|
ਤੇਰੀ ਕੁਖ੍ਖ ਬਣੀ ਏ ਮੇਰਾ ਕਬਰਿਸਤਾਨ ਨੀ ਮਾਏ |
ਤੇਰੀ ਕੁਖ੍ਖ ਬਣੀ ਏ ਮੇਰਾ ਕਬਰਿਸਤਾਨ ਨੀ ਮਾਏ , ਤੂੰ ਹੀ ਤਾਂ ਮੇਰਾ ਰੱਬ ,ਹੋਰ ਕੀਨੁੰ ਪਾਵਾਂ ਤਰਲਾ - ਹਾਏ! ਹਾਏ!
ਪਹਿਲਾ ਮੇਰਾ ਬਾਬਲ ਭੋਲੜਾ,ਡਰਦਾ ਚੰਦਰੇ ਜਹਾਨ ਦਿਆਂ ਨਜ਼ਰਾਂ ਤੋਂ, ਇੱਕ ਮੋਕਾ ਦੇ ਕੇ ਤਾਂ ਦੇਖੇ ,ਨਹੀਂ ਗਿਰਦੀ ਓਹਦੀਆਂ ਕਦਰਾਂ ਤੋਂ , ਹਰ ਫੇਂਸਲਾ ਓਹਦਾ ਮੇਨੁੰ ਗੁਰਬਾਣੀ ਜਿਹਾ,ਕਿੰਝ ਭੱਟਕਾਂ ਫਿਰ ਆਪਣੇ ਫਰਜਾਂ ਤੋਂ, ਅਣ-ਜੰਮੀ ਹੀ ਜੇ ਮਰ ਗਈ ਮਾਏ,ਕੋਣ ਮੁਕਤੀ ਦਵਾਉ ਓਨੁੰ ਓਹਦੇ ਕਰਜ਼ਾਂ ਤੋਂ ??
ਦੂਜਾ ਮੇਰਾ ਵੀਰ ਸਿਹਜੜਾ ,ਵਾਰੀ ਜਾਵਾਂ ਜਿਹਦੇ ਮੈਂ ਗੁੱਟ ਤੋਂ , ਲਾਡ ਲਡਾਵੇ ਜੇ ਪਿਆਰ ਨਾਲ,ਓਹਦਾ ਹਥ੍ਥ ਨਾ ਹਟਾਵਾਂ ਕਦੇ ਗੁੱਤ ਤੋਂ, ਕੋਣ ਗੁੰਦੂ'ਗਾ ਵਾਗਾਂ ਘੋੜੀ ਦਿਆਂ ,ਕੋਣ ਬਚਾਊ ਓਹਨੁੰ ਬਾਬਲੇ ਦੀ ਕੁੱਟ ਤੋਂ, ਅਣ-ਜੰਮੀ ਹੀ ਜੇ ਮਰ ਗਈ ਮਾਏ,ਕਿਹੜੀ ਕਹਾਊਗੀ ਭੂਆ ਓਹਦੇ ਪੁੱਤ ਤੋਂ ??
ਤਿਜਾ ਮੇਰਿਆਂ ਸ਼ੋਖ ਸਹੇਲੜਿਆਂ, ਵਿੱਚ ਤੰਝਣਾਂ ਮੇਂਨੂੰ ਲਭਦਿਆਂ ਫਿਰਣ ਓਹੋ , ਪਿੱਪਲਾਂ ਤੇ ਪਿੰਘਾਂ ,ਗੁੱਡਿਆਂ-ਪਟੋਲੇ,ਕਿੱਕਲੀ ,ਤਿਆਂ ਤੇ ਚਾਦਰਾਂ ਉੱਤੇ ਕਢੇ ਹਿਰਣ ਓਹੋ , ਬੈਠ ਡੋਲੀ ਵਿੱਚ ਜਾਂਦੀ ਵਾਰ ਦੇ ,ਕੀਹਦੇ ਮੋਡੇ ਤੇ ਅਥ੍ਥਰੂ ਕਿਰਣ ਓਹੋ , ਅਣ-ਜੰਮੀ ਹੀ ਜੇ ਮਰ ਗਈ ਮਾਏ,ਮੁਰਝਾਏ ਫੁੱਲ ਫੁਲਕਾਰੀ ਵਾਲੇ ਕਿੰਝ ਖਿੜਣ ਓਹੋ,
ਕਿਤੇ ਲਾ ਕੇ ਬੈਠਾ ਹੋਣਾ ਮੇਰੀ ਆਸ ,ਸਬ ਕਿਹ ਕੇ ਵੀ ਨਹੀਂ ਕੁੱਝ ਬੋਲਦਾ ਓਹੋ , ਅਣ-ਜੰਮੀ ਹੀ ਜੇ ਮਰ ਗਈ ਮਾਏ,ਕਿਹਨੁੰ ਆਪਣੇ ਲਫ਼ਜ਼ਾਂ ਦੀ ਮਿਠਾਸ ਵਿੱਚ ਘੋਲਦਾ ਓਹੋ ??
ਅਖੀਰ ਤੁੰ ਮੇਰੀ ਮਾਂ ਅਵੱਲੜੀ,ਨਾ ਸਮਝੇ ਆਓਂਦੇ ਦੁਧ੍ਧ ਦੀ ਪੀੜ ਤੂੰ , ਕਿਓਂ ਕਰ ਨੀਲਾਮ ਆਪਣੇ ਲਹੂ ਨੁੰ,ਵਿੱਚ ਖੜੀ ਵਾਂਗ ਕੱਸਾਈਆਂ ਦੀ ਭੀੜ ਤੂੰ, ਸੁਣ ਤਰਲਾ ਏਸ ਮੋਈ ਦਾ,ਜਿਉਣ ਦੇ !!ਹਾਏ ਜਿਉਣ ਦੇ !!ਬਣ ਚੰਡੀ ਸਮਾਜ ਦੇ ਕਫ਼ਨ ਨੁੰ ਚੀਰ ਤੂੰ, ਅਣ-ਜੰਮੀ ਹੀ ਜੇ ਮਰ ਗਈ ਮਾਏ, ਬਾਬਾ ਵਾਰਿਸ ਪਾਉ ਲਾਹੰਤਾਂ - ਕਿਉਂ ਮਾਰੀ ਮੇਰੀ ਹੀਰ ਤੂੰ ?? ਹਾਏ ਕਿਓਂ ਮਾਰੀ ਹੀਰ ਤੂੰ ??
|
|
02 Sep 2010
|