Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਾਹਿਰ ਲੁਧਿਆਣਵੀ ਨੂੰ ਯਾਦ ਕਰਦਿਆਂ…

 

ਸਾਹਿਰ ਲੁਧਿਆਣਵੀ ਦਾ ਜਨਮ 8 ਮਾਰਚ 1921 ਨੂੰ ਲੁਧਿਆਣਾ ਵਿਖੇ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਅਬਦੁੱਲ ਰੱਖਿਆ ਗਿਆ ਸੀ। ਉਨ੍ਹਾਂ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਕਾਲਜ, ਲੁਧਿਆਣਾ ਵਿਖੇ ਬੀ.ਏ. ਦੀ ਪੜ੍ਹਾਈ ਲਈ ਦਾਖ਼ਲਾ ਲਿਆ ਪਰ ਉਹ ਕਾਲਜ ਦੀ ਵਿਦਿਆਰਥੀ ਯੂਨੀਅਨ ਦੀਆਂ ਕਾਰਵਾਈਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਕਾਰਨ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ। ਸਾਹਿਰ ਨੇ ਸਭ ਤੋਂ ਪਹਿਲਾਂ ‘ਅੰਬੇ ਦੇ ਲਤੀਫ਼ੇ’ ਦਾ ਸੰਪਾਦਨ ਕੀਤਾ ਅਤੇ ਉਸ ਤੋਂ ਬਾਅਦ ‘ਸ਼ਾਹਕਾਰ’ ਅਤੇ ‘ਸਵੇਰ’ ਦੀ ਸੰਪਾਦਕੀ ਵੀ ਕੀਤੀ। ਦੇਸ਼ ਦੀ ਵੰਡ ਸਮੇਂ ਉਨ੍ਹਾਂ ਦੇ ਰਿਸ਼ਤੇਦਾਰ ਪਾਕਿਸਤਾਨ ਚਲੇ ਗਏ ਪਰ ਸਾਹਿਰ ਨੂੰ ਭਾਰਤ ਹੀ ਵਧੀਆ ਲੱਗਿਆ। 1948 ਵਿੱਚ ਉਹ ਕੁਝ ਸਮਾਂ ਮੈਗਜ਼ੀਨ ‘ਪ੍ਰੀਤਲੜੀ’ ਦੇ ਸੰਪਾਦਕ ਵੀ ਰਹੇ। ਉਨ੍ਹਾਂ 25 ਐਡੀਸ਼ਨਾਂ ਵਿੱਚ ਆਪਣਾ ਇੱਕ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾਇਆ ਸੀ। ਸੰਨ 1949 ਵਿੱਚ ਉਨ੍ਹਾਂ ‘ਬਾਜ਼ੀ’ ਫ਼ਿਲਮ ਲਈ ਗੀਤ ਲਿਖੇ ਜੋ ਹਰ ਦਿਲ ’ਤੇ ਛਾਅ ਗਏ। ਉਨ੍ਹਾਂ ਦੇ ਵਿਚਾਰ ਮਿਹਨਤਕਸ਼ਾਂ ਦੇ ਹੱਕ ਵਿੱਚ ਭੁਗਤਦੇ ਸਨ ਅਤੇ ਸਰਮਾਏਦਾਰਾਂ ਲਈ ਵੰਗਾਰ ਸਨ। ਇਨ੍ਹਾਂ ਸਦਕਾ ਹੀ ਸਾਹਿਰ ਫ਼ਰਸ਼ ਤੋਂ ਅਰਸ਼ ਤਕ ਪਹੁੰਚੇ ਸਨ। ਸੰਨ 1975 ਵਿੱਚ ਉਨ੍ਹਾਂ ਦੀ ਰਚਨਾ ‘ਆਓ ਕੋਈ ਖੁਆਬ ਬੁਨੇ’ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਿਆ। ਉਨ੍ਹਾਂ ਨੂੰ ਪਦਮਸ੍ਰੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸਾਹਿਰ ਲੁਧਿਆਣਵੀ ਨੇ ਮਹਾਰਾਸ਼ਟਰ ਵਿੱਚ ਕਾਰਜਕਾਰੀ ਮੈਜਿਸਟਰੇਟ ਵਜੋਂ ਵੀ ਕੰਮ ਕੀਤਾ। ਮਹਾਰਾਸ਼ਟਰ ਵਿੱਚ ਉਨ੍ਹਾਂ ਦੇ ਨਾਂ ’ਤੇ ਕਈ ਸੜਕਾਂ ਅਤੇ ਚੌਂਕ ਬਣਾਏ ਗਏ ਹਨ।
ਸਾਹਿਰ ਲੁਧਿਆਣਵੀ ਦੀਆਂ ਚੋਣਵੀਆਂ ਰਚਨਾਵਾਂ ‘ਤਲਖੀਆਂ’ ਅਤੇ ‘ਆਓ ਕੋਈ ਖੁਆਬ ਬੁਨੇ’ ਪੜ੍ਹਨ ਨਾਲ ਉਨ੍ਹਾਂ ਦੀ ਰੂਹ ਦੇ ਦੀਦਾਰ ਸਾਖਸ਼ਾਤ ਹੋ ਜਾਂਦੇ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਅਤੇ ਗੀਤਾਂ ਨੂੰ ਹਿੰਦੀ ਫ਼ਿਲਮ ਜਗਤ ਦੇ ਚਮਕਦੇ ਸਿਤਾਰੇ ਜਨਾਬ ਮੁਹੰਮਦ ਰਫੀ ਅਤੇ ਕਈ ਹੋਰ ਚੋਟੀ ਦੇ ਗਾਇਕਾਂ ਨੇ ਆਪਣੀ ਆਵਾਜ਼ ਵਿੱਚ ਗਾ ਕੇ ਅਮਰ ਕਰ ਦਿੱਤਾ। ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਰਿਕਾਰਡ ਸਾਹਿਰ ਦੇ ਅਨੇਕਾਂ ਗੀਤ ਸਾਡੇ ਸਾਹਮਣੇ ਹਨ ਪਰ ਉਨ੍ਹਾਂ ਦੇ ਗੀਤ ‘ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ’ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ। ਧਰਮਿੰਦਰ ਅਤੇ ਮਾਲਾ ਸਿਨਹਾ ਨੂੰ ਲੈ ਕੇ ਬਣੀ ਹਿੰਦੀ ਫ਼ਿਲਮ ‘ਆਂਖੇ’ ਦੇ ਲਗਪਗ ਸਾਰੇ ਹੀ ਗੀਤ ਸਾਹਿਰ ਲੁਧਿਆਣਵੀ  ਨੇ ਲਿਖੇ ਸਨ ਜੋ ਸੁਪਰਹਿੱਟ ਰਹੇ। ‘ਉਸ ਮੁਲਕ ਦੀ ਸਰਹੱਦ ਕੋ ਕੋਈ ਛੂਹ ਨਹੀਂ ਸਕਤਾ, ਜਿਸ ਮੁਲਕ ਦੀ ਸਰਹੱਦ ਕੀ ਨਿਗਾਹੇਂਬਾਨ ਹੋ ਆਂਖੇ’ ਵੀ ਇਸੇ ਹੀ ਫ਼ਿਲਮ ਦਾ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਗੀਤ ਸੀ। ਪੰਜਾਬ ਦੀ ਮਿੱਟੀ ਵਿੱਚ ਜੰਮੇ-ਪਲੇ ਉਰਦੂ ਦੇ ਮਹਾਨ ਰਚਨਾਕਾਰ ਸਾਹਿਰ ਲੁਧਿਆਣਵੀ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਸੱਤਰਵਿਆਂ ਦੇ ਸ਼ੁਰੂ ਵਿੱਚ ਸਨਮਾਨਿਤ ਕੀਤਾ ਸੀ। ਸਾਹਿਰ ਲੁਧਿਆਣਵੀ ਦੇ ਮਿੱਠੇ ਅਤੇ ਅਪਣੱਤ ਭਰੇ ਸੁਭਾਅ ਕਾਰਨ ਹੀ ਬਲਰਾਜ ਸਾਹਨੀ, ਇਸਮਤ ਚੁਗਤਾਈ, ਗੁਰਬਖਸ਼ ਸਿੰਘ ਪ੍ਰੀਤਲੜੀ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਰਾਮਾਨੰਦ ਸਾਗਰ, ਸੁਆਦਤ ਹਸਨ ਮੰਟੋ ਅਤੇ ਪ੍ਰਾਣ ਵਰਗੇ ਕਲਾਕਾਰਾਂ ਨਾਲ ਉਨ੍ਹਾਂ ਦੀ ਨੇੜਤਾ ਰਹੀ। ਸਾਹਿਰ ਲੁਧਿਆਣਵੀ ਸਿਰਫ਼ 59 ਸਾਲ ਦੀ ਉਮਰ ਭੋਗ ਕੇ 25 ਅਕਤੂਬਰ, 1980 ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ  ਆਖ ਗਏ।

 

ਡਾ. ਗੁਰਚਰਨ ਭਗਤੂਆਣਾ * ਸੰਪਰਕ: 93562-06025

07 Mar 2013

Reply