੇਰੇ ਉੱਤੇ ਜ਼ਰਾ ਵੀ ਹੋਇਆ ਨਾ ਅਸਰ
ਇਕ ਦਿਨ ਬਾਪ ਵੀ ਤੇਰਾ ਚਲਇਆ ਤੇਰੇ ਤੋਂ ਰੂਸ ਕੇ
ਕਿਵੇ ਤੜਫੀ ਸੀ ਓਦੋਂ ਤੇਰੀ ਮਾਂ ਟੁੱਟ ਕੇ

ਫਿਰ ਓਹ ਵੀ ਤੇਰੀ ਸੁਖ ਲਈ ਬੀਤੇ ਕਲ ਨੂੰ ਭੁਲਾਉਣ ਲੱਗੀ
ਜ਼ਿੰਦਗੀ ਉਸਨੁ ਹੁਣ ਹਰ ਰੋਜ਼ ਸਤਾਉਣ ਲੱਗੀ
ਇਕ ਦਿਨ ਮੌਤ ਨੂੰ ਵੀ ਓਹਦੇ ਤੇ ਤਰਸ ਆ ਗਿਆ
ਉਸਦਾ ਰੋਨਾ ਵੀ ਤਕ਼ਦੀਰ ਉਸਦੀ ਨੂੰ ਭਾ ਗਿਆ

ਹੰਜੂ ਅਖ ਚ ਸੀ ਉਸਦੀ ਜਦ ਓਹ ਜੱਗ ਤੋਂ ਰਵਾਨਾ ਹੋਈ
ਮੌਤ ਦੀ ਇਕ ਹਿਚਕੀ ਵੀ ਉਸ ਲਈ ਬਹਾਨਾ ਹੋਈ
ਇਕ ਸੁਕੂਨ ਜਿਹਾ ਉਸਦੇ ਮੁਖ ਤੇ ਛਾਉਣ ਲੱਗਾ
ਫਿਰ ਤੂ ਅਰਥੀ ਓਹਦੀ ਨੂ ਸਜਾਉਣ ਲੱਗਾ

ਮੁੱਦਤਾਂ ਹੋ ਗਿਆਂ ਅੱਜ ਹੋ ਗਿਆ ਬੁੱਢਾ ਹੁਣ ਤੂੰ
ਟੂਟੀ ਹੋਈ ਮੰਜੀ ਤੇ ਪਿਆ ਹੋਇਆ ਇਕ ਢੇਰ ਹੈਂ ਤੂੰ
ਤੇਰੇ ਬੱਚੇ ਵੀ ਹੁਣ ਤੈਥੋਂ ਡਰਦੇ ਨਹੀ
ਨਫਰਤ ਹੈ ਦਿਲਾਂ ਵਿਚ , ਪਿਆਰ ਓਹ ਤੈਨੂੰ ਕਰਦੇ ਨਹੀ

ਦਰਦ ਵਿਚ ਹੁਣ ਤੂੰ ਕੂਕੇੰ "ਓ ਮੇਰੀ ਮਾਂ "
ਤੇਰੇ ਦਮ ਨਾਲ ਹੀ ਰੋਸ਼ਨ ਸੀ ਮੇਰੇ ਸਾਰੇ ਜਹਾਂ
ਵਕ਼ਤ ਤੁਰਦਾ ਰਹਿੰਦਾ ਹੈ ਵਕ਼ਤ ਕਦੀ ਰੁਕਦਾ ਨਹੀ
ਟੁੱਟ ਜਾਂਦਾ ਹੈ ਓਹ ਜੋ ਵਕ਼ਤ ਅੱਗੇ ਕਦੀ ਝੁਕਦਾ ਨਹੀ

ਬਣ ਕੇ ਇਬਰਤ ਦਾ ਤੂੰ ਹੁਣ ਨਿਸ਼ਾਨ ਰਹ ਗਿਆ
ਲਭ ਹੁਣ ਓਹ ਜੋਰ ਤੇਰਾ ਕਿਥੇ ਰਹ ਗਿਆ
ਤੂ ਰੱਬੀ ਦਿਤੀਆਂ ਦਾਤਾਂ ਨੂ ਭੁਲਾਉਂਦਾ ਰਿਹਾ
ਆਪਣੇ ਮਾਂ -ਬਾਪ ਨੂੰ ਤੂੰ ਸਤਾਉਂਦਾ ਰਿਹਾ

ਕੱਟ ਲੈ ਹੁਣ ਤੂ ਬੀਜ ਓਹੀ ਤੂ ਬੋਇਆ ਸੀ ਜੋ
ਤੈਨੂ ਕਿੰਜ ਮਿਲਿਆ ਸੀ ਤੂੰ ਖੋਇਆ ਹੈ ਜੋ
ਯਾਦ ਕਰ ਕੇ ਓਹ ਦੌਰ , ਤੂ ਅੱਜ ਰੋੰਨ ਲੱਗਾ
ਕਲ ਜੋ ਤੂ ਕਿਹਾ ਸੀ ਮਾਂ ਬਾਪ ਨੂੰ ਅੱਜ ਓਹ ਤੇਰੇ ਨਾਲ ਹੋਣ ਲੱਗਾ

ਮੌਤ ਮੰਗਇਆ ਹੁਣ ਤੈਨੂੰ ਮੌਤ ਵੀ ਆਉਂਦੀ ਨਹੀ
ਮਾਂ ਦੀ ਸੂਰਤ ਆਖਾਂ ਵਿਚੋਂ ਹੁਣ ਜਾਂਦੀ ਨਹੀ
ਮੌਤ ਆਏਗੀ ਜ਼ਰੁਰ ਤੈਨੂੰ ਪਰ ਰੱਬੀ ਲਿਖੇ ਵਕ਼ਤ ਉੱਤੇ
ਬਣ ਹੀ ਜਾਏਗੀ ਕਬਰ ਤੇਰੀ ਵੀ ਪਰ ਰੱਬੀ ਲਿਖੇ ਵਕ਼ਤ ਉੱਤੇ

ਕਦਰ ਮਾਂ ਬਾਪ ਦੀ ਜੇ ਕੋਈ ਜਾਨ ਲਏ
ਆਪਣੀ ਜਨੰਤ ਨੂੰ ਓਹ ਦੁਨਿਆ ਚ ਹੀ ਪਹਿਚਾਨ ਲਏ
“______ ” ਰਖਿਓ ਯਾਦ ਮਿਲੀ ਮਾਂ ਬਾਪ ਤੋ ਪਿਆਰ ਦੀ ਦਾਤ ਨੂੰ
ਕਦੀ ਨਾ ਭੁਲ ਜਾਇਓ ਲੋਕੋ ਇਸ ਰਹਿਮਤ ਦੀ ਬਰਸਾਤ ਨੂੰ

16 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut hi sohni koshish veer ji...

16 Jun 2010

Heera kianpuria
Heera
Posts: 29
Gender: Male
Joined: 29/Jan/2010
Location: sirsa,delhi
View All Topics by Heera
View All Posts by Heera
 
Thanks

Bahut hi sohna likhya hai paji tussi.

 

ਰਬ  ਤੁਹਾਡੀ ਕ਼ਲਮ  ਨੂ  ਏੱਸੇ  ਤਰਾਂ  ਬਲ  ਬਖਸ਼ੇ.

16 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਵਾਹ ਭਾਜੀ ! ਵਾਹ !

16 Jun 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਪੁੱਤਰ ਮਾਪਿਆਂ ਲਈ ਜੇ ਦਾਤ ਹੁੰਦੇ,
ਮਾਪੇ ਵੀ ਬੱਚਿਆਂ ਲਈ ਵਰਦਾਨ ਹੁੰਦਾ,
ਤੱਕੋ ਉਸ ਵੱਲੇ ਜੀਹਦੇ ਕੋਲ ਇਹ ਛਾਂ ਨਾਂਹੀਂ,
ਬੜਾ ਮੰਦਭਾਗਾ ਹੋਵੇ ਜਿਸ ਮਰਜਾਣੇ ਕੋਲ ਬਾਪ ਤੇ ਮਾਂ ਨਾਂਹੀਂ |
ਕਦਰ ਮਾਪਿਆਂ ਦੀ ਜਿਹੜਾ ਜਾਣ ਲੈਂਦਾ,
ਉਹਦੀ ਜ਼ਿੰਦਗੀ ਹੀ ਖੁਸ਼ੀਆਂ ਦੀ ਹੱਕਦਾਰ ਹੁੰਦੀ,
ਸਾਰੀ ਉਮਰ ਜੋ ਮਾਪਿਆਂ ਨੂੰ ਤੰਗ ਕਰਦੇ,

ਅੰਤ ਸਮੇਂ ਉਹਨਾ ਦਾ ਵੀ ਹਾਸੇ ਨਾ ਸੰਗ ਕਰਦੇ |


ਇਹ ਬੜੀ ਸ਼ਰਮ ਦੀ ਗੱਲ ਹੈ ਕਿ ਸਾਰੀ ਉਮਰ ਆਪਣੀ ਔਲਾਦ ਦੀਆਂ ਖੁਸ਼ੀਆਂ ਦੀ ਕਾਮਨਾ ਕਰਨ ਵਾਲੇ ਮਾਪਿਆਂ ਨੂੰ ਉਹੀ ਔਲਾਦ ਇੱਕ ਸਤਿਕਾਰ ਤੇ ਪਿਆਰ ਨਹੀਂ ਦੇ ਸਕਦੀ....ਐਸੀ ਔਲਾਦ ਨਾਲੋਂ ਤਾਂ ਔਲਾਦ ਨਾ ਹੋਣਾ ਬਿਹਤਰ ਹੈ.....
ਤੁਹਾਡਾ ਬਹੁਤ-ਬਹੁਤ ਸ਼ੁਕਰੀਆ ੨੨ ਜੀ ਕਿ ਤੁਸੀਂ ਇਹ ਵਿਚਾਰ ਸਾਂਝੇ ਕੀਤੇ.....

18 Aug 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

RAB THODI KALAM NU AIDA HI BAL BAKSHE
DIL KAD K RAKH DITA A IK KODA SACH HAI JISNU
LOK SAMJDE NAI

20 Aug 2010

Reply