Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਘਰ

ਇੱਟਾਂ ਗਾਰੇ ਤੋਂ ਮਕਾਨ ਉੱਸਰਦਾ ਹੈ।

ਦਿਲ ਮਿਲਿਆਂ ਤੋਂ ਘਰ ਵੱਸਦਾ ਹੈ।

 

ਸ਼ੁਰੂ ਹੁੰਦੀ ਜਿੰਦਗੀ ਨੈਣ ਮਿਲਣ ਤੋਂ

ਨੀਂਹ ਧਰਦੀ ਇਸਦੀ ਲਾਵਾਂ ਪੜ੍ਹਨ ਤੋਂ

ਇੱਕ ਮੰਜਲ ਮਿਲਦੀ ਮੁਕਲਾਵੇ ਦੇ ਪਿੱਛੋਂ

ਉੱਚੀਆਂ ਝੀਲਾਂ ਤੋਂ ਪਾਣੀ ਵਗਦਾ ਹੈ।

 

ਕਦੇ ਹੁੰਦੀ ਲੜਾਈ ਕਦੇ ਗੂੰਜਦੇ ਹਾਸੇ

ਮਿਰਚਾਂ ਦੀ ਕੁੜੱਤਣ ਲਾਹੁੰਦੇ ਮਿੱਠੇ ਪਤਾਸੇ

ਪਹਿਲੀ ਲੋਹੜੀ ਤੇ ਵੰਡੇ ਮਾਂ ਰਿਉੜੀਆਂ

ਪਹਿਲਾ ਸਾਲ ਇਕੱਠਿਆਂ ਦਾ ਗੁਜਰਦਾ ਹੈ।

 

ਪਹਿਲੇ ਪੁੱਤਰ ਦੀ ਛਣਕੇ ਘੁੰਗਰੂ ਤੜਾਗੀ

ਸ਼ਰੀਹਾਂ ਦੇ ਪੱਤੇ ਦਰਵਾਜੇ ਬਣਨ ਭਾਗੀ

ਦਾਈ ਨੂੰ ਨਗ ਵਾਲੀ ਸੁਨਹਿਰੀ ਛਾਪ ਘੜਾਵਾਂ

ਨਵਾਂ ਦਿਨ ਲੈਕੇ ਸੂਰਜ ਉੱਗਰਦਾ ਹੈ।

 

ਪੋਤੜੇ ਤੂੰ ਧੋਵੇਂ ਸਾਬਣ ਨਾਲ ਛਾਹ ਵੇਲੇ

ਮੈਂ ਖੁਆਵਾਂ ਬੱਚੇ ਨੂੰ ਚਿੱਤਰੀ ਵਾਲੇ ਕੇਲੇ

ਪਹਿਲੀ ਦੀਵਾਲੀ ਨੂੰ ਆਪਾਂ ਬਰਢ਼ੀ ਵੰਡੀਏ

ਰੰਗੀਆਂ ਹਟੜੀਆਂ ਵਿੱਚ ਰੱਬ ਜਗਦਾ ਹੈ।

 

ਦੂਜੀ ਬੱਚੀ ਦਾ ਜੰਮਣ ਤਰੱਕੀਆਂ ਲਿਆਇਆ

ਘਰ ਤੇ ਚੁਬਾਰਾ ਮੈਂ ਪੱਕਾ ਪਾਇਆ

ਦੋਹੇਂ ਬੱਚੇ ਦਿਨੋ ਦਿਨ ਹੋਣ ਜੁਆਨ

ਆਪਣਾ ਪਿਆਰ ਹਰਿੱਕ ਪਲੀਂ ਵਧਦਾ ਹੈ।

 

ਬੱਚੇ ਵਿਆਹੇ ਵਰੇ ਆਏ ਬੁਢੇਪੇ ਦੇ ਦਿਨ

ਵਿਹੜੇ ਵਿੱਚ ਪੋਤੇ ਦੋਹਤੀਆਂ ਲੁਕਣਮੀਚੀ ਖੇਫਣ

ਖੁਸ਼ੀ ਨਾਲ ਉਮਰਾਂ ਭੋਗਕੇ ਕਰੀਏ ਅਰਦਾਸ

ਤਦ ਵੱਸਦੇ ਘਰ ਦਾ ਪਤਾ ਲੱਗਦਾ ਹੈ।

 

01 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਖੁਸ਼ੀ ਨਾਲ ਉਮਰਾਂ ਭੋਗਕੇ ਕਰੀਏ ਅਰਦਾਸ

ਤਦ ਵੱਸਦੇ ਘਰ ਦਾ ਪਤਾ ਲੱਗਦਾ ਹੈ।

 

 

 

ਵਾਹ ਜੀ wah ....ਜਿੰਦਗੀ ਦੇ ਪੜਾਵਾਂ ਦੀ ਗੱਲ , ਬਹੁਤ ਖੂਬਸੂਰਤੀ ਨਾਲ ਦਰਸਾਈ ਏ ......ਜੀਓ

01 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

zindaghi de saare parhawan da virtant , jis da mudh kaka Gill ne  ghar ton bajheya hai , kabile tareef hai ... 

01 Sep 2012

Reply