Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਮੁਰਝਾਏ ਫ਼ੁੱਲ

ਫ਼ੁੱਲਾਂ ਤੇ ਮੁਰਝਾਵਾਂ ਆ ਗਿਆ ਹੁਣ ਤਾਂ ਆਜਾ ਬਹਾਰੇ ਨੀ।

ਤੀਆਂ ਵਿੱਚ ਗਿੱਧਾ ਮਿੱਠਾ ਹੋਇਆ, ਬੋਲੀ ਪਾ ਜਾ ਮੁਟਿਆਰੇ ਨੀ।

 

ਤੁਫਾਨਾਂ ਨਾਲ ਆਲ੍ਹਣੇ ਉੱਡੇ, ਬਿੱਜੜੇ ਮਰਨ ਸੱਪਾਂ ਦੇ ਡੰਗੇ

ਕਲੀਆਂ ਦੇ ਰਸ ਤੋਂ ਵਿਉਹੀਆਂ ਤਿਤਲੀਆਂ ਦੇ ਖੰਭ ਹੋਏ ਬੇਰੰਗੇ

ਥੱਕਕੇ ਛੁਪ ਗਏ ਘਣੇ ਬੱਦਲਾਂ ਪਿੱਛੇ ਟਿਮਕਦੇ ਤਾਰੇ ਨੀ।

 

ਤੇਰਾ ਪ੍ਰਛਾਵਾਂ ਤੱਕ ਕੇ ਆਪਣਾ ਸੁਹੱਪਣ ਸੁਆਰਦੀ ਹਰ ਹੂਰ

ਰੋਜ ਸਵੇਰੇ ਚੜ੍ਹਦਾ ਪੁਰਿਓਂ ਸੂਰਜ ਤੈਥੋਂ ਉਧਾਰਾ ਲੈਕੇ ਨੂਰ

ਤਰੇਲ ਦਾ ਪਾਣੀ ਖੇਤਾਂ ਦੀ ਹਰਿਆਲੀ ਤੇ ਚਾਂਦੀ ਖਿਲਾਰੇ ਨੀ।

 

ਬੁੱਤਘਾੜੇ ਦੇ ਬੁੱਤਾਂ ਵਿੱਚ ਦਰਦ ਦੀ ਹਨੇਰੀ ਕਿਰਨ ਵੱਸੀ

ਗੀਤਾਂ ਨੂੰ ਅਲਵਿਦਾ ਕਹਿ ਗਈ ਕੋਇਲ ਜਦ ਪਿੰਜਰੇ ਵਿੱਚ ਫਸੀ

ਮੇਰੇ ਮੂੰਹ ਤੋਂ ਗਾਇਬ ਹੋਈਆਂ ਮੁਸਕਾਣਾਂ ਆਪ ਮੁਹਾਰੇ ਨੀ।

 

ਚੜ੍ਹਿਆ ਸਵੇਰਾ ਹੋਈ ਦੁਪਹਿਰੀ, ਢਲ ਗਿਆ ਆਥਣ ਵੀ ਚੁੱਪ ਕਰਕੇ

ਚਾਨਣੀ ਦੀ ਮੱਸਿਆ ਬਣਾਈ ਵਿਛੋੜੇ ਮਾਰਿਆਂ ਨੇ ਨੈਣੀ ਫਹੇ ਧਰਕੇ

ਹੁਣ ਤਾਂ ਬਹੁਤ ਔਖੇ ਹੋਏ ਇਕੱਲੀ ਜਿੰਦਗੀ ਦੇ ਗੁਜਾਰੇ ਨੀ।

01 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਮਹੀਨਾ ਸਾਉਣ ਦਾ ਆਇਆ ਬੈਠਕ ਸਜਾਈ ਤੇਰੇ ਲਈ।

ਹੱਥ ਕੱਢੀ ਫੁਲਕਾਰੀ ਨਾਲ ਪਲੰਘ ਵਿਛਾਈ ਤੇਰੇ ਲਈ।

 

ਰੇਸ਼ਮ ਦੀਆਂ ਤਾਰਾਂ ਦੀ ਰੱਸੀ ਵਟਾਈ ਤੇਰੇ ਲਈ।

ਪੀਹੜੀ ਸੋਨੇ ਨਾਲ ਮੜ੍ਹਕੇ, ਪੀਂਘ ਪਾਈ ਤੇਰੇ ਲਈ।

 

ਪਿਆਰ ਦੀ ਤਰਜ ਕੱਢਕੇ ਬੰਸਰੀ ਵਜਾਈ ਤੇਰੇ ਲਈ।

ਸਵਾਗਤ ਦੀ ਕਵਿਤਾ ਦਿਲ ਤੋਂ ਲਿਖਵਾਈ ਤੇਰੇ ਲਈ।

 

ਮੂੰਗਰਿਆਂ ਦੀ ਸਬਜੀ ਤੜਕਾ ਲਾਕੇ ਬਣਾਈ ਤੇਰੇ ਲਈ।

ਕੱਚਾ ਦੁੱਧ ਚਾਟੀ ਪਾਕੇ ਲੱਸੀ ਰਿੜਕਾਈ ਤੇਰੇ ਲਈ।

 

ਕੁਰਸੀ ਵਿਹੜੇ ਵਿੱਚ ਡਾਹਕੇ ਛਤਰੀ ਖੁਲਵਾਈ ਤੇਰੇ ਲਈ।

ਕਾਲੇ ਸ਼ੀਸ਼ਿਆਂ ਵਾਲੀ ਧੁੱਪ ਦੀ ਐਨਕ ਮੰਗਵਾਈ ਤੇਰੇ ਲਈ।

 

ਮੁਕਾਇਸ਼ ਵਾਲੀ ਹਰੇ ਰੰਗ ਚੁੰਨੀ ਰੰਗਾਈ ਤੇਰੇ ਲਈ।

ਮਖਮਲੀ ਸ਼ੁਨੀਲ ਕੁੜਤੀ ਸ਼ਲਵਾਰ ਪਾਈ ਤੇਰੇ ਲਈ।

 

ਜਦ ਤੂੰ ਖੜਕਾਵੇਂ ਦਰਵਾਜਾ ਮੁਸਕਾਣ ਸਜਾਈ ਤੇਰੇ ਲਈ।

ਮੁਹੱਬਤ ਨਾਲ ਕੰਬਦੀਆਂ ਬਾਹਾਂ, ਜੱਫੀ ਪਾਈ ਤੇਰੇ ਲਈ।

 

ਹੁਣ ਜੁਬਾਨ ਸੁੰਨ ਦੱਸਣੋਂ ਵਫਾ ਨਿਭਾਈ ਤੇਰੇ ਲਈ।

ਖੁਸ਼ੀ ਤੇਰੇ ਆਵਣ ਦੀ ਨੈਣਾਂ ਦਿਖਾਈ ਤੇਰੇ ਲਈ।

 

01 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਦੋਵੇਂ ਹੀ ਰਚਨਾਵਾਂ ਬਹੁਤ ਕਮਾਲ ਨੇ ......ਬਲਵਿੰਦਰ ਜੀ ਜੇ ਤੁਸੀਂ .....ਇੱਕ ਕਰਕੇ ਪੋਸਟ ਕਰਦੇ ਤਾਂ ਜਿਆਦਾ ਵਧੀਆ ਹੋਣਾ ਸੀ .....ਪਾਠਕ ਹੋਰ ਅਨੰਦੁ ਮਾਣ ਸਕਦੇ ....ਪਰ ਬਹੁਤ ਵਧੀਆ ਲਿਖਿਆ ਏ .....thanx  for  sharing  

ਦੋਵੇਂ ਹੀ ਰਚਨਾਵਾਂ ਬਹੁਤ ਕਮਾਲ ਨੇ ......ਬਲਵਿੰਦਰ ਜੀ ਜੇ ਤੁਸੀਂ .....ਇੱਕ ਕਰਕੇ ਪੋਸਟ ਕਰਦੇ ਤਾਂ ਜਿਆਦਾ ਵਧੀਆ ਹੋਣਾ ਸੀ .....ਪਾਠਕ ਹੋਰ ਅਨੰਦੁ ਮਾਣ ਸਕਦੇ ....ਪਰ ਬਹੁਤ ਵਧੀਆ ਲਿਖਿਆ ਏ .....thanx  for  sharing  

 

01 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
u can read more stuff of HAWA te Sooraj

http://www.punjabizm.com/forums-sada-punjab-76405-9-1.html

01 Sep 2012

Reply