ਕਰਨ ਵਾਲਿਓ ਪਿਆਰ ਪੁੱਤਾਂ ਨੂੰਧੀਆਂ ਦਾ ਸਤਿਕਾਰ ਕਰੋ।ਇਹ ਵੀ ਤਾਂ ਨੇ ਦੇਣ ਰੱਬ ਦੀ।ਖਿੜੇ ਮੱਥੇ ਸਵੀਕਾਰ ਕਰੋ।ਕਰਨ ਵਾਲਿਓ..ਪੁੱਤ ਜੰਮੇ ਤਾਂ ਖੁਸ਼ੀਆਂ ਕਰਦੇ।ਧੀ ਜੰਮੇ ਤਾਂ ਕਿਉਂ ਹੋ ਡਰਦੇ।ਬੇਬੇ ਕਹਿੰਦੀ ਪੱਥਰ ਜੰਮਿਆ।ਪਿਓ ਸੁਣ ਕੇ ਸੀ ਸਿਰ ਤੱਕ ਕੰਬਿਆ।ਕੁੜੀ ਮੁੰਡੇ ਵਿੱਚ ਫਰਕ ਨਾ ਕੋਈ।ਸੋਚ ਸਿਆਣੀ ਯਾਰ ਕਰੋ।ਕਰਨ ਵਾਲਿਓ..ਕਿੱਦਾਂ ਦੇ ਇਹ ਲੋਕ ਵੇ ਰੱਬਾ।ਡਾਕਟਰੀ ਜਾਂਚ ਕਰਾਉਂਦੇ ਨੇ।ਪਤਾ ਲੱਗਣ ‘ਤੇ ਧੀ ਜੰਮ ਪੈਣੀ।ਕੁੱਖ ਵਿੱਚ ਮਾਰ ਮੁਕਾਉਂਦੇ ਨੇ।ਰੱਬ ਨਾਲ ਮੱਥਾ ਲਾਉਣ ਵਾਲਿਓ।ਕੁਝ ਤਾਂ ਸੋਚ ਵਿਚਾਰ ਕਰੋ।ਕਰਨ ਵਾਲਿਓ..ਉਹ ਇਨਸਾਨ ਹੈਵਾਨ ਕਹਾਉਂਦੇ।ਜੋ ਧੀਆਂ ‘ਤੇ ਜ਼ੁਲਮ ਕਮਾਉਂਦੇ।ਮਹਿਲ ਮਾੜੀਆਂ ਕੋਲ ਨੇ ਭਾਵੇਂ।ਰੋ-ਰੋ ਕੇ ਉਹ ਵਕਤ ਲਗਾਉਂਦੇ।ਧਨ ਪਰਾਇਆ ਹੁੰਦੀਆਂ ਧੀਆਂ।ਨਾ ਲੋਕੋ ਖਿਲਵਾੜ ਕਰੋ।ਕਰਨ ਵਾਲਿਓ..ਜਨਮ ਲੈਣ ਦਿਓ ਜਗ ਜਨਣੀ ਨੂੰ।ਨਹੀਂ ਤਾਂ ਫਿਰ ਪਛਤਾਓਗੇ।ਧੀਆਂ ਹੀ ਜਦ ਨਾ ਰਹੀਆਂ।ਫਿਰ ਪੁੱਤ ਕਿੱਥੋਂ ਲਿਆਓਗੇ।‘ਗੋਲਡੀ’ ਭੱਟੀਆਂਵਾਲਾ ਕਹਿੰਦਾ।ਬੰਦ ਇਹ ਅੱਤਿਆਚਾਰ ਕਰੋ।ਕਰਨ ਵਾਲਿਓ.... ਗੋਲਡੀ ਭੱਟੀਆਂ
ਬਿਲਕੁਲ ਸਹੀ....tfs.....ਮਨਦੀਪ ਜੀ......