Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਅੱਜ ਆਖਾਂ ਓਸ ਗਾਂਧੀ ਨੂੰ

 

ਅੱਜ ਆਖਾਂ ਓਸ ਗਾਂਧੀ ਨੂੰ
ਕਿਤੇ ਸਿਵਿਆਂ ਵਿੱਚੋਂ ਵੇਖ ,
ਤੇਰੇ ਲਾਲਚ ਦੀ ਅੱਗ ਵਿੱਚ
ਕਿੰਝ ਸੜਦਾ ਪਿਆ ਹੈ ਦੇਸ਼ ।
ਤੂੰ ਆਪਣੀ ਕੁੱਲ ਸਵਾਰਤੀ,
ਤੇ ਤਖ਼ਤ ਬਿਠਾ ਗਿਓਂ ਲਾਲ ,
ਪਰ,ਸੜਕਾਂ ਤੋਂ ਲੋਹਾ ਚੁਗ ਰਹੇ
ਤੂੰ ਕਿਓਂ ਨਾ ਤੱਕੇ ਬਾਲ ।
ਮੌਜਾਂ ਦੇ ਵਿੱਚ ਵਸ ਰਿਹਾ
ਤੇਰਾ ਸਾਰਾ ਖਾਨਦਾਨ ,
ਉਹ ਭੁੱਖ ਨਾਲ ਨੇ ਮਰ ਰਹੇ
ਜੋ ਹੋਏ ਸੀ ਕੁਰਬਾਨ ।
ਦੇਸ਼ ਆਜ਼ਾਦ ਕਰਾਉਣ ਲਈ
ਜਿਨ੍ਹਾਂ ਮੌਤ ਵਿਆਹੀ ਲਾੜੀ ,
ਅੱਜ ਬੱਚੇ ਓਹਨਾ ਦੇ ਰੋਟੀ ਲਈ
ਨੇ ਜਾਂਦੇ ਕਰਨ ਦਿਹਾੜੀ ।
ਸਾਨੂੰ ਵੀ ਦੱਸਦੇ 'ਗਾਂਧੀਆ'
ਤੂੰ ਕਢਿਆ ਕਿਹੜਾ ਵੈਰ,
ਜਦੋਂ ਵੀ ਮੰਗੀਏ ਨੌਕਰੀ
ਮਿਲਦੀ ਡੰਡਿਆਂ ਦੀ ਖੈਰ।
ਲੋਕੀ ਤੈਨੂੰ ਦੇਸ਼ ਦੇ
ਕਹਿੰਦੇ ਨੇ ਬਾਪੁ ਲੱਖ ,
ਭਲਾ ਬਾਪੂ ਨੇ ਵੀ ਬੱਚਿਆਂ ਦਾ
ਮਾਰਿਆ ਕਦੇ ਹੈ ਹੱਕ ।
ਲਾਇਨਾ ਵਿੱਚ ਖੜਿਆਂ ਦਾ
ਸਾਰਾ ਦਿਨ ਸੜ ਜਾਂਦਾ ਏ ਚੰਮ ,
ਹੁਣ ਤਾ ਰਿਸ਼ਵਤ ਲੈ ਕੇ ਵੀ ਚੰਦਰੇ
ਨਹੀਓਂ ਕਰਦੇ ਕੰਮ ।
ਕੁੱਖਾਂ ਵਿਚ ਧੀਆਂ ਦਾ
ਹੁਣ ਆਮ ਹੀ ਹੁੰਦਾ ਪਿਆ ਏ ਅੰਤ ,
ਜੰਮੀਆ ਧੀਆਂ ਤੇ ਵੀ
ਹੁੰਦੇ ਜ਼ੁਲਮ ਨੇ ਬਹੁਤ ਬੇਅੰਤ ।
ਕਰਜ਼ੇ ਥੱਲੇ ਦੱਬਿਆ ਪਿਆ ਏ
ਹਰ ਕੋਈ ਅੱਜ ਕਿਸਾਨ ,
ਤੰਗ ਹੋਕੇ ਐਸੀ ਜਿੰਦਗੀ ਤੋਂ
ਫਾਹੇ ਲੱਗੀ ਜਾਣ ।
ਹੁਣ ਔਰਤਾਂ ਨਾਲ ਨੇ ਹੋ ਰਹੇ
ਨਿੱਤ ਦਿਨ ਹੀ ਗੈਂਗ-ਰੇਪ ,
ਤੂੰ ਕਾਹਦਾ ਦੂਰ-ਅੰਦੇਸ਼ ਸੀ
ਜੋ ਸਕਿਆ ਨਾ ਇਹ ਦੇਖ ।
ਢਾਬਿਆਂ ਦੀ ਝੂਠ ਚੋਂ ਭਾਲਦੇ
ਸੀ ਕੁੱਤੇ ਕਦੇ ਅਨਾਜ ,
ਅੱਜ ਬੰਦੇ ਨੂੰ ਕਰਨਾ ਪੈ ਗਿਆ
ਓਹ ਕੁੱਤਿਆਂ ਵਾਲਾ ਕਾਜ ।
ਸੰਸਦ ਦੇ ਵਿੱਚ ਬੈਠੇ ਸਭ
ਤੇਰੇ ਜਿਹੇ ਡਾਕੂ-ਚੋਰ ,
ਸਾਨੂੰ ਡਰ ਲਗਦਾ ਨਾ ਜੰਮ ਪਏ
ਤੇਰੇ ਜਿਹਾ ਗਾਂਧੀ ਹੋਰ ।
ਅੱਜ ਕਲਮ ਉਠਾਉਣੀ ਪੈ ਗਈ
ਹੋ ਏਸ ਦੇਸ ਤੋਂ ਤੰਗ ,
ਬਾਗੀ ਹੋ ਕੇ ਕਿਸੇ ਦਿਨ
ਹੈ ਪੈਣਾ ਉੱਬਲ ਖੂਨ ।
ਦੇਸ ਤੇਰੇ ਦਾ ਗਾਂਧੀਆ ,
ਹੈ ਮੁੱਲ ਵਿੱਕਦਾ ਕਾਨੂੰਨ ,
ਹੈ ਮੁੱਲ ਵਿੱਕਦਾ ਕਾਨੂੰਨ ,
ਹੈ ਮੁੱਲ ਵਿੱਕਦਾ ਕਾਨੂੰਨ ।
__________________

 

 

31 Aug 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਹੀ ਖੂਬਸੂਰਤ ਰਚਨਾ !!!!

01 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਢਾਬਿਆਂ ਦੀ ਜੂਠ ਤੋਂ ਭਾਲਦੇ ਸੀ ਕੁੱਤੇ ਕਦੇ ਅਨਾਜ,
ਅੱਜ ਬੰਦੇ ਨੂੰ ਕਰਨਾ ਪੈ ਗਿਆ ਕੁੱਤਿਆਂ ਵਾਲਾ ਕਾਜ ,
ਬਿਲਕੁਲ ਸਹੀ ਚਿਤਰਿਆ ਏ ਅੱਜ ਦੇ ਗਰੀਬ ਲੋਕਾਂ ਦੀ ਭੁਖਮਰੀ ਤੇ ਤਰਸ ਭਰਪੂਰ ਜਿੰਦਗੀ ਨੂੰ ......ਜੀਓ 

 

ਢਾਬਿਆਂ ਦੀ ਜੂਠ ਤੋਂ ਭਾਲਦੇ ਸੀ ਕੁੱਤੇ ਕਦੇ ਅਨਾਜ,

ਅੱਜ ਬੰਦੇ ਨੂੰ ਕਰਨਾ ਪੈ ਗਿਆ ਕੁੱਤਿਆਂ ਵਾਲਾ ਕਾਜ ,

 

ਬਿਲਕੁਲ ਸਹੀ ਚਿਤਰਿਆ ਏ ਅੱਜ ਗਰੀਬ ਦੀ ਬੇਬਸੀ, ਭੁਖ ਤੇ ਮਜਬੂਰੀ ਨੂੰ ਤੁਸੀਂ .....ਜੀਓ 

01 Sep 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Superb superb superb...


gandhi kr ke kyi mudde ajeh vi desh di nakk ch nakel bane hoye ne...

 

shi kiha a ..

 

eho jiha gandhi na jamme koi hor..

01 Sep 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਲਾਜਵਾਬ ਰਚਨਾ ,,,,,,,ਬਹੁਤ-ਬਹੁਤ ਖੂਬ ਜੀ ,,,tfs

01 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਰਚਨਾ ਤਾਂ ਵਧੀਆ ਹੈ ਪਰ " ਲੇਖਕ " ਦਾ ਨਾਮ ਜਰੂਰ ਲਿਖਿਆ ਕਰੋ ਤਾਂ ਕੇ ਉਸਨੂੰ ਬਣਦਾ ਮਾਨ ਮਿਲ ਸਕੇ | ਮੈਨੂੰ ਲਗਦਾ ਹੈ ਕੇ ਇਹ ਪਾਲਾ ਕੰਗ,ਮੱਲਪੁਰ, ਨਵਾਸ਼ਹਿਰ ਦੀ ਲਿਖੀ ਹੋਈ ਹੈ ,,,

01 Sep 2012

Reply