Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇੱਕ ਖ਼ਾਮੋਸ਼ ਸਾਗਰ ਸਤਿਆਜੀਤ ਰੇਅ

ਸਤਿਆਜੀਤ ਰੇਅ ਦਾ ਜਨਮ 2 ਮਈ 1922 ਨੂੰ ਕਲਾਕਾਰਾਂ ਦੀ ਧਰਤੀ ਕਲਕੱਤਾ (ਹੁਣ ਕੋਲਕਾਤਾ) ਵਿੱਚ ਕਲਾਕਾਰਾਂ ਦੇ ਘਰ ਹੋਇਆ ਸੀ। ਉਹ ਬਚਪਨ ਤੋਂ ਹੀ ਸਾਹਿਤਕ ਤੇ ਕਲਾਤਮਕ ਰੁਚੀਆਂ ਦਾ ਮਾਲਕ ਸੀ। ਉਸ ਦੇ ਦਾਦਾ ਜੀ ਜ਼ਮਾਨੇ ਦੇ ਇੱਕ ਸੁਪ੍ਰਸਿੱਧ ਲੇਖਕ, ਵਿਦਵਾਨ, ਸ਼ਾਇਰ ਤੇ ਚਿੱਤਰਕਾਰ ਸਨ ਤੇ ਬੱਚਿਆਂ ਦੇ ਸਾਹਿਤ ਦੇ ਵਿਸ਼ੇਸ਼ਗ ਵੀ। ਉਸ ਦੇ ਪਿਤਾ ਜੀ ਵੀ ਇੱਕ ਲੇਖਕ ਤੇ ਕਵੀ ਸਨ ਜੋ ਕਿ ਛੋਟੀ ਉਮਰ ਵਿੱਚ ਹੀ ਆਪਣੇ ਪੁੱਤਰ ਨੂੰ ਉਸ ਦੇ ਚਾਚੇ ਕੋਲ ਛੱਡ ਕੇ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ। ਸ਼ਾਂਤੀ ਨਿਕੇਤਨ ਵਿੱਚ 1941 ਵਿੱਚ ਨੰਦ ਲਾਲ ਬੋਸ ਕੋਲ ਕਲਾਤਮਕ ਸਿੱਖਿਆ ਦਾ ਅਧਿਅਨ ਕੀਤਾ ਤੇ 1943  ਵਿੱਚ ਇੱਕ ਇਸ਼ਤਿਹਾਰ ਏਜੰਸੀ ਨਾਲ ਜੁੜ ਕੇ ਉਸ ਨੇ ਲਗਾਤਾਰ 10 ਸਾਲ ਇਸ ਕਲਾ ਦਾ ਤਜਰਬਾ ਹਾਸਲ ਕੀਤਾ। ਇਸ ਤੋਂ ਬਾਅਦ ਉਹ ਇੱਕ ਚੋਟੀ ਦਾ ਕਲਾ ਨਿਰਦੇਸ਼ਕ ਬਣ ਕੇ ਉਭਰਿਆ ਜਿਸ ਵਿੱਚ ਬਹੁਤ ਕੁਝ ਛੁਪਿਆ ਹੋਇਆ ਸੀ ਜਿਸ ਦੀ ਪ੍ਰਬਲਤਾ ਡੂੰਘਾਈ ਤੇ ਵਿਸ਼ਾਲਤਾ ਦਾ ਅੰਦਾਜ਼ਾ ਉਸ ਦੇ ਕੰਮ ਤੋਂ ਲੱਗਦਾ ਹੈ। ਪਾਥੇਰ ਪੰਚਾਲੀ, ਸ਼ਤਰੰਜ ਕੇ ਖਿਲਾੜੀ ਵਰਗੀਆਂ ਸਾਹਿਤਕ ਕਲਾਕ੍ਰਿਤਾਂ ਨੂੰ ਪਰਦੇ ਦੀ ਬੋਲੀ ਵਿੱਚ ਢਾਲਣ ਦਾ ਜੇਰਾ ਸਿਰਫ਼ ਸਤਿਆਜੀਤ ਰੇਅ ਵਰਗਾ ਇਨਸਾਨ ਹੀ ਕਰ ਸਕਦਾ ਸੀ ਜਿਸ ਦਾ ਸੰਪੂਰਨ ਜੀਵਨ ਇੱਕ ਖੁੱਲ੍ਹੀ ਕਿਤਾਬ ਹੈ ਤੇ ਜਿਸ ਦਾ ਹਰ ਪੰਨਾ ਮਿਹਨਤ ਤੇ ਕਰਮ ਦੀ ਅਦੁੱਤੀ ਮਿਸਾਲ ਹੈ। ਉਹ ਇੱਕ ਅਜਿਹਾ ਫ਼ਿਲਮਕਾਰ ਸੀ ਜਿਸ ਦੇ ਅੰਗ-ਅੰਗ ਵਿੱਚ ਬੰਗਾਲ ਦਾ ਲਹੂ ਦੌੜਦਾ ਸੀ। ਨੋਬਲ ਪੁਰਸਕਾਰ ਵਿਜੇਤਾ ਰਾਬਿੰਦਰਨਾਥ ਟੈਗੋਰ ਅਤੇ 17 ਸਾਲਾ ਉਮਰ ਵਿੱਚ ‘ਦੇਵਦਾਸ’ ਵਰਗਾ ਸ਼ਾਹਕਾਰ ਰਚਨ ਵਾਲੇ ਸ਼ਰਤ ਚੰਦਰ ਦੀ ਜਨਮਭੂਮੀ ਵਾਲੀ ਮਹਾਂਨਗਰੀ ਕੋਲਕਾਤਾ ਦਾ ਵਸਨੀਕ ਸਤਿਆਜੀਤ ਇਸ ਪਾਰਸ ਛੋਹ ਤੋਂ ਅਛੂਤਾ ਕਿੰਜ ਰਹਿ ਸਕਦਾ ਸੀ?
ਸੰਨ 1950 ਈਸਵੀ ਵਿੱਚ ਉਸ ਨੂੰ ਕੰਪਨੀ ਵੱਲੋਂ ਲੰਡਨ ਵਿੱਚ ਕਿਸੇ ਕੰਮ ’ਤੇ ਭੇਜਿਆ ਗਿਆ ਜਿੱਥੇ ਉਸ ਨੂੰ ਅੰਗਰੇਜ਼ੀ ਤੇ ਅਮਰੀਕੀ ਫ਼ਿਲਮਾਂ ਤੇ ਫ਼ਿਲਮਕਾਰੀ ਨੂੰ ਨਜ਼ਦੀਕ ਤੋਂ ਵੇਖਣ ਪਰਖਣ ਦਾ ਮੌਕਾ ਮਿਲਿਆ ਤੇ ਇੱਥੇ ਹੀ ਉਸ ਨੇ ਯਾਦਗਾਰੀ ਫ਼ਿਲਮ ‘ਬਾਈਸਿਕਲ ਥੀਫ਼’ ਦੇਖੀ ਸੀ ਜਿਸ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਆਮ ਸਥਾਨਾਂ ਅਤੇ ਆਮ ਲੋਕਾਂ ਵਿੱਚ ਆਮ ਕਿਰਦਾਰਾਂ ਦੀ ਬਿਨਾਂ ਮੇਕਅੱਪ ਤੋਂ ਕੀਤੀ ਅਦਾਕਾਰੀ ਤੇ ਸ਼ੂਟਿੰਗ ਦੇ ਬਾਵਜੂਦ ਇਸ ਫ਼ਿਲਮ ਦੀ ਬੇਮਿਸਾਲ ਕਾਮਯਾਬੀ ਵੇਖ ਕੇ ਸਤਿਆਜੀਤ ਰੇਅ ਦੰਗ ਰਹਿ ਗਿਆ ਅਤੇ ਇਹੀ ਫ਼ਿਲਮ ਉਸ ਦੇ ਭਵਿੱਖੀ ਜੀਵਨ ਤੇ ਫ਼ਿਲਮੀ ਕਰੀਅਰ ਦਾ ਆਧਾਰ ਬਣੀ। ਇਸ ਫ਼ਿਲਮ ਨੇ ਉਸ ਦੇ ਮਨ ਵਿੱਚ ਇਹ ਅਸੂਲ ਪੱਕਾ ਕਰ ਦਿੱਤਾ ਕਿ ਯਥਾਰਥ ਕਲਪਨਾ ਤੋਂ ਵੀ ਹੈਰਾਨੀਜਨਕ ਹੁੰਦਾ ਹੈ। ਇੰਗਲੈਂਡ ਤੋਂ ਵਾਪਸ ਪਰਤਦਿਆਂ ਹੀ ਉਸ ਨੇ ਪਾਥੇਰ ਪੰਚਾਲੀ ਦੀ ਪਟਕਥਾ ਲਿਖੀ ਪਰ ਕਿਸੇ ਵੀ ਨਿਰਮਾਤਾ ਨੇ ਇਸ ਸਾਹਿਤਕ ਸ਼ਾਹਕਾਰ ਬਣਾਉਣ ਵਿੱਚ ਰੁਚੀ ਨਾ ਵਿਖਾਈ ਅਤੇ ਆਖਰਕਾਰ ਥੱਕ ਹਾਰ ਕੇ ਸਤਿਆਜੀਤ ਰੇਅ ਨੂੰ ਖ਼ੁਦ ਨਿਰਦੇਸ਼ਕ ਦੀ ਟੋਪੀ ਪਹਿਣਨੀ ਪਈ। ਉਸ ਨੇ ਹੌਸਲਾ ਨਾ ਹਾਰਿਆ ਤੇ ਦੋਸਤ ਕੈਮਰਾਮੈਨ ਬੰਸੀ ਚੰਦਰ ਗੁਪਤਾ ਨੂੰ ਲੈ ਕੇ 16 ਐਮ. ਐਮ. ਕੈਮਰੇ ਨਾਲ ਸ਼ੂਟਿੰਗ ਆਰੰਭ ਦਿੱਤੀ। ਕੁਝ ਵਿੱਤੀ ਅੜਚਣਾਂ ਦੇ ਕਰਕੇ ਇਸ ਪ੍ਰਾਜੈਕਟ ਨੂੰ ਕੁਝ ਸਮੇਂ ਲਈ ਅਧੂਰਾ ਛੱਡਣਾ ਵੀ ਪਿਆ ਤੇ 1952  ਵਿੱਚ ਆਪਣੀ ਮਾਂ ਤੇ ਪਤਨੀ ਦੇ ਗਹਿਣੇ ਵੇਚ ਅਤੇ ਦੋਸਤਾਂ ਮਿੱਤਰਾਂ ਤੋਂ ਉਧਾਰੇ ਪੈਸੇ ਫੜ ਕੇ ਉਸ ਨੇ ਆਪਣਾ ‘ਡਰੀਮ ਪ੍ਰਾਜੈਕਟ’ ਪੂਰਾ ਕੀਤਾ। ਬਾਅਦ ਵਿੱਚ ਭਾਰਤ ਸਰਕਾਰ ਨੇ ਵੀ ਉਸ ਦੀ ਮਦਦ ਕੀਤੀ। ਭਾਵੇਂ ਕਿ ਪਹਿਲੇ ਇੱਕ ਦੋ ਹਫ਼ਤਿਆਂ ਦੇ ਵਿੱਚ ਉਸ ਦੀ ਫ਼ਿਲਮ ਨੂੰ ਹਰ ਬੇਹੱਦ ਕਾਮਯਾਬ ਫ਼ਿਲਮ ਵਾਂਗ ਕੋਈ ਖਾਸ ਹੁੰਗਾਰਾ ਨਾ ਮਿਲਿਆ ਪਰ ਬਾਅਦ ਵਿੱਚ ਇਸ ਫ਼ਿਲਮ ਨੇ ਕਾਮਯਾਬੀ ਦੇ ਜੋ ਨਵੇਂ ਰਿਕਾਰਡ ਕਾਇਮ ਕੀਤੇ ਉਹ ਅੱਜ ਵੀ ਭਾਰਤੀ ਸਿਨੇ ਜਗਤ ਦੇ ਇਸ ਸੁਨਹਿਰੀ ਕਾਲ ਦੀ ਯਾਦ ਤਾਜ਼ਾ ਕਰਵਾ ਦਿੰਦੇ ਹਨ। ਸੰਨ 1956 ਦੇ ਕਾਨ ਫ਼ਿਲਮ ਸਮਾਰੋਹ ਵਿੱਚ ਇਸ ਫ਼ਿਲਮ ਨੂੰ ਸਭ ਤੋਂ ਵਧੀਆ ਮਨੁੱਖੀ ਦਸਤਾਵੇਜ ਦਾ ਪੁਰਸਕਾਰ ਮਿਲਿਆ ਸੀ ਕਿਉਂਕਿ ਜਿਸ ਸ਼ਿੱਦਤ ਨਾਲ ਮਨੁੱਖੀ ਰਿਸ਼ਤਿਆਂ ਦੀ ਤਰਜਮਾਨੀ ਇਸ ਫ਼ਿਲਮ ਵਿੱਚ ਕੀਤੀ ਗਈ ਹੈ ਉਹ ਆਪਣੀ ਮਿਸਾਲ ਆਪ ਹੈ। ਫਿਰ ਸਤਿਆਜੀਤ ਰੇਅ ਨੂੰ ਕੁਝ ਹੋਰ ਇਨਾਮ ਵੀ ਮਿਲੇ। ਅਗਲੇ ਢਾਈ ਦਹਾਕੇ ਭਾਵ 25 ਸਾਲ ਸਤਿਆਜੀਤ ਰੇਅ ਫ਼ਿਲਮੀ ਜਗਤ ਨੂੰ ਲਗਾਤਾਰ ਫ਼ਿਲਮੀ ਸ਼ਾਹਕਾਰ ਦਿੰਦਾ ਰਿਹਾ ਤੇ ਇਸ ਦੌਰਾਨ ਅਪਰਾਜਿਤਾ, ਪਰਸ਼ ਪੱਥਰ, ਜਲਸਾਗਰ, ਮਹਾਂਨਗਰ, ਸ਼ਾਨੀ ਸੰਕੇਤ, ਸੋਨਰ ਕੇਲਾ ਵਰਗੀਆਂ ਫ਼ਿਲਮਾਂ ਨੇ ਭਾਰਤੀ ਸਿਨੇਮੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚਾਇਆ ਤੇ ਪਹਿਲੀ ਵਾਰ ਭਾਰਤੀ ਸਿਨੇਮਾ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ।

27 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

 ਸਾਲ 1961 ਵਿੱਚ ਉਸ ਨੇ ਟੈਗੋਰ ’ਤੇ ਇੱਕ ‘ਫ਼ਿਲਮੀ ਦਸਤਾਵੇਜ’ ਨਿਰਦੇਸ਼ਤ ਕੀਤਾ ਅਤੇ ਇਸ ਮਹਾਂ ਪੁਰਸ਼ ਨੂੰ ਆਪਣੀ ਸ਼ਰਧਾਂਜ਼ਲੀ ਪੇਸ਼ ਕੀਤੀ। ਜਦ 1942 ਈਸਵੀ ਵਿੱਚ ਸੁਪ੍ਰਸਿੱਧ ਫ਼ਿਲਮ ਨਿਰਦੇਸ਼ਕ ਜੀਨ ਰੌਨੌਅਰ ਪੱਛਮੀ ਬੰਗਾਲ ਵਿੱਚ ਆਪਣੀ ਫ਼ਿਲਮ ‘ਦਿ ਰਿਵਰ’ ਬਣਾ ਰਿਹਾ ਸੀ ਤਾਂ ਇੱਕ ਨੌਜਵਾਨ ‘ਗ੍ਰਾਫਿਕਸ ਆਰਟਿਸਟ’ ਨੇ ਫ਼ਿਲਮ ਦੀ ਸ਼ੂਟਿੰਗ ਵੇਖਣ ਦੀ ਇਜਾਜ਼ਤ ਮੰਗੀ  ਤੇ ਨੌਜਵਾਨ ਦੇ ਅੱਖਾਂ ਵਿੱਚ ਤੈਰਦੇ ਸੁਪਨੇ ਨੂੰ ਵੇਖਦਿਆਂ ਇਸ ਜ਼ਹੀਨ ਨਿਰਦੇਸ਼ਕ ਨੇ ‘ਪਰਮਿਸ਼ਨ ਗ੍ਰਾਂਟਿਡ’ ਆਖ ਕੇ ਉਸ ਨੂੰ ਇਹ ਇਜ਼ਾਜ਼ਤ ਦੇ ਦਿੱਤੀ। ਖ਼ੁਦ ਸਤਿਆਜੀਤ ਰੇਅ ਦੇ ਸ਼ਬਦਾਂ ਵਿੱਚ ਇਸ ਫ਼ਿਲਮ ਨੇ ਮੇਰੇ ਮਨ ਵਿੱਚ ਬੰਦੋਪਾਧਿਆਏ ਦੀ ਪ੍ਰਸਿੱਧ ਪੁਸਤਕ ਪਾਥੇਰ ਪੰਚਾਲੀ ਨੂੰ ਬਿਭੂਤੀ ਭੂਸ਼ਨ ਨਾਮੀ ਫ਼ਿਲਮੀ ਢਾਂਚੇ ਵਿੱਚ ਢਾਲਣ ਲਈ ਪ੍ਰੇਰਿਤ ਕੀਤਾ ਤੇ ਉਤਸ਼ਾਹਿਤ ਵੀ।
ਸਤਿਆਜੀਤ ਰੇਅ ਦਾ ‘ਆਸਕਰ ਐਵਾਰਡ’ ਜਿੱਤਣ ਵਾਲਾ ਇੱਕੋ ਇੱਕ ਭਾਰਤੀ ਹੋਣਾ ਇਸ ਯਥਾਰਥ ਦਾ ਗਵਾਹ ਹੈ ਕਿ ਸਤਿਆਜੀਤ ਰੇਅ ਕਿਸੇ ‘ਆਮ’ ਇਨਸਾਨ ਦਾ ਨਾਮ ਨਹੀਂ ਸੀ। ਉਹ ਖਾਸ ਸੀ। ਜਿਵੇਂ ਕਿ ਉਸ ਦੀ ਫ਼ਿਲਮ ‘ਪਾਥੇਰ ਪੰਚਾਲੀ’ ਉਸ ਦੀ ਮਹਾਨਤਾ ਦਾ ਮਹਾਂ ਕਥਨ ਪੇਸ਼ ਕਰਦੀ ਹੈ, ‘‘ਮੈਂ ਖਾਸ ਹੂੰ ਚੂੰਕਿ ਮੈਂ ਆਮ ਹਾਂ!’’ ਕੀ ਕੋਈ ਅਜੋਕਾ ਫ਼ਿਲਮ ਨਿਰਮਾਤਾ ਅਜਿਹਾ ਕਹਿਣ ਦਾ ਜੇਰਾ ਕਰ ਸਕਦਾ ਹੈ? ਭਾਵੇਂ ਉਹ ਫ਼ਿਲਮਾਂ ਨੂੰ ਸਮਾਜਿਕ ਚੇਤਨਾ ਲਿਆਉਣ ਦਾ ਇੱਕ ਸਾਧਨ ਮੰਨਦਾ ਸੀ ਫ਼ਿਰ ਵੀ ਉਸ ਨੇ ਇੱਕ ਵਾਰ ਮੰਨਿਆ ਸੀ ਕਿ ਫ਼ਿਲਮਾਂ ਕੁਝ ਨਹੀਂ ਕਰ ਸਕਦੀਆਂ, ਸਿਰਫ਼ ਮਨੋਰੰਜਨ ਕਰ ਸਕਦੀਆਂ ਨੇ। ਸਾਹਿਤ ਲੋਕਾਂ ਨੂੰ ਹਿਲਾ ਸਕਦਾ ਹੈ ਕਿੳਂਕਿ ਜੋ ਦਮ ਤੇ ਸ਼ਕਤੀ ਅੱਖਰਾਂ ਵਿੱਚ ਹੈ ਉਹ ਤਸਵੀਰਾਂ ਵਿੱਚ ਨਹੀਂ ਹੋ ਸਕਦੀ, ਭਾਵੇਂ ਕਿ ਉਹ ਚਲਦੇ ਫਿਰਦੇ ਭਾਵ ਚਲਚਿੱਤਰ ਹੀ ਕਿਉਂ ਨਾ ਹੋਣ। ਮੈਂ ਫ਼ਿਲਮਾਂ ਬਣਾਉਂਦਾ ਹਾਂ ਕਿਉਂਕਿ ਮੈਂ ਲਿਖ ਨਹੀਂ ਸਕਦਾ। ਹਰ ਕੋਈ ਟੈਗੋਰ, ਸ਼ਰਤ ਜਾਂ ਬੰਦੋਪਾਧਿਆਏ ਨਹੀਂ ਬਣ ਸਕਦਾ। ਪਰ ਇਹ ਸ਼ਾਇਦ ਉਸ ਦਾ ਇਨ੍ਹਾਂ ਸਾਹਿਤਕ ਮਹਾਂਰਥੀਆਂ ਨੂੰ ਸ਼ਰਧਾ ਦੇ ਫੁੱੱਲ ਭੇਟ ਕਰਨ ਦਾ ਉਸ ਦਾ ਨਿਵੇਕਲਾ ਢੰਗ ਹੀ ਸੀ ਕਿ ਉਸ ਦਾ ਇਨ੍ਹਾਂ ਅਦੀਬਾਂ ਪ੍ਰਤੀ ਸਨੇਹ ਤੇ ਸਤਿਕਾਰ ਡੁਲ ਡੁਲ ਪੈਂਦਾ ਸੀ। ਨਹੀਂ ਤਾਂ ਜਿਵੇਂ ਕਿ ਐਮ ਐਲ ਧਵਨ ਨੇ ਆਖਿਆ ਹੈ, ‘‘ਹਰ ਕੋਈ ਸਤਿਆਜੀਤ ਰੇਅ (ਵੀ) ਨਹੀਂ ਬਣ ਸਕਦਾ।’’ ਇਹ ਸੱਚਾਈ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਤਿਆਜੀਤ ਰੇਅ ਇੱਕ ਮੌਲਿਕ ਲਿਖਾਰੀ ਵੀ ਸੀ ਅਤੇ ਉਸ ਦਾ ਬਾਲ-ਸਾਹਿਤ ਤੇ ਫ਼ਿਲਮੀ ਤਕਨੀਕ ’ਤੇ ਲਿਖੀਆਂ ਕੁਝ ਪੁਸਤਕਾਂ ਨੂੰ ਇਸ ਖੇਤਰ ਦੀਆਂ ਮਿਆਰੀ ਪੁਸਤਕਾਂ ਦਾ ਦਰਜਾ ਮਿਲਿਆ ਹੈ। ਸਮਾਂ ਗਵਾਹ ਹੈ ਕਿ ਉਸ ਦੀਆਂ ਫ਼ਿਲਮਾਂ ਨੇ ਸਿਰਫ਼ ਬੰਗਾਲ ਹੀ ਨਹੀਂ ਸਗੋਂ ਸਮੁੱਚੇ ਹਿੰਦੁਸਤਾਨ ਵਿੱਚ ਇੱਕ ਵਿਚਾਰਕ ਕ੍ਰਾਂਤੀ ਲਿਆਂਦੀ। ਉਹ ਸਵੈ ਪ੍ਰਸ਼ੰਸਾ ਦਾ ਵਿਰੋਧੀ ਸੀ ਅਤੇ ਇਸੇ ਲਈ ਉਹ ਮਹਾਨ ਸੀ। ਸੁਪ੍ਰਸਿੱਧ ਜਾਪਾਨੀ ਫ਼ਿਲਮਕਾਰ ਅਕੀਰਾ ਕੁਰੂਸੋਵਾ ਨੇ ਉਸ ਨੂੰ ‘ਫ਼ਿਲਮੀ ਧਰਤੀ ਦਾ ਇੱਕ ਖ਼ਾਮੋਸ਼ ਸਾਗਰ’ ਆਖ ਕੇ ਵਡਿਆਇਆ ਹੈ ਜਦਕਿ ਹਾਲੀਵੁੱਡ ਦੇ ਸਪੀਲਬਰਗ ਮੁਤਾਬਕ ‘ਸਤਿਆਜੀਤ ਰੇਅ ਦੀ ਅਵਲੋਕਣ ਸ਼ਕਤੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। ਉਸ ਦਾ ਮਨੁੱਖੀ ਹਿਰਦਿਆਂ ਨੂੰ ਸਮਝਣ ਦਾ ਵਲ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ’। ਛੇ ਫੁੱਟ ਚਾਰ ਇੰਚ ਉੱਚਾ ਸਤਿਆਜੀਤ ਸਿਰਫ਼ ਕੱਦ ਹੀ ਨਹੀਂ ਰੂਹਾਨੀ ਤੇ ਸੋਚਣ ਸ਼ਕਤੀ ਦੇ ਗੁਣਾਂ ਕਰਕੇ ਵੀ ਆਪਣੇ ਸਮਕਾਲੀ ਤੇ ਆਧੁਨਿਕ ਫ਼ਿਲਮ ਨਿਰਮਾਤਾਵਾਂ ਤੋਂ ਕਈ ਗੁਣਾ ਉੱਚਾ ਸੀ। ਆਪਣੀ ਜ਼ਿੰਦਗੀ ਦੀਆਂ 70 ਸਰਦ ਗਰਮ ਰੁੱਤਾਂ ਦੇਖਣ ਮਾਨਣ ਤੋਂ ਬਾਅਦ 23 ਅਪਰੈਲ 1992 ਨੂੰ ਜ਼ਿੰਦਗੀ ਦੀ ਸਕਰੀਨ ਤੇ  ਸਟੇਜ ਤੋਂ ਇਹ ਸਿਤਾਰਾ ਰੁਖ਼ਸਤ  ਹੋ ਗਿਆ।

 

 

ਐਚ. ਐਸ. ਡਿੰਪਲ
ਮੋਬਾਈਲ:98885-69669

27 Apr 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਇਤਿਹਾਸ ਦੇ ਝਰੋਖੇ ਚੋਂ ਬਹੁਤ ਵਧੀਆ ਜਾਣਕਾਰੀ......ਸ਼ੁਕਰੀਆ ਜੀ

27 Apr 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Sohni Jankari sanjhi kiti hai...... S.Ray da kujh Baal Sahit m parhia vi hai........is vich ikk Film da Jiker aya hai "Bicycle Theives"....... Kamal di Film hai.... J mauka mile ta Jaroor dekhni chahidi hai....

27 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧਿਆ ਜਾਣਕਾਰੀ ਸਾਂਝੀ ਲਈ.....ਧਨਵਾਦ.......

28 Apr 2012

Ashwani Kumar
Ashwani
Posts: 54
Gender: Male
Joined: 23/Apr/2012
Location: Banga
View All Topics by Ashwani
View All Posts by Ashwani
 

Great sharingg Sir... thnkx alot ਸ਼ੁਕਰੀਅਾ

28 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Nice sharing BITTU jee...!!

28 Apr 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bhut mullvaan jaankari aa.. shukariya...

28 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਬਹੁਤ ਚੰਗਾ ਹੈ

28 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THNX FR SHARNG

03 May 2012

Reply