Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਦੋਂ ਮਿਲਦੀ ਸਜ਼ਾ ਵੇਖੀ . . :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 
ਉਦੋਂ ਮਿਲਦੀ ਸਜ਼ਾ ਵੇਖੀ . .

 

ਬਣੇ ਜਦ ਖਾਬ ਅੰਬਰ ਦਾ,ਹਵਾਵਾਂ ਦੀ ਵਫਾ ਵੇਖੀ 
ਅਸੀਂ ਪਰਵਾਜ਼ ਤੋਂ ਪਹਿਲਾਂ,ਪਰਿੰਦੇ ਦੀ ਅਦਾ ਵੇਖੀ 

ਜਦੋਂ ਬੱਦਲ ਨਹੀਂ ਵ੍ਹਰਦੇ, ਜਦੋਂ ਦਰਿਆ ਨਹੀਂ ਵਗਦੇ,
ਖੜੀ ਪੱਤਣ ‘ਤੇ ਬੇੜੀ ਨੂੰ, ਉਦੋਂ ਮਿਲਦੀ ਸਜ਼ਾ ਵੇਖੀ 

ਕਦੇ ਇਤਫ਼ਾਕ ਦੋਹਾਂ ਨੂੰ, ਮਿਲਣ ਦਾ ਹੀ ਨਹੀਂ ਹੋਇਆ,
ਨਾਂ ਮੇਰੇ ਘਰ ਖੁਦਾ ਆਇਆ, ਨਾ ਮੈਂ ਉਸਦੀ ਜਗ੍ਹਾ ਵੇਖੀ

ਖ਼ਾਮੋਸ਼ੀ ‘ਤੇ ਉਦਾਸੀ ਹੀ, ਬਣੀ ਸ਼ਬਦਾਂ ਦੀ ਅੰਗੜਾਈ,
ਜਦੋਂ ਮੈਂ ਖੋਹਲ ਕੇ ਖਿੜਕੀ, ਜ਼ਰਾ ਕਾਲੀ ਘਟਾ ਵੇਖੀ 

ਨਂਜ਼ਰ ਫੁੱਲਾਂ ‘ਤੇ ਨਾ ਅਟਕੀ, ਨਾ ਖ਼ੁਸ਼ਬੋ ਦਾ ਅਸਰ ਹੋਇਆ,
ਜਦੋਂ ਮੈਂ ਠੋਕਰਾਂ ਖਾਂਦੀ, ਬਗੀਚੇ ਦੀ ਹਵਾ ਵੇਖੀ 

 

 

23 Aug 2010

Reply