Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੰਤੋਖ ਸਿੰਘ ਧੀਰ ਬਾਰੇ ਅੱਧੀਆਂ ਅੱਧੀਆਂ ਤਿੰਨ ਗੱਲਾਂ

ਡਾ. ਗੁਰਨਾਇਬ ਸਿੰਘ ਮੋਬਾਈਲ:  98880-71992

ਪ੍ਰੋ. ਟੀ.ਆਰ. ਵਿਨੋਦ ਨੇ ਸਮੁੱਚੀ ਪੰਜਾਬੀ ਕਹਾਣੀ ਦੇ ਸੰਦਰਭ ਵਿਚ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਵਿਚੋਂ ਇਕ ਸ੍ਰੇਸ਼ਠ ਕਹਾਣੀ ਚੁਣਨ ਬਾਰੇ ਲਿਖਿਆ ਸੀ, ‘‘ਪੰਜਾਬੀ ਕਹਾਣੀਕਾਰਾਂ ਦੀ ਸੰਖਿਆ ਸੈਂਕੜਿਆਂ ਵਿਚ ਹੈ, ਕਹਾਣੀਆਂ ਦੀ ਹਜ਼ਾਰਾਂ ਵਿਚ। ਪੰਜਾਬੀ ਵਿਚ ਬਹੁਤ ਸਾਰੇ ਚੋਣਵੇਂ, ਪ੍ਰਤੀਨਿਧ, ਸ੍ਰੇਸ਼ਠ ਕਹਾਣੀਆਂ ਦੇ ਸੰਗ੍ਰਹਿ ਵੀ ਪ੍ਰਕਾਸ਼ਤ ਹੋਏ ਹਨ ਪਰ ਜੇ ਸਰਵੋਤਮ ਪੰਜਾਬੀ ਕਹਾਣੀਆਂ ਦਾ ਕੋਈ ਸੰਗ੍ਰਹਿ ਸੰਕਲਿਤ ਕਰਨਾ ਹੋਵੇ ਤਾਂ ਮੈਂ ਉਸ ਵਿਚ ਬਾਰਾਂ ਕਹਾਣੀਆਂ ਸ਼ਾਮਲ ਕਰਾਂਗਾ ਅਤੇ ਉਨ੍ਹਾਂ ਵਿਚੋਂ ਇਕ ਕਹਾਣੀ ਹੋਵੇਗੀ-ਸੰਤੋਖ ਸਿੰਘ ਧੀਰ ਦੀ ‘‘ਕੋਈ ਇਕ ਸਵਾਰ’।’’
ਇਸ ਪ੍ਰਸੰਗ ਹਿੱਤ ਸੰਤੋਖ ਸਿੰਘ ਧੀਰ ਨੂੰ ਪੰਜਾਬੀ ਵਿਦਵਾਨਾਂ ਨਾਲ ਰੋਸਾ ਸੀ। ਉਸ ਨੇ ਲਿਖਿਆ ਸੀ, ‘‘ਉਹਦੀ ਨਜ਼ਰ ਮੇਰੀਆਂ ਤਿੰਨ ਕਹਾਣੀਆਂ ਉੱਤੇ ਹੀ ਪੈਂਦੀ ਹੈ – ‘ਸਾਂਝੀ ਕੰਧ’, ‘ਸਵੇਰ ਹੋਣ ਤੱਕ,’ ‘ਕੋਈ ਇਕ ਸਵਾਰ’ ਉੱਤੇ ਤੇ ਉਨ੍ਹਾਂ ਵਿਚੋਂ ਹੀ ਕੋਈ ਇਕ ਸੰਕਲਨ ਲਈ ਚੁਣ ਲੈਂਦਾ ਹੈ। ਮੇਰੀ ਕੋਈ ਹੋਰ ਵੀ ਕਹਾਣੀ ਉਨ੍ਹਾਂ ਜਿਹੀ ਹੀ ਹੈ, ਇਹ ਜਾਨਣ ਦੀ ਖੇਚਲ ਕੀਤੀ ਹੀ ਨਹੀਂ ਜਾਂਦੀ। ਸਾਡੇ ਖੇਚਲ ਕਰਨ ਦਾ ਰਿਵਾਜ ਬਹੁਤ ਹੀ ਘੱਟ ਹੈ।’’ ਸਿਆਣੇ ਤੇ ਇਮਾਨਦਾਰ ਮਾਪਿਆਂ ਨੂੰ ਆਪਣੇ ਧੀਆਂ ਪੁੱਤਾਂ ਦੇ ਗੁਣ-ਔਗੁਣ ਪਤਾ ਹੁੰਦੇ ਹਨ। ਲੇਖਕ ਦਾ ਆਪਣੀ ਰਚਨਾ ਪ੍ਰਤੀ ਰੁਖ਼ ਵੀ ਇਹੋ ਜਿਹਾ ਹੀ ਹੁੰਦਾ ਹੈ। ਕਹਾਣੀ ‘ਡਾਕੂ’ ਸਬੰਧੀ ਧੀਰ ਨੇ ਲਿਖਿਆ ਸੀ, ‘ਧਾਂਕ ਪਈ ਤਾਂ ਡਾਕੂ’ ਦੀ। ਸ਼ਾਇਦ ਮੇਰੀ ਪ੍ਰਸਿੱਧੀ ਦਾ ਸਿਹਰਾ ਇਸ ਦੇ ਸਿਰ ਹੀ ਬੱਝਦਾ ਸੀ। ਮੇਰੇ ਪਹਿਲੇ ਕਹਾਣੀ ਸੰਗ੍ਰਹਿ ‘ਸਿੱਟਿਆਂ ਦੀ ਛਾਂ’ ਵਿਚ ਇਹ ਕਹਾਣੀ ਸ਼ਾਮਲ ਹੈ। ‘ਮੇਰੀਆਂ ਸ੍ਰੇਸ਼ਠ ਕਹਾਣੀਆਂ’ ਵਿਚ ਸ਼ਾਮਲ ਨਹੀਂ ਕੀਤੀ ਮੈਂ। ਇਹ ਇਹਦੇ ਨਾਲ ਅਨਿਆਂ ਨਹੀਂ, ਸਾਹਿਤ ਨਾਲ ਨਿਆਂ ਹੈ। ਇਹ ਹਵਾਲਾ ਧੀਰ ਦੀ ਸਾਹਿਤ ਪ੍ਰਤੀ ਸਮਝ ਨੂੰ ਪ੍ਰਗਟ ਕਰਦਾ ਹੈ। ਉਹ ਆਪਣੀ ਰਚਨਾ ਦੀ ਝੂਠੀ ਤਾਰੀਫ ਨਹੀਂ ਸੀ ਚਾਹੁੰਦਾ ਪਰ ਨਾਲ ਹੀ ਉਹ ਵਿਦਵਾਨਾਂ ਤੋਂ ਇਹ ਵੀ ਉਮੀਦ ਰੱਖਦਾ ਸੀ ਕਿ ਉਸ ਦੀਆਂ ਖੂਬਸੂਰਤ ਰਚਨਾਵਾਂ ਹੋਰ ਵੀ ਹਨ ਜਿਨ੍ਹਾਂ ਬਾਰੇ ਵੀ ਵਿਚਾਰ ਹੋਣੀ ਚਾਹੀਦੀ ਹੈ। ਕਿਸੇ ਲੇਖਕ ਦੀ ਇਹ ਮੰਗ ਯੋਗ ਹੈ।

18 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਸ ਵਿਚਾਰ ਅਧੀਨ ਉਸ ਨੇ ਕਹਾਣੀ ‘ਭੇਤ ਵਾਲੀ ਗੱਲ’ ਦਾ ਵਿਸ਼ੇਸ਼ ਜ਼ਿਕਰ ਕੀਤਾ ਸੀ। ਇਸ ਪੱਖੋਂ ਇਕ ਗੱਲ ਕਰਦੇ ਹਾਂ ਇਸ ਇਕ ਗੱਲ ਵਿਚੋਂ ਪਹਿਲੀ ਅੱਧੀ ਗੱਲ ਇਸੇ ਕਹਾਣੀ ਬਾਰੇ ਕਰਦੇ ਹਾਂ।
ਇਸ ਕਹਾਣੀ ਦੀ ਵਸਤੂ ਪਹਿਲੇ ਪਹਿਲੇ ਇਸ਼ਕ ਦਾ, ਇਕ ਓਹਲੀ ਤੇ ਤਿਰਛੀ ਜਿਹੀ ਤੱਕਣੀ ਨਾਲ ਮੱਲੋ ਮੱਲੀ ਪ੍ਰਗਟ ਹੋ ਜਾਣਾ ਹੈ। ਇਸ ਦਾ ਖਲਾਰਾ ਸਾਰੇ ਪਿੰਡ ਨੂੰ ਲਹੂ ਵਿਚ ਡੋਬ ਸਕਦਾ ਹੈ ਪਰ ਪਿੰਡ ਨੂੰ ਇਹ ਬਿਪਤਾ ਪਸੰਦ ਨਹੀਂ, ਇਸ ਲਈ ਉਸ ਨੇ ਮਨੋ-ਮਨੀ ਅੰਦਰੋ-ਅੰਦਰੀ ਇਸ ਭੇਤ ਨੂੰ ਜਾਣਦਿਆਂ ਹੋਇਆਂ ਵੀ ਆਪਣੇ ਮਨ ਅੰਦਰ ਭੇਤ ਵਾਂਗ ਸਾਂਭ ਕੇ ਲੁਕੋਈ ਰੱਖਣ ਦਾ ਬਚਨ ਲੈ ਲਿਆ। ਪਿੰਡ ਦੇ ਸਿਰ ਆਈ ਬਿਪਤਾ ਬੇਵਸ ਹੋ ਪਰਤ ਜਾਂਦੀ ਹੈ। ਧੀਰ ਚਾਹੁੰਦਾ ਤਾਂ ਇਸ ਅੰਦਰ ਜਿੰਨਾ ਮਰਜ਼ੀ ਦੇਹ ਰਸ ਤੇ ਕੰਨ ਰਸ ਭਰ ਦਿੰਦਾ ਪਰ ਉਸ ਨੇ ਇਹ ਨਹੀਂ ਕੀਤਾ। ਇਸੇ ਕਰਕੇ ਤਾਂ ਉਹ ਸੰਤੋਖ ਸੀ, ਧੀਰ ਸੀ। ਉਸ ਦੇ ਨਿੱਕੇ ਨਿੱਕੇ ਵਾਕ, ਪੋਲੇ ਪੋਲੇ ਸ਼ਬਦ, ਇੰਨੀ ਵੱਡੀ ਗੱਲ ਨੂੰ ਫੁੱਲਾਂ ਵਾਂਗ ਪਾਠਕਾਂ ਅੱਗੇ ਪੇਸ਼ ਕਰ ਗਏ। ਉਸ ਨੇ ਇਸ ਕਹਾਣੀ ਨਾਲ ਵਿਸ਼ਵ ਸਾਹਿਤ ਨੂੰ ਪੰਜਾਬੀ ਸਾਹਿਤ ਦੀ ਸਲਾਮ ਭੇਜੀ ਹੈ। ਸਲਾਮ ਹਰ ਕਿਸੇ ਨੇ ਕਬੂਲ ਹੀ ਕਰਨੀ ਹੁੰਦੀ ਹੈ। ਇਸ ਦੀ ਇਹੋ ਮਰਿਆਦਾ ਹੈ।
ਕਹਾਣੀ ਭੇਤ ਵਾਲੀ ਗੱਲ ਪਾਠਕ ਨੂੰ ਇਕਦਮ ਆਪਣੇ ਵਸ ਵਿਚ ਕਰ ਲੈਂਦੀ ਹੈ। ਉਹ ਮੰਤਰ ਮੁਗਧ ਹੋ ਭਾਰੀ ਤਣਾਓ ਅਧੀਨ ਕਹਾਣੀ ਪੜ੍ਹਦਾ ਜਾਂਦਾ ਹੈ। ਉਸ ਨੂੰ ਉਮੀਦ ਹੈ ਕਿ ਇਸ ਦੀ ਵਸਤੂ ਭਿਅੰਕਰ ਸਮਾਜਿਕ ਟਕਰਾਓ ਉਤਪੰਨ ਕਰੇਗੀ ਜਿਸ ਨਾਲ ਪਿੰਡ ਦਾ ਹਸ਼ਰ ਨਾਗਾਸਾਕੀ ਤੇ ਹੀਰੋਸ਼ੀਮਾ ਤੋਂ ਵੀ ਮਾੜਾ ਹੋਵੇਗਾ। ਇਹ ਉਤਸੁਕਤਾ ਧੀਰ ਦੀ ਕਹਾਣੀ ਕਲਾ ਦਾ ਗਜ਼ਬ ਹੈ। ਅਖੀਰਲੇ ਸ਼ਬਦ ਤੱਕ ਕਹਾਣੀ ਅੰਦਰ ਇਹੋ ਜਿਹਾ ਕੁਝ ਵੀ ਨਹੀਂ ਵਾਪਰਦਾ। ਪਰ ਇਸ ਅਵਸਥਾ ਵਿਚੋਂ ਗੁਜ਼ਰਦਾ ਪਾਠਕ ਮਾਨਵ ਮਨ ਦੀਆਂ ਖੂਬਸੂਰਤੀਆਂ ਦੇ ਦੀਦਾਰ ਕਰਦਾ ਹੋਇਆ ਆਪਣੇ ਹਿਰਦੇ ਅੰਦਰ ਕੁਝ ਚੰਗਾ ਚੰਗਾ ਹੋ ਗਿਆ ਅਨੁਭਵ ਕਰਦਾ ਹੈ। ਪਾਠਕ ਦੇ ਮਨ ਅੰਦਰ ਇਸ ਅਹਿਸਾਸ ਦਾ ਉਦੈ ਇਸ ਕਹਾਣੀ ਦਾ ਹਾਸਲ ਹੈ। ਕਹਾਣੀ ਸਾਦੀ ਤੇ ਸਰਲ ਹੈ ਪਰ ਇਸ ਦੇ ਸੰਦੇਸ਼ ਨਾਲ ਇਹ ਕਹਾਣੀ, ਜਿੰਨਾ ਵੀ ਵੱਡਾ ਪਾਠਕ ਦਾ ਮਨ ਹੈ ਉਸ ਤੋਂ ਵੀ ਕਿਤੇ ਵੱਧ ਵੱਡਾ ਉਸ ਨੂੰ ਬਣਾ ਦਿੰਦੀ ਹੈ। ਮਾਨਵ ਨੂੰ ਇਹ ਜਚਾਉਣਾ ਕਿ ਪਿੰਡ ਦੀ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ, ਹੋਰ ਸਭ ਕੁਝ ਇਸ ਮਰਿਆਦਾ ਥੱਲੇ ਹੀ ਵਿਚਰੇਗਾ, ਇਹ ਸੋਚ ਉੱਚੀ ਤੇ ਸੁੱਚੀ ਹੈ। ਪਿੰਡ ਨੂੰ ਸਮਾਜ ਦੀ ਨਿੱਕੀ ਇਕਾਈ ਵੀ ਮੰਨਿਆ ਜਾ ਸਕਦਾ ਹੈ ਤੇ ਵੱਡੀ ਤੋਂ ਵੱਡੀ ਗਲੋਬ ਤੇ ਬ੍ਰਹਿਮੰਡ ਜਿੱਡੀ ਵੀ ਮੰਨਿਆ ਜਾ ਸਕਦਾ ਹੈ। ਹਰ ਪੱਖ ਤੋਂ ਇਹ ਕਹਾਣੀ ਵੀ ਧੀਰ ਦੇ ਕਲਾਕਾਰੀ ਗਜ਼ਬ ਦਾ ਕ੍ਰਿਸ਼ਮਾ ਹੈ। ਉਸ ਨੇ ਸੱਚ ਹੀ ਲਿਖਿਆ ਸੀ, ‘‘ਜਦੋਂ ਕਿਸੇ ਨੇ ਗੌਲ ਲਈ ਤਾਂ ਬਾਕੀਆਂ ਵਾਂਗੂੰ ਇਹਨੂੰ ਵੀ ਫੇਰ ਹਰ ਕੋਈ ਗੌਲਣ ਲੱਗ ਜਾਵੇਗਾ। ਬੱਸ ਕਿਸੇ ਇਕ ਵੱਲੋਂ ਗੌਲੇ ਜਾਣ ਦੀ ਲੋੜ ਹੈ।’’

18 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦੂਜੀ ਅੱਧੀ ਗੱਲ ‘ਪੱਖੀ’ ਕਹਾਣੀ ਸੰਗ੍ਰਹਿ ਅਤੇ ਇਸ ਵਿਚ ਸ਼ਾਮਲ ਕਹਾਣੀ ‘ਪੱਖੀ’ ਬਾਰੇ ਕਰਦੇ ਹਾਂ।
ਪੰਜਾਬ ਨੂੰ ਅੱਗ ਵਿਚ ਸੁੱਟਿਆ ਗਿਆ ਸੀ। ਜੂਨ 84 ਅਤੇ ਨਵੰਬਰ 84 ਉਪਰੰਤ ਪੂਰਾ ਦਹਾਕਾ ਇਹ ਅੱਗ ਇਸ ਨੂੰ ਰਾਖ ਕਰਦੀ ਰਹੀ। ਪੰਜਾਬ ਦਾ ਕਣ ਕਣ ਇਸ ਦੇ ਸੇਕ ਅੰਦਰ ਭੁੱਜਿਆ। ਸਾਰਿਆਂ ਦੇ ਨਾਲ ਧੀਰ ਵੀ ਭੁੱਜਿਆ। ਧੀਰ ਦਾ ‘ਪੱਖੀ’ ਕਹਾਣੀ ਸੰਗ੍ਰਹਿ ਭੁੱਜਣ ਦੇ ਇਸ ਦਰਦ ਨੂੰ ਦਲੇਰੀ ਨਾਲ ਝੱਲਣ ਵਾਲੇ ਪੰਜਾਬੀ ਸੁਭਾਅ ਦਾ ਕਹਾਣੀ ਰੂਪ ਹੈ। ਪੰਜਾਬ ਨੇ ਸਿੱਖ ਦਹਿਸ਼ਤੀ ਰਾਜਨੀਤੀ ਨੂੰ ਵੰਗਾਰਿਆ ਸੀ। ਇਸ ਵੰਗਾਰ ਨੂੰ ਧੀਰ ਨੇ ਇਹ ਸਾਹਿਤ ਰੂਪ ਦਿੱਤਾ ਸੀ।
ਇਸ ਸੰਗ੍ਰਹਿ ਦੀ ‘ਪੱਖੀ’ ਕਹਾਣੀ ਦਾ ਵਸਤੂ ਸਿੱਖ ਦਹਿਸ਼ਤਗਰਦਾਂ ਵੱਲੋਂ ਇੱਕ ਸਿੱਖ ਬੱਚੇ ਨੂੰ ਅਗਵਾ ਕਰਨਾ ਅਤੇ ਬੇਵਸ ਸਿੱਖ ਮਾਪਿਆਂ ਵੱਲੋਂ ਇਸ ਨੂੰ ਫਿਰੌਤੀ ਦੇ ਕੇ ਹਾਸਲ ਕਰਨਾ ਹੈ। ਇਸ ਕਹਾਣੀ ਦਾ ਲੇਖਣ ਸਮਾਂ ਉਹ ਹੈ ਜਦੋਂ ਧੀਰ ਦਾ ਦਾਮਾਦ ਬੰਤ ਸਿੰਘ ਰਾਏਪੁਰ ਵੀ ਇਸ ਰਾਜਨੀਤੀ ਹੱਥੋਂ ਸ਼ਹਾਦਤ ਨੂੰ ਪ੍ਰਾਪਤ ਹੋਇਆ ਸੀ। ਕਹਾਣੀ ਥੱਲੇ ਸੰਨ 1988 ਈ. ਅੰਕਤ ਕੀਤਾ ਹੋਇਆ ਹੈ। ਬੰਤ ਸਿੰਘ ਦੀ ਸ਼ਹਾਦਤ ਤਾਰੀਖ 4 ਮਈ 1988 ਈ. ਹੈ। ਧੀਰ ਇਸ ਰਾਜਨੀਤੀ ਦੇ ਖਿਲਾਫ, ‘‘ਨਿੱਕੀ, ਨਰਮ ਜਿਹੀ, ਸਾਵੀ ਘਾਹ ਦੀ ਪੱਤੀ ਵਾਂਗੂੰ ਆਪਣੀ ਥਾਂ ਖਲੋਤਾ ਰਿਹਾ’’ਸੀ। ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਦਾ ਲਿਖਣ ਸਮਾਂ 1980 ਈ. ਤੋਂ ਲੈ ਕੇ 1990 ਈ. ਤੱਕ ਦਾ ਹੀ ਹੈ ਅਤੇ ਇਹ ਕਹਾਣੀਆਂ ਇਸ ਸਮੇਂ ਦੌਰਾਨ ਵੱਖੋ-ਵੱਖ ਪ੍ਰਕਾਸ਼ਤ ਹੋਈਆਂ ਅਤੇ ਪੁਸਤਕ ਰੂਪ ਵਿਚ ‘ਪੱਖੀ’ ਸੰਗ੍ਰਹਿ ਵੀ 1991 ਈ. ਵਿਚ ਪ੍ਰਕਾਸ਼ਤ ਹੋਇਆ ਸੀ।
ਇਸ ਕਹਾਣੀ ਸੰਗ੍ਰਹਿ ਦਾ ਨਾਮ ‘ਪੱਖੀ’ ਡੂੰਘੇ ਅਰਥ ਰੱਖਦਾ ਹੈ। ਇਸੇ ਲਈ ਪੰਜਾਬੀ ਲੋਕ ਗੀਤ ਦਾ ਇਹ ਮੁਖੜਾ ਇਸ ਸੰਗ੍ਰਹਿ ਦਾ ਸਮਰਪਣ ਬਣਿਆ ਸੀ:
ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੁੰਗਰੂਆਂ ਵਾਲੀ
ਇਸ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸੰਨ 1996 ਈ. ਵਿਚ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਆ ਗਿਆ ਸੀ। ਧੀਰ ਦਾ ਜਨਮ ਸੰਨ 1920 ਈ. ਵਿਚ ਹੋਇਆ ਸੀ। ਇਸ ਐਵਾਰਡ ਵੇਲੇ ਧੀਰ ਦੀ ਕੁਲ ਆਰਜ਼ਾ ਪੌਣੀ ਸਦੀ ਨੂੰ ਪਾਰ ਕਰ ਚੁੱਕੀ ਸੀ। ਸ਼ਾਇਦ ਇਸ ਉਮਰੇ ਇਹ ਐਵਾਰਡ ਪ੍ਰਾਪਤ ਕਰਨ ਵਾਲਾ ਉਹ ਸਭ ਤੋਂ ਪਹਿਲਾ ਪੰਜਾਬੀ ਲੇਖਕ ਹੋਵੇਗਾ। ਇਹ ਬਾਲ ਵੱਡਾ ਹੋ ਕੇ ਐਡੀ ਲੰਬੀ ਉਡੀਕ ਕਰ ਸਕਣ ਵਾਲੇ ਜਿਗਰੇ ਦਾ ਮਾਲਕ ਹੋ ਜਾਵੇਗਾ ਸ਼ਾਇਦ ਇਹ ਸੋਚ ਕੇ ਮਾਪਿਆਂ ਤੋਂ ਉਸ ਦਾ ਨਾਮ ‘ਸੰਤੋਖ’ ਰੱਖ ਹੋ ਗਿਆ ਹੋਵੇਗਾ।
ਇਸ ਸੰਗ੍ਰਹਿ ਦੀਆਂ ਇਹ ਕਹਾਣੀਆਂ ਭੁੱਜ ਰਹੇ, ਤਪ ਰਹੇ ਪੰਜਾਬ ਨੂੰ ਪੱਖੀ ਦੀ ਝੱਲ ਮਾਰ ਕੇ ਲੂਹ ਤੋਂ, ਤਪਸ਼ ਤੋਂ ਬਚਾਈ ਰੱਖਣ ਦਾ ਕਾਰਜ ਨਿਭਾਉਂਦੀਆਂ ਰਹੀਆਂ ਹਨ। ਸਾਹਿਤ ਅਕਾਦਮੀ ਦੇ ਐਵਾਰਡ ਰਾਹੀਂ ਭਾਰਤ ਨੇ ਵੀ ਇਸ ਪੰਜਾਬੀ ਪੱਖੀ ਦੀ ਪੌਣ ਦੇ ਸੁੱਖ ਸੁਨੇਹੇ ਨੂੰ ਆਪਣਾ ਨਸੀਬ ਬਣਾ ਲਿਆ ਹੈ।
ਪੰਜਾਬੀ ਵਿਦਵਾਨਾਂ ਦਾ ਚਿੰਤਨ ਧਰਮ ਹੈ ਕਿ ਉਹ ਇਨ੍ਹਾਂ ਕਹਾਣੀਆਂ ਨੂੰ ਧੀਰ ਦੀ ਰੀਝ ਅਨੁਸਾਰ ਗੌਲਣ। ਲੇਖਕ ਦੇ ਅਭਿਨੰਦਨ ਦੀ ਇਹ ਯੋਗ ਵਿਧੀ ਹੋਵੇਗੀ।
ਸੰਤੋਖ ਸਿੰਘ ਧੀਰ ਨੇ 90 ਸਾਲ ਉਮਰ ਭੋਗੀ ਸੀ। ਉਸ ਦੀ ਮੌਤ 8 ਫਰਵਰੀ ਸੰਨ 2010 ਈ. ਦਿਨ ਸੋਮਵਾਰ ਨੂੰ ਹੋਈ ਸੀ। ਇਸ ਉਮਰੇ ਆਈ ਕੁਦਰਤੀ ਮੌਤ ਨੂੰ ਉਤਸਵ ਵਾਂਗ ਮਨਾਇਆ ਜਾਂਦਾ ਹੈ। ਉਸ ਨੇ ਇਸ ਜੀਵਨ ਨੂੰ ਰੱਜ ਕੇ ਮਾਣਿਆ ਸੀ। ਕਲਮ ਦਾ, ਸੱਚ ਦਾ ਖੱਟਿਆ ਖਾਧਾ ਸੀ। ਉਸ ਦੇ ਸਕੇ ਸਬੰਧੀ ਅਤੇ ਸੋਚ ਦੇ ਸਾਥੀ ਧੀਰ ਦੇ ਨਾਮ ਨੂੰ ਆਪਣੇ ਨਾਲ ਜੋੜ ਕੇ ਉੱਚਾ ਸੁੱਚਾ ਹੋ ਗਏ ਮਹਿਸੂਸ ਕਰਦੇ ਹਨ। ਇਸ ਅਨੁਭੂਤੀ ਤੋਂ ਹੀ ਸਿੱਧ ਹੋ ਜਾਂਦਾ ਹੈ ਕਿ ਸੰਤੋਖ ਸਿੰਘ ਧੀਰ ਕਿਹੋ ਜਿਹਾ ਮਾਨਵ ਸੀ।
ਇਥੇ ਤੀਜੀ ਅੱਧੀ ਗੱਲ ਦੇ ਰੂਪ ਵਿੱਚ ਸੰਤੋਖ ਸਿੰਘ ਧੀਰ ਦੇ ਹਵਾਲੇ ਨਾਲ ਇਹ ਨਿਰਾਲੀ ਸੂਚਨਾ ਲਿਖਤਬੱਧ ਕਰਦੇ ਹਾਂ: ਸੰਤੋਖ ਸਿੰਘ ਧੀਰ ਪਹਿਲਾ ਪੰਜਾਬੀ ਲੇਖਕ ਹੈ ਜਿਸ ਨੇ ਮਰਨ ਉਪਰੰਤ ਆਪਣਾ ਸਰੀਰ, ਮਾਨਵਤਾ ਦੇ ਭਲੇ ਹਿੱਤ ਹੋਣ ਵਾਲੀ ਖੋਜ ਲਈ ਵਰਤੋਂ ਵਿਚ ਲਿਆਏ ਜਾਣ ਦੇ ਮਕਸਦ ਨਾਲ, ਕਿਸੇ ਮੈਡੀਕਲ ਸੰਸਥਾ ਦੇ ਸਪੁਰਦ ਕੀਤਾ ਹੈ।
ਜਿਉਂਦੇ ਜੀਅ ਤਾਂ ਉਸ ਦਾ ਹਰ ਪਲ ਲੋਕ ਫ਼ਿਕਰ ਬਣ ਬੀਤਿਆ ਸੀ ਪਰ ਮਰ ਕੇ ਵੀ ਉਹ ਇਸੇ ਕਾਜ ਲਈ ਕਾਰਜਸ਼ੀਲ ਹੈ। ਇਹ ਅਦਾ ਉਸ ਬੰਦੇ ਨੂੰ ਆਪਣੇ ਨਾਮ ਨਾਲ ‘ਅਮਰ’ ਅਤੇ ‘ਹੈ’ ਸ਼ਬਦ ਵਰਤਣ ਦਾ ਅਧਿਕਾਰ ਹਾਸਲ ਕਰਵਾਉਂਦੀ ਹੈ। ਇਸ ਪ੍ਰਾਣੀ ਨੇ ਆਪਣੇ ਨਾਮ ਲਈ ਵਰਤੇ ਗਏ ਤਿੰਨੋਂ ਸ਼ਬਦਾਂ, ‘ਧੀਰ’ ‘ਸੰਤੋਖ’ ਅਤੇ ‘ਸਿੰਘ’ ਦੀਆਂ ਤਮਾਮ ਅਰਥ ਪਰਤਾਂ ਨੂੰ ਸੱਚ ਕਰ ਵਿਖਾਇਆ ਹੈ।
ਅੱਠ ਫਰਵਰੀ ਸੰਨ ਦੋ ਹਜ਼ਾਰ ਦਸ ਈਸਵੀ ਨੂੰ ਉਸ ਨੇ ਆਪਣਾ ਸੱਭੋ ਕੁਝ ਸਪੁਰਦੇ ਖੋਜ ਪੇਸ਼ ਕੀਤਾ ਹੈ !
ਤਨ ਵੀ, ਮਨ ਵੀ ! ਸਾਹਿਤ ਵੀ, ਸਰੀਰ ਵੀ!

 

18 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx....again....bittu ji.....nycc sharing......

19 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

19 Mar 2012

Reply