Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੱਚੋ-ਸੱਚੀ ਦੱਸ ਵੇ ਜੋਗੀ

ਜਦੋਂ ਅਸੀਂ ਪੰਜਾਬੀ ਨਾਵਲ ਦੀ ਗੱਲ ਕਰਦੇ ਹਾਂ ਤਾਂ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਗੁਰਦਿਆਲ ਸਿੰਘ ਤੇ ਰਾਮ ਸਰੂਪ ਅਣਖੀ ਦਾ ਨਾਂ ਸੁਤੇ-ਸਿੱਧ ਸਾਡੀ ਜ਼ੁਬਾਨ ’ਤੇ ਆ ਜਾਂਦਾ ਹੈ। ਰਾਮ ਸਰੂਪ ਅਣਖੀ ਪੰਜਾਬੀ ਵਿਚ ਸਿੱਧਾ-ਸਾਦਾ ਲਿਖਣ ਤੇ ਸਿੱਧਾ-ਸਾਦਾ ਜੀਉਣ ਵਾਲੇ ਲੇਖਕ ਨੇ। ਪਰ ਇਹ ਸਾਦਗੀ ਹੈ ਦਿਲਾਂ ਨੂੰ ਖਿੱਚ ਪਾਉਣ ਵਾਲੀ ਤੇ ਹਮੇਸ਼ਾ ਯਾਦ ਰਹਿਣ ਵਾਲੀ।
ਰਾਮ ਸਰੂਪ ਅਣਖੀ ਨਾਲ ਮੈਂ ‘ਸੱਚੋ ਸੱਚੀ ਦੱਸ ਵੇ ਜੋਗੀ’ ਰਿਕਾਰਡ ਓਦੋਂ ਕੀਤਾ ਜਦੋਂ ਉਸ ਦੇ ‘‘ਕੋਠੇ ਖੜਕ ਸਿੰਘ’’  ਨੂੰ ਸਾਹਿਤ ਅਕਾਦਮੀ ਐਵਾਰਡ ਮਿਲਿਆ। ਅਣਖੀ ਦਾ ਨਾਂ ਤਾਂ ਪਹਿਲਾਂ ਵੀ ਚਲਦਾ ਸੀ ਪਰ ਸਾਹਿਤ ਅਕਾਦਮੀ ਇਨਾਮ ਨਾਲ ਨਾਂ ਚਮਕ ਪਿਆ। ਅਸੀਂ ਬਰਨਾਲੇ ਪਹੁੰਚ ਗਏ ਕਰਾਂਤੀ ਉਦੋਂ ਨਿਆਣਾ ਈ ਸੀ। ਮੈਂ ਵੀ ਮੁੰਡਾ-ਖੁੰਡਾ ਈ ਸਮਝੋ। ਅਣਖੀ ਓਦੋਂ ਸੰਜੀਦਾ ਗੱਲਾਂ ਕਰਨ ਵਾਲਾ ਹੋ ਗਿਆ ਸੀ। ਅਣਖੀ ਦੀ ਸਾਰੀ ਸੰਜੀਦਗੀ ਟੁੱਟ ਫੁੱਟ ਕੇ ਔਹ ਗਈ ਜਦੋਂ ਅਸੀਂ ਅਣਖੀ ਦੀ ਘਰ ਵਾਲੀ ਨਾਲ ਇੰਟਰਵਿਊ ਕੀਤਾ। ਅਣਖੀ ਹੁਰਾਂ ਬੜੀਆਂ ਗਿਆਨਮਈ ਸਹਿਜ ਗੱਲਾਂ ਕੀਤੀਆਂ, ਆਪਣੇ ਲਿਖਣ ਜੀਵਨ ਬਾਰੇ ਤੇ ਆਪਣੇ ਸੰਘਰਸ਼ ਬਾਰੇ। ਪਰ ਅਣਖੀ ਦੀ ਘਰ ਵਾਲੀ ਨਾ ਕੈਮਰੇ ਤੋਂ ਝਿਜਕੀ, ਨਾ ਅਣਖੀ ਤੋਂ, ਸਾਡੇ ਸੁਆਲਾਂ ਦਾ ਪਟੱਕ ਜੁਆਬ ਦਿੱਤਾ ਤੇ ਕੈਮਰੇ ਅੱਗੇ ਐਲਾਨ ਕੀਤਾ ‘‘ਲੇਖਕਾਂ ਨਾਲ ਕਦੇ ਵਿਆਹ ਨਹੀਂ ਕਰਾਉਣਾ ਚਾਹੀਦਾ, ਇਹ ਅੰਦਰੋਂ ਹੋਰ ਬਾਹਰੋਂ ਹੋਰ ਹੁੰਦੇ ਨੇ’’ ਅਣਖੀ ਰੀਕਾਰਡਿੰਗ ਵੇਲੇ ਕੱਚਾ ਜਿਹਾ ਹੱਸੀ ਜਾਵੇ। ਮੈਂ ਉੱਚੀ ਦੇਣੀ ਹੱਸ ਪਿਆ ਤੇ ਜਦ ਪ੍ਰੋਗਰਾਮ ਚੱਲਿਆ ਤਾਂ ਦਰਸ਼ਕਾਂ ਦੇ ਸਾਰੇ ਖ਼ਤ ਅਣਖੀ ਦੀ ਘਰ ਵਾਲੀ ਦੇ ਕੁਮੈਂਟ ਬਾਰੇ ਭਰੇ ਪਏ ਸਨ। ਅਣਖੀ ਦਾ ਇੰਟਰਵਿਊ ਉਸ ਦੀ ਘਰ ਵਾਲੀ ਦੀ ਇੰਟਰਵਿਊ ਕਾਰਨ ਜ਼ਿਕਰਯੋਗ ਬਣ ਗਿਆ। ਅਣਖੀ ਹੁਰਾਂ ਨਾਲ ਮੇਰੀ ਸਾਂਝ ਵੱਧ ਗਈ। ਵਿਚੋਂ ਲੰਮਾ ਵਕਫ਼ਾ ਪੈ ਗਿਆ।
ਅਣਖੀ ਲਗਾਤਾਰ ਪੰਜਾਬੀ ਨਾਵਲ, ਕਹਾਣੀਆਂ ਤੇ ਅਖ਼ਬਾਰਾਂ ‘ਚ ਲਿਖਦਾ ਰਿਹਾ। ਰਾਮ ਸਰੂਪ ਅਣਖੀ ਦੇ ਪਾਠਕਾਂ ਦਾ ਘੇਰਾ ਵੱਧਦਾ ਗਿਆ। ਅਣਖੀ ਅੰਦਰ ਇੱਕ ਮੋਹ ਮੁਹੱਬਤ ਵਾਲਾ ਮਲਵਈ ਬੰਦਾ ਬੈਠਾ ਸੀ ਜੋ ਤੁਹਾਨੂੰ ਫੜ ਕੇ ਬਿਠਾ ਲੈਂਦਾ ਸੀ। ਮੈਂ ਏਸ ਬੰਦੇ ਦਾ ਬੰਨ੍ਹਿਆ ਹੋਇਆ ਸਾਂ। ਆਖਰੀ ਸਾਲਾਂ ‘ਚ ਅਣਖੀ ਸਿਆਣਿਆਂ ਵਾਂਗ ਵਿਚਰਨ ਲੱਗ ਪਿਆ ਸੀ। ਅਣਖੀ ਨੇ ‘ਕਹਾਣੀ ਪੰਜਾਬ’ ਕੱਢ ਕੇ ਕਈ ਨਵੇਂ ਕਹਾਣੀਕਾਰ ਛਾਪੇ ਜੋ ਤਕੜੀ ਕਹਾਣੀ ਲਿਖਦੇ ਸਨ। ਇਸੇ ਆਸਰੇ ਅਣਖੀ ਦਾ ਪਰਚਾ ਵੀ ਤਕੜਾ ਸੀ। ਅਣਖੀ ਮੇਰੀ ਕਵਿਤਾ ਦਾ ਪ੍ਰਸ਼ੰਸਕ ਸੀ। ‘ਕਮੰਡਲ’ ਨੂੰ ਸਾਹਿਤ ਅਕਾਦਮੀ ਐਵਾਰਡ ਮਿਲਣ ’ਤੇ ਮੈਨੂੰ ਸਭ ਤੋਂ ਪਹਿਲੀ ਮੁਬਾਰਕ ਰਾਮ ਸਰੂਪ ਅਣਖੀ ਦੀ ਮਿਲੀ।
ਅਣਖੀ ਅੰਦਰ ਪਾਰਖੂ ਲੇਖਕਾਂ ਵਾਲੀ ਨਜ਼ਰ ਸੀ, ਜੀਵਨ ਸੰਘਰਸ਼ ਦਾ ਤਜਰਬਾ ਸੀ ਤੇ ਮਲਵੱਈਆਂ ਵਾਲੀ ਸਾਦਗੀ ਸੀ। ਮੈਂ ਇਸ ਸਿਆਣਪ ਭਰੇ ਮੁਹੱਬਤੀ ਮਲਵਈ ਨਾਲ ਉਸ ਦੇ ਆਖਰੀ ਦਿਨਾਂ ‘ਚ ਇੱਕ ਇੰਟਰਵਿਊ ਰੀਕਾਰਡ ਕੀਤਾ। ਅਣਖੀ ਨੇ ਬੇਬਾਕ ਗੱਲਾਂ ਕੀਤੀਆਂ। ਮੈਂ ਇੰਟਰਵਿਊ ਦੇ ਬਾਅਦ ਪੁੱਛਿਆ ਤਾਂ ਅਣਖੀ ਕਹਿਣ ਲੱਗੇ ‘‘ਯਾਰ ਸਾਰੀ ਉਮਰ ਤਾਂ ਅਸੀਂ ਡਰਦੇ ਈ ਰਹੇ, ਹੁਣ ਤਾਂ ਦਿਲ ਦੀ ਗੱਲ ਕਹਿਣ ਦਾ ਵੇਲਾ ਆਇਆ।” ਪਰ ਸੱਚ ਬੋਲਣ ਦਾ ਤੇ ਬੇਬਾਕ ਹੋਣ ਦਾ ਵੇਲਾ ਛੋਟਾ ਹੁੰਦਾ ਹੈ। ਸ਼ਾਇਦ ਇਸੇ ਲਈ ਅਣਖੀ ਅਚਾਨਕ ਤੇ ਛੇਤੀ ਤੁਰ ਗਿਆ। ਮੈਂ ਵਿਆਹਾਂ, ਛਟੀਮਤਾਂ, ਮਰਨਿਆਂ-ਵਰ੍ਹੀਣਿਆਂ ’ਤੇ ਜਾਣ ਤੋਂ ਕਤਰਾਉਂਦਾ ਹਾਂ। ਪਰ ਅਣਖੀ ਦੇ ਉਠਾਲੇ ਵਾਲੇ ਦਿਨ ਮੈਂ ਜਲੰਧਰੋਂ ਬਰਨਾਲੇ ਭੱਜਾ ਗਿਆ ਤੇ ਉਹਦੇ ਪ੍ਰਸ਼ੰਸਕਾਂ ਦਾ ਵੱਡਾ ’ਕੱਠ ਦੇਖ ਕੇ ਮੈਂ ਹੈਰਾਨ ਹੋਇਆ। ਮੈਂ ਅਣਖੀ ਦੀਆਂ ਗੱਲਾਂ ਕਰਨਾ ਚਾਹੁੰਦਾ ਸਾਂ, ਇਸ ਲਈ ਕੱਠ ਵਿੱਚੇ ਛੱਡ ਕੇ ਮੈਂ ਦੇਵਨੀਤ-ਗੁਰਪ੍ਰੀਤ ਤੇ ਉਹਦੇ ਦੋਸਤਾਂ ਨਾਲ ਬਰਨਾਲੇ ਦੇ ਟੇਸ਼ਨ ’ਤੇ ਚਾਹ ਪੀਣ ਜਾ ਬੈਠਾ। ਮੈਂ ਅਣਖੀ ਦੇ ਉਸੇ ਬਰਨਾਲੇ ਤੋਂ ਸ਼ਾਮ ਢਲੇ ਵਾਪਸ ਆ ਗਿਆ, ਜਿਸ ਬਰਨਾਲੇ ਮੈਂ ਵੀਹ ਵਰ੍ਹੇ ਪਹਿਲਾਂ ‘ਸੱਚੋ ਸੱਚੀ ਦੱਸ ਵੇ ਜੋਗੀ’ ਰੀਕਾਰਡ ਕੀਤਾ ਸੀ। ਪਰ ਇਥੇ ਦਰਜ ਮੁਲਾਕਾਤ ਅਣਖੀ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਜਲੰਧਰ ਦੂਰਦਰਸ਼ਨ ’ਤੇ ਕੀਤੀ ਰੀਕਾਰਡਿੰਗ ਵਾਲੀ ਹੈ। ਇਹ ਅਣਖੀ ਨਾਲ ਕੀਤਾ ਪੰਜਾਬੀ ਸਾਹਿਤ ਜਗਤ ਦਾ ਆਖਰੀ ਇੰਟਰਵਿਊ ਹੈ। ਪੇਸ਼ ਹੈ ਉਸੇ ਇੰਟਰਵਿਊ ਦਾ ਲਿਖਤੀ ਰੂਪ :-

ਜਸਵੰਤ ਦੀਦ

14 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜਾਣਕਾਰੀ ਲਈ ਧਨਵਾਦ.....ਬਿੱਟੂ ਜੀ.....

16 May 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

WHERE IS INTERVIE ?????

16 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਲਗਦਾ ਹੈ "ਅਮ੍ਰਿਤ" ਨੂੰ ਛੱਡ ਕੇ ਕਿਸੇ ਨੂੰ ਵੀ ਅਣਖੀ ਜੀ ਦੀ ਇੰਟਰਵਿਊ ਵਿਚ ਦਿਲਚਸਪੀ ਨਹੀਂ ||

19 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹੋਸਲਾ ਰਖੋ.....ਬਿੱਟੂ ਜੀ.......

22 May 2012

Reply