Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੰਘਰਸ਼(short story) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸੰਘਰਸ਼(short story)


ਰੋਜ਼ ਸਵੇਰੇ ਜਦੋ ਮੈਂ ਕੰਮ ਦੇ ਲਈ ਨਿਕਲਦਾ ਸੀ।ਇਕ ਦਸ ਕੁ ਸਾਲ ਦਾ ਬਾਲ ਅਪਣੀ ਪਿੱਠ ਤੇ ਪੰਡ ਲਾਈ ਘੁੰਮਦਾ,ਬੰਦ ਦੁਕਾਨਾ ਦੇ ਸਾਹਮਣੇ ਤੋਂ ਕਦੇ ਗੱਤਾ ਤੇ ਕਦੇ ਖਾਲੀ ਬੋਤਲ ਚੁੱਕ ਕੇ ਅਪਣੀ ਪੰਡ ਵਿਚ ਪਾਉਦਾ।
ਇਕ ਦਿੰਨ ਮੈਂ ਉਸਨੂੰ ਪੁੱਛਿਆ ਇਹ ਕੀ ਕਰ ਰਿਹਾ ਹਾਂ ਤਾਂ ਉਸਦਾ ਜਵਾਬ ਸੀ "ਸੰਘਰਸ਼ "

ਫਿਰ ਮੈਂ ਅਪਣੇ ਬਾਰੇ ਸੋਚਦਾ ਹਾਂ ਕੀ ਜੋ ਅਪਣੀ ਗੈਰ ਸਰਕਾਰੀ ਨੋਕਰੀ ਵਿਚ ਰੋਜ਼ ਕਿਸੇ ਨਾ ਕਿਸੇ ਕੋਲ ਜਾ ਕੇ ਉਸਨੂੰ ਅਪਣੇ ਸਾਰੇ ਉਤਪਾਦਾ ਦਾ ਚਾਨਣਾ ਪਾਉਣਾ
ਤੇ ਉਸਦਾ ਮੈਨੂੰ ਦਸ ਕੁ ਵਾਰ ਅਪਣੇ ਕੋਲ ਬੁਲਾ ਲੈਣਾ ਪਰ ਅੰਤ ਖਾਮੋਸ਼ ਖਾਲੀ ਹੱਥ
ਮੇਰਾ ਵਾਪਸ ਪਰਤ ਆਉਣਾ ਮੈਨੂੰ ਤਾਂ ਇਹੋ ਹੀ ਜਾਪਦਾ ਸੀ "ਸੰਘਰਸ਼"


ਕੁਝ ਕੁ ਦਿਨ ਬਾਅਦ ਮੈਂ ਅਪਣੇ ਇਕ ਦੋਸਤ ਨਾਲ ਉਸਦੀ ਇਕ ਅਧੁਨਿਕ ਕਾਰ
ਦੇ ਵਿਚ ਬੈਠ ਕੇ ਉਸਦੇ ਨਾਲ ਉਸ ਦੇ ਕੰਮ. ਦੇ ਸਿਲਸਿਲੇ ਵਿਚ ਪੂਰਾ ਦਿੱਨ ਘੁੰਮਦਾ ਰਿਹਾ। ਸ਼ਾਮ ਨੂੰ ਉਹ ਮੈਨੂੰ ਆਖਣ ਲੱਗਾ
ਸ਼ਰਮਾ ਜੀ ਸਾਡੀ ਜਿੰਦਗੀ ਵੀ ਕੀ ਹੈ।
ਮੈ ਉਸਨੂੰ ਪੁੱਛਿਆ ਕਿਓ ਕੀ ਗੱਲ,
ਜਵਾਬ ਵਿਚ ਉਸਨੇ ਬੋਲਿਆ ਦੇਖਿਆ ਕਿੰਨਾ ਸੰਘਰਸ਼ ਹੈ ਸਾਡੀ ਜਿੰਦਗੀ ਵਿਚ


ਮੈਂ ਕੁੱਝ ਕੁ ਪੱਲ ਸੋਚਦਾ ਹੋਇਆ ਚੁੱਪ ਦੀ ਦਲਹੀਜ ਤੇ ਜਾ ਬੈਠਾ । ਫਿਰ ਮੇਰੇ ਖਿਆਲਾਂ ਦੀਆਂ ਲਹਿਰਾਂ ਉਸ ਨਿੱਕੇ ਬਾਲ ਦੇ ਕੋਲ ਮੈਨੂੰ ਲੈ ਜਾ ਕੇ ਖੜੀਆਂ ਕਰ ਦਿੰਦੀਆ ਨੇ ਮੈਂ ਸੰਘਰਸ਼ ਬਾਰੇ ਸੋਚਦਾ ਹਾਂ
ਜੋ ਉਹ ਨਿੱਕਾ ਜਿਹਾ ਬਾਲ ਕਰਦਾ ਜੋ ਮੈਂ ਅਪਣੀ ਗੈਰ ਸਰਕਾਰੀ ਨੋਕਰੀ ਵਿਚ ਕਰ ਰਿਹਾ ਹਾਂ ਤੇ ਸੰਘਰਸ਼ ਜੋ ਮੇਰਾ ਦੋਸਤ
ਇਕ ਅਧੁਨਿਕ ਕਾਰ ਵਿਚ|


ਮੇਰੇ ਮੰਨ ਦੇ ਕੈਨਵਸ ਤੇ ਸੰਘਰਸ਼ ਦੇ ਵੱਖ ਵੱਖ ਚਿੱਤਰ ਵੱਖ ਵੱਖ ਰੰਗ ਨਾਲ ਉਲੀਕੇ ਜਾਂਦੇ , ਬਹੁਤ ਦੇਰ ਤੱਕ ਸੋਚਦਾ ਰਿਹਾ
ਸ਼ੰਘਰਸ਼ ਦੇ ਫੱਲਸਫੇ ਬਾਰੇ ।ਅੰਤ ਇਕ ਚਿਤਰ ਬੋਲ ਪਿਆ ਕੀ ਅੱਜ ਕਿਸ ਤਰ੍ਹਾਂ ਜਲ੍ਹੇ ਗਾ ਮੇਰੇ ਘਰ ਦਾ ਚੁੱਲ੍ਹਾ, ਇਸ ਦੇ ਅੰਦਰ ਜਵਾਬ ਸੀ ਮੇਰੇ ਸਾਰੇ ਸਵਾਲਾ ਦਾ
ਕੀ ਸੰਘਰਸ਼ ਇਹੋ ਹੀ ਸੀ ਜਿੰਦਗੀ ਬਚਾਉਣ ਲਈ । ਜੋ ਮੈਂ ਤੇ ਮੇਰਾ ਦੋਸਤ ਕਰ ਰਹੇ ਸੀ ਉਹ "ਲਾਲਸਾ " ਸੀ ਨਾ ਕੇ "ਸੰਘਰਸ਼ "

SANJEEV SHARMA
Plz comment this is my first short story give your valuable suggestions ...
21 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਿੰਨੀ ਕਹਾਣੀ ਦਾ ਮੁਖ ਚੈਲੇੰਜ ਹੁੰਦਾ ਹੈ ਉਸਦਾ ਕੁਝ ਕੁ ਸਤਰਾਂ ਵਿਚ ਹੀ ਉਠਾਅ, ਵਿਸਤਾਰ ਤੇ ਅੰਤ ਹੋਣਾ ਹੁੰਦਾ ਹੈ | ਥੀਮ ਇਕ ਚੰਗੀ ਗਿਟਕ ਦਾ ਕੰਮ ਕਰਦਾ ਹੈ ਜਿਦ੍ਹੇ ਦੁਆਲੇ ਕਹਾਨੀ ਉਸਰਦੀ ਹੈ | ਤੁਹਾਡੀ ਕਹਾਣੀ ਦੀ ਗਿਟਕ, ਸਮਾਜਕ-ਆਰਥਕ ਥੀਮ ਹੈ ਜੋ ਬਹੁਤ ਹੀ ਸ਼ਕਤੀਸ਼ਾਲੀ ਅਤੇ ਮਨ ਉੱਤੇ ਪ੍ਰਭਾਵ ਛੱਡਣ ਵਾਲਾ ਹੈ | ਮੈਂ ਤਾਂ ਇਸ ਨੂੰ ਵਿਚਾਰ ਮੰਥਨ ਪ੍ਰਧਾਨ ਕਹਾਣੀ ਦੀ ਸ਼੍ਰੇਣੀ ਵਿਚ ਸ਼ਾਮਿਲ ਕਰਦਾ ਹਾਂ ਅਤੇ ਇਸਨੂੰ ਇਕ ਚੰਗੀ ਸ਼ੁਰੁਆਤ ਕਹਾਂਗਾ |
ਬਹੁਤ ਵਧਿਆ ਡੇਬੂ ਜਤਨ |

 

Perception of life is central to the theme of the story ....

 

ਮਿੰਨੀ ਕਹਾਣੀ ਦਾ ਮੁਖ ਚੈਲੇੰਜ, ਉਸਦਾ ਕੁਝ ਕੁ ਸਤਰਾਂ ਵਿਚ ਹੀ ਉਠਾਅ, ਵਿਸਤਾਰ ਤੇ ਅੰਤ ਹੋਣਾ ਹੁੰਦਾ ਹੈ | ਥੀਮ ਇਕ ਚੰਗੀ ਗਿਟਕ ਦਾ ਕੰਮ ਕਰਦਾ ਹੈ ਜਿਦ੍ਹੇ ਦੁਆਲੇ ਕਹਾਣੀ ਉਸਰਦੀ ਹੈ | ਤੁਹਾਡੀ ਕਹਾਣੀ ਦੀ ਗਿਟਕ, ਸਮਾਜਕ-ਆਰਥਕ ਥੀਮ ਹੈ, ਜੋ ਬਹੁਤ ਹੀ ਸ਼ਕਤੀਸ਼ਾਲੀ ਅਤੇ ਮਨ ਉੱਤੇ ਪ੍ਰਭਾਵ ਛੱਡਣ ਵਾਲਾ ਹੈ | ਮੈਂ ਤਾਂ ਇਸ ਨੂੰ ਵਿਚਾਰ ਮੰਥਨ ਪ੍ਰਧਾਨ ਕਹਾਣੀ ਦੀ ਸ਼੍ਰੇਣੀ ਵਿਚ ਸ਼ਾਮਿਲ ਕਰਦਾ ਹਾਂ ਅਤੇ ਇਸਨੂੰ ਇਕ ਚੰਗੀ ਸ਼ੁਰੂਆਤ ਕਹਾਂਗਾ |

 

ਲੇਖਕ ਦੀ minute observation ਦੀ ਗਹਿਰਾਈ ਇਸ ਕਹਾਣੀ ਦੀ ਮੇਨ ਤਾਕਤ ਹੈ |

 

ਇਕ ਬਹੁਤ ਵਧੀਆ ਡੇਬੂ ਜਤਨ - (a really good debut attempt, I should call it) |

 

God Bless U Sanjeev Ji !

 

21 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
''ਸੰਘਰਸ਼'' ੲਿੱਕ ਬਹੁਤ ਹੀ ਖੂਬਸੂਰਤ ਤੇ ਅਲੱਗ ਰਚਨਾ ਏ, ਜੋ ਜ਼ਿੰਦਗੀ ਦੇ ਘੋਲ੍ਹ ਦੀ ਤਸਵੀਰ ਦਿਖਾੳੁਂਦੀ ਏ, ਕਹਾਣੀ ਬਹੁਤ ਹੀ ਸੰਗੀਨ ਵਿਸ਼ੇ ਤੇ ਲਿਖੀ ਗਈ ਹੈ ਜੋ ਅੰਤ ਵਿੱਚ ਸਿੱਖਿਆ ਵੀ ਦਿੰਦੀ ਏ, ਜਿਸ ਲੲੀ ਤੁਸੀ ਵਧਾਈ ਦੇ ਪਾਤਰ ਹੋ ਸੰਜੀਵ ਜੀ,

ੲਿਸ ਫੋਰਮ ਤੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ।
21 Oct 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਜਵਾਨੀ ਦੀ ਦਿਹਲੀਜ਼ ਤੇ ਖੜ੍ਹੇ ੧੫-੧੬ ਸਾਲ ਦੇ ਬੱਚੇ ਦੀ ਮਾਂ ਦੀ ਅਚਾਨਕ ਹੋਈ ਮੌਤ ਦੀ ਖਬਰ ਪਿਛੋਂ ਜ਼ਿੰਦਗੀ ਨੂੰ ਇੱਕਲੇ ਜਿਆਉਣ ਦੀ ਸੋਚ ਵੀ ਕਿਸੇ "ਸੰਘਰਸ਼" ਤੋਂ ਘੱਟ ਨਹੀਂ ਹੋ ਸਕਦੀ ,................duawaan chahidian aap sabb diyan os bacche lai........no one in this world can feel that pain........

22 Oct 2014

Reply