Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਚ ਜਾਣੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸੱਚ ਜਾਣੀ

ਕੱਲ ਦੀ ਗੱਲ ਨਾ ਕਰੀਂ,
ਉਦੋਂ ਅਸੀਂ ਗੁਲਾਮ ਸਾਂ।
ਕੱਲ ਦੀ ਆਸ ਨਾ ਕਰੀਂ,
ਗੁਲਾਮ ਫਿਰ ਹੋ ਜਾਣਾ ਹੈ।
ਜੀਣ ਦਾ ਹੱਕ ਉਦੋਂ ਵੀ ਤੇ ਹੁਣ ਵੀ,
ਕੁਝ ਘਰਾਣਿਆ ਨੂੰ ਹੋਵੇਗਾ,
ਅਸੀਂ ਤਾਂ ਉਦੋਂ ਵੀ ਵਿਕਦੇ ਰਹੇ ਹਾਂ,
ਭੱਟਕਦੇ ਤੇ ਲੁੱਟੀ ਦੇ ਰਹੇ ਹਾਂ,
ਵੱਡੇ ਵੱਡੇ ਰੁਤਬਿਆ ਨੇ ਵੀ,
ਕਦੀ ਹੈਸੀਅਤ ਨੂੰ ਪਹਿਚਾਣਿਆ ਨਹੀ ਹੈ,
ਆਪਣੇ ਫ਼ਰਜ਼ਾਂ ਤੇ ਅਧਿਕਾਰਾਂ ਨੂੰ ਜਾਣਿਆ ਨਹੀ ਹੈ,
ਮਿਲਣ ਨੂੰ ਝੁਕਦੀਆਂ ਤਰਸਦੀਆਂ ਭੀੜਾਂ,
ਕਲਮ ਦੀ ਨੋਕ ਤੇ ਟਿਕੇ ਸੱਚ ਨੇ,
ਪੂਜਾ ਵਰਗੀ ਸੇਵਾ ਜਾਂ ਨੌਕਰੀ,
ਰੁਤਬਿਆਂ ਦੀ ਸ਼ਾਨ ਨੂੰ,
ਚੁੱਕੀ ਸੌਂਹ ਦੇ ਈਮਾਨ ਨੂੰ,
ਅੱਖ ਦੀ ਸ਼ਰਮ ਤੇ ਆਣ ਨੂੰ ,
ਬੇਗੈਰਤ ਹੋ ਘਰਾਣਿਆਂ ਦੇ ਮੂੰਹੋ ਡਿੱਗਦੀ,
ਕੀਤੀ ਜੂਠਣ ਪ੍ਰਵਾਨ ਨੂੰ,
ਗ਼ਰਜ਼ ਮਰਜ਼ ਅਤੇ ਹਰਜ਼ ਦੀ ਖਾਤਰ,
ਤੱਖਤਾਂ ਵਰਗੇ ਸੱਚ ਨੂੰ ਮਾਣਿਆ ਨਹੀਂ ਹੈ,
ਸ਼ੀਸ਼ੇ ਵਿੱਚ ਜਦ ਕਦੇ ਆਪਾ ਪਹਿਚਾਣੇਗਾ,
ਸ਼ਾਇਦ ਕਦੇ ਮਹਿਸੂਸ ਕਰੇਂ,
ਤੂੰ ਅੱਜੇ ਆਜ਼ਾਦ ਨਹੀਂ,ਸ਼ਾਦ ਨਹੀਂ,
ਕੱਲ ਤੋਂ ਕੱਲ ਦੇ ਦਰਮਿਆਨ,
ਜ਼ਿੰਦਗੀ ਦਾ ਸੱਚ ਤੇਰੇ ਹਿੱਸੇ ਨਹੀਂ,
ਪਰ ਇਹ ਤੂੰ ਨਹੀਂ ਤੇਰਾ ਅੰਤ੍ਰੀਵ ਅਤੀਤ ਹੈ,
ਸੱਚ ਜਾਣੀ ਇੰਝ ਦਾ ਜੀਵਨ ,
ਰਿਜ਼ਕ ਨਹੀਂ ਤੇਰੇ ਮੁਕਦਰ ਦਾ।
ਗੁਰਮੀਤ ਸਿੰਘ


27 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Pathke da dhanwad
14 Apr 2015

Reply