Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦੋ ਕਵਿਤਾਵਾਂ ਸ਼ਮਸ਼ੇਰ ਸਿੰਘ ਸੰਧੂ

 

ਬੁਰਾ ਹਾਲ

 

ਬਿਰਹੋਂ ਨੇ ਕੀਤਾ ਬੁਰਾ ਹਾਲ ਹਾਲ ਹਾਲ
ਕੱਲਿਆਂ ਬਿਤਾਉਣੇ ਪੈਣੇ ਸਾਲ ਸਾਲ ਸਾਲ

ਲੈ ਗਿਆ ਚੁਰਾ ਕੇ ਚਿੱਤ ਚੋਰ ਚੋਰ ਚੋਰ
ਚਿੱਤ-ਚੋਰਾਂ ਅੱਗੇ ਕਾਹਦਾ ਜ਼ੋਰ ਜ਼ੋਰ ਜ਼ੋਰ
ਛੱਡ ਬੇਈਮਾਨਾਂ ਦੀ ਤੂੰ ਭਾਲ ਭਾਲ ਭਾਲ।
ਕੱਲਿਆਂ ਬਿਤਾਉਣੇ ਪੈਣੇ…

ਜੋਗੀਆਂ ਦਾ ਹੁੰਦਾ ਕਿਹੜਾ ਦੇਸ ਦੇਸ ਦੇਸ
ਮੋਢੇ ਰੱਖ ਤੁਰ ਜਾਂਦੇ ਖੇਸ ਖੇਸ ਖੇਸ
ਸੱਧਰਾਂ ਵਿਛਾਇਆ ਐਸਾ ਜਾਲ ਜਾਲ ਜਾਲ।
ਕੱਲਿਆਂ ਬਿਤਾਉਣੇ ਪੈਣੇ…

ਹੈ ਨਈਂ ਤੇਰੀ ਪਹਿਲਾਂ ਵਾਲੀ ਤੋਰ ਤੋਰ ਤੋਰ
ਅੱਖੀਆਂ ਵੀ ਜਾਪਦੀਆਂ ਹੋਰ ਹੋਰ ਹੋਰ
ਚੰਦਰੇ ਖਿਆਲਾਂ ਨੂੰ ਤੂੰ ਟਾਲ ਟਾਲ ਟਾਲ
ਕੱਲਿਆਂ ਬਿਤਾਉਣੇ ਪੈਣੇ…

ਗੁੰਮ ਜਾਣ ਜਿਨ੍ਹਾਂ ਦੇ ਨੀ ਯਾਰ ਯਾਰ ਯਾਰ
ਗਲੀਆਂ ਦੇ ਵਿੱਚ ਰੋਂਦੇ ਜ਼ਾਰ ਜ਼ਾਰ ਜ਼ਾਰ
ਛੱਤਾਂ ਉੱਤੇ ਬਹਿੰਦੇ ਦੀਵੇ ਬਾਲ ਬਾਲ ਬਾਲ।
ਕੱਲਿਆਂ ਬਿਤਾਉਣੇ ਪੈਣੇ…

ਮੁੱਖ ਉੱਤੋਂ ਉੱਡ ਗਿਆ ਰੰਗ ਰੰਗ ਰੰਗ
ਫਿੱਕੀ ਪੈ ਗਈ ਲਾਲ ਸੂਹੀ ਵੰਗ ਵੰਗ ਵੰਗ
ਪੁੱਛਦਾ ਨਾ ਸੰਧੂ ਤੇਰਾ ਹਾਲ ਹਾਲ ਹਾਲ।
ਕੱਲਿਆਂ ਬਿਤਾਉਣੇ ਪੈਣੇ…

 

 

 

                      - 2 -

 

ਤਾਰਿਆਂ ਨੂੰ ਗਿਣਦਾ ਹਾਂ, ਅੱਧੀ ਅੱਧੀ ਰਾਤ ਮੈਂ
ਅੰਬਰਾਂ ਨੂੰ ਮਿਣਦਾ ਹਾਂ, ਅੱਧੀ ਅੱਧੀ ਰਾਤ ਮੈਂ
ਪਲ ਪਲ ਮਰਦਾਂ ਹਾਂ, ਅੱਧੀ ਅੱਧੀ ਰਾਤ ਮੈਂ
ਕੀਹਨੂੰ ਯਾਦ ਕਰਦਾ ਹਾਂ, ਅੱਧੀ ਅੱਧੀ ਰਾਤ ਮੈਂ

ਆਪੇ ਹੀ ਸਵਾਲ ਕਰਾਂ, ਆਪੇ ਹੀ ਜਵਾਬ ਦੇਵਾਂ
ਪੀੜਾਂ ਜੋ ਹੰਢਾਈਆਂ, ਕਿੱਥੇ ਕਿਸ ਨੂੰ ਹਿਸਾਬ ਦੇਵਾਂ
ਅੱਧੀ ਅੱਧੀ ਰਾਤ ਮੈਂ, ਨਾ ਜਾਗਦਾ ਨਾ ਸੌਂਦਾ ਹਾਂ
ਅੱਧੀ ਅੱਧੀ ਰਾਤ, ਰੋਂਦੇ ਦਿਲ ਨੂੰ ਵਰਾਉਂਦਾ ਹਾਂ

ਚੁੱਪ ਮੇਰੀ ਮੇਰੇ ਕੰਨਾਂ ਵਿੱਚ, ਸ਼ੋਰ ਪਾਉਂਦੀ ਆ
ਸਾਰਾ ਪਿੰਡ ਸੁੱਤਾ ਪਿਆ, ਮੈਨੂੰ ਇਹ ਜਗਾਉਂਦੀ ਆ
ਅੱਥਰੂ ਪਲੋਸਦਾ ਹਾਂ, ਅੱਧੀ ਅੱਧੀ ਰਾਤ ਮੈਂ
ਸੱਧਰਾਂ ਨੂੰ ਕੋਸਦਾ ਹਾਂ, ਅੱਧੀ ਅੱਧੀ ਰਾਤ ਮੈਂ

ਦੱਸ ਰਾਤੇ! ਤੂੰ ਹੀ ਦੱਸ, ਕੀ ਹੈ ਮੈਨੂੰ ਹੋ ਗਿਆ
ਕੌੜਿਆਂ ਖਿਆਲਾਂ ਵਿੱਚ ਸੰਧੂ ਕਿਉਂ ਹੈ ਖੋ ਗਿਆ
ਰੋਂਦਾ ਹਾਂ ਕਿ ਗਾਉਂਦਾ ਹਾਂ, ਅੱਧੀ ਅੱਧੀ ਰਾਤ ਮੈਂ
ਕਿਸ ਨੂੰ ਸੁਣਾਉਂਦਾ ਹਾਂ, ਅੱਧੀ ਅੱਧੀ ਰਾਤ ਮੈਂ।

 

 

* ਮੋਬਾਈਲ: 98763-12860

26 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very nycc.......Thnx for sharing here.......bittu ji.......

26 Mar 2012

Reply