Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਨੂ ਕਾਹਦਾ ਮਾਣ ਦਸ ਸਾਨੂ ਕਾਹਦਾ ਮਾਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 
ਸਾਨੂ ਕਾਹਦਾ ਮਾਣ ਦਸ ਸਾਨੂ ਕਾਹਦਾ ਮਾਣ

ਓਹ  ਹਸਿਆ  ਤਾ  ਸਾਡੇ  ਲਈ   ਸਵੇਰਾ  ਹੋ  ਗਿਆ 
ਓਹਨੇ  ਘੂਰੀ  ਵਟੀ  ਦਿੱਲਾਂ  ਚ  ਹਨੇਰਾ  ਹੋ  ਗਿਆ 
ਓਹਦੇ  ਹਥ  ਵਸਦੀ  ਏ  ਮੇਰੀ  ਜਿੰਦ  ਜਾਨ 
ਸਾਨੂ  ਕਾਹਦਾ  ਮਾਣ  ਦਸ  ਸਾਨੂ  ਕਾਹਦਾ  ਮਾਣ

ਮੈਨੂ  ਕਲ  ਵੀ  ਸੀ  ਹੋਸ਼  ਮੈਨੂ  ਆਜ  ਵੀ  ਹੈ  ਹੋਸ਼ 
ਤਾਹੀ  ਤਾ  ਕਿਸੇ  ਨੂ  ਕਦੀ  ਦਿਤਾ  ਨਹੀਓ  ਦੋਸ਼ 
ਮੋਹਬੱਤਾਂ  ਦੇ  ਖੇਡ  ਕਹਿੰਦੇ  ਕਚ  ਦਾ  ਸਮਾਨ
ਸਾਨੂ  ਕਾਹਦਾ  ਮਾਣ  ਦਸ  ਸਾਨੂ  ਕਾਹਦਾ  ਮਾਣ

 

ਰੋਸਿਆਂ  ਚ  ਮੁਕੇ  ਨਾ  ਕਹਾਣੀ  ਪਿਆਰ  ਦੀ 

ਤਾਹਿਓਂ  ਮੈ  ਪੁਗਾਂਦਾਂ  ਹ਼ਰ  ਜਿਦ  ਯਾਰ  ਦੀ 
ਝਲ  ਨਹੀ  ਹੋਣਾ  ਟੁੱਟੀ  ਯਾਰੀ ਦਾ ਤੂਫਾਨ 
ਸਾਨੂ  ਕਾਹਦਾ  ਮਾਣ  ਦਸ  ਸਾਨੂ  ਕਾਹਦਾ  ਮਾਣ

 

ਕਦੇ  ਕਦੇ  ਪੁਛ  ਲੈਂਦਾ  ਮੇਰਾ  ਹਾਲ  ਜੋ 
ਸਦਾ  ਮੇਰਾ  ਰਹੇ  ਬਣਕੇ  ਖਿਆਲ  ਜੋ 
ਜੀ  ਕਰੇ  ਓਹਦਾ  ਰਹਾਂ  ਬਣਕੇ  ਗੁਲਾਮ 
ਸਾਨੂ  ਕਾਹਦਾ  ਮਾਣ  ਦਸ  ਸਾਨੂ  ਕਾਹਦਾ  ਮਾਣ

 

ਗੁਰਿੰਦਰ  ਨਿਭਾਣੀ  ਯਾਰੀ  ਇੰਨੀ  ਸੋਖੀ  ਨੀ 
ਨਿਭਾ  ਵੀ  ਨਾ  ਹੋਵੇ, ਇੰਨੀ  ਵੀ  ਔਖੀ  ਨੀ 
ਯਾਰ  ਲਈ  ਝੁਕਨੇ  ਚ  ਘਟਦੀ  ਨਾ  ਸ਼ਾਨ 
ਸਾਨੂ  ਕਾਹਦਾ  ਮਾਣ  ਦਸ  ਸਾਨੂ  ਕਾਹਦਾ  ਮਾਣ

 

24 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਰੋਸਿਆਂ  ਚ  ਮੁਕੇ  ਨਾ  ਕਹਾਣੀ  ਪਿਆਰ  ਦੀ 

ਤਾਹਿਓਂ  ਮੈ  ਪੁਗਾਂਦਾਂ  ਹ਼ਰ  ਜਿਦ  ਯਾਰ  ਦੀ 
ਝਲ  ਨਹੀ  ਹੋਣਾ  ਟੁੱਟੀ  ਯਾਰੀ ਦਾ ਤੂਫਾਨ
 

 

WAAH JEE WAAH....kya baatan ne 22 G...bahut vadhia hameshan dee taran

 

Thnx 4 sharing..

24 Jun 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

ਓਹ  ਹਸਿਆ  ਤਾ  ਸਾਡੇ  ਲਈ   ਸਵੇਰਾ  ਹੋ  ਗਿਆ 
ਓਹਨੇ  ਘੂਰੀ  ਵਟੀ  ਦਿੱਲਾਂ  ਚ  ਹਨੇਰਾ  ਹੋ  ਗਿਆ 
ਓਹਦੇ  ਹਥ  ਵਸਦੀ  ਏ  ਮੇਰੀ  ਜਿੰਦ  ਜਾਨ 
ਸਾਨੂ  ਕਾਹਦਾ  ਮਾਣ  ਦਸ  ਸਾਨੂ  ਕਾਹਦਾ  ਮਾਣ

Bahut khub Gruinder ji...........

25 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Too good...


Bahut vadhiya ji !!!

25 Jun 2010

Reply