Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਲੋਕਰਾਜ ਜਾਂ ਸਮਾਜਵਾਦ

ਚੋਣਾਂ ਨਾਲ ਜੇਕਰ ਸਰਕਾਰ ਬਦਲਦੀ ਤਾਂ ਗਰੀਬ ਅਮੀਰ ਹੁੰਦੇ।

ਸ਼ਾਂਤੀ ਨਾਲ ਜੇਕਰ ਅਜਾਦੀ ਮਿਲਦੀ ਤਾਂ ਗੱਦਾਰ ਵਜ਼ੀਰ ਹੁੰਦੇ।

 

ਪਾ ਦੇਖੋ ਇਤਹਾਸ ਤੇ ਨਜ਼ਰ ਲੋਕਰਾਜ ਕਿਹੜੇ ਦੇਸ਼ ਟਿਕਿਆ

ਲੋਕ ਤਾਂ ਬੋਝਿਓਂ ਖਾਲੀ ਰਹੇ, ਅਮੀਰਾਂ ਦਾ ਧਨ ਚੌਗੁਣਾ ਹੋਇਆ

ਦੇਸ਼ਭਗਤ ਤਾਂ ਫਾਂਸੀ ਝੂਲ ਮਰੇ ਗੱਦਾਰ ਪੂੰਜੀਪਤੀਆਂ ਤਖਤ ਸਾਂਭ ਲਿਆ

ਕੀ ਸਾਡੇ ਭਾਰਤ ਦੇ ਵਿੱਚ ਇਹੀ ਕੁਝ ਨਹੀਂ ਘਟਿਆ

ਲੋਕਰਾਜ ਦੇ ਮਾਲਕ ਚਰਿੱਤਰਹੀਣ ਪੇਸ਼ਾਵਰ ਸਿਆਸਤਕਾਰ ਅਖੀਰ ਹੁੰਦੇ।

 

ਸਾਡੀ ਅਜਾਦੀ ਇਨਕਲਾਬ ਨਹੀਂ, ਇਨਕਲਾਬ ਤਾਂ ਬੰਦੂਕ ਦੀ ਨਾਲ਼ੀਓਂ ਨਿੱਕਲਦਾ

ਫਿਰ ਲੋਕਾਂ ਦੇ ਲਹੂ ਨਾਲ ਨੁਹਾਕੇ ਇਹਦਾ ਰੰਗ ਨਿੱਖਰਦਾ

ਮਾਰਕਸ ਦੇ ਸਿਧਾਤਾਂ ਦੀ ਪਾਣ ਚੜ੍ਹਾਕੇ ਇਹਦਾ ਰੂਪ ਬਣਦਾ

ਗਰੀਬਾਂ ਦੇ ਵਹਾਏ ਪਸੀਨੇ ਸਦਕੇ ਇਨਕਲਾਬ ਕਾਮਯਾਬੀ ਪ੍ਰਾਪਤ ਕਰਦਾ

ਤਦ ਪੂੰਜੀਪਤੀਆਂ ਬਜਾਇ ਤਖਤ ਦੇ ਮਾਲਕ ਲੋਕਾਂ ਦੇ ਵਹੀਰ ਹੁੰਦੇ।

 

"ਸਮਾਜਵਾਦ", ਗਰੀਬ ਦਾ ਮਖੌਲ ਉਡਾਕੇ ਮਹਿਲਾਂ ਦਾ ਸੁਫਨਾਂ ਨਹੀਂ ਦਿੰਦਾ

ਸਭਨੂੰ ਰਜਾਉਣ ਦਾ ਦਮ ਭਰਦਾ ਖੀਰਾਂ ਦਾ ਸੁਫਨਾਂ ਨਹੀਂ ਦਿੰਦਾ

ਕੱਪੜਾ, ਮਕਾਨ, ਪੜ੍ਹਾਈ ਦਾ ਜਿੰਮੇਵਾਰ ਸੁਰਗਾਂ ਦਾ ਸੁਫਨਾਂ ਨਹੀਂ ਦਿੰਦਾ

ਮੌਲਿਕ ਅਧਿਕਾਰ, ਸੁਰੱਖਿਆ ਤੇ ਤਰੱਕੀ ਦਿੰਦਾ, ਵਿਹਲਪੁਣੇ ਦਾ ਸੁਫਨਾਂ ਨਹੀਂ ਦਿੰਦਾ

ਜਿੰਮਾ ਪ੍ਰਬੰਧਕਾਂ ਦਾ ਕਿ ਨੌਜੁਆਨ ਨਾ ਕੰਮ ਖੁਣੋਂ ਸਮਾਜਵਾਦ ਚ ਫ਼ਕੀਰ ਹੁੰਦੇ।

 

01 Sep 2012

Reply