|
|
|
|
|
|
Home > Communities > Punjabi Culture n History > Forum > messages |
|
|
|
|
|
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ |
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਆਉਨ ਵਾਲਾ ਏ,ਪਰ ਬਹੁਤ ਹੀ ਘੱਟ ਲੋਕਾ ਨੂੰ ਨੂੰ ਪਤਾ ਏ ਕੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ 28 ਸਿਤੰਬਰ ਨੂੰ ਹੈ|ਪਰ ਜੇ ਭਗਤ ਸਿੰਘ ਦੇ ਜਨਮ ਦਿਨ ਦੀ ਜਗਾ ਕੋਈ ਪੱਛਮੀ ਤਿਉਹਾਰ ਹੁੰਦਾ ਤਾ ਸਭ ਨੂੰ ਯਾਦ ਹੋਣਾ ਸੀ ਤੇ ਹੁਣ ਤੱਕ ਦੁਕਾਨਾ ਤੇ ਬਜ਼ਾਰ ਫੁੱਲਾਂ ਤੇ ਗੁਬਾਰਿਆਂ ਨਾਲ ਸੱਜੇ ਹੋਣੇ ਸੀ|ਜਿੰਨਾ ਦਿਨਾਂ ਤਿਉਹਾਰਾਂ ਦਾ ਸਾਡੇ ਸੱਭਿਆਚਾਰ ਜਾਂ ਇਤਿਹਾਸ ਨਾਲ ਕੋਈ ਸੰਬੰਧ ਨਈ|ਜਿਵੇਂ ਵੈਲੇਨਟਾਈਨ ਡੇ, ਫਰੈਂਡਸ਼ਿਪ ਡੇ,ਕਰਿਸਮਿਸ|ਇਨਾਂ ਤਿਉਹਾਰਾਂ ਦਾ ਸਾਨੂੰ ਕੋਈ ਮਹੱਤਵ ਨਾ ਪਤਾ ਹੁੰਦੇ ਹੋਏੇ ਵੀ ਸਾਡੇ ਦੇਸ਼ ਵਾਸੀ ਇਹਨਾ ਨੂੰ ਬੜੀ ਚਾਹ ਨਾਲ ਮਨਾਉਂਦੇ ਨੇ|ਇਹਨਾਂ ਦਿਨਾ ਨੂੰ ਮਨਾਉਣ ਲਈ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ|ਤੇ ਜਦ ਕਿਸੇ ਸ਼ਹੀਦ ਦਾ ਜਨਮ ਦਿਨ ਜਾਂ ਸ਼ਹੀਦੀ ਦਿਹਾੜਾ ਹੁੰਦਾ ਏ ਤਾਂ ਚੌਂਕ ਚ ਲੱਗੇ ਉਨਾਂ ਦੇ ਕਿਸੇ ਬੁੱਤ ਨੂੰ ਸਵੇਰੇ ਧੋ ਕੇ ਹਾਰ ਪਾ ਦਿੱਤਾ ਜਾਂਦਾ ਏ| ਸਾਡੇ ਦੇਸ਼ ਦੇ ਨੌਜਵਾਨ ਹੀ ਇਸ ਦਾ ਕਾਰਨ ਹਨ|ਨੌਜਵਾਨ ਦੂਜੇ ਤਿਉਹਾਰਾਂ ਨੂੰ ਜਿੰਨੀ ਉਤਸਕਤਾ ਨਾਲ ਮਨਾਉਂਦੇ ਨੇ, ਜਿਸ ਕਰਕੇ ਅੱਜ ਸਾਡੇ ਦੇਸ਼ ਚ ਪੱਛਮੀ ਤਿਉਹਾਰਾਂ ਦਾ ਬੋਲਬਾਲਾ ਏ|ਜੇ ਉਹੀ ਨੌਜਵਾਨ ਸਾਡੇ ਆਪਣੇ ਇਤਿਹਾਸਿਕ ਦਿਨਾਂ ਨੂੰ ਕੁਝ ਚਾਹ ਨਾਲ ਮਨਾਉਣ ਤਾਂ ਕਿਸੇ ਨੂੰ ਯਾਦ ਕਰਾਉਣ ਦੀ ਲੋੜ ਨਾ ਪਵੇ ਕਿ ਅੱਜ ਸਾਡੇ ਦੇਸ਼ ਦੇ ਕਿਸੇ ਮਹਾਨ ਆਦਮੀ ਦਾ ਜਨਮ ਦਿਨ ਜਾਂ ਸ਼ਹੀਦੀ ਦਿਹਾੜਾ ਏ|ਹਿੰਦੋਸਤਾਨ ਵਿੱਚ 15 ਅਗਸਤ ਨੂੰ ਥਾਂ ਥਾਂ ਝੰਡੇ ਲਹਿਰਾਏ ਜਾਂਦੇ ਨੇ, ਪਰ ਜਿੰਨਾ ਸਦਕਾ ਅਸੀ ਤਿਰੰਗਾ ਲਹਿਰਉਣੇ ਆਂ, ਜਿੰਨਾ ਕਰਕੇ ਸਾਨੂੰ ਆਜ਼ਾਦੀ ਮਿਲੀ ਉਹਨਾਂ ਨੂੰ ਕੋਈ ਯਾਦ ਤੱਕ ਨੀ ਕਰਦਾ| ਸੰਧੂ
|
|
22 Sep 2011
|
|
|
|
ਹੋਰਾਂ ਦਾ ਤਾਂ ਪਤਾ ਨੀ .. ਪਰ ਮੈਨੂੰ ਕਦੇ ਨਹੀ ਭੁੱਲ ਸਕਦੀ ਇਹ ਤਾਰੀਖ ... ਨਾ ਤਾਂ 28 ਸਿਤੰਬਰ ਨਾ ਹੀ 23 ਮਾਰਚ...
|
|
22 Sep 2011
|
|
|
|
ਬਹੁਤ ਵਧੀਆ ਉਪਰਾਲਾ ਹੈ ਸ਼ਹੀਦ-ਏ-ਆਜ਼ਮ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਤੇ ਜਿਹੜੇ ਉਹਨੂੰ ਵਿਸਾਰੀ ਬੈਠੇ ਨੂੰ ਉਹਨਾਂ ਨੂੰ ਵੰਗਾਰਨ ਲਈ... ਸਭ ਤੋਂ ਪਹਿਲਾਂ ਤੇ ਮੈ ਅਮਰਿੰਦਰ ਨਾਲ ਸਹਿਮਤ ਹਾਂ ਕਿ ਸਾਨੂੰ ੨੮ ਸਤੰਬਰ ਤੇ ੨੩ ਮਾਰਚ ਕਦੇ ਨਹੀਂ ਭੁੱਲ ਸਕਦਾ,,,,,ਰਹੀ ਗੱਲ ਅੱਜਕਲ ਦੇ ਨੌਜਵਾਨ ਵਰਗ ਦੀ ਤਾਂ ਉਹਨਾ ਨੂੰ ਜਾਗਰੂਕ ਕਰਦੇ ਰਹਿਣਾ ਪੈਣਾ ਹੈ ਕਿਉਂਕਿ ਅਜ਼ਾਦੀ ਤੋਂ ਲੈਕੇ ਹੁਣ ਤੱਕ ਦੀਆ ਸਾਰੀਆਂ ਸਰਕਾਰਾਂ ਦਾ ਇਹੀ ਉਪਰਾਲਾ ਰਿਹਾ ਹੈ ਕਿ ਭਗਤ ਸਿੰਘ ਵਰਗੇ ਸ਼ਹੀਦਾਂ ਦੀ ਸੋਚ ਨੂੰ ਨੌਜਵਾਨ ਵਰਗ ਤੋਂ ਦੂਰ ਰੱਖਿਆ ਜਾਵੇ. ਇਹੋ ਕਾਰਨ ਹੈ ਕਿ ਵੈਲਨਟਾਈਨ, ਫਰੈਂਡਸ਼ਿੱਪ ਵਰਗੇ ਤਿਉਹਾਰਾਂ ਨੂੰ ਵੜਾਵਾ ਦਿੱਤਾ ਜਾਂਦਾ ਹੈ ਤਾਂ ਕਿ ਨੌਜਵਾਨ ਵਰਗ ਨੂੰ ਕੁਛ ਚੰਗਾ ਸੋਚਣ ਦਾ ਮੌਕਾ ਹੀ ਨਾ ਮਿਲੇ ਦੂਸਰਾ ਉਹਨਾ ਤਿਉਹਾਰਾਂ ਤੋਂ ਹੁੰਦੀ ਬੇਹਿਸਾਬਾ ਆਮਦਨ....ਇਸ ਲਈ ਮੈਂ ਤੇ ਹਮੇਸ਼ਾਂ ਇਸ ਗੱਲ ਤੇ ਜ਼ੋਰ ਦਿੰਦਾ ਰਹਿੰਦਾ ਹਾਂ ਕਿ ਭਗਤ ਸਿੰਘ ਦੀ ਸੋਚ ਵਾਲੇ ਨੌਜਵਾਨਾ ਦਾ ਹੀ ਫਰਜ ਹੈ ਕਿ ਉਹ ਸ਼ਹੀਦ-ਏ-ਆਜ਼ਮ ਦੇ ਵਿਚਾਰਾਂ ਨੂੰ ਸਭ ਤੱਕ ਪੁੱਜਦੇ ਕਰਦੇ ਰਹਿਣ |
|
|
22 Sep 2011
|
|
|
|
ਰਮਨ ਜੀ ਚੰਗਾ ਉਪਰਾਲਾ ਹੈ, ਜੋ ਭੁਲ ਜਾਂਦੇ ਨੇ ਓਹਨਾ ਨੂੰ ਯਾਦ ਕਰਵਾਉਣ ਦਾ..........
|
|
22 Sep 2011
|
|
|
|
ਹਾਂਜੀ .......ਮੈਂ ਵੀ ਅੰਮੀ ਤੇ ਬਲਿਹਾਰ ਵੀਰ ਨਾਲ ਸਹਿਮਤ ਹਾਂ.........ਪਰ ਇੱਕ ਗੱਲ ਇਥੇ ਜਰੂਰ ਸਾਂਝੀ ਕਰਨੀ ਬਣਦੀ ਏ .......ਜਿਵੇਂ ਦੂਸਰੇ ਤਿਉਹਾਰਾਂ ਨੂੰ ਮਨਾਉਣ ਲਈ ਪਹਿਲਾਂ ਤੋਂ ਤਿਆਰੀਆਂ ਕਰਨੀਆਂ ਜਰੂਰੀ ਨੇ ਉਸੇ ਤਰ੍ਹਾ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਜਾਂ ਸ਼ਹੀਦੀ ਦਿਨ ਕੋਈ ਵੀ ਸਮਾਗਮ ਕਰਨ ਲਈ , ਓਹਨਾਂ (ਭਗਤ ਸਿੰਘ) ਦੀ ਸੋਚ , ਵਿਚਾਰ , ਸਿਧਾਂਤ ਤੇ ਦੇਸ਼ ਪਿਆਰ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਵੀ ਜਰੂਰੀ ਏ ......'ਕੱਲੇ ਸਮਾਗਮ ਯਾ ਰੈਲੀਆਂ ਵਗੈਰਾ ਕਰਨ ਨਾਲ ਨਾ ਕੁਝ ਹਾਲੇ ਤੱਕ ਹੋਇਆ ਤੇ ਨਾ ਹੋਣ ਦੀ ਆਸ ਦਿਸਦੀ ਏ .......ਜਿਥੋਂ ਤੱਕ ਇਹ ਤਵਾਰੀਖ ਕਿਸੇ ਭੁਲਣ ਦੀ ਗੱਲ ਏ .....ਮੈਂ ਸਮਝਦਾ ਕਿ ਭੁਲ ਓਹ ਲੋਕ ਜਾਂਦੇ ਨੇ ਜੋ ਆਪਣੇ ਆਪ ਨੂੰ ਭੁਲ ਚੁੱਕੇ ਨੇ .....ਆਪਣੇ ਇਤਿਹਾਸ ਨੂੰ ਭੁੱਲ ਚੁੱਕੇ ਹੋਣ .....ਆਮ ਧਾਰਣਾ ਏ .....ਜੋ ਲੋਕ ਇਤਿਹਾਸ ਨੂੰ ਭੁਲ ਜਾਂਦੇ ਨੇ , ਇਤਿਹਾਸ ਵੀ ਓਹਨਾਂ ਨੂੰ ਕਦੇ ਯਾਦ ਨਹੀਂ ਰਖਦਾ |
|
|
22 Sep 2011
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|