Punjabi Music
 View Forum
 Create New Topic
 Search in Forums
  Home > Communities > Punjabi Music > Forum > messages
ARSHDEEP Rakhra singh
ARSHDEEP Rakhra
Posts: 2175
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਸ਼ੈਰੀ ਮਾਨ (ਯਾਰ ਅਨਮੁੱਲੇ) ਬਾਈ ਜੀ ਦੀ ਇੰਟਰਵਿਉ

ਸ਼ੈਰੀ ਮਾਨ (ਯਾਰ ਅਨਮੁੱਲੇ)  ਬਾਈ ਜੀ ਦੀ ਇੰਟਰਵਿਉ

 

ਰੂਹ ਪੰਜਾਬ ਦੀ ਵਿਚ ਰੀ. ਪੀ. ਰੇਡਿਉ ਤੇ ਹਰਜੋਤ ਦੁਆਰਾ ਲਈ ਗਈ ਇੰਟਰਵਿਊ

 

ਜਿਸਨੂੰ ਮੈ ਪ੍ਰਸ਼ਨਾ ਉੱਤਰਾ ਦੇ ਰੂਪ ਵਿੱਚ ਹੀ ਲਿਖ ਰਿਹਾ ਹਾ/


ਪ੍ਰਸ਼ਨ- ਸ਼ੈਰੀ ਜੀ ਸਰੋਤਿਆ ਨੂੰ ਕੁੱਝ ਆਪਣੇ ਬਾਰੇ ਦੱਸੋ,ਸ਼ੈਰੀ ਮਾਨ ਦਾ ਪਿਛੋਕੜ ਕੀ ਹੈ ,ਰਹਿਣ ਵਾਲੇ ਕਿਥੋ ਦੇ ਉ ,ਜੋ ਵੀ ਤੁਸੀਂ ਦਸਣਾ ਚਾਹੋ ?

 

ਉੱਤਰ- ਮੇਰਾ ਜਿਲਾ੍ ਫਿਰੋਜ਼ਪੁਰ ਪਿੰਡ  ਘਲ ਖੁਰਦ ਵੇਸੈ ਮੈਂ ਸ਼ੁਰੂ ਤੋਂ ਹੀ ਮੋਹਾਲੀ ਰਹਿੰਦਾ ਹਾਂ ਜੀ, ਮੋਹਾਲੀ ਮੇਰਾ ਜਨਮ ਹੋਇਆ ਜੀ, ਉਸ ਤੋ ਬਾਅਦ ਮੈਂ ਸਕੂਲਿੰਗ ਥੌੜੀ ਬਹੁਤੀ ਮੋਹਾਲੀ ਤੋਂ ਕੀਤੀ ਕੁੱਝ ਕੁ ਟਾਇਮ ਮੈ ਮੋਗੇ ਰੋਡੇ ਲੰਢੇ ਕਾਲਜ ਪੜਿਆ ਜੀ ਉਸ ਤੋ ਬਾਅਦ ਮੈ ਵਾਪਿਸ ਮੋਹਾਲੀ ਚੰਡੀਗੜ੍ਹ ਜੋਬਸ ਕੀਤੀਆ ਜੀ ਪਰ ਮਿਊਜਿਕ ਦਾ ਜੋ ਰੁਜਾਂਨ ਸੀਗਾ ਉਹ ਮੈਨੂੰ ਨਾਲ ਨਾਲ ਸੀਗਾ ਮੈ ਜੋਬ ਕਰਦਾ ਸੀ  ਦੂਜੀ ਛੱਡ ਦਿੰਦਾ ਸੀਗਾ ਜੋ ਮੈਨੂ ਪੈਸੇ ਬਣਦੇ ਸੀ ਆਪਣੇ ਮਿਊਜਿਕ ਤੇ ਲਾ ਦਿੰਦਾ ਸੀ

ਪ੍ਰਸ਼ਨ- ਸ਼ੈਰੀ ਮਾਨ ਤੋਂ ਸ਼ੈਰੀ ਮਾਨ ਗਾਇਕ ਬਣਨ ਦਾ ਸਫ਼ਰ ਕਿਵੇ ਦਾ ਰਿਹਾ ?

ਉੱਤਰ- ਸ਼ੈਰੀ ਮਾਨ ਤੋਂ ਸ਼ੈਰੀ ਮਾਨ ਗਾਇਕ ਬਣਨ ਤਕ  ਦਾ ਸਫ਼ਰ ਸੀਗਾ, ਬਹੁਤ ਰੋਚਕ ਸੀਗਾ ,ਬਹੁਤ ਸਾਰੇ ਦੁਖ ਵੀ ਦੇਖੇ , ਬਹੁਤ ਸਾਰੇ ਸੁਖ  ਵੀ ਦੇਖੇ ,ਜਿਹੜੇ ਸੁਖ ਦੇਖੇ ਓਹ ਯਾਰਾਂ ਦੋਸਤਾਂ ਦੀਆ ਜਿਹੜੀਆ ਦੁਆਵਾ ਹੁੰਦੀਆ ਸੀ ਨਾਲ ਜਦੋਂ   ਓਹਨਾ ਨੂ ਕੁਸ਼  ਸੁਣਾੳਣਾ ਤਾ  ਦੋਸਤਾ ਨੇ ਬਹੁਤ ਐਪਰੀਸ਼ੀਏਟ ਕਰਨਾ ਉਸ ਗਲ ਨੂੰ ,ਬਾਕੀ ਦੁਖੀ ਓਦੋਂ ਹੁੰਦੇ ਸੀ ਜਦੋਂ ਕਿਸੇ ਕੋਲ ਜਾਣਾ ਕਿਸੇ ਕੰਪਨੀ ਵਾਲੇ ਕੋਲ ਜਾਣਾ ਤੇ ਓਹਨੇ ਘੰਟਾ -ਘੰਟਾ ਬੈਠਾ ਕੇ ਦਸਦਸ ਘੰਟੇ ਬੈਠਾ ਕੇ ਰਖਣਾ ਫਿਰ  ਓਸਨੇ  ਬਿਨਾ ਮਿਲੇ ਚਲੇ ਜਾਣਾ 
ਇਸ ਤਰਾ ਦੀਆ ਯਾਦਾਂ ਬਹੁਤ ਨੇ ਨਾਲ ਪਰ ਉਵਰਆਲ ਸਫ਼ਰ ਬਹੁਤ ਵਧੀਆ ਰਿਹਾ ਬਹੁਤ ਰੋਚਕ ਰਿਹਾ ,ਹੁਣ ਵੀ ਓਹ ਸਫ਼ਰ ਜਾਰੀ ਆ ("ਹਰਜੋਤ -ਪਰਮਾਤਮਾ ਕਰੇ ਤੁਹਾਡਾ ਕਾਮਯਾਬੀ ਭਰੇਇਆ ਸਫ਼ਰ ਇਸੇ ਤਰ੍ਹਾ ਜਾਰੀ ਰਵੇ")

 

 

ਪ੍ਰਸ਼ਨ- ਸ਼ੈਰੀ ਜੀ ਤੁਹਾਡਾ ਇਕ ਸੋੰਗ ਬਹੁਤ ਹਿਟ ਹੋਇਆ ,ਕੁੜੀਆ ਤੇ ਬੱਸਾ ,ਇਹਦੇ ਪਿਛੇ ਜਰਾ ਕਹਾਣੀ ਦੱਸੋਂਗੇ ?

 

ਉੱਤਰ- ਕੁੜੀਆ ਤੇ ਬੱਸਾ ਗੀਤ ਦਾ ਆਈਡਿਆ , ਜੇ ਮੈਂ ਸਹੀ ਦੱਸਾ ਤਾਂ ਸਾਡਾ ਕਾਲੇਜ ਹੁੰਦਾ ਸੀ ਰੋਡੇ ਲੰਢੇ ਕਾਲਜ ਤੇ ਕਈਆ ਨੂੰ ਪਤਾ ਹੋਣਾ ਉਸ ਏਰੀਏ ਦੇ ਬੰਦਿਆ ਨੂੰ ਕੀ ਸਾਡੇ ਕਾਲਜ ਵਿਚ ਬਸ ਦੀ ਟਿਕਟ ਨਹੀ ਲਗਦੀ  ("ਹਰਜੋਤ- ਉਹ ਕਿਉ ? ")  ਉਹ  ਏਸ ਕਰਕੇ ਨਈ ਲਗਦੀ ,ਕਈਆ ਨੂੰ ਵੀ ਕੋਈ ਟੈਕਨੀਕਲ ਰੀਜ਼ਨ ਏ ਪਰ ਓਹਦਾ ਰੀਜ਼ਨ ਇਹ ਏ ਵਈ ,ਥੋੜਾ ਜਾ ਧੱਕਾ ਚੱਲਦਾ ਓਥੇ ਏਸ ਕਰਕੇ ਉੱਥੇ ਟਿਕਟ ਨਈ ਸੀ ਲਗਦੀ ਤੇ ਮੈਂ ਤੇ ਮੇਰਾ ਦੋਸਤ ਸੀਗਾ ਇਕ ਰਾਮਪੁਰੇ ਦਾ ਮਨਪ੍ਰੀਤ ਸਿੰਘ ਗਿੱਲ ,ਅਸੀਂ ਦੋਵੇ ਜਾਣੇ  ਅੱਡੇ ਤੇ ਖੜੇ ਸੀ ਤੇ ਬਸ ਆਗੀ ਓਹ ਮੈਨੂੰ ਕਹੰ‌ਦਾ ਵੀ ਮਿਨੀ ਬਸ ਆ ਗਈ ਆਪਾ ਚੜ ਚੱਲੀਏ ਵੀ ਛੇਤੀ ਘਰੇ ਚੱਲੀਏ ਮੇਰੇ ਮੂੰਹ ਚੋ ਏਐ ਸੀ ਨਿਕਲ ਗਿਆ , ਮੈਂ ਕੇਹਾ ਏਹ ਮਿਨੀ ਬਸ ਆ ਆਪਾ ਵੱਡੀ ਬਸ ਚ ਜਾਵਾਂਗੇ ,ਓਹ ਕਹੰਦਾ  ਐਤ ਤੇ ਹੀ ਚੱਲਦੇ ਆ, ਮੈਂ ਕੇਹਾ ਆਪਣੀ ਕਿਹੜਾ ਕੋਈ ਟਿਕਟ ਲਗਣੀ ਆ ,ਹਨਾ ਵੀ , ਆਪਾ ਆਪਣੇ ਵਾਸਤੇ ਤਾਂ ਬਸਾ ਆਉਂਦਿਆ ਈ ਰਹਿਣੀਆ, ਜੀ ਤੇ ਮਰਜ਼ੀ ਚੜ ਚੱਲੀਏ, ਓਸ ਗਲ ਤੋਂ ਮੈਂ ਇਹੇ ਗਲ ਚੱਕੀ  ਵੀ ਕੁੜੀਆ ਦੇ ਨਾਲ ਰੀਲੇਟ ਕਰਤਾ ,ਬਸ ਏਸ ਗਲ ਤੋਂ ਇਹ ਗੀਤ ਬਣ ਗਿਆ

 

 

ਪ੍ਰਸ਼ਨ- ਨਿੱਕ ਬੱਬੂ ਤੇ ਸ਼ੈਰੀ ਇਹੀ ਤੁਹਾਡੀ ਤ‌ਰ‌ਿਮੂਰਤੀ ਐ ਨਾ ਜੀ , ਤਿਕੜੀ ਜਿੰਨੂ ਕਹਿੰਦੇ ਹਾਂ ਆਪਾ,ਏਹ ਕਿੱਦਾ ਫੋਮ ਚ ਆਈ ,ਇਹਦੀ ਸ਼ੁਰੂਆਤ ਕਿੱਦਾ ਹੋਈ,ਤੁਸੀਂ ਨਿੱਕ ਤੇ ਬੱਬੂ ਜੀ ਨੂੰ ਕਿੱਦਾ ਮਿਲੇ?

 

ਉੱਤਰ-  ਨਿੱਕ ਨੂੰ ਤਾਂ ਮੈਂ ਘੱਟੋ ਘੱਟ ਪੰਜ ਸਾਲ ਪਹਿਲਾ ਦਾ  ਜਾਣਦਾ ਸੀਗਾ ਕਿਉ ਕ‌ਿ ਇੱਕ ਵਾਰੀ ਕਿਸੇ ਕਾਲੇਜ ਵਿਚ ਗਿਆ, ਮੈਂ ਕੁੜੀਆ ਤੇ ਬੱਸਾ ਜਿਹੜਾ ਮੇਰਾ ਗਾਇਆ ਗਾਣਾ ਬਿਨਾ ਮਿਊਜਿਕ ਤੋ ਗਾਣਾ ਉਹ ਮੈ ਜਦੋ ਵਿੱਦ ਮਿਊਜਿਕ ਸੁਣਿਆ ਕਿਸੇ ਮੁੰਡੇ ਕੋਲੋ ਤਾਂ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ ,ਜਦੋਂ ਪ‌ਹ‌ਿਲੀ ਵਾਰ ਆਪਣਾ ਗਾਨਾ  ਵਿੱਦ ਮਿਊਜਿਕ ਸੁਣਿਆ,ਉਸਤੋ ਬਾਅਦ ਮੈ ਪੁੱਛਿਆ ਵੀ ਇਹ ਬਣਾਇਆ ਕੀਨੇ  ਆਂ ਤਾਂ ਓਹਦਾ ਕੋਈ  ਕਜ਼ਨ ਸੀਗਾ ਵੀ ਨਿਕ ਇਹ ਮੁੰਡਾ ਕੇਨੈਡਾ ਤੋ ਵੀ ਉਹਨੇ ਮਿਊਜਿਕ ਬਣਾ ਕੇ ਭੇਜਿਆ ਮੈਨੂੰ , ਮੈਨੂ ਏਨੀ ਕੋ ਵਧੀਆ  ਗਲ ਲੱਗੀ  ਮੈਂ ਉਹਨੂੰ ਮਿਲਣਾ ਚਾਹਿਆ ਨਿੱਕ ਨੂ, ਮਿਲ ਤਾਂ ਹੋਣਾ ਨੀ ਸੀ ਉਹ ਕੇਨੈਡਾ ਸੀ ,ਬਟ ਉਹਨੇ ਮੇਨੂੰ ਕਾਲ ਕੀਤੀ ਫਿਰ ਨਿੱਕ ਨੇ ਤੇ ਬਸ  ਉੱਥੋ ਈ ਮੇਰਾ ਰਾਬਤਾ  ਕਾਇਮ ਹੋ ਗਿਆ

 

 

ਪ੍ਰਸ਼ਨ- ਬੱਬੂ ਜੀ ਨਾਲ ਕਿਵੇ ਮੁਲਾਕਾਤ ਹੋਈ ਫਿਰ ?

 

ਉੱਤਰ- ਬੱਬੂ ਨੂੰ ਮੈਂ ਸਾਲ ਕੁ ਪਹਿਲਾ ਮਿਲਿਆ ਸੀਗਾ ਇਹਨੇ ਮੈਨੂੰ ਇੰਟਰਨੈੱਟ ਤੇ ਮੈਸੇਜ਼ ਭੇਜਿਆ ਸੀਗਾ ਵੀ  ਮੈਂ ਤੁਹਾਡੇ ਗਾਣੇ ਸੁਣੇ ਤੇ ਮੈਂ ਤੁਹਾਨੂੰ ਮਿਲਣਾ ਚਾਹੁਣਾ , ਮੈਂ ਓਹਨੂੰ ਕ‌ਹ‌ਿਤਾ ਵੀ ਆਹਾ ਮੇਰੇ ਘਰ ਦਾ ਨੰਬਰ ਆ ਤੂੰ ਆਜਾ ,ਬਸ ਇਸੇ ਤਰਾ ਮਿਲੇ ਆ ਜੀ    

(ਬਾਕੀ  ਦੋਸਤੋ ਜਦੋ  ਵੀ ਮਿਲੀ  ਏਸ   ਤੋਂ  ਅੱਗੇ  ਤਾਂ ਸ਼ੇਅਰ ਕਰਾਂਗਾ)

(ਨੋਟ- ਏਹ ਮੈ ਡੀ. ਜੇ ਪੰਜਾਬ ਸਾਈਟ ਤੋ ਡਾਉਨਲੌਡ ਕਰਕੇ ਤੇ ਫਿਰ ਟਾਈਪ ਕਰਕੇ ਪੋਸਟ ਕੀਤੀ ਹੈ)

15 Dec 2010

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 
gud work

arsh mainu lagda tu vehla e a........par gud a....koi kam v kr lia kr ghar da..mainu lagda tere mummy papa ta tenu gallan dinde thak jande honge par tu ni uthda hona net to..........hahahaha

15 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 20/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Thanks for the effort Arshdeep ji,


its nice that you shared it, bahut time lagia hona no doubt...


Thanks for sharing.... 

15 Dec 2010

ARSHDEEP Rakhra singh
ARSHDEEP Rakhra
Posts: 2175
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

1 hour and 35 sec spent for this work

 

nale pawan ji mummy papa da ladla han main o kujh ni kehnde ........ha ha...ha

 

but main tan post kiti aa kyon ki main chaunda c tusi sare vi suno jina ne nahi suni honi

15 Dec 2010

Amrinder Singh
Amrinder
Posts: 4117
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

thanks for sharing.. and for the efforts also....... good job

 

and it was on reify radio... it is an online radio website.. mere roommate ne hee banai aa.... :)

16 Dec 2010

ARSHDEEP Rakhra singh
ARSHDEEP Rakhra
Posts: 2175
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

mainu itro changi laggi es layi post kiti ji

16 Dec 2010

Amrinder Singh
Amrinder
Posts: 4117
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ji jaroor bai ji....

 

main kado mana keeta :)

 

you are welcome....  i just wanted to inform you... :)

16 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

arsh thanks fr sharing it here ,,,,,,,,,


saanu vi parhan da mauka milea


shukria,,,,,,,,

16 Dec 2010

ARSHDEEP Rakhra singh
ARSHDEEP Rakhra
Posts: 2175
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 amrinder ji tusi i think ullat samag gaye ?

17 Dec 2010

Reply