Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਤਾਰੇ ਨਾਲ ਇਕ ਸੁਰ ਸਾਂਈ ਜ਼ਹੂਰ ਅਹਿਮਦ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇਕ ਤਾਰੇ ਨਾਲ ਇਕ ਸੁਰ ਸਾਂਈ ਜ਼ਹੂਰ ਅਹਿਮਦ

ਪਰਮਿੰਦਰ ਸਿੰਘ ਸ਼ੌਕੀ-*  ਮੋਬਾਈਲ: 94643-46677

 

ਲਾਹੌਰ ਦੇ ਦੱਖਣੀ-ਪੱਛਮੀ ਹਿੱਸੇ ਵਿੱਚ ਸਥਿਤ ਨਗਰ ਉਕਾਰਾ ਜਿੱਥੇ ਸਾਂਈ ਜ਼ਹੂਰ ਅਹਿਮਦ ਦਾ ਜਨਮ ਸੰਨ 1938 ਈਸਵੀ ਵਿੱਚ ਹੋਇਆ, ਉਥੇ ਸੰਗੀਤ ਦਾ ਕੋਈ ਬਹੁਤਾ ਵੱਡਾ ਪ੍ਰਬੰਧ ਨਹੀਂ ਸੀ ਪਰ ਫਿਰ ਵੀ ਪੰਜ ਕੁ ਸਾਲ ਦੀ ਉਮਰ ਦੇ ਜ਼ਹੂਰ ਅਹਿਮਦ ਨੇ ਸ਼ੌਕੀਆ ਤੌਰ ’ਤੇ ਘਰ ਵਿੱਚ ਗੁਣਗਣਾਉਣਾ ਆਰੰਭ ਕਰ ਦਿੱਤਾ। ਕਿਸਾਨੀ ਪਰਿਵਾਰ ਨਾਲ ਸਬੰਧਤ ਇਸ ਬੱਚੇ ਨੂੰ ਗਾਉਂਦਾ ਵੇਖ ਕੇ ਹਰ ਕੋਈ ਇਸ ਨੂੰ ਪਾਗਲ ਤੇ ਕੰਜਰ ਤਕ ਆਖਦਾ ਤੇ ਮਦਰੱਸੇ ਜਾ ਕੇ ਤਾਲੀਮ ਨਾ ਕਰਨ ਬਾਬਤ ਉਸ ਪ੍ਰਤੀ ਬੁਰੀ ਸ਼ਬਦਾਵਲੀ ਵਰਤਣਾ ਅਪਣਾ ਨੈਤਿਕ ਫ਼ਰਜ਼ ਮੰਨਦਾ। ਜਦੋਂ ਸਾਂਈ ਰੌਣਕ ਅਲੀ  ਪਾਸੋਂ ਜ਼ਹੂਰ ਅਹਿਮਦ ਸੰਗੀਤਕ ਵਿੱਦਿਆ ਹਾਸਲ ਕਰ ਰਹੇ ਸਨ ਤਾਂ ਉੱਥੋਂ ਦੇ ਸੂਫ਼ੀਅਤ ਨਾਲ ਸ਼ਰਸਾਰ ਮਾਹੌਲ਼ ਤੇ ਵਾਤਾਵਰਣ ਤੋਂ ਉਹ ਖ਼ੁਦ ਨੁੰ ਬਚਾ ਨਾ ਸਕੇ ਤੇ ਉਨ੍ਹਾਂ ਵੀ ਬੁਲੇ ਸ਼ਾਹ ਦੀ ਤਰ੍ਹਾਂ ‘ਨੱਚ ਕੇ ਯਾਰ ਮਨਾਉੇਣ’ ਵਾਲੇ ਰਾਹ ’ਤੇ ਤੁਰਨਾ ਸ਼ੁਰੂ ਕਰ ਦਿੱਤਾ। ਸਾਂਈ ਬੁੱਲ੍ਹੇ ਸ਼ਾਹ ਦਾ ਅਸਰ ਇਸ ਕਦਰ ਕਬੂਲਿਆ ਕੇ ਆਪ ਖ਼ੁਦ ਵੀਹਵੀਂ ਸਦੀ ਦਾ ‘ਬੁੱਲ੍ਹਾ’ ਬਣ ਗਏ। ਅਪਣਾ ਲਿਬਾਸ, ਬੋਲੀ, ਸੰਗੀਤ, ਸਭ ਕੁਝ ਸੂਫ਼ੀਅਤ ਦੇ ਰੰਗ ਵਿੱਚ ਰੰਗ ਸੁੱਟਿਆ। ਜੇ ਕੋਈ ਪੁੱਛਦਾ ਸਾਂਈ ਜੀ ਅੱਜ ਦੇ ਤੜਕ ਭੜਕ ਵਾਲੇ ਸਮੇਂ ’ਚ ਤੁਸਾਂ ਇਹ ਅਪਣਾ ਰੂਪ ਤੇ ਪਹਿਰਾਵਾ ਕਿਹੋ ਜਿਹਾ ਬਣਾ ਰੱਖਿਆ ਤਾਂ ਆਪ ਅੱਗੋਂ ਆਖਦੇ,‘‘ਮੇਰਾ ਪੀਰ ਤੇ ਮੁਰਸ਼ਦ ਜੇ ਇਹੋ ਜਾ ਸੀ ਤਾਂ ਫਿਰ ਮੈਂ ਕਿਉਂ ਨਾ ਬਣਾ’’ ਪੁੱਛਣ ਵਾਲਾ ਬਸ ਚੁੱਪ ਕਰ ਜਾਂਦਾ।
ਰੌਣਕ ਅਲੀ ਤੋਂ ਬਾਅਦ ਉਨ੍ਹਾਂ ਨੇ ਤਾਜ਼ ਨਸੀਰ (ਫ਼ਿਲਮ ਨਿਰਮਾਤਾ) ਤੇ ਸਾਂਈ ਮਰਨਾ (ਜੋ ਕੇ ਰੇਡੀਉ ਤੋਂ ਇੱਕ ਤਾਰਾ ਵਜਾਉਂਦੇ ਸੀ) ਨੂੰ ਅਪਣਾ ਉਸਤਾਦ ਧਾਰਿਆ ਤੇ ਇਨ੍ਹਾਂ ਦੇ ਪ੍ਰਭਾਵ ਹੇਠ ਹੀ ਅਪਣਾ ਹਰ ਪਲ ਦਾ ਸਾਥੀ ਸਾਜ ‘ਇੱਕ-ਤਾਰਾ’ ਬਣਾ ਲਿਆ। ਇੱਕ ਤਾਰਾ, ਜਿਸ ਨੂੰ ਉਹ ਹਰ ਸਮੇਂ ਰੰਗ-ਬਰੰਗੀਆਂ ਡੋਰੀਆਂ ਤੇ ਸੂਤੀ ਫੁੱਲਾਂ ਨਾਲ ਸਜਾ ਕੇ ਰੱਖਦੇ ਹਨ, ਦੇ ਬਾਬਤ ਆਖਦੇ ਹਨ-
ਤਨ-ਤਨ-ਤਨ ਵੱਜਦਾ ਇੱਕ ਤਾਰਾ
ਇੱਕ ਤਾਰੇ ਵਿੱਚ ਰਾਗ ਹਜ਼ਾਰਾਂ
ਵੱਖ -ਵੱਖ ਅੰਗ ਤੇ ਹਰ ਸੁਰ ਨਿਆਰਾ
ਤਨ-ਤਨ-ਤਨ ਵੱਜਦਾ ਇੱਕ ਤਾਰਾ
ਅਪਣੇ ਹੱਥੀਂ ਆਪ ਬਣਾਵੇ
ਸੋਹਣੀ ਸੂਰਤ ਅਪਰੰਮਪਾਰਾ
ਉਹਦੀ ਹੂਕ ਨੂੰ ਆਪੇ ਜਾਣੇ
ਅਪਣੇ ਦਰਦ ਦਾ ਆਪੇ ਚਾਰਾ
ਤਨ-ਤਨ -ਤਨ ਵੱਜਦਾ ਇੱਕ ਤਾਰਾ।

20 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅਪਣੀ ਗਾਇਕੀ ਦੇ ਸ਼ੂਰੁਆਤੀ ਦੌਰ ਦੌਰਾਨ ਸਾਂਈ ਜੀ ਨੇ ਪਿੰਡਾਂ-ਸ਼ਹਿਰਾਂ ਦੀ ਗਲੀਆਂ, ਕਬਰਾਂ ਆਦਿ ਉੱਪਰ ਲੱਗਣ ਵਾਲੇ ਉਰਸਾਂ ਆਦਿ ’ਤੇ ਗਾਉਣ ਨੂੰ ਹੀ ਤਰਜੀਹ ਦਿੱਤੀ ਕਿਉਂਕਿ ਉਹ ਖ਼ੁਦਾ ਨਾਲ ਮਿਲਾਉਣ ਵਾਲੀ ਗਾਇਕੀ ਨੂੰ ਜਨ-ਸਧਾਰਨ ਪੱਧਰ ਤਕ ਲੈ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਵਰਤਮਾਨ ਸਮੇਂ ਦੇ ਲੇਖਕਾਂ ਦੀਆਂ ਰਚਨਾਵਾਂ ਗਾਉਣ ਦੀ ਬਜਾਏ ਅਪਣੇ ਪੀਰ-ੳ-ਮੁਰਸ਼ਦ ਸ਼ਾਈ ਬਾਬਾ ਬੁੱਲ੍ਹੇ ਸ਼ਾਹ,ਸ਼ਾਹ ਹੁਸੈਨ ਅਤੇ ਗੁਲਾਮ ਫਰੀਦ ਵਰਗੇ ਸੂਫ਼ੀ ਨਾਮਾ-ਨਿਗਾਰਾਂ ਦੀਆਂ ਲਿਖਤਾਂ ਨੂੰ ਅਪਣੀ ਆਵਾਜ਼ ਨਾਲ ਨਵਾਂ ਰੰਗ ਦਿੱਤਾ। ‘ਔਖੇ ਪੈਂਡੈ’ ਵਰਗਾ ਗੀਤ ਬੇਸ਼ੱਕ ਨਸੀਬੋ ਵਰਗੀ ਅੰਤਰਰਾਸ਼ਟਰੀ ਪਛਾਣ ਰੱਖਣ ਵਾਲੀ ਪ੍ਰਤਿਭਾ ਨੇ ਵੀ ਗਾ ਦਿੱਤਾ ਸੀ ਪਰ ਇਸ ਨੂੰ ਜੋ ਪਛਾਣ ਸਾਂਈ ਜ਼ਹੂਰ ਹੋਰਾਂ ਦਿਵਾਈ ਉਹ ਨਸੀਬੋ ਦੇ ਹਿੱਸੇ ਨਹੀਂ ਸੀ ਆਈ। ‘ਔਖੇ ਪੈਂਡੇ’ ਤੋਂ ਬਾਅਦ ਹੀ ਸਾਂਈ ਇੱਕ ਪਰਪੱਕ ਸੂਫ਼ੀ ਗਾਇਕ ਵਜੋਂ ਸਾਡੇ ਸਾਹਮਣੇ ਆਏ। ਇਸ ਤੋਂ ਬਾਅਦ ਤਾਂ ਉਨ੍ਹਾਂ ਵੱਲੋਂ ਗਾਈਆਂ ਸੂਫ਼ੀ ਰਚਨਾਵਾਂ ਨੇ ਸੰਗੀਤਕ ਪੁਜਾਰੀਆਂ ਨੂੰ ਇਸ ਕਦਰ ਅਪਣਾ ਦੀਵਾਨਾ ਬਣਾ ਲਿਆ ਕਿ ਆਪ ਜੀ ਨੂੰ 2006 ਈ. ਵਿੱਚ ‘ਬੀ.ਬੀ.ਸੀ. ਵਾਇਸ ਆਫ ਦਾ ਯੀਅਰ’ ਨਾਲ ਨਿਵਾਜਿਆ ਗਿਆ। ਇਹ ਉਹ ਪੁਰਸਕਾਰ ਸੀ ਜੋ ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਸਿਰਫ਼ ਜਨਾਬ ਨੁਸਰਤ ਫ਼ਤਿਹ ਅਲੀ ਖ਼ਾਨ ਅਤੇ ਅਬੀਦਾ ਪ੍ਰਵੀਨ ਵਰਗੀਆਂ ਰੂਹਾਂ ਦੇ ਹੀ ਹਿੱਸੇ ਆਇਆ ਸੀ। ਇਸ ਤੋਂ ਮਗਰੋਂ ਸੰਨ 2007 ਵਿੱਚ ਪਾਕਿਸਤਾਨੀ ਫ਼ਿਲਮ ‘ਖੁਦਾ ਕੇ ਲੀਏ’ ਲਈ ਵੀ ਅਪਣੀ ਆਵਾਜ਼ ਰਿਕਾਰਡ ਕਰਵਾਈ, ਵਿਸ਼ਵ ਪ੍ਰਸਿੱਧ ‘ਕੋਕ ਸਟੂਡੀੳ’ ਵਿੱਚ ਜਦੋਂ ਸਾਂਈ ਨੇ ਗਾਇਆ-
ਮੈਂ ਸਦਕੇ ਪਾਕਿ-ਕੁਰਾਨ ਤੋਂ
ਜਿੰਦ ਵਾਰਾਂ ਨਬੀ ਦੀ ਸ਼ਾਨ ਤੋਂ
ਜਿਨ੍ਹਾਂ ਹੱਕ ਦਾ ਰਾਹ ਦਖਾਇਆ ਏ
ਉਨ੍ਹਾਂ ਝੂਠ ਨਾ ਮਨੋ ਫਰਮਾਇਆ ਏ
ਸਾਂਈ ਜ਼ੋਰ ਦੀਵਾਨਾ ਕਹਿੰਦਾ ਏ
ਜਿਹੜਾ ਨਾਮ ਅੱਲ੍ਹਾ ਦਾ ਲੈਂਦਾ ਈ
ਅੱਲ੍ਹਾ,ਅੱਲ੍ਹਾ, ਅੱਲ੍ਹਾ ਤੂੰਬਾ ਕਹਿੰਦਾ ਏ

ਤਾਂ ਬਸ ਜਿਸਨੇ ਵੀ ਸਾਂਈ ਨੂੰ ਸੁਣਿਆ, ਉਸ ਦਾ ਹੀ ਹੋ ਕੇ ਰਹਿ ਗਿਆ। ‘ਉਹ ਆ ਕੀ? ਇਸ ਬਾਬੇ ਨੇ ਤਾਂ ਯਾਰ ਵੱਟ ਹੀ ਕੱਢ ਛੱਡੇ ਆ’ ਵਰਗੇ ਫ਼ਿਕਰੇ ਜਦੋਂ ਦੋਸਤਾਂ ਮਿੱਤਰਾਂ ਨੂੰ ਇਹ ਗੀਤ ਮੈਂ ਸੁਣਨ ਲਈ ਦਿੱਤਾ ਤਾਂ ਮੈਨੂੰ ਆਮ ਹੀ ਸੁਣਨ ਨੂੰ ਮਿਲਦੇ ਰਹਿੰਦੇ ਪਰ ਖ਼ੁਦ ਸਾਂਈ ਜ਼ਹੂਰ ਇਸ ਗੀਤ ਨੂੰ ਲੈ ਕੇ ਜ਼ਿਆਦਾ ਖ਼ੁਸ਼ ਨਹੀਂ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਅਤਿ-ਆਧੁਨਿਕ ਸਟੂਡੀਉ ਵਿੱਚ ਉਨ੍ਹਾਂ ਦੀ ਕੁਦਰਤੀ ਆਵਾਜ਼ ਦਬਾ ਲਈ ਗਈ ਸੀ ।
ਸਾਂਈ ਜ਼ਹੂਰ ਅਹਿਮਦ ਸਾਹਿਬ ਭਾਵੇਂ ਕੋਰੇ ਅਨਪੜ੍ਹ ਹਨ ਪਰ ਫਿਰ ਵੀ ਅੰਗਰੇਜ਼ੀ ,ਊਰਦੁ ਆਦਿ ਵਿੱਚ ਚੰਗੀ ਵਾਰਤਾ ਕਰ ਲੈਂਦੇ ਹਨ। ਆਮ ਜ਼ਿੰਦਗੀ ’ਚ ਵੈਸੇ ਉਹ ਠੇਠ ਪੰਜਾਬੀ ਦੀ ਹੀ ਵਰਤੋਂ ਕਰਦੇ ਹਨ, ਕਿਉਂ ਜੋ ਆਪ ਪੜ੍ਹਨਾ ਨਹੀਂ ਜਾਣਦੇ ਇਸ ਲਈ ਅਪਣੀ ਸਹੂਲਤ ਲਈ ਆਪਣੇ ਤੌਰ ’ਤੇ ਹੀ ਇੱਕ ਅਜਿਹੀ ‘ਭਾਸ਼ਾ’ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਕਿ ਉਹ ਸਿਰਫ਼ ਤੇ ਸਿਰਫ਼ ਖ਼ੁਦ ਹੀ ਪੜ ਸਕਦੇ ਹਨ, ਸ਼ਬਦਾਂ ਦੀਆਂ ਭਾਵਨਾਵਾਂ ਅਨੁਸਾਰ ਕਾਗਜ਼ ਉੱਪਰ ਕੁਝ ਤਸਵੀਰਾਂ ਜਿਹੀਆਂ ਬਣਾ ਉਨ੍ਹਾਂ ਨੂੰ ਵੇਖ ਹੀ ਲਿਖਤਾਂ ਨੂੰ ਪੜ੍ਹਨੀਆਂ ਉਨ੍ਹਾਂ ਦੇ ਵਿੱਲਖਣ ਦਿਮਾਗ ਦੀ ਕਾਢ ਹੈ।
ਉਨ੍ਹਾਂ ਮੁਤਾਬਕ ਗਵੱਈਆ ਬੇਸ਼ੱਕ ਕਿੰਨੀ ਵੀ ਪ੍ਰਸਿੱਧੀ ਕਿਉਂ ਨਾ ਪ੍ਰਾਪਤ ਕਰ ਲਵੇ ਰਿਆਜ਼ ਦੀ ਅਹਿਮੀਅਤ ਫਿਰ ਵੀ ਬਰਕਰਾਰ ਰਹਿੰਦੀ ਹੈ। ਬਿਨਾਂ ਰਿਆਜ਼ ਤੋਂ ਗਾਇਕੀ ਵਿੱਚ ਖੜੋਤ ਜਿਹੀ ਆ ਜਾਂਦੀ ਹੈ ਤੇ ਇਹੀ ਖੜੋਤ ਇੱਕ ਗਾਇਕ ਨੂੰ ਉਸ ਦੇ ਸਰੋਤਿਆਂ ਤੋਂ ਦੂਰ ਲੈ ਜਾਣ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਉਹ ਅੱਜ ਵੀ ਬਕਾਇਦਗੀ ਨਾਲ ਰੋਜ਼ਾਨਾ ਰਿਆਜ਼ ਕਰਦੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਰਿਆਜ਼ ਦੀ ਘਾਟ ਕਾਰਨ ਉਨ੍ਹਾਂ ਦੀ ਅਵਾਜ਼ ਵਿੱਚੋਂ ਉਹ ਜਾਦੂ ਖ਼ਤਮ ਹੋ ਜਾਵੇ ਜਿਸ ਦੀ ਬਦੌਲਤ ਉਨ੍ਹਾਂ ਨੂੰ ਇਹ ਮੁਕਾਮ ਹਾਸਲ ਹੋਇਆ ਹੈ। ਸ਼ਾਇਦ ਇਹੋ ਕਾਰਨ ਹੈ ਕਿ ਸੂਫ਼ੀ ਮਤ ਨੂੰ ਹੀ ਅਪਣਾ ਪਿਆਰ, ਜਨੂੰਨ ,ਕਿੱਤਾ  ਅਤੇ ਆਤਮਾ ਬਣਾ ਲੈਣ ਵਾਲੇ ਸਾਂਈ ਜ਼ਹੂਰ ਦੇ ਪ੍ਰਸ਼ੰਸਕ ਅੱਜ ਪੂਰੀ ਦੁਨੀਆਂ ਵਿੱਚ ਬੈਠੇ ਉਨ੍ਹਾਂ ਦੀ ਆਵਾਜ਼ ਨੂੰ ਸੁਣ ਵਿਸਮਾਦੀ ਤੇ ਇਲਾਹੀ ਮਾਹੌਲ ਵਿੱਚ ਗੁਆਚ ਜਾਂਦੇ ਹਨ ।

20 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Wah Jee Wah BITTU Jee....bahut hee vadhia keeta tusin eh share karke....good job....

 

20 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

20 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.......bittu ji......balihar ji.......for sharing........i also like it........

21 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

21 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

 

ਕਾਫੀ ਪ੍ਰੇਸ਼ਾਨ ਕਰਨ ਵਾਲੇ ਦਿਨ ਸਨ ਉਹ, ਬਾਲ ਵਰੇਸ ਹੋਣ ਕਰਕੇ ਦਿਲ ਚਾਹੁੰਦਾ ਸੀ ਕੇ ਸਾਰਾ ਦਿਨ ਬਾਹਰ ਖੇਡਾਂ -ਕੁੱਦਾਂ ਤੇ ਫਿਰ ਰਾਤ ਪੈਣ ’ਤੇ ਘਰ ਵੜ, ਮੰਨੀਆਂ ਛਕ ਰਾਤ ਰਾਣੀ ਦੀ ਗੋਦ ’ਚ ਜਾ ਬਿਰਾਜਾਂ ।ਖਾਣਾਂ-ਪੀਣਾ ,ਹੱਸਣਾ -ਸੌਣਾ ਬਸ ਇਹ ਕੁਝ ਹੀ ਤਾਂ ਦਿਲ ਲੋਚਦਾ ਪਿਆ ਸੀ ਕਰਨ ਨੂੰ, ਕੋਈ ਫਿਕਰ ਨਾ ਫਾਕਾ ਇਸ ਉਮਰੇ, ਪਰ ਪਤਾ ਨਹੀਂ ਕਿਉਂ ਉਹ ਫਿਰ ਵੀ ਉਦਾਸ ਰਹਿਣ ਲੱਗ ਪਿਆ ਸੀ। ਦਿਨ ਤਾਂ ਇੱਧਰ -ਉੱਧਰ ਮੌਜਾਂ ਲੁੱਟਦਿਆਂ ਬੀਤ ਜਾਂਦਾ ਸੀ ਪਰ ਜਿਉਂ ਹੀ ਰਾਤ ਪੈਣੀ ਸ਼ੁਰੂ ਹੋ ਜਾਂਦੀ ਦਿਲ ’ਚ  ਉਦਾਸੀ ਦਾ ਵਾਤਾਵਰਨ ਉਤਪੰਨ ਹੋ ਜਾਂਦਾ, ਕੁੱਲ ਲੋਕਾਈ ਜਿੱਥੇ ਰਾਤ ਨੂੰ ਘੋੜੇ ਵੇਚ ਘੂਕ ਸੌਣਾ ਚਾਹੁੰਦੀ ਸੀ ਉੱਥੇ  ਉਹ ਡਰ ਜਾਂਦਾ ,ਕਾਫੀ ਦਿਨਾਂ ਦਾ ਇਸੇ ਸੰਸੋਪੰਜ ’ਚ ਸੀ ਕੇ ਘਰਦਿਆਂ ਨੂੰ ਦੱਸੇ ਜਾਂ ਨਾ ਦੱਸੇ ? ਆਖਿਰ ਦੱਸੇ ਵੀ ਤਾਂ ਕੀ ਦੱਸੇ ? ਕੁਝ ਵੀ ਤਾਂ ਸਮਝ ਨਹੀਂ ਸੀ ਪੈ ਰਿਹਾ,ਵੇਸੈ ਵੀ ਇਸ ਡਰ ਨਾਲ ਕਿੰਨਾ ਕੁ ਚਿਰ ਬਤੀਤ ਕਰ ਸਕਦਾ ਸੀ ?ਇੱਕ ਨਾ ਇੱਕ ਦਿਨ ਦੱਸਣਾ ਤਾਂ ਪੈਣਾ ਹੀ ਸੀ ਸੋ ਕਾਫੀ ਝਿਜਕ ਤੋਂ ਉਪ੍ਰੰਤ ਉਸਨੇ ਸਾਰੀ ਵਾਰਤਾ ਘਰ ਦੱਸ ਹੀ ਦਿੱਤੀ ,ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਬੜੇ ਪ੍ਰੇਸ਼ਾਨ ਹੋਏ ,ਹੋਣਾ ਵੀ ਸੁਭਾਵਿਕ ਹੀ ਸੀ,ਕਿਉਂਕਿ ਇਸ ਤੋਂ ਪਹਿਲਾਂ ਘਰ ਵਿੱਚ ਕਦੀ ਕਿਸੀ ਨੂੰ ਅਜਿਹਾ ਕੁਝ ਵਾਪਰਿਆ ਨਹੀਂ ਸੀ ਫਿਰ ਉਹ ਤਾਂ ਹਰ ਇੱਕ ਦਾ ਬਣਦਾ ਹੱਕ ਅਦਾ ਵੀ ਕਰਦੇ ਆ ਰਹੇ ਸਨ।ਅਖਿਰ ਇਹ ਕੌਣ ਸੀ ਜੋ ਹੁਣ ਉਹਨਾਂ ਦੇ ਬੱਚੇ ਦੇ ਪਿੱਛੇ ਹੀ ਪੈ ਗਿਆ ਸੀ।

ਡਾਕਟਰਾਂ,ਹਕੀਮਾਂ ,ਪੀਰਾਂ-ਫਕੀਰਾਂ ਝਾੜ-ਫੂਕ ਕਰਨ ਵਾਲਿਆਂ ਦਰਗਾਹਾਂ ਆਦਿ ਜਿੱਥੇ ਵਾਹ ਲੱਗਾ ਸਭ ਥਾਂ ਲਿਜਾਇਆ ਗਿਆ ਪਰ ਕਿਸੇ ਵੀ ਜਗਾ ਤੋਂ ਕੋਈ ਫਰਕ ਨਾ ਪਿਆ ਆਖਿਰ ਥੱਕ ਹਾਰ ਸਾਰਾ ਪਰਿਵਾਰ ਘਰ ਬੈਠ ਗਿਆ ,ਪਰ ਹੁਣ  ਉਸਨੇ ਅਪਣਾ ਇਲਾਜ ਖੁਦ ਹੀ ਕਰਨ ਦਾ ਫੈਸਲਾ ਕਰ ਲਿਆ ਸੀ, ਕੰਮ ਵੱਡਾ ਸੀ  ਤੇ ਜਿੰਦ ਨਿੱਕੀ ,ਕੋਈ ਸਾਧਾਰਨ ਬੱਚਾ ਹੁੰਦਾ ਤਾਂ ਸ਼ਾਇਦ ਦਿਮਾਗੀ ਤਵਾਜ਼ਨ ਹੀ ਖੋ ਦਿੰਦਾ ਪਰ ਇਹ ਤਾਂ ਇੱਕ ਵੱਖਰੀ ਹੀ ਸ਼ੈ ਸੀ ਸੋ ਉਸਨੇ ਅਪਣਾ ਇਲਾਜ ਖੁਦ ਹੀ ਲੱਭ ਲਿਆ ।ਹਰ ਰੋਜ਼ ਦੀ ਤਰ੍ਹਾਂ ਜਦੋਂ ਉਸਨੂੰ ਫਿਰ ਉਹੀ ਸੁਪਨਾ ਆਇਆ ਤਾਂ ਉਸਨੇ ਅਪਣੇ ਤੇਜ਼ ਦਿਮਾਗ ’ਚ ਉਹ ਸਾਰਾ ਦ੍ਰਿਸ਼ ਕੈਦ ਕਰ ਲਿਆ ,ਨਜ਼ਰ ਆਉਣ ਵਾਲੀ ਹਰ ਥਾਂ ,ਨਾਂ ਨੂੰ ਚੰਗੀ ਤਰ੍ਹ੍ਹਾਂ ਸਮਝ ਲਿਆ ਤੇ ਨਿਸ਼ਚਾ ਕਰ ਲਿਆ ਕੇ ਸਵੇਰ ਹੋਣ ਸਾਰ ਹੀ ਉਹ ਇਸ ਸਥਾਨ ਦੀ ਭਾਲ ਵਿੱਚ ਅਪਣਾ ਘਰ ਛੱਡ ਤੁਰ ਪਵੇਗਾ ਤੇ ਪਤਾ ਲਗਾ ਕੇ ਹੀ ਰਹੇਗਾ ਕੇ ਆਖਿਰ ਇਹ ਮਾਜਰਾ ਹੈ ਕੀ ਜੋ ਹਰ ਰੋਜ਼ ਮੈਨੂੰ ਸੁਪਨੇ ਦੇ ਰਾਹੀਂ ਵਿਖਾਈ ਦੇ ਜਾਦਾ ਹੈ ਮੇਰੇ ਨਾਲ ਇਸ ਦਾ ਕੀ ਸੰਬੰਧ ਹੈ ?ਮੇਰੇ ਤੋਂ ਕੀ ਚਾਹੁੰਦਾ ਹੈ ਤੇ ਮੈ ਕਿਸੀ ਨੂੰ ਦੇ ਵੀ ਕੀ ਸਕਦਾ ਹਾਂ ?ਅਜਿਹੇ ਅਨੇਕਾਂ ਹੀ ਜਾਣੇ -ਅਣਜਾਣੇ ਸਵਾਲਾਂ ਦੀ ਘੁੰਮਣਘੇਰੀ ਜਦੋਂ ਅਪਣੇ ਪੂਰੇ ਜੋਬਨ ਤੇ ਆ ਕੇ ਟੁੱਟੀ ਤਾਂ ਉਹ ਅਪਣੇ ਦ੍ਰਿੜ ਨਿਸ਼ਚੇ ਨਾਲ ਉਸੇ ਸਥਾਨ ਦੀ ਭਾਲ ਲਈ ਤੁਰ ਪਿਆ ਕਈ ਦਿਨਾਂ ਦਾ ਅਰਾਮ ਤੇ ਰਾਤਾਂ ਦੀ ਨੀਂਦ ਗੁਆਉਣ ਉਪ੍ਰੰਤ ਅਖੀਰ ਇੱਕ ਦਿਨ ਖੁਦਾ ਉਸ ਤੇ ਮਹਿਰਬਾਨ ਹੋਇਆਤੇ ਲੰਮੇ ਸਮੇਂ ਦੀ ਮਿਹਨਤ ਤੋਂ ਬਾਅਦ ਉਹ ਇੱਕ ਦਿਨ ਉਸ ਜਗਾ ’ਤੇ ਪਹੁੰਚ ਹੀ ਗਿਆ ਜਿਸਦੀ ਉਸਨੂੰ ਚਿਰਾਂ ਤੋਂ ਭਾਲ ਸੀ ।ਉਹ ਜਗ੍ਹਾ ,ਜਿੱਥੇ ਬਣੀ ਕਬਰ ’ਚੋਂ ਹਰ ਰਾਤ ਸੁਪਨੇ ’ਚ ਇੱਕ ਹੱਥ ਉੱਠਦਾ ਤੇ ਉਸਨੂੰ ਮੋਢੇ ਤੋਂ ਫੜ ਅਪਣੇ ਨਾਲ ਕਿਸੀ ਲੰਮੇ ਸਫਰ ’ਤੇ ਤੋਰ ਲੈਂਦਾ ਇਹ ਸੁਪਨਾ ਕਾਫੀ ਸਮੇਂ ਤੋਂ ਉਸਨੂੰ ਹਰ ਰਾਤ ਬਿਨਾਂ ਰੁਕੇ ਆ ਰਿਹਾ ਸੀ ਤੇ ਹੁਣ ਜਦੋਂ ਉਹ ਇਸ ਸੁਪਨੇ ਵਾਲੀ ਜਗਾ ’ਤੇ ਪੁੱਜ ਗਿਆ ਤਾਂ ਇੱਥੋਂ ਦਾ ਸਭ ਕੁਝ ਉਸਨੂੰ ਜਾਣਿਆ -ਪਹਿਚਾਣਿਆ ਜਿਹਾ ਲੱਗਾ ਜਿਸ ਨਾਲ ਉਸਦਾ ਕੋਈ ਡੂੰਘਾ ਤੁੱਅਲਕ ਸੀ ਇਹ ਸਥਾਨ ਜੋ ਇਸ ਬਾਲਕ ਨੂੰ ਮਿਲਿਆ ਸੀ ਇਹ ਸਥਾਨ ਉੱਚ ਸਰੀਫ ਦੇ ਨਾਮ ਨਾਲ ਜਾਣਿਆ ਜਾਦਾ ਸੀ ਤੇ ਇੱਥੇ ਅਨੇਕਾਂ ਹੀ ਸੂਫੀ ਸੰਤਾਂ ਦੇ ਡੇਰੇ ਅਤੇ ਕਬਰਾਂ ਮੌਜੂਦ ਸਨ ਜਿਹਨਾਂ ਵਿੱਚ ਪ੍ਰਸਿੱਧ ਸੂਫੀ ਦਰਵੇਸ਼ ਤੇ ਕਵੀ ਸਾਂਈ ਬੁੱਲ੍ਹੇ ਸ਼ਾਹ ਦੀ ਕਬਰ ਵੀ ਇੱਕ ਸੀ   ।ਇੱਥੇ ਹੀ ਉਸਨੂੰ ਜਾਣੀ ਪਹਿਚਾਣੀ ਰੂਹ ਸਾਂਈ ਰੌਣਕ ਅਲੀ ਮਿਲੇ (ਜੋ ਬਾਅਦ ਵਿੱਚ ਆਪ ਜੀ ਦੇ ਪਹਿਲੇ ਉਸਤਦ ਦੇ ਰੂਪ ਵਿੱਚ ਜਾਣੇ ਜਾਣ ਲੱਗੇ)ਜਿਹਨਾਂ ਆਪ ਜੀ ਦੀ ਸਾਰੀ ਵਿੱਥਿਆ ਸੁਣਨ ਉਪੰਤ ਆਪ ਨੂੰ ਸੂਫੀਅਤ ਤੇ ਸੰਗੀਤ ਦੀ ਬਕਾਇਦਾ ਸਿੱਖਿਆ ਦੇਣੀ ਪ੍ਰਾਰੰਭ ਕਰ ਦਿੱਤੀ ਤੇ ਫਿਰ ਇੰਝ ਸ਼ੁਰੂ ਹੋਇਆ ਇਸ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਸ਼ਾਈ ਜ਼ਹੂਰ ਅਹਿਮਦ ਜੀ ਦਾ ਸੰਗੀਤਕ ਸਫਰ।

21 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx for sharing........

23 Nov 2012

Reply