Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਖਣੀ ਝੋਲੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਸਖਣੀ ਝੋਲੀ

ਇਸ ਦਰ ਤੋਂ ਵੀ ਠੁਕਰਾਵੀ ਨਾ
ਮੈਂ ਦਰ ਦਰ ਠੋਕਰਾਂ ਖਾ ਬੈਠਾਂ

 
ਮੇਰੀ ਝੋਲੀ ਸਖਣੀ ਖੈਰ ਬਿਨਾ
ਹਰ ਦਰ ਤੇ ਨਾਦ ਬਜਾ ਬੈਠਾਂ


ਜੋ ਤਾਨੇ ਮਿਹਣੇ ਦਾਨ ਹੋਇਆ

ਹਾਂ, ਓਹ ਵੀ ਮੈਂ ਗੁਆ ਬੈਠਾਂ

 

ਤੇਰੀ ਮਹਫ਼ਿਲ ਦੇ ਵਿਚ ਆ ਸਾਕੀ
ਇਕ ਜਾਮ ਇਸ਼ਕ ਦਾ ਲਾ ਬੈਠਾਂ

 
ਇਕ ਦਰਦ ਜਿਹਾ ਸ੍ਨਾਵਣ ਲਈ
ਕਈੰ ਹੋਰ ਵੀ ਦਰਦ ਜਗਾ ਬੈਠਾਂ


ਇਹ ਦਿਲ ਸੰਭਾਲੀ ਰਖੇਯਾ ਸੀ
ਜੋ ਆਖਰੀ ਦਾ ਤੇ ਲਾ ਬੈਠਾਂ


ਓਹ ਵਕਤ ਸਜਨੀ ਹਥ ਆਉਂਦਾ ਨਹੀਂ
ਜਦ ਗੀਤ ਇਸ਼ਕ ਦਾ ਗਾ ਬੈਠਾਂ


ਓ ਸਾਕੀ ਤੇਰੇ ਮੈਖਾਨੇ ਵਿਚ
ਰੰਗ ਆਪਣੀ ਰੂਹ ਦਾ ਪਾ ਬੈਠਾਂ

22 Jun 2010

Reply