Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਬਦ, ਸੁਰ ਅਤੇ ਸਾਜ਼ਾਂ ਦਾ ਗੂੜ੍ਹ ਗਿਆਨੀ ਸ਼ਮਸ਼ੇਰ ਸੰਧੂ

 

ਪੀ.ਟੀ.ਸੀ. ਚੈਨਲ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਸੰਧੂ

 

ਮੇਰੇ ਵੰਝਲੀ ਵਰਗੇ ਯਾਰ ਸ਼ਮਸ਼ੇਰ ਸੰਧੂ ਨੂੰ ਇਸ ਸਾਲ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ ਦੇਣਾ ਕਿਸੇ ਹੋਰ ਨੂੰ ਭਾਵੇਂ ਬਹੁਤ ਚੰਗਾ ਲੱਗਾ ਹੋਵੇ ਪਰ ਮੈਨੂੰ ਹਿਲਾ ਗਿਆ। ਇੰਜ ਲੱਗਿਆ ਜਿਵੇਂ ਅਸੀਂ ਦੋਵੇਂ ਬੁੱਢੇ ਹੋ ਗਏ ਹਾਂ। ਭਲਾ ਬੁੱਢੇ ਹੋਣ ਨੂੰ ਕਿਸ ਦਾ ਜੀਅ ਕਰਦਾ ਹੈ? ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਵੇਲੇ ਤਾਂ ਬੰਦੇ ਦੇ ਮੂੰਹ ਵਿਚ ਆਪਣੇ ਦੰਦ ਵੀ ਨਹੀਂ ਹੁੰਦੇ, ਸਿਰ ਵੀ ਹਿਲਦਾ ਹੁੰਦਾ। ਪਰ ਸਾਡਾ ਸ਼ਮਸ਼ੇਰ ਤਾਂ ਨੌ-ਬਰ-ਨੌ ਹੈ। ਬਿਲਕੁਲ ਕਿਸੇ ਮੁੱਛ-ਫੁੱਟ ਗੱਭਰੂ ਦੀ ਤੜਕ-ਮੜਕ ਵਾਂਗ। ਸੰਧੂਰ ਰਲੇ ਮੱਖਣ ਦੇ ਪਿੰਨੇ ਵਰਗਾ ਚਿਹਰਾ ਉਸ ਨੇ ਕਦੇ ਮੱਧਮ ਨਹੀਂ ਪੈਣ ਦਿੱਤਾ। ਮੈਂ ਇਸ ਸਨਮਾਨ ਦੀ ਪਿਛਲੀ ਪ੍ਰਾਪਤੀ ਚੇਤੇ ਲੱਗਾ ਤਾਂ ਉਸ ਦੇ ਕਈ ਪੱਖ ਮੈਨੂੰ ਭਰਪੂਰਤਾ ਦਾ ਅਹਿਸਾਸ ਦੇ ਗਏ।
ਚਾਰ ਮਹੀਨੇ ਘੱਟ 40 ਵਰ੍ਹੇ ਪਹਿਲਾਂ ਮੈਂ ਤੇ ਸ਼ਮਸ਼ੇਰ ਜੀ.ਜੀ.ਐਨ. ਖ਼ਾਲਸਾ ਕਾਲਜ ਲੁਧਿਆਣਾ ਵਿਚ ਡਾ. ਐਸ.ਪੀ. ਸਿੰਘ ਦੇ ਮਿਲਾਇਆਂ ਮਿਲੇ ਸਾਂ। ਸ਼ਮਸ਼ੇਰ ਨੂੰ ਲੱਭਣ ਦੀ ਡਿਊਟੀ ‘ਪੰਜ ਦਰਿਆ’ ਵਾਲੇ ਭੁਪਿੰਦਰ ਮਾਂਗਟ ਨੇ ਨਿਭਾਈ ਸੀ। ਖਾਲਸਾ ਕਾਲਜ ਵਿਚਲੇ ਟਿਊਬਵੈੱਲ ਦੇ ਚੁਬੱਚੇ ’ਤੇ ਬੈਠ ਕੇ ਅਸਾਂ ਦੋਹਾਂ ਨੇ ਇਕ-ਦੂਜੇ ਦੀਆਂ ਕਵਿਤਾਵਾਂ ਸੁਣ ਕੇ ਵਾਹ-ਵਾਹ ਕੀਤੀ ਸੀ। ਅਗਲੇ ਦਿਨੀਂ ਉਸ ਨੇ ਆਪਣੀ ਲਿਖਤੀ ਕਹਾਣੀ ‘ਭੁੱਖੇ ਪਿੰਡੇ’ ਸੁਣਾਈ ਜੋ ਕੁਝ ਸਾਲ ਬਾਅਦ ਉਸ ਦੇ ਪਹਿਲੇ ਕਹਾਣੀ ਸੰਗ੍ਰਹਿ ‘ਕੋਈ ਦਿਓ ਜਵਾਬ’ ਵਿਚ ‘ਇਕ ਲੂਣਾ ਹੋਰ’ ਨਾਂ ਹੇਠ ਛਪੀ। ਇਹ ਕਿਤਾਬ ਸ. ਬਰਜਿੰਦਰ ਸਿੰਘ ਹਮਦਰਦ ਨੇ ਦ੍ਰਿਸ਼ਟੀ ਪ੍ਰਕਾਸ਼ਨ ਵੱਲੋਂ ਛਾਪੀ ਸੀ ਅਤੇ ਇਸ ਦਾ ਮੁੱਖ ਬੰਦ ਪੰਜਾਬੀ ਕਵੀ ਪਾਸ਼ ਨੇ ਲਿਖਿਆ ਸੀ। ਡਾ. ਐਸ.ਪੀ. ਸਿੰਘ ਸਾਡੇ ਇਸ਼ਟ ਸਨ। ਪੰਜਾਬੀ ਲੇਖਕ ਸਭਾ ਦੇ ਝੰਡੇ ਹੇਠ ਜਿਹੜਾ ਸਮਾਗਮ ਜੀਅ ਕਰਦਾ ਤਿੰਨੇ ਜਣੇ ਰਲ ਕੇ ਰਚਾ ਲੈਂਦੇ। ਪ੍ਰਿੰਸੀਪਲ ਸਰਦੂਲ ਸਿੰਘ ਕਦੇ ਨਾਂਹ ਨਾ ਕਰਦੇ। ਸਾਡੀ ਮੁਹੱਬਤ ਦੇ ਦਾਇਰੇ ਵਿਚ ਹਰਪਾਲ ਕਨੇਚਵੀ, ਪ੍ਰੇਮ ਬਰਵਾਲਾ ਅਤੇ ਹੋਰ ਅਨੇਕਾਂ ਸਾਥੀ ਸਨ। ਉਨ੍ਹਾਂ ਦਿਨਾਂ ਵਿਚ ਹੀ ਅਸੀਂ ਜਸਵੰਤ ਸਿੰਘ ਕੰਵਲ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਸੰਤੋਖ ਸਿੰਘ ਧੀਰ, ਸੋਹਣ ਸਿੰਘ ਸੀਤਲ, ਪ੍ਰੇਮ ਪ੍ਰਕਾਸ਼, ਦਲੀਪ ਕੌਰ ਟਿਵਾਣਾ, ਡਾ. ਅਤਰ ਸਿੰਘ, ਡਾ. ਹਰਭਜਨ ਸਿੰਘ, ਡਾ. ਵਿਸ਼ਵ ਨਾਥ ਤਿਵਾੜੀ, ਐਸ.ਐਸ. ਮੀਸ਼ਾ, ਗਿਆਨੀ ਸ਼ਾਦੀ ਸਿੰਘ ਐਮ.ਏ., ਸ. ਸਾਧੂ ਸਿੰਘ ਹਮਦਰਦ, ਸ਼ਿਵ ਕੁਮਾਰ ਬਟਾਲਵੀ, ਮੋਹਨ ਕਾਹਲੋਂ ਅਤੇ ਹੋਰ ਅਨੇਕਾਂ ਲੇਖਕਾਂ ਦੇ ਸੰਪਰਕ ਵਿਚ ਆਏ। ਡਾ. ਐਸ.ਪੀ. ਸਿੰਘ ਨੂੰ ਸ਼ਮਸ਼ੇਰ ਦੀ ਲਿਖਤ ਵਿਚੋਂ ਗਲਪ ਅਤੇ ਵਾਰਤਕ ਚੰਗੀ ਲੱਗਦੀ ਸੀ ਅਤੇ ਮੇਰੀ ਕਵਿਤਾ। ਉਦੋਂ ਕਿਸ ਨੂੰ ਪਤਾ ਸੀ ਕਿ ਗੀਤਕਾਰੀ ਦੇ ਅੰਬਰ ਵਿਚ ਸ਼ਮਸ਼ੇਰ ਆਪਣਾ ਨਾਮ ਏਨਾ ਗੂੜ੍ਹਾ ਲਿਖਵਾ ਲਵੇਗਾ।
ਖਾਲਸਾ ਕਾਲਜ ਵਿਚੋਂ ਬੀ.ਏ. ਕਰਕੇ ਉਹ ਗੌਰਮਿੰਟ ਕਾਲਜ ਲੁਧਿਆਣਾ ਵਿਚ ਐਮ.ਏ. ਕਰਨ ਲੱਗਾ ਤਾਂ ਅਗਲੇ ਸਾਲ ਮੈਂ ਵੀ ਉੱਥੇ ਹੀ ਪੰਹੁਚ ਗਿਆ। ਫਿਰ ਫਗਵਾੜਿਉਂ ਬੀ.ਐੱਡ. ਕਰਕੇ ਉਹ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਪੰਜਾਬੀ ਦਾ ਲੈਕਚਰਾਰ ਬਣ ਗਿਆ। ਇੱਥੇ ਹੀ ਸ਼੍ਰੋਮਣੀ ਕਮੇਟੀ ਦਾ ਵਰਤਮਾਨ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਅਮਰੀਕਾ ਦੇ ਸ਼ਹਿਰ ਲੈਥਰੋਪ (ਕੈਲੇਫੋਰਨੀਆ) ਦਾ ਮੇਅਰ ਸੁੱਖੀ ਧਾਲੀਵਾਲ ਉਸ ਦਾ ਵਿਦਿਆਰਥੀ ਬਣਿਆ। ਉਨ੍ਹੀਂ ਦਿਨੀਂ ਸ਼ਮਸ਼ੇਰ ਪੰਜਾਬੀ ਗਾਇਕਾਂ ਦੇ ਰੇਖਾ ਚਿੱਤਰ ਰੋਜ਼ਾਨਾ ‘ਅਕਾਲੀ ਪੱਤਰਿਕਾ’ ਵਿਚ ਲੜੀਵਾਰ ਲਿਖ ਰਿਹਾ ਸੀ। ਉਦੋਂ ਤੀਕ ਅਜੇ ਕੋਈ ਹੋਰ ਪੰਜਾਬੀ ਲੇਖਕ ਇਸ ਰਾਹ ਨਹੀਂ ਸੀ ਤੁਰਿਆ। ਪਾਠਕਾਂ ਵੱਲੋਂ ਵੱਡਾ ਹੁੰਗਾਰਾ ਮਿਲਦਾ ਰਿਹਾ। ਇਨ੍ਹਾਂ ਲੇਖਾਂ ਵਿਚੋਂ ਇਕ ਨੂੰ ਤਾਂ ਅੰਗਰੇਜ਼ੀ ਟ੍ਰਿਬਿਊਨ ਨੇ ਅਨੁਵਾਦ ਕਰਕੇ ਵੀ ਛਾਪਿਆ। ਸ਼ਮਸ਼ੇਰ ਉਦੋਂ ਦੱਸਦਾ ਹੁੰਦਾ ਸੀ ਕਿ ਉਸ ਦੇ ਦੋ ਸ਼ੌਕ ਪੂਰੇ ਨਹੀਂ ਹੋਏ। ਉਹ ਪਹਿਲਾਂ ਪਹਿਲਵਾਨ ਜਾਂ ਬਾਡੀ ਬਿਲਡਰ ਬਣਨਾ ਚਾਹੁੰਦਾ ਸੀ। ਗੱਲ ਨਾ ਬਣੀ। ਫਿਰ ਉਹ ਇਕ ਗਵੱਈਏ ਸ਼ੌਕੀਨ ਜੱਟ ਕੋਲੋਂ ਤੰੂਬੀ ਦੀਆਂ ਸੁਰਾਂ ਸਿੱਖਣ ਲੱਗਾ, ਉਹ ਵੀ ਗੱਲ ਨਾ ਬਣੀ। ਉਹ ਕਦੇ ਕਦੇ ਮੁਖਤਿਆਰ ਜ਼ਫਰ ਦਾ ਗੀਤ ਗੁਣਗੁਣਾ ਕੇ ਸੁਣਾਉਂਦਾ:  

ਮੰਡੀ ਵਿਚੋਂ ਆ ਕੇ ਬਾਪੂ ਮੰਜੀ ਉੱਤੇ ਪੈ ਗਿਉਂ,
ਮੂੰਹ ਦੇ ਉੱਤੇ ਗ਼ਮ ਦੇ ਨੇ ਸਾਏ।
ਤੈਂ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ।

14 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਮਸ਼ੇਰ ਨੇ ਗੀਤਕਾਰੀ ਵਿਚ ਪਹਿਲਾ ਕਦਮ 1976 ਵਿਚ ਪੁੱਟਿਆ। ਸੁਰਿੰਦਰ ਛਿੰਦਾ ਨੇ ਉਸ ਦਾ ਲਿਖਿਆ ਗੀਤ ‘ਜਾਨੀ ਚੋਰ’ ਰਿਕਾਰਡ ਉਸੇ ਸਾਲ ਕਰਾਇਆ। ਉਦੋਂ ਰਿਕਾਰਡ ਬਣਦੇ ਹੁੰਦੇ ਸਨ। ਸ਼ਮਸ਼ੇਰ ਨੇ ਤਵੇ ਉੱਤੇ ਆਪਣੇ ਨਾਂ ਅੱਗੇ ਪ੍ਰੋ. ਸ਼ਮਸ਼ੇਰ ਸੰਧੂ ਲਿਖਵਾਇਆ। ਇਹ ਗੱਲ ਚੇਤੇ ਕਰਕੇ ਅੱਜ ਵੀ ਖੁੱਲ੍ਹ ਕੇ ਹੱਸਦਾ ਹੈ। ਅਗਲੇ ਸਾਲ ਸੂਬੇ ਦੀ ਹਕੂਮਤ ਬਦਲ ਗਈ। ਸੂਬੇ ਦੇ ਮੁੱਖ ਮੰਤਰੀ ਦੀ ਸਿਫਾਰਸ਼ ’ਤੇ ਉਸਦੀ ਥਾਂ ਕਿਸੇ ਬੀਬੀ ਨੇ ਆਣ ਮੱਲੀ ਤੇ ਉਹ ਸੜਕ ਸਵਾਰ ਹੋ ਗਿਆ। ਸ਼ਮਸ਼ੇਰ ਦੀਆਂ ਸੰਭਾਵਨਾਵਾਂ ਲਈ ਕਾਲਜ ਦਾ ਅੰਬਰ ਬਹੁਤ ਨਿੱਕਾ ਸੀ। ਜੇ ਉਹ ਉਥੇ ਹੀ ਬੈਠਾ ਰਹਿੰਦਾ ਤਾਂ ਉਸਦੀ ਪਛਾਣ ਸ਼ਾਇਦ ਗੁਣਾਚੌਰ ਤੋਂ ਬੰਗਾ ਰੋਡ ਤੱਕ ਸੀਮਤ ਹੋ ਜਾਂਦੀ ਪਰ ਉਸਦੀ ਸਮਰੱਥਾ ਨੇ ਨਵੇਂ ਆਕਾਸ਼ ਫੋਲੇ। ‘ਪੰਜਾਬੀ ਟ੍ਰਿਬਿਊਨ’ ਦੇ ਉਦੋਂ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਨੇ ਉਸ ਨੂੰ ਬਿਨਾਂ ਇੰਟਰਵਿਊ ਤੋਂ ਬੜੇ ਆਦਰ-ਮਾਣ ਨਾਲ ਉਪ-ਸੰਪਾਦਕ ਦੀ ਕੁਰਸੀ ’ਤੇ ਬਿਠਾਇਆ ਜਿੱਥੋਂ ਉਹ ਆਪਣੀ ਮਰਜ਼ੀ ਨਾਲ ਸਮੇਂ ਤੋਂ ਪਹਿਲਾਂ ਹੀ ਸੇਵਾਮੁਕਤ ਹੋਇਆ।
ਸੁਰਜੀਤ ਬਿੰਦਰੱਖੀਆ ਦੇ ਨਾਲ ਉਸ ਦੀ ਜੋੜੀ ਵਿੱਚ ਜਦੋਂ ਅਤੁਲ ਸ਼ਰਮਾ ਆਣ ਮਿਲਿਆ ਤਾਂ ਖੂਬਸੂਰਤੀ ਦੀ ਤਿਕੋਨ ਨੇ ਹੋਰ ਮੈਦਾਨ ਫਤਿਹ ਕੀਤਾ। ਬਿੰਦਰੱਖੀਆ ਗਿਆ ਤਾਂ ਮਾਲਾ ਦੇ ਮਣਕੇ ਖਿਲਰ ਗਏ। ਬਿੰਦਰੱਖੀਆ ਨਾਲ ਮਿਲ ਕੇ ਉਸ ਨੇ 32 ਕੈਸੇਟਾਂ ਰਿਕਾਰਡ ਕੀਤੀਆਂ। ਸੱਤ ਸਾਲ ਲਗਾਤਾਰ ਨਵਾਂ ਸਾਲ ਅਤੇ ਵਿਸਾਖੀ ਦਾ ਪ੍ਰੋਗਰਾਮ ਟੀ.ਵੀ. ਚੈਨਲਾਂ ਲਈ ਤਿਆਰ ਕੀਤਾ। ਉਸ ਦੇ ਜਾਣ ਮਗਰੋਂ ਹੁਣ ਉਹ ਬੱਬੂ ਮਾਨ ਅਤੇ ਸਹਿਯੋਗੀਆਂ ਨਾਲ ਮਿਲ ਕੇ ‘ਪੁਆਇੰਟ ਜ਼ੀਰੋ’ ਕੰਪਨੀ ਦੇ ਬੈਨਰ ਹੇਠ ਨਵੇਂ ਸਾਲ ਲਈ ਪ੍ਰੋਗਰਾਮ ਦਾ ਨਿਰਮਾਣ ਕਰਦਾ ਹੈ। ਜਲੰਧਰ ਦੂਰਦਰਸ਼ਨ ਲਈ ਉਸ ਨੇ ਲਗਪਗ ਦੋ ਸਾਲ ਐਂਕਰ ਵਜੋਂ ਵੀ ਸੇਵਾ ਕੀਤੀ। ਬਿੰਦਰੱਖੀਆ ਵੱਲੋਂ ਉਸ ਦੇ ਪ੍ਰਸਿੱਧ ਗੀਤਾਂ ਨੂੰ ਬੀ.ਬੀ.ਸੀ. ਲੰਡਨ ਨੇ ਵੀ ਸਨਮਾਨਤ ਕੀਤਾ। ‘ਦੁਪੱਟਾ ਤੇਰਾ ਸੱਤ ਰੰਗ ਦਾ’ ਗੀਤ ਨੂੰ ਟਾਪ ਟੈਨ ਵਜੋਂ ਜੇਤੂ ਰਹਿਣ ’ਤੇ ਬਿੰਦਰੱਖੀਆ, ਅਤੁਲ ਸ਼ਰਮਾ ਅਤੇ ਸ਼ਮਸ਼ੇਰ ਨੂੰ ਬੀ.ਬੀ.ਸੀ. ਨੇ ਇੰਗਲੈਂਡ ਬੁਲਾ ਕੇ ਸਨਮਾਨਤ ਕੀਤਾ।

14 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਕ ਲੇਖਕ ਵਜੋਂ ਉਸ ਨੇ ‘ਕੋਈ ਦਿਓ ਜਵਾਬ’ ਤੋਂ ਬਾਅਦ ਰਾਵੀ ਤੋਂ ਇਧਰਲੇ ਗਾਇਕਾਂ ਬਾਰੇ  ‘‘ਲੋਕ ਸੁਰਾਂ’’ ਅਤੇ ਰਾਵੀਉਂ ਪਾਰਲੇ ਗਾਇਕਾਂ ਬਾਰੇ ‘‘ਸੁਰ ਦਰਿਆਉਂ ਪਾਰ ਦੇ’’ ਪੁਸਤਕ ਲਿਖੀ। ਪਾਕਿਸਤਾਨ ਵਿੱਚ ਛਪੀ ਇਸ ਵਿਸ਼ੇ ਦੀ ਇਹ ਪਹਿਲੀ ਕਿਤਾਬ ਸੀ ਜਿਸ ਨੂੰ ਕਰਾਚੀ ਦੇ ਅਖ਼ਬਾਰ ‘ਇਮਰੋਜ਼’  ਨੇ ਵੀ ਆਪਣੇ ਇਕ ਲੇਖ ਵਿਚ ਪ੍ਰਵਾਨ ਕੀਤਾ। ਲੋਕ ਗਾਇਕਾ ਰੇਸ਼ਮਾ ਨੇ ਤਾਂ ਡਾ. ਮਹਿੰਦਰ ਸਿੰਘ ਰੰਧਾਵਾ ਅਤੇ ਡਾ. ਹਰਚਰਨ ਸਿੰਘ ਦੀ ਹਾਜ਼ਰੀ ਵਿਚ ਇਸ ਤੱਤ ਨੂੰ ਮੰਚ ’ਤੇ ਹੀ ਕਹਿ ਸੁਣਾਇਆ ਸੀ। ਸ਼ਮਸ਼ੇਰ ਨੇ ਕੁਝ ਪੰਜਾਬੀ ਫਿਲਮਾਂ ਦੇ ਗੀਤ ਵੀ ਲਿਖੇ ਜਿਨ੍ਹਾਂ ਵਿਚੋਂ ‘ਕਚਹਿਰੀ’ ਨੂੰ ਨੈਸ਼ਨਲ ਐਵਾਰਡ ਹਾਸਲ ਹੋਇਆ। ਵਿਜੇ ਟੰਡਨ ਵੱਲੋਂ ਬਣਾਈ ਇਸ ਫਿਲਮ ਨੂੰ ਜਿਸ ਸਾਲ ਨੈਸ਼ਨਲ ਐਵਾਰਡ ਮਿਲਿਆ, ਉਸੇ ਸਾਲ ਪੰਜਾਬ ਵਿਚ ਸ. ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਫਿਲਮ ਫੈਸਟੀਵਲ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਵਿਚ ਕਰਵਾਇਆ ਸੀ। ਬੰਬਈ ਤੋਂ ਜਹਾਜ਼ ਭਰ ਕੇ ਦਲੀਪ ਕੁਮਾਰ, ਧਰਮਿੰਦਰ, ਅਮਰੀਸ਼ ਪੁਰੀ, ਹੇਮਾ ਮਾਲਿਨੀ, ਦਾਰਾ ਸਿੰਘ ਤੇ ਹੋਰ ਅਨੇਕਾਂ ਪੰਜਾਬੀ ਮੂਲ ਦੇ ਕਲਾਕਾਰ ਬਹੁੜੇ। ਪੰਜਾਬੀ ਫਿਲਮਕਾਰਾਂ ਅਤੇ ਗੀਤਕਾਰਾਂ ਨੂੰ ਇਸ ਤੋਂ ਬਾਹਰ ਹੀ ਰੱਖਿਆ ਗਿਆ ਸੀ। ਨੈਸ਼ਨਲ ਐਵਾਰਡ ਦਾ ਐਲਾਨ ਹੋਣ ਸਾਰ ਸਰਕਾਰ ਦੇ ਉੱਚ-ਅਧਿਕਾਰੀ ਜਸਬੀਰ ਸਿੰਘ ਬੀਰ ਨੇ ਸਰਕਾਰ ਤੋਂ ਫੈਸਲਾ ਕਰਵਾ ਲਿਆ ਕਿ ਇਸ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਗੀਤਕਾਰ ਨੂੰ ਵੀ ਸਨਮਾਨਤ ਕੀਤਾ ਜਾਵੇ। ਇਸ ਕਾਰਜ ਦੀ ਪੂਰਤੀ ਲਈ ਪੁਲੀਸ ਵਾਲਿਆਂ ਨੇ ਸਾਨੂੰ ਰਾਤੀਂ 2.00 ਵਜੇ ਆਣ ਜਗਾਇਆ ਕਿ ਕੱਲ੍ਹ ਸਵੇਰੇ ਤੁਹਾਡਾ ਸਰਕਾਰ ਨੇ ਸਨਮਾਨ ਕਰਨਾ ਹੈ। ਇਹ ਗੱਲ ਚੇਤੇ ਕਰਕੇ ਸ਼ਮਸ਼ੇਰ ਅੱਜ ਵੀ ਖੁੱਲ੍ਹ ਕੇ ਹੱਸਦਾ ਹੈ। ਇਨਾਮ ਲੈਣ ਵੇਲੇ ਨਿਰਮਾਤਾ ਵਿਜੇ ਟੰਡਨ, ਨਿਰਦੇਸ਼ਕ ਰਵਿੰਦਰ ਪੀਪਟ ਅਤੇ ਸ਼ਮਸ਼ੇਰ ਤਿੰਨੇ ਜਣੇ ਰਲ ਕੇ ਹੱਸੇ। ਸ਼ਮਸ਼ੇਰ ਨੇ ਦਾਰਾ ਸਿੰਘ ਦੀ ‘ਰੱਬ ਦੀਆਂ ਰੱਖਾਂ’, ਬੂਟਾ ਸਿੰਘ ਸ਼ਾਦ ਦੀ ‘ਵੈਰੀ’, ਵਿਜੇ ਟੰਡਨ ਦੀ ‘ਇਸ਼ਕ ਨਚਾਵੇ ਗਲੀ ਗਲੀ’ ਅਤੇ ਰਾਏ ਸਿੰਘ ਦੀ ਫਿਲਮ ‘ਜੱਟ ਜੋਧੇ’ ਫਿਲਮਾਂ ਦੇ ਗੀਤ ਵੀ ਲਿਖੇ।
ਸ਼ਮਸ਼ੇਰ ਨੇ ‘ਪੰਜਾਬੀ ਟ੍ਰਿਬਿਊਨ’ ਵਿਚ ਕੰਮ ਕਰਦਿਆਂ ਲੋਕ ਸੁਰਾਂ, ਲੋਕ ਸਾਜ਼ ਅਤੇ ਪਹਿਲਵਾਨਾਂ ਦੇ ਅਖਾੜਿਆਂ ਬਾਰੇ ਸੈਂਕੜੇ ਲੜੀਵਾਰ ਲੇਖ ਲਿਖੇ। ਉਸਦੇ ਪਸੰਦੀਦਾ ਵਿਸ਼ਿਆਂ ਵਿਚੋਂ ਸੰਗੀਤ, ਸਾਜ਼ ਅਤੇ ਪਹਿਲਵਾਨੀ ਰਹੇ। ਦਾਰਾ ਸਿੰਘ ਪਹਿਲਵਾਨ ਦੀਆਂ ਸਾਰੀਆਂ ਹੀ ਕੁਸ਼ਤੀਆਂ ਬਾਰੇ ਵੇਰਵੇ ਦੱਸਦਿਆਂ ਉਸ ਦਾ ਚਿਹਰਾ ਅੱਜ ਵੀ ਵੇਖਣ ਵਾਲਾ ਹੁੰਦੈ। ਚਾਂਦੀ ਰਾਮ, ਉਸਤਾਦ ਲਾਲ ਚੰਦ ਯਮਲਾ ਜੱਟ, ਨਰਿੰਦਰ ਬੀਬਾ, ਦੀਦਾਰ ਸੰਧੂ, ਮੁਹੰਮਦ ਸਦੀਕ, ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦਾ ਦੀ ਗਾਇਕੀ ਨੂੰ ਬਹੁਤ ਨੇੜਿਓਂ ਵੇਖਣ ਪਰਖਣ ਕਾਰਨ ਉਸ ਦੀਆਂ ਟਿੱਪਣੀਆਂ ਕਈ ਵਾਰ ਚੁੱਭਵੀਆਂ ਜਾਪੀਆਂ ਪਰ ਵਕਤ ਨੇ ਸ਼ਮਸ਼ੇਰ ਨੂੰ ਹੀ ਠੀਕ ਕਿਹਾ ਹੈ। ਉਹ ਅੱਜ ਵੀ ਅਖ਼ਬਾਰਾਂ ਵਿਚੋਂ ਸਿਆਸੀ ਖ਼ਬਰਾਂ ਨਹੀਂ ਪੜ੍ਹਦਾ, ਆਖਦਾ ਹੈ ਕਿ ਕੌਣ ਵਕਤ ਖ਼ਰਾਬ ਕਰੇ। ਉਸਦਾ ਜੱਦੀ ਪਿੰਡ ਜਗਰਾਉਂ ਨੇੜੇ ਮਾਣੰੂਕੇ ਹੈ ਪਰ ਉਸ ਦਾ ਜਨਮ ਮਦਾਰਪੁਰਾ ਨੇੜੇ ਸਿਧਵਾਂ ਬੇਟ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਕਿਲ੍ਹਾ ਰਾਏਪੁਰ ਦੇ ਗਰੇਵਾਲ ਪਰਿਵਾਰ ਵਿੱਚ ਨਾਨਕੇ ਹੋਣ ਕਾਰਨ ਉਸ ਕੋਲ ਖੇਡਾਂ ਲਈ ਰੱਜਵਾਂ ਪਿਆਰ ਹੈ ਅਤੇ ਬਾਬਾ ਦੀਪ ਸਿੰਘ ਸ਼ਹੀਦ ਦੇ ਸੰਧੂ ਹੋਣ ਦਾ ਸਤਿਕਾਰ ਵੀ ਹੈ। ਸੰਧੂ ਕਿਤੇ ਵੀ ਹੋਵੇ ਉਸ ਨੂੰ ਆਪਣਾ ਲੱਗਦਾ ਹੈ। ਕਈ ਵਾਰ ਤਾਂ ਉਹ ਇਸ ਤੋਂ ਵੀ ਅਗਲੀ ਹੱਦ ਤੱਕ ਚਲਾ ਜਾਂਦਾ ਹੈ। ਜਦੋਂ ਅਸੀਂ ’ਕੱਠੇ ਹੁੰਦੇ ਸਾਂ ਤਾਂ ਅਸੀਂ ਸ਼ਮਸ਼ੇਰ ਨੂੰ ਇਹ ਕਹਿ ਕੇ ਅਕਸਰ ਛੇੜਦੇ, ‘‘ਸ਼ਮਸ਼ੇਰ ਤੈਨੂੰ ਪਤੈ, ਡਾ. ਮਹਿੰਦਰ ਸਿੰਘ ਰੰਧਾਵਾ ਵੀ ਸੰਧੂ ਹੈ ਤੇ ਬਲਰਾਜ ਸਾਹਨੀ ਵੀ’’ ਉਹ ਇਕ ਦਮ ਤਾਂ ਕਹਿ ਦਿੰਦਾ, ਅੱਛਾ। ਅਗਲੇ ਪਲ ਸੰਭਲ ਜਾਂਦਾ ਤੇ ਕਹਿੰਦਾ ਨਹੀਂ ਯਾਰੋ, ਮਜ਼ਾਕ ਨਾ ਕਰੋ।

14 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹੁਣ ਜਦੋਂ ਸ਼ਮਸ਼ੇਰ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆ ਤਾਂ ਮੈਨੂੰ ਇੰਜ ਲਗਦਾ ਹੈ ਜਿਵੇਂ ਉਹ ਸ਼ਮਸ਼ੇਰ ਅੰਦਰਲੇ ਸੁੱਤੇ ਕਹਾਣੀਕਾਰ ਨੂੰ ਜਗਾ ਰਹੇ ਹੋਣ। ਉਸ ਅੰਦਰਲੇ ਗਲਪਕਾਰ ਨੂੰ ਆਵਾਜ਼ ਮਾਰ ਰਹੇ ਹੋਣ। ਸ਼ਮਸ਼ੇਰ ਨੇ ਆਪਣੇ ਗੀਤਾਂ ਦੀ ਹੁਣ ਤੱਕ ਕੋਈ ਕਿਤਾਬ ਨਹੀਂ ਛਾਪੀ। ਖਰੜੇ ਤਿਆਰ ਕਰ ਕਰ ਰੱਖੀ ਜਾਂਦਾ ਹੈ। ਪਿੱਛੇ ਜਿਹੇ ‘ਪੰਜਾਬੀ ਟ੍ਰਿਬਿਊਨ’ ਵਿਚ ਉਸ ਨੇ ਪਾਸ਼ ਬਾਰੇ ਇਕ ਲੜੀਵਾਰ ਲੇਖ ਵਾਰਤਾ ‘ਇਕ ਪਾਸ਼ ਇਹ ਵੀ’ ਲਿਖੀ ਤਾਂ ਕਈਆਂ ਨੂੰ ਪਸੀਨੇ ਛੁੱਟ ਗਏ। ਬਹੁਤਿਆਂ ਨੂੰ ਯਕੀਨ ਹੀ ਨਾ ਆਇਆ ਕਿ ਗੀਤਾਂ ਵਾਲਾ ਸ਼ਮਸ਼ੇਰ ਹੀ ਪਾਸ਼ ਵਾਲਾ ਸ਼ਮਸ਼ੇਰ ਹੈ। ਹੁਣ ਉਹ ਬਿੰਦਰੱਖੀਆ ਬਾਰੇ ਪੁਸਤਕ ‘ਮੇਰਾ ਬਿੰਦਰੱਖੀਆ’ ਲਿਖ ਕੇ ਵੀ ਸਿਰਹਾਣੇ ਹੇਠ ਰੱਖੀ ਬੈਠਾ ਹੈ। ਆਪਣੀ ਜੀਵਨ ਸਾਥਣ ਸੁਖਬੀਰ, ਜ਼ਹੀਨ ਬੇਟੇ ਡਾ. ਗਗਨਗੀਤ, ਬੇਟੀ ਸੁਖਮਣੀ ਦੇ ਵਿਆਹ ਕਰਨ ਤੋਂ ਬਾਅਦ ਅਗਲੀ ਪੀੜ੍ਹੀ ਨਾਲ ਪਿਆਰ ਪੀਂਘਾਂ ਝੂਟਦਿਆਂ ਉਸਦੀ ਇਸ ਪ੍ਰਾਪਤੀ ’ਤੇ ਮੈਨੂੰ ਡਾਢਾ ਮਾਣ ਹੋ ਰਿਹਾ ਹੈ ਕਿਉਂਕਿ ਇਕੱਠੇ ਤੁਰਦਿਆਂ ਬਿਤਾਇਆ 40 ਵਰ੍ਹੇ ਲੰਮਾ ਸਫ਼ਰ ਮੈਨੂੰ ਸੁਆਦ ਸੁਆਦ ਕਰ ਰਿਹਾ ਹੈ। ਦੁੱਖ-ਸੁੱਖ ਦੀ ਭਾਈਵਾਲੀ ਕਾਰਨ ਹੀ ਸ਼ਮਸ਼ੇਰ ਨੂੰ ਮੈਂ ਕਦੇ ਆਪਣਾ ‘‘ਇਕਲੌਤਾ ਯਾਰ’’ ਲਿਖਿਆ ਸੀ। ਉਦੋਂ ਦੋਸਤੀ ਦੀ ਉਮਰ ਦਸ ਸਾਲ ਸੀ, ਅੱਜ 40 ਸਾਲ ਹੋਣ ਵਾਲੀ ਹੈ। ਸਾਡੀ ਦੋਸਤੀ ਦਾ ਬੂਟਾ ਏਨਾ ਮਹਿਕਦਾ ਹੈ ਕਿ ਮੈਥੋਂ ਵੱਡਾ ਹੋ ਕੇ ਵੀ ਉਹ ਮੇਰੀ ਕਦਰ ਕਰਦਾ ਹੈ। ਮੇਰੀ ਘੂਰ ਨੂੰ ਵੀ ਸਮਝਦਾ ਹੈ। ਖੂਬਸੂਰਤ ਪਲਾਂ ਵਿਚ ਉਸ ਦੀ ਯਾਰੀ ਦੇ ਦਾਅਵੇਦਾਰ ਭਾਵੇਂ ਜਿੰਨੇ ਮਰਜ਼ੀ ਹੋਣ ਪਰ ਭਾਵੁਕ ਪਲਾਂ ਵਿਚ ਉਸ ਦੀ ਬੁੱਕਲ ਸਿਰਫ ਮੇਰੇ ਨਾਲ ਸਾਂਝੀ ਹੁੰਦੀ ਹੈ। ਮੈਨੂੰ ਵੀ ਉਸ ਦੇ ਮੋਢੇ ’ਤੇ ਸਿਰ ਰੱਖਿਆਂ ਡਾਢੀ ਢਾਰਸ ਮਿਲਦੀ ਹੈ। ਸਾਡੇ ਦੋਹਾਂ ’ਤੇ ਕਈ ਚੰਗੇ ਮਾੜੇ ਵਕਤ ਆਏ, ਕੁਝ ਸਮਾਂ ਅਸੀਂ ਰੁੱਸੇ ਵੀ ਪਰ ਮਿੱਤਰ ਪਿਆਰਿਆਂ ਨੇ ਕਦੇ ਯਕੀਨ ਹੀ ਨਾ ਕੀਤਾ ਕਿ ਅਸੀਂ ਦੋ ਹਾਂ। ਕਿਸੇ ਪਿਆਰ ਅਤੇ ਸਾਥ ਦਾ ਇਸ ਤੋਂ ਵੱਡਾ ਤਸਦੀਕਸ਼ੁਦਾ ਸਰਟੀਫਿਕੇਟ ਹੋਰ ਕੀ ਹੋ ਸਕਦਾ ਹੈ।

 

 

ਗੁਰਭਜਨ ਸਿੰਘ ਗਿੱਲ ਮੋਬਾਈਲ: 098726-31199

14 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਚ ਹੈ ਬਿੱਟੂ ਜੀ ਮਰਹੂਮ ਸੁਰਜੀਤ ਬਿੰਦਰਖਿਆ ਨਾਲ ਬਹੁਤ ਸਾਲ ਜੋੜੀ ਰਹੀ ਸੰਧੂ ਜੀ ਦੀ......ਦੁਪੱਟਾ ਤੇਰਾ ਸੱਤ ਰੰਗ ਦਾ....ਗੀਤ ਅੱਜ ਵੀ ਉਨਾ ਹੀ ਮਸ਼ਹੂਰ ਹੈ ਜਿਨਾ ਓਦੋ ਸੀ.....Thnx for sharing it.....

14 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

18 Apr 2012

Reply