Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ਼ ਦੀ ਹਾਰ ਵੀ ਮਿੱਠੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਇਸ਼ਕ਼ ਦੀ ਹਾਰ ਵੀ ਮਿੱਠੀ

ਇਸ਼ਕ਼ ਦੀ ਹਾਰ ਵੀ ਮਿੱਠੀ ਯਾਰਾ 
ਮਜਾ ਜਿਤ ਦਾ ਵਿਰਲਾ ਹੀ ਆਵੇ 

ਇਸ਼ਕ਼ ਦੇ ਰਾਹ ਵਿੱਚ ਪੇ ਜੋ ਥੱਕਿਆ
ਉਹਨੂੰ ਇਸ਼ਕ਼ ਨਾ ਰਾਸ ਕਦੇ ਆਵੇ 

ਇਸ਼ਕ਼ ਖਡਾਵੇ ਖੇਡਾ ਉਖੀਆ
ਕੋਈ ਟਿਕ ਨਾ ਮੈਦਾਨ ਚ ਪਾਵੇ 

ਬਣ ਸੱਜਣਾ ਦੇ ਦਰ ਤੇ ਦੀਵਾ 
ਭਾਵੇ ਤੇਲ ਸਾਹਾਂ ਦਾ ਜਲਾਵੇ

ਯਾਰ ਨੂੰ ਲੱਬਦੀਆਂ ਆਪ ਗਵਾਚਾ 
ਜੱਗ ਕਮਲਾ ਆਖ ਬੁਲਾਵੇ 

ਕਰ ਕੇ ਕਾਰੇ ਨਾਚ ਨਚਾਵੇ 
ਨੱਚ ਨੱਚ ਕੇ ਦੁਹਾਈਆਂ ਪਾਵੇ

ਜੇ ਇਸ਼ਕ਼ ਨੂੰ ਸਮਝੇ ਰਾਵਾਂ ਚਾਨਣ 
ਉਂਜ ਹਨੇਰੇਆ ਚ ਠੋਕਰਾਂ ਖਾਵੇ 

ਇਸ਼ਕ਼ ਨੂੰ ਪੜਿਆ ਮੁਰਸ਼ਿਦ ਹੋਇਆ 
ਐਂਵੇ ਜਾਨ ਦੀ ਬਾਜੀ ਕਿਉ ਲਾਵੇ

ਬਾਜਵੇਆ ਹਾੱਲੇ ਚੜਾਇਆ ਬੜੀਆਂ 
ਕੀ ਪਤਾ ਕਿੱਥੇ ਡਿਗ ਜਾਵੇਂ 

ਤੱਕ ਯਾਰ ਦੀ ਖੁਸ਼ੀ ਵਿੱਚ ਹੱਜ ਆਪਣਾ 
ਉਹੀਓ ਸੱਚਾ ਆਸ਼ਿਕ਼ ਕਹਾਵੇ 

 

10 Oct 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸੱਭ ਨੂੰ ਆਪਣਾ ਬਣਾਉਦੀ ਹਾਂ,
ਕੋਈ ਸੋਚਦi ਨਫਾ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ

... ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ.

 

10 Oct 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ।
ਮੈਥੋਂ ਵੀ ਹੋ ਗਈ ਗਲਤੀ ।
ਪਰ ਕੀ ਉਹ ਏਡੀ ਵੱਢੀ ਗਲਤੀ ਸੀ ?
ਜਿਸਦੀ ਸਜ਼ਾ ਮਰਨ ਤੇ ਹੀ ਮੁੱਕਣੀ ਆ ?
ਕੀ ਇਹ ਏਡਾ ਵੱਢਾ ਗੁਨਾਹ ਹੈ ?

ਮੈਂ ਤਾਂ ਨਹੀਂ ਸੀ ਜਾਣਦਾ ,
ਪਰ ਇਹ ਇੱਕ ਅਜਿਹੀ ਗਲਤੀ ਆ ,
ਜਿਸਨੂੰ ਕੋਈ ਵੀ ਸੁਧਾਰ ਨਹੀਂ ਸਕਦਾ ,
ਜੀ ਹਾਂ !
ਮੈਂ ਇਕ ਬੱਦਲੀ ਨੂੰ, ਆਸਮਾਨ ਸਮਝ ਬੈਠਾ !
ਹਾਂ !
ਮੈਂ ਪਿਆਰ ਕਰ ਬੈਠਾ !
ਇਸ ਦੁਨੀਆਂ ਦੇ
ਅਜਬ ਗਜਬ ਸਿਧਾਂਤ
ਦੁਸ਼ਮਨੀ ਮੁੱਕ ਸਕਦੀ ਆ,
ਪਰ ਪਿਆਰ ਨਹੀਂ ਮੁੱਕ ਸਕਦਾ!
ਤਾਂ ਫਿਰ
ਪਿਆਰ ਨਾਲੋਂ ਤਾਂ
ਦੁਸ਼ਮਨੀ ਹੀ ਚੰਗੀ ਹੋਈ ?
ਜਦੋਂ ਮਰਜ਼ੀ ਸ਼ੁਰੂ ਕਰ ਲਓ
ਜਦੋਂ ਮਰਜ਼ੀ ਖਤਮ ਕਰ ਲਓ !

 

10 Oct 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

 

ਬੀਬਾ ਜੀ ਆਹ ਬਣੀ ਨਾ ਗੱਲ.....ਤੁਸੀਂ ਇਕ ਪੋਸਟ ਪਹਿਲਾਂ ਕੀਤਾ ਸੀ...ਲਗਦਾ ਹੈ ਤੁਸੀਂ ਓਹ delete ਕਰ ਦਿੱਤਾ ਹੈ?? ਚੰਗਾ ਕੀਤਾ 
ਦੋ ਸੁਝਾਵ ਦੇਣਾ ਚਾਉਂਦਾ ਹਾਂ ਜੇਕਰ ਤੁਸੀਂ ਗੁੱਸਾ ਨਾ ਕਰੋ ਤਾ...ਪਹਿਲਾ ਜੋ ਵੀ ਕਵਿਤਾ, ਗ਼ਜ਼ਲ, ਗੀਤ ਆਦਿ ਤੁਸੀਂ ਪੋਸਟ ਕਰਦੇ ਹੋ ਓਸਦੇ ਨੀਚੇ ਲਿਖਣ ਵਾਲੇ ਦਾ ਨਾਮ ਜਰੁਰ ਲਿਖ ਦਿਆ ਕਰੋ...ਜੇ ਤੁਹਾਡੀ ਆਪਣੀ ਰਚਨਾ ਹੈ ਤਾਂ ਵੀ ਆਪਣਾ ਨਾਮ ਲਿਖ ਦਿਆ ਕਰੋ...ਤਾਂ ਲਿਖਣ ਵਾਲੇ ਨੂੰ ਤੇ ਓਸ ਦੀ ਕਲਮ ਨੂੰ ਬਣਦਾ ਮਾਣ-ਤਾਣ ਦਿੱਤਾ ਜਾ ਸਕੇ 
ਦੂਜਾ-ਪੋਸਟ ਇਕ-ਇਕ ਕਰਕੇ ਕਰਿਆ ਕਰੋ...ਦੂਜੀ ਪੋਸਟ ਓਦੋਂ ਹੀ ਕਰੋ ਜਦੋ ਤੱਕ ਪਹਿਲੀ ਪੋਸਟ ਦੇ comments  ਆ ਜਾਣ....
ਧੰਨਵਾਦ!

ਆਹ ਬਣੀ ਨਾ ਗੱਲ.....ਤੁਸੀਂ ਇਕ ਪੋਸਟ ਪਹਿਲਾਂ ਕੀਤਾ ਸੀ...ਲਗਦਾ ਹੈ ਤੁਸੀਂ ਓਹ delete ਕਰ ਦਿੱਤਾ ਹੈ?? ਚੰਗਾ ਕੀਤਾ

ਬੀਬਾ ਜੀ......... 

ਦੋ ਸੁਝਾਵ ਦੇਣਾ ਚਾਉਂਦਾ ਹਾਂ ਜੇਕਰ ਤੁਸੀਂ ਗੁੱਸਾ ਨਾ ਕਰੋ ਤਾ...ਪਹਿਲਾ ਜੋ ਵੀ ਕਵਿਤਾ, ਗ਼ਜ਼ਲ, ਗੀਤ ਆਦਿ ਤੁਸੀਂ ਪੋਸਟ ਕਰਦੇ ਹੋ ਓਸਦੇ ਨੀਚੇ ਲਿਖਣ ਵਾਲੇ ਦਾ ਨਾਮ ਜਰੁਰ ਲਿਖ ਦਿਆ ਕਰੋ...ਜੇ ਤੁਹਾਡੀ ਆਪਣੀ ਰਚਨਾ ਹੈ ਤਾਂ ਵੀ ਆਪਣਾ ਨਾਮ ਲਿਖ ਦਿਆ ਕਰੋ...ਤਾਂ ਲਿਖਣ ਵਾਲੇ ਨੂੰ ਤੇ ਓਸ ਦੀ ਕਲਮ ਨੂੰ ਬਣਦਾ ਮਾਣ-ਤਾਣ ਦਿੱਤਾ ਜਾ ਸਕੇ 

ਦੂਜਾ-ਪੋਸਟ ਇਕ-ਇਕ ਕਰਕੇ ਕਰਿਆ ਕਰੋ...ਦੂਜੀ ਪੋਸਟ ਓਦੋਂ ਹੀ ਕਰੋ ਜਦੋ ਤੱਕ ਪਹਿਲੀ ਪੋਸਟ ਦੇ comments  ਆ ਜਾਣ....

ਧੰਨਵਾਦ!

 

10 Oct 2012

Reply