Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਕੂਲ ਨਾਲ ਕੁਝ ਗੱਲਾਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਕੂਲ ਨਾਲ ਕੁਝ ਗੱਲਾਂ

ਇੱਕ ਦਿਨ ਮੈਂ ਬਹੁਤ ਉਦਾਸ ਸਾਂ। ਆਪਣਾ ਚਿੱਤ ਠੀਕ ਕਰਨ ਵਾਸਤੇ ਸੈਰ ਕਰਨ ਲਈ ਵੱਡੇ ਸਕੂਲ ਵੱਲ ਨਿਕਲ ਤੁਰਿਆ। ਸਕੂਲ ਦੇ ਨੇੜੇ ਪਹੁੰਚਦਿਆਂ ਹੀ ਇਸ ਦਾ ਗੇਟ ਖੁੱਲ੍ਹਾ ਵੇਖ ਕੇ ਮੈਂ ਗੇਟ ਅੰਦਰ ਪੈਰ ਪਾਇਆ ਤਾਂ ਇੱਕ ਬਜ਼ੁਰਗ ਆਵਾਜ਼ ਮੇਰੇ ਕੰਨੀਂ ਪਈ, ‘‘ਕੌਣ ਐ ਭਾਈ?’’ ਮੈਂ ਚੁਫ਼ੇਰੇ ਨਜ਼ਰ ਮਾਰਨ ਮਗਰੋਂ ਝਕਦਿਆਂ ਕਿਹਾ, ‘‘ਮੈਂ ਇਸੇ ਸਕੂਲ ਦਾ ਪੁਰਾਣਾ ਵਿਦਿਆਰਥੀ ਹਾਂ ਜੀ।’’ ‘‘ਆ ਗਿਆ ਤੂੰ!’’ ਉਹੀ  ਬੁੱਢੀ ਆਵਾਜ਼ ਫਿਰ ਸੁਣਾਈ ਦਿੱਤੀ, ‘‘ਆਖ਼ਰ ਤੈਨੂੰ ਮੇਰਾ ਚੇਤਾ ਆ ਹੀ ਗਿਆ। ਆਹੋ ਭਾਈ, ਨਾਲੇ ਮੈਂ ਤਾਂ ਹੁਣ ਬੁੱਢਾ ਹੋ ਗਿਆ ਹਾਂ ਨਾ। ਤੁਸੀਂ ਹੁਣ ਅਫ਼ਸਰ ਬਣ ਗਏ ਹੋ। ਤੁਹਾਨੂੰ ਹੁਣ ਮੇਰੀ ਯਾਦ ਕਿੱਥੇ ਆਉਂਦੀ ਹੋਵੇਗੀ। ਚੱਲ ਜੇ ਆ ਹੀ ਗਿਆ ਤਾਂ ਲੰਘ ਆ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਹਾਂ।’’ ਪਹਿਲਾਂ ਤਾਂ ਮੈਂ ਹੈਰਾਨ ਸਾਂ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ ਪਰ ਮੈਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਇਸ ਬੁੱਢੀ ਆਵਾਜ਼ ਵਿੱਚ ਸਕੂਲ ਗੱਲਾਂ ਕਰ ਰਿਹਾ ਸੀ।
ਝਕਦਾ-ਝਕਦਾ ਮੈਂ ਹੋਰ ਥੋੜ੍ਹਾ ਅਗਾਂਹ ਤੁਰ ਪਿਆ। ‘‘ਭਾਈ ਤੂੰ ਕਿਹੜੇ ਬੈਚ ਦਾ ਵਿਦਿਆਰਥੀ ਹੈਂ?’’ ਆਵਾਜ਼ ਫਿਰ ਆਈ। ਮੈਂ ਕਿਹਾ, ‘‘ਜੀ, ਮੈਂ ਸੰਨ ਉੱਨੀ ਸੌ ਅੱਸੀ ਵਿੱਚ ਛੇਵੀਂ ਜਮਾਤ ਵਿੱਚ ਦਾਖਲਾ ਲਿਆ ਸੀ।’’ ਸੰਨ ਅੱਸੀ ਦਾ ਨਾਂ ਸੁਣਦਿਆਂ ਹੀ ਸਕੂਲ ਦੀ ਆਵਾਜ਼ ਵਿੱਚ ਜੋਸ਼ ਜਿਹਾ ਆ ਗਿਆ। ਉਹ ਬੋਲਿਆ, ‘‘ਬੱਲੇ ਬਈ ਸ਼ੇਰਾ ਕਿਆ ਬਾਤਾਂ ਸਨ ਉਦੋਂ ਦੀਆਂ! ਉਦੋਂ ਤਾਂ ਮੈਂ ਵੀ ਪੂਰਾ ਜੁਆਨ ਸਾਂ। ਖ਼ੂਬ ਰੌਣਕਾਂ ਲੱਗਦੀਆਂ ਸਨ। ਸਾਰੀਆਂ ਕਲਾਸਾਂ ਲਈ ਪੂਰੇ ਅਧਿਆਪਕ ਅਤੇ ਵਿਦਿਆਰਥੀਆਂ ਦੀ ਗਿਣਤੀ ਤਾਂ ਏਨੀ ਹੁੰਦੀ ਸੀ ਕਿ ਇੱਕ-ਇੱਕ ਕਲਾਸ ਲਈ ਕਈ-ਕਈ ਸੈਕਸ਼ਨ ਹੁੰਦੇ ਸਨ। ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। ਪੀ.ਟੀ.ਵਾਲੇ ਮਾਸਟਰ ਕੀ ਨਾਂ ਸੀ ਉਹਦਾ। ਹੁਣ ਤਾਂ ਯਾਦਾਸ਼ਤ ਵੀ ਜੁਆਬ ਦਿੰਦੀ ਜਾ ਰਹੀ ਹੈ। ਹਾਂ… ਯਾਦ ਆਇਆ ਚੌਧਰੀ ਬਚਨਾ ਰਾਮ ਜੀ, ਬੱਚਿਆਂ ਨੂੰ ਖੇਡਾਂ ਦੀ ਘੰਟੀ ਵਿੱਚ ਲਿਜਾਣ ਤੋਂ ਪਹਿਲਾਂ ਸਾਰੇ ਸਕੂਲ ਵਿੱਚੋਂ ਕਾਗਜ਼-ਪੱਤਰ ਅਤੇ ਹੋਰ ਕੂੜ-ਕਬਾੜਾ ਚੁਗਵਾ ਕੇ ਖੇਡ ਮੈਦਾਨ ਅਤੇ ਸਕੂਲ ਨੂੰ ਚਾਂਦੀ ਵਰਗਾ ਬਣਾ ਕੇ ਰੱਖਦੇ ਸਨ। ਰਾਮ ਲਾਲ ਸਾਰਾ ਦਿਨ ਕਿਆਰੀਆਂ ਗੁੱਡਦਾ ਰਹਿੰਦਾ ਸੀ। ਉਸ ਦੇ ਹੁੰਦਿਆਂ ਕਿਆਰੀਆਂ ਵਿੱਚ ਖਿੜੇ ਗੁਲਾਬ ਚੁਫ਼ੇਰੇ ਮਹਿਕਾਂ ਵੰਡਦੇ ਰਹਿੰਦੇ ਸਨ। ਆਹ ਜਿੱਥੇ ਤੂੰ ਖੜ੍ਹਾ ਹੈਂ ਇੱਥੇ ਇੱਕ ਕੰਧ ’ਤੇ ਭਾਈ ਵੀਰ ਸਿੰਘ ਦੀ ਕਵਿਤਾ ਦੀਆਂ ਖ਼ੂਬਸੂਰਤ ਪੰਕਤੀਆਂ ‘ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ’ ਲਿਖੀਆਂ ਹੁੰਦੀਆਂ ਸਨ। ਹੁਣ ਤਾਂ ਲੋਕ ਇਹ ਭੁੱਲ ਹੀ ਗਏ ਹਨ ਕਿ ਫੁੱਲ ਜ਼ਿੰਦਗੀ ਜਿਉਣ ਤੇ ਮੁਸਕਰਾਉਣ ਦਾ ਸਬਕ ਪੜ੍ਹਾਉਂਦੇ ਹਨ।’’

05 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਂ ਥੋੜ੍ਹਾ ਅੱਗੇ ਹੋ ਕੇ ਚਾਰ-ਚੁਫ਼ੇਰੇ ਨਿਗ੍ਹਾ ਘੁੰਮਾ ਰਿਹਾ ਸਾਂ। ਸਕੂਲ ਦੀ ਦਰਦ ਭਰੀ ਆਵਾਜ਼ ਫਿਰ ਆਈ, ‘‘ਕੀ ਲੱਭ ਰਿਹਾ ਏਂ? ਮੈਂ ਸਮਝ ਗਿਆ, ਤੂੰ ਉਹੀ ਪੁਰਾਣਾ ਪਿੱਪਲ ਤੇ ਸਰੀਂਹ ਦਾ ਰੁੱਖ ਭਾਲ ਰਿਹਾ ਹੈਂ। ਉਹ ਤਾਂ ਭਾਈ ਕਦੋਂ ਦੇ ਕੱਟ ਦਿੱਤੇ ਗਏ ਨੇ। ਮੈਨੂੰ ਯਾਦ ਹੈ ਜਦੋਂ ਮਾਸਟਰ ਸੱਤਿਆ ਵਰਤ ਜੀ ਸਰੀਂਹ ਦੇ ਰੁੱਖ ਥੱਲੇ ਤੁਹਾਨੂੰ ਹਿਸਾਬ ਪੜ੍ਹਾਉਂਦੇ ਸਨ। ਉਨ੍ਹਾਂ ਰੁੱਖਾਂ ਦੀਆਂ ਠੰਢੀਆਂ ਛਾਵਾਂ ਥੱਲੇ ਬੈਠਿਆਂ ਗਰਮੀਆਂ ਵਿੱਚ ਏ.ਸੀ. ਵਰਗੀ ਠੰਢਕ ਮਹਿਸੂਸ ਹੁੰਦੀ ਸੀ। ਯਾਦ ਹੈ ਨਾ ਜਦੋਂ ਇੱਕ ਵਾਰ ਵਣ-ਮਹਾਂਉਤਸਵ ਮਨਾਇਆ ਗਿਆ ਸੀ। ਪੰਜਾਬ ਦੇ ਗਵਰਨਰ ਮੇਰੇ ਵਿਹੜੇ ਆਏ ਸਨ। ਕਿੰਨੇ ਛਾਂਦਾਰ ਬੂਟੇ ਲਗਾਏ ਗਏ ਸਨ ਉਦੋਂ। ਤੈਨੂੰ ਤਾਂ ਯਾਦ ਹੀ ਹੋਵੇਗਾ। ਭਾਈ, ਉਨ੍ਹਾਂ ਵਿੱਚੋਂ ਸਿਰਫ਼ ਇੱਕ ਆਹ ਤੇਰੇ ਨੇੜਲਾ ਰੁੱਖ ਹੀ ਬਚਿਆ ਹੈ।’’
ਸਕੂਲ ਦਾ ਦੁੱਖ-ਸੁੱਖ ਸੁਣਦਾ ਮੈਂ ਲਾਇਬਰੇਰੀ ਵੱਲ ਹੋ ਤੁਰਿਆ। ਲਾਇਬਰੇਰੀ ਵਿਚਲੀਆਂ ਪੁਸਤਕਾਂ ਜਿਵੇਂ ਅਲਮਾਰੀਆਂ ਵਿੱਚੋਂ ਬਾਹਰ ਨਿਕਲਣ ਲਈ ਤੜਫ਼ ਰਹੀਆਂ ਸਨ। ਅਲਮਾਰੀਆਂ ਵਿੱਚ ਪਈਆਂ ਕਿਤਾਬਾਂ ਨੂੰ ਮਿੱਟੀ ਖਾ ਜਾਂਦੀ ਹੈ। ਮੈਨੂੰ ਯਾਦ ਆਇਆ ਕਿ ਸਾਡੇ ਸਮੇਂ ਵੀ ਅਸੀਂ ਮਿੰਨਤਾਂ ਹੀ ਕਰਦੇ ਰਹਿੰਦੇ ਸਾਂ ਕਿਤਾਬਾਂ ਜਾਰੀ ਕਰਵਾਉਣ ਲਈ। ਹੁਣ ਜਦੋਂ  ਕਿਤਾਬਾਂ ਨਾਲ ਵਾਹ ਪਿਆ ਹੈ ਤਾਂ ਕਿਤਾਬਾਂ ਦੀ ਮਹੱਤਤਾ ਦਾ ਪਤਾ ਲੱਗਿਆ। ਮੇਰੇ ਖ਼ਿਆਲਾਂ ਦੀ ਲੜੀ ਟੁੱਟੀ। ਠੰਢਾ ਹਾਉਕਾ ਲੈ ਕੇ ਸਕੂਲ ਫੇਰ ਬੋਲਿਆ, ‘‘ਆਹ ਵੇਖ ਲੈ ਭਾਈ, ਸਾਰੀ ਇਮਾਰਤ ਜਿਵੇਂ ਹੁਣ ਡਿੱਗੀ ਹੁਣ ਡਿੱਗੀ ਕਰਦੀ ਹੈ। ਸਾਰੇ ਕਮਰਿਆਂ ਦਾ ਲੈਂਟਰ ਚੋਂਦਾ ਹੈ। ਕਿੰਨੀਆਂ ਹੀ ਸਰਕਾਰਾਂ ਆਈਆਂ ਗਈਆਂ ਪਰ ਮੇਰੀ ਹਾਲਤ ਸੁਧਾਰਨ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ। ਪਹਿਲਾਂ ਕਦੇ-ਕਦਾਈਂ ਮਾਪੇ-ਅਧਿਆਪਕ ਸੰਸਥਾ ਦੀ ਮੀਟਿੰਗ ਕਰਕੇ ਕਈ ਮੋਹਤਬਰ ਕੁਝ ਨਾ ਕੁਝ ਕਰ ਵੀ ਲੈਂਦੇ ਸਨ। ਆਹ ਜਦੋਂ ਦੇ ਪ੍ਰਾਈਵੇਟ ਸਕੂਲ ਖੁੱਲ੍ਹੇ ਹਨ ਮੈਂ ਤਾਂ ਅੱਧਾ ਰਹਿ ਗਿਆ ਹਾਂ। ਕੋਈ ਵੀ ਆਪਣੇ ਬੱਚਿਆਂ ਨੂੰ ਮੇਰੇ ਕੋਲ ਭੇਜਣ ਲਈ ਤਿਆਰ ਨਹੀਂ। ਭਲਾ ਤੂੰ ਹੀ ਦੱਸ ਕੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਬੱਚੇ ਅਫ਼ਸਰ ਨਹੀਂ ਬਣਦੇ? ਤੂੰ ਵੀ ਤਾਂ ਇੱਥੇ ਹੀ ਪੜ੍ਹਿਆ ਏਂ। ਹਾਂ ਨਾਲੇ ਉਹ ਤੇਰੇ ਦੋਸਤ ਕੀ ਨਾਂ ਸੀ ਉਨ੍ਹਾਂ ਦਾ ਹਾਂ… ਸੰਦੀਪ ਤੇ ਜੱਗੀ ਉਹ ਵੀ ਤਾਂ ਵਕੀਲ ਤੇ ਨੇਵੀ ਅਫ਼ਸਰ ਨੇ।’’ ਗੱਲਾਂ ਕਰਦਿਆਂ ਸਕੂਲ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਹਾਉਕਾ ਜਿਹਾ ਲੈ ਕੇ ਸਕੂਲ ਫੇਰ ਬੋਲਿਆ, ‘‘ਭਾਈ ਅਧਿਆਪਕ ਵੀ ਕੀ ਕਰਨ ਉਨ੍ਹਾਂ ਨੂੰ ਤਾਂ ਆਪ ਤਿੰਨ-ਤਿੰਨ ਮਹੀਨੇ ਤਨਖਾਹਾਂ ਨਹੀਂ ਮਿਲਦੀਆਂ। ਹਾਂ ਕਦੇ-ਕਦੇ ਕੋਈ ਵਧੀਆ ਬਿਰਤੀ ਵਾਲਾ ਇਨਸਾਨ ਪ੍ਰਿੰਸੀਪਲ ਵਜੋਂ ਆ ਜਾਂਦਾ ਹੈ ਉਹ ਜ਼ਰੂਰ ਮੇਰੇ ਬਾਰੇ ਫ਼ਿਕਰ ਕਰਦਾ ਹੈ। ਭਾਈ ਸਰਕਾਰਾਂ ਨੇ ਹੀ ਤਾਂ ਸਭ ਕੁਝ ਨਹੀਂ ਕਰਨਾ ਹੁੰਦਾ। ਸਾਡਾ ਵੀ ਕੋਈ ਫ਼ਰਜ਼ ਬਣਦਾ ਹੈ। ਜੇ ਪਿੰਡ ਦੇ ਮੋਹਤਬਰ ਬੰਦੇ ਚਾਹੁਣ ਤਾਂ ਕੀ ਨਹੀਂ ਕਰ ਸਕਦੇ?’’ ਸਕੂਲ ਜਿਵੇਂ ਚੁੱਪ ਹੋ ਗਿਆ।
ਥੋੜ੍ਹੀ ਦੇਰ ਬਾਅਦ ਫਿਰ ਧੀਮੀ ਜਿਹੀ ਆਵਾਜ਼ ਆਈ, ‘‘ਆਹ ਵੇਖ ਲੈ ਖੇਡ ਦਾ ਮੈਦਾਨ ਦਿਨੋਂ-ਦਿਨ ਸੁੰਗੜਦਾ ਜਾ ਰਿਹਾ ਹੈ। ਜੀਹਦਾ ਦਾਅ ਲੱਗਦੈ ਖੂੰਜਾ ਦੱਬ ਲੈਂਦਾ ਹੈ। ਮੈਂ ਭਲਾ ਕਿਸੇ ਦਾ ਕੀ ਕਰ ਲੈਣਾ ਹੈ। ਮੈਂ ਤਾਂ ਆਪ ਆਖਰੀ ਸਾਹਾਂ ’ਤੇ ਹਾਂ। ਹੁਣ ਤਾਂ ਭਾਈ ਤੁਹਾਡੇ ਹੱਥ ਡੋਰ ਹੈ। ਹਾਂ ਸੱਚ ਮੈਂ ਸੁਣਿਆ ਹੈ ਕਿ ਮੇਰਾ ਇੱਕ ਵਿਦਿਆਰਥੀ ਜੋ ਬਾਅਦ ਵਿੱਚ ਇੱਥੇ ਹੀ ਮੈਥ ਮਾਸਟਰ ਵੀ ਲੱਗਿਆ ਰਿਹਾ, ਹੁਣ ਪੀ.ਸੀ.ਐੱਸ. ਅਫ਼ਸਰ ਬਣ ਗਿਆ ਹੈ। ਜੇ ਕਦੇ ਮਿਲਿਆ ਤਾਂ ਉਸ ਨੂੰ ਆਖੀਂ ਕਿ ਸਕੂਲ ਯਾਦ ਕਰਦਾ ਹੈ। ਕੋਈ ਗੱਲ ਨਹੀਂ ਜੇ ਤੁਸੀਂ ਮੈਨੂੰ ਭੁੱਲ ਗਏ ਹੋ ਪਰ ਮੈਨੂੰ ਤੁਹਾਡੇ ’ਤੇ ਮਾਣ ਹੈ।’’
ਸਕੂਲ ਦੀ ਹਰ ਗੱਲ ਵਿੱਚ ਜਿਵੇਂ ਤਰਲਾ ਸੀ। ਮੈਂ ਸਕੂਲ ਦੀਆਂ ਗੱਲਾਂ ਸੁਣ ਕੇ ਸੁੰਨ ਜਿਹਾ ਹੋ ਗਿਆ। ਸਕੂਲ ਜਿਵੇਂ ਅੱਜ ਹੀ ਸਾਰੀਆਂ ਗੱਲਾਂ ਕਰ ਲੈਣੀਆਂ ਚਾਹੁੰਦਾ ਹੋਵੇ। ਕਹਿਣ ਲੱਗਿਆ, ‘‘ਭਾਈ, ਇੱਕ ਗੱਲੋਂ ਮੈਂ ਬਹੁਤ ਦੁਖੀ ਹਾਂ ਕਿ ਕਈ ਵਾਰ ਕੁਝ ਮਾਸਟਰ ਛੁੱਟੀ ਤੋਂ ਬਾਅਦ ਸ਼ਰਾਬਾਂ ਪੀ ਕੇ ਮੇਰੀ ਪਵਿੱਤਰਤਾ ਭੰਗ ਕਰਦੇ ਹਨ। ਇਨ੍ਹਾਂ ਨੂੰ ਸਮਝਾਈਂ ਕਿ ਇਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਵਰਗੀ ਭੈੜੀ ਬੀਮਾਰੀ ਤੋਂ ਬਚਾਉਣਾ ਹੈ ਪਰ ਇਹ ਤਾਂ ਆਪ ਹੀ ਨਸ਼ਿਆਂ ਵਿੱਚ ਡੁੱਬੀ ਜਾਂਦੇ ਨੇ। ਰੌਲਾ ਨਾ ਪਾਈਂ, ਪਿਆਰ ਨਾਲ ਆਖੀਂ।’’
ਮੈਂ ਸੋਚ ਰਿਹਾ ਸੀ ਕਿ ਸਕੂਲ ਆਪਣੀ ਝੋਲੀ ਵਿੱਚ ਕਿੰਨੇ ਦੁੱਖ-ਤਕਲੀਫ਼ਾਂ ਲੁਕੋਈ ਬੈਠਾ ਹੈ। ਜਦੋਂ ਮੈਂ ਉਦਾਸ ਮਨ ਨਾਲ ਵਾਪਸ ਮੁੜਨ ਲੱਗਿਆ ਤਾਂ ਹਟਕੋਰਾ ਜਿਹਾ ਲੈ ਕੇ ਸਕੂਲ ਫੇਰ ਬੋਲਿਆ, ‘‘ਭਾਈ ਦਰਸ਼ਨ ਸਿਆਂ, ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰੀਂ ਜੇ ਵੱਧ-ਘੱਟ ਬੋਲਿਆ ਗਿਆ ਹੋਵੇ। ਚੰਗਾ ਮੇਰੇ ਬੱਚਿਓ ਜੀਓ… ਜਵਾਨੀਆਂ ਮਾਣੋ… ਤਰੱਕੀਆਂ ਕਰੋ। ਮੇਰਾ ਕੀ ਹੈ ਜੇ ਸੰਭਾਲ ਲਵੋਗੇ ਤਾਂ ਕੁਝ ਸਾਲ ਹੋਰ ਜੀਅ ਲਵਾਂਗਾ ਨਹੀਂ ਤਾਂ ਫੇਰ…’’ ਸਕੂਲ ਬੋਲਦਾ ਬੋਲਦਾ ਚੁੱਪ ਹੋ ਗਿਆ।
ਮੈਂ ਹੌਲੀ ਜਿਹੀ ਗੇਟ ਬੰਦ ਕਰਕੇ ਸੋਚਾਂ ਵਿੱਚ ਗੁੰਮ-ਸੁੰਮ ਆਪਣੇ ਘਰ ਵੱਲ ਮੁੜ ਜਿਹਾ ਸਾਂ ਪਰ ਸਕੂਲ ਦੇ ਹਟਕੋਰਿਆਂ ਦੀ ਆਵਾਜ਼ ਅਜੇ ਵੀ ਮੈਨੂੰ ਸੁਣਾਈ ਦੇ ਰਹੀ ਸੀ।

ਦਰਸ਼ਨ ਸਿੰਘ ਬਨੂੜ

05 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Nycc.......tfs......

05 Nov 2012

Reply