Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਾਡੇ ਮੋਹਰੀ

ਫੱਟਿਆਂ ਉੱਤੇ ਲਿਖ 'ਪਟਾਖੇ ਨਾ ਚਲਾਓ',
ਜਿਹੜੇ ਗਲੀਆਂ ਦੇ ਵਿਚ ਸੰਦੇਸ਼ ਸੀ ਦਿੰਦੇ ਵੇਖੇ ਮੈਂ ,
ਜਿਹੜੇ ਪ੍ਰਦੂਸ਼ਨ ਤੇ ਬਿਮਾਰੀ ਦੇ ਬਾਰੇ ਲੋਕਾਂ ਨੂੰ,
ਭਾਸ਼ਣ ਦੇ ਵਿਚ ਆਪਣੇ ਫਰਜ਼ ਗਿਣਾਉਂਦੇ ਵੇਖੇ ਮੈਂ ,
ਜਿਹੜੇ ਮਾੜੀ ਮਿਠਾਈ ਵੇਚਣ ਵਾਲੇ ਖਿਲਾਫ਼,
ਹੋ ਕੇ ਮੋਹਰੀ, ਲਾ ਮੋਰਚੇ ਮੁਹਿੰਮ ਚਲਾਉਂਦੇ ਵੇਖੇ ਮੈਂ ,
ਜਿਹੜੇ ਨਸ਼ਿਆਂ ਦੇ ਮਾੜੇ ਸਿੱਟੇ ਦਸਕੇ ਲੋਕਾਂ ਨੂੰ,
ਜਾਗਰੂਕ ਕਰਦੇ ਨਸ਼ੇ ਨੂੰ ਮਾੜਾ ਕਹਿੰਦੇ ਵੇਖੇ ਮੈਂ,
ਜਿਹੜੇ ਗੁਰੂ ਘਰ ਨੂੰ ਸਵਰਗ ਦਾ ਮਾਰਗ ਦਸਦੇ ਸੀ,
ਪਰਿਵਾਰ ਨੂੰ ਲੈ ਕੇ ਨਾਲ ਸੀਸ ਝੁਕਾਉਂਦੇ ਵੇਖੇ ਮੈਂ,
ਜਿਹੜੇ ਸਾਨੂੰ ਵੀ ਦੀਪ ਜਲਾਉਣ ਪਰੇਰ ਗਏ,
ਹਰ ਕੋਨੇ ਨੂੰ ਰੋਸ਼ਨੀ ਨਾਲ ਜਗਾਉਂਦੇ ਵੇਖੇ ਮੈਂ |
ਪਰ ਹੋਇਆ ਕੀ ਸਭ ਉਲਟਾ....ਕਿਵੇਂ 
 
ਓਹੀ ਹਨੇਰੇ ਦੀ ਬੁਕਲ ਵਿਚ ਪਟਾਖੇ ਲੈਂਦੇ ਵੇਖੇ ਮੈਂ ,
ਓਹੀ ਹਲਵਾਈ ਤੋਂ ਦੁਕਾਨ ਤੋਂ ਮੀਠਾ ਲੈਂਦੇ ਵੇਖੇ ਮੈਂ ,
ਓਹੀ ਠੇਕੇ ਤੋਂ ਦਾਰੂ ਲੈ ਕੇ ਆਉਂਦੇ ਵੇਖੇ ਮੈਂ,
ਓਹੀ ਮੰਦਰਾਂ ਦੀਆਂ ਦੇਹਲੀਆਂ 'ਤੇ ਮਥੇ ਲਾਉਂਦੇ ਵੇਖੇ ਮੈਂ,
ਓਹੀ ਦੀਵੇ ਦੀ ਥਾਂ ਮੋਮ੍ਬਤੀਆਂ ਜਗਾਉਂਦੇ ਵੇਖੇ ਮੈਂ,
ਓਹ ਜਿਹੜੇ ਮਾਸ ਨੂੰ ਖਾਣਾ ਮਰਿਆਦਾ ਨਹੀਂ ਮੰਨਦੇ ਸੀ ,
ਓਹੀ ਝਟਕਾਈ ਤੋਂ ਮੁਰਗਾ ਮਛੀ ਪਵਾਉਂਦੇ ਵੇਖੇ ਮੈਂ ||   

05 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
wah ji wah...saade samaj dee sachai nu kavita rahin bahut sohne dhang naal bian keeta tusin....tfs

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
good work 22 g

05 Nov 2010

Reply