ਮੁਹੱਬਤ ਵਿਚ ਜਦੋਂ ਕੋਈ ਕਿਸੇ ਦੀ ਖੋ ਗਿਆ ਸਾਰਾ ॥
ਉਹ ਟੁੱਕੜੇ ਹੋ ਗਿਆ ਤੇ ਖ਼ੁਦ ਚੋਂ ਮਨਫ਼ੀ ਹੋ ਗਿਆ ਸਾਰਾ ॥
ਉਹ ਕੱਚੀ ਉਮਰ ਵਿਚ ਐਵੇ ਕਿਸੇ ਨੂੰ ਦਿਲ ਸੀ ਦੇ ਬੈਠਾ ।
ਨਵਾਂ ਘਰ ਸੀ ਮਗਰ ਪਹਿਲੀ ਹੀ ਬਾਰਿਸ਼ ਚੋ ਗਿਆ ਸਾਰਾ॥
ਹਵਾ ਆਂਉਦੀ ਰਹੇ ਇਹ ਸੋਚ ਕੇ ਖ਼ੋਲੇ ਸੀ ਦਰਵਾਜ਼ੇ ।
ਤੁਫ਼ਾਂ ਘਰ ਅੰਦਰੋਂ ਉੱਠਆ ਕੇ ਬੂਹਾ ਢੋ ਗਿਆ ਸਾਰਾ ॥
ਜਿਨ੍ਹਾਂ ਅੱਖ਼ਾਂ ਚ ਵਸਦਾ ਸੀ ਉਨਾਂ ਅੱਖ਼ਾਂ ਚੋਂ ਰਿਸਦਾ ਸੀ ।
ਇਸੇ ਹੀ ਕਸ਼ਮਕਸ਼ ਅੰਦਰ ਉਹ ਖ਼ਾਰਾ ਹੋ ਗਿਆ ਸਾਰਾ ॥
ਇਹ ਦੁਨੀਆਂ ਜਾਦੂਗਰਨੀ ਹੈ ਬਣਾਉਂਦੀ ਮੋਮ ਨੂੰ ਪੱਥਰ ।
ਬਲੀ ਹੁਦਾਂ ਹੈ ਕਿਸਮਤ ਦਾ ਉਹ ਬਚ ਕੇ ਜੋ ਗਿਆ ਸਾਰਾ ॥
actually i cnt write anything bt i love to read good writings......
i read this smwea i love to share with all of us...........
thanx