Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਨਵ-ਵਿਆਹੁਤਾ

ਝੱਲੀਏ ਨੀ ਜੇ ਤੇਰਾ ਪ੍ਰੀਤਮ ਤੇਰੇ ਕੋਲ ਨਾ।

ਮਹਿੰਦੀ ਲੱਗੇ ਪੈਰਾਂ ਨੂੰ ਮਿੱਟੀ ਵਿੱਚ ਰੋਲ ਨਾ।

 

ਝੱਲੀਏ ਨੀ ਰੱਖ ਭਰੋਸਾ ਉਹਦੀ ਹਿੰਮਤ ਉੱਤੇ

ਚੰਗੇ ਦਿਨਾ ਨੂੰ ਤੇਰੇ ਲਈ ਮੋੜ ਲਿਆਵੇਗਾ

ਸਬਰ ਕਰ ਭਾਵਨਾਵਾਂ ਦੇ ਵਹਿਣ ਨਾ ਵਹਿ

ਜੰਗ ਜਿੱਤਕੇ ਉਹ ਛੇਤੀ ਘਰ ਆਵੇਗਾ

ਐਸ ਪਰਖ ਦੀ ਘੜੀ ਵਿੱਚ ਤਾਂ ਅੜੀਏ

ਹੌਸਲੇ ਦਾ ਹਾਰ ਪਾਉਣ ਦਿਲੋਂ ਡੋਲ ਨਾ।

 

ਝੱਲੀਏ ਨੀ ਕਰਮ ਲਿਖਦਾ ਉਹ ਆਪਣੇ ਹੱਥੀਂ

ਰਾਖਸ਼ਾਂ ਦੀ ਮੌਤ ਦਾ ਹੱਥ ਫੜਕੇ ਪਰਵਾਨਾ

ਉਸ ਵਰਗੇ ਇਸ ਜੰਗ ਵਿੱਚ ਹੋਰ ਅਨੇਕਾਂ

ਲੜਦੇ ਲਿਆਉਣ ਲਈ ਇੱਕ ਸੁਨਹਿਰੀ ਇਨਕਲਾਬੀ ਜ਼ਮਾਨਾ

"ਹਾਰਨਾ" ਸ਼ਬਦ ਜਿੰਨਾਂ ਦੇ ਸ਼ਬਦਕੋਸ਼ ਵਿੱਚ ਨਹੀਂ

ਸੁੱਤੇ ਸਿੱਧ ਅਣਜਾਣੇ ਮੰਦਾ ਚੰਗਾ ਬੋਲ ਨਾ।

01 Sep 2012

Reply