|
|
|
|
|
|
Home > Communities > Punjabi Poetry > Forum > messages |
|
|
|
|
|
ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ -- By Krishan Bawa |
ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ, ਸਦਾ ਨਹੀਂ ਹਾਲ ਇਕੋ ਜਿਹਾ ਤੇਰੇ ਬੀਮਾਰ ਤੇ ਰਹਿਣਾ !
ਕਦੇ ਨਾ ਪਰਤ ਕੇ ਆਉਂਦੇ, ਜੋ ਚਲਦੇ ਨਾਲ ਲਹਿਰਾਂ ਦੇ, ਜਿਹਨਾ ਦੇ ਮੂਂਹ ਤੇ ਸੀ ਲਾਲੀ, ਓਹ ਕੋੜੇ ਵਾਂਗ ਜਹਿਰਾਂ ਦੇ, ਸਦਾ ਨਾ ਰੂਪ ਸ਼ਿਖਰਾਂ ਦਾ ਮੇਰੀ ਸਰਕਾਰ ਤੇ ਰਹਿਣਾ, ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....
ਇਹ ਦੁਨੀਆ ਝੂਠ ਦੀ ਮਂਡੀ, ਤੇ ਝੂਠੇ ਦਿਲ ਜ਼ਮਾਨੇ ਦੇ, ਅਗਰ ਮੈਂ ਸਚ ਕਹਿ ਦਿਂਦਾ ਤਾ ਦੁਖਦੇ ਦਿਲ ਜ਼ਮਾਨੇ ਦੇ, ਜ਼ਰਾ ਮੁਸ਼ਕਿਲ ਤਾ ਹੁਂਦਾ ਹੈ ਸਹੀ ਕਿਰਦਾਰ ਤੇ ਰਹਿਣਾ, ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....
ਕੋਈ ਉਚਾ, ਕੋਈ ਨੀਵਾਂ, ਕਿਤੇ ਗੁਰਬਤ ਜਾਂ ਸ਼ੋਹਰਤ ਹੈ, ਜਨਮ ਲੈਨਾ, ਫ਼ਨਾ ਹੋਨਾ, ਮੇਰੇ ਮੌਲਾ ਦੀ ਕੁਦਰਤ ਹੈ, ਭਰਮ ਹੈ ਕਿ ਹਮੇਸ਼ਾ ਲਈ, ਅਸੀਂ ਸਂਸਾਰ ਤੇ ਰਹਿਣਾ, ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....
ਨਹੀਂ ਹੁਂਦਾ ਕਿਸੇ ਦਾ ਓਹ, ਜੋ ਯਾਰੀ ਸਮਝਦਾ ਸੌਖੀ, ਜੇ ਯਾਰਾਂ ਦੀ ਵਫ਼ਾ ਮਿਲ ਜੇ, ਤਾ ਲਂਘਦੀ ਜ਼ਿਂਦਗੀ ਸੌਖੀ, ਏਹ ਯਾਰੀ ਤਾਜ਼ ਕਂਡਿਆਂ ਦਾ, ਯਾਰੀ ਤਲਵਾਰ ਤੇ ਰਹਿਣਾ, ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....
ਤੂਂ ਕਿਉਂ ਉਡਿਆ ਹਵਾਵਾਂ ਵਿੱਚ, ਥੱਲੇ ਮੂਂਹ ਫੇਰ ਕੇ ਵੇਖੀਂ, "ਬਾਵਾ" ਜਦ ਮਰਿਆ ਤੈਨੂਂ, ਵਕਤ ਨੇ ਘੇਰ ਕੇ ਵੇਖੀਂ, ਨਹੀਂ ਫੇਰ ਰਂਗ ਸ਼ੋਖੀ ਦਾ ਤੇਰੇ ਰੁਖਸਾਰ ਤੇ ਰਹਿਣਾ, ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....
Krishan Bawa
|
|
23 Apr 2010
|
|
|
|
vaise te sari kavita sohni ae..par
ਕੋਈ ਉਚਾ, ਕੋਈ ਨੀਵਾਂ, ਕਿਤੇ ਗੁਰਬਤ ਜਾਂ ਸ਼ੋਹਰਤ ਹੈ, ਜਨਮ ਲੈਨਾ, ਫ਼ਨਾ ਹੋਨਾ, ਮੇਰੇ ਮੌਲਾ ਦੀ ਕੁਦਰਤ ਹੈ..
eh lines veere menu bahut vdhiya laggiyan Krishan Bawa ji diyan....
for sharing amrinder veer...
|
|
23 Apr 2010
|
|
|
|
Yeah really bahut sohni kavita. Great sharing ami veer.
|
|
23 Apr 2010
|
|
|
|
amazing creativity... a real refeshment for life !!!
|
|
23 Apr 2010
|
|
|
|
Bahut Khoob Amrinder Ji !
Thanx for sharing
|
|
23 Apr 2010
|
|
|
|
|
Wah jee bahut vadhia thanks Amrinder for sharing....
These lines are superb....
ਇਹ ਦੁਨੀਆ ਝੂਠ ਦੀ ਮਂਡੀ, ਤੇ ਝੂਠੇ ਦਿਲ ਜ਼ਮਾਨੇ ਦੇ, ਅਗਰ ਮੈਂ ਸਚ ਕਹਿ ਦਿਂਦਾ ਤਾ ਦੁਖਦੇ ਦਿਲ ਜ਼ਮਾਨੇ ਦੇ, ਜ਼ਰਾ ਮੁਸ਼ਕਿਲ ਤਾ ਹੁਂਦਾ ਹੈ ਸਹੀ ਕਿਰਦਾਰ ਤੇ ਰਹਿਣਾ, ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ....
|
|
24 Apr 2010
|
|
|
|
Thanks all for ur comments...... i just got this poem on net.... thought to share with you all.... i liked it very much..!!
great piece of work by krishan bawa....
|
|
24 Apr 2010
|
|
|
|
ਸਮੇਂ ਦੀ ਚਾਲ ਨੇ ਤਾਂ ਆਪਣੀ ਰਫ਼ਤਾਰ ਤੇ ਰਹਿਣਾ, ਸਦਾ ਨਹੀਂ ਹਾਲ ਇਕੋ ਜਿਹਾ ਤੇਰੇ ਬੀਮਾਰ ਤੇ ਰਹਿਣਾ !
awesome kavita amrinder ji
thanx share karan lae
kini baghi and positive soch hai es kavi d
really i appreciate it
|
|
24 Apr 2010
|
|
|
|
|
|
|
|
|
|
|
|
|
|