Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਿਹਤ ਸੰਭਾਲ

ਅਦਰਕ, ਔਲਾ ਖਾਓ ਤੇ ਸਿਹਤ ਬਣਾਓ                                          ਸਰਦੀਆਂ ਦਾ ਮੌਸਮ ਹੈ। ਅੱਜਕੱਲ੍ਹ ਬਾਜ਼ਾਰ ’ਚ ਅਦਰਕ ਵੀ ਆਮ ਮਿਲਦਾ ਹੈ, ਔਲਾ ਵੀ। ਇਹ ਦੋਵੇਂ ਸਿਹਤ ਲਈ ਵਰਦਾਨ ਹਨ ਅਤੇ ਤਾਕਤ ਦਾ ਖਜ਼ਾਨਾ ਵੀ। ਅਦਰਕ ਖਾਂਸੀ, ਜ਼ੁਕਾਮ ਤੋਂ ਤਾਂ ਆਰਾਮ ਕਰਦਾ ਹੀ ਹੈ ਨਾਲ ਸਰੀਰਕ ਵਾਇਵਾਦੀ, ਗੰਦੇ ਤੱਤਾਂ ਨੂੰ ਬਾਹਰ ਕੱਢ ਕੇ ਫੁਰਤੀ ਪ੍ਰਦਾਨ ਵੀ ਕਰਦਾ ਹੈ, ਤਾਈਓਂ ਇੰਗਲੈਂਡ ਵਾਸੀ ਸਿੱਖ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਕਦੀ ਕਦਾਈਂ ਅਦਰਕ ਦੀ ਤਰੀ ਪੀਂਦਾ ਹੈ ਯਾਨੀ ਕਿ ਗਰਮ ਉਬਾਲਿਆ ਸੂਪ। ਇਸ ਨਾਲ ਉਹਨੂੰ ਦਮ ਵੀ ਘੱਟ ਚੜ੍ਹਦਾ ਹੈ। ਫੇਫੜੇ ਵੀ ਤਰੋਤਾਜ਼ਾ ਰਹਿੰਦੇ ਹਨ। ਅਦਰਕ ਵਿੱਚ ਮਿਨਰਲਜ਼ ਤੋਂ ਇਲਾਵਾ ਸਰੀਰ ਲਈ ਜ਼ਰੂਰੀ ਊਰਜਾ ਪੈਦਾ ਕਰਨ ਦੀ ਤਾਕਤ ਹੈ। ਉਹ ਵੀ ਕੁਦਰਤੀ ਤਾਕਤ। ਵੈਦ ਲੋਕ ਅਦਰਕ ਨੂੰ ਵੱਖ-ਵੱਖ ਦਵਾਈਆਂ ਵਿੱਚ ਵਰਤਦੇ ਹਨ। ਸੁਕਾ ਕੇ ਵੀ ਵਰਤਦੇ ਹਨ। ਪਿੰਡਾਂ ਦੇ ਲੋਕ ਸਦੀਆਂ ਤੋਂ ਅਦਰਕ ਦਾ ਅਚਾਰ ਮੱਕੀ ਦੀ ਰੋਟੀ ਨਾਲ ਖਾ ਕੇ ਅਨੰਦ ਤੇ ਮਸਤੀ ਲੈਂਦੇ ਆ ਰਹੇ ਹਨ।  ਵੈਦਾਂ ਦਾ ਕਹਿਣਾ ਹੈ ਕਿ ਇਹ ਸ਼ੂਗਰ ਤੇ ਥਕਾਨ ਨੂੰ ਦੂਰ ਕਰਦਾ ਹੈ।
ਇਸੇ ਤਰ੍ਹਾਂ ਆਮਲੇ ਯਾਨੀ ਕਿ ਆਉਲੇ ਦੇ ਤੇ ਕਹਿਣੇ ਹੀ ਕੀ ਨੇ। ਆਉਲਾ ਖਾ ਕੇ ਜੋ ਆਨੰਦ ਆਉਂਦਾ ਹੈ, ਉਹ ਕਮਾਲ ਦਾ ਅਨੁਭਵ ਹੈ। ਸਾਨੂੰ ਸਭ ਨੂੰ ਬੱਚਾ, ਬੁੱਢਾ, ਜਵਾਨ, ਲੜਕਾ, ਲੜਕੀ, ਅੱਧਖੜ, ਸਭ ਨੂੰ ਆਉਲਾ ਜ਼ਰੂਰ ਹੀ ਖਾਣਾ ਚਾਹੀਦਾ ਹੈ ਤਾਂ ਕਿ ਸਦਾ ਬਹਾਰ ਜਵਾਨ ਰਹਿ ਸਕੀਏ। ਉਹ ਵੀ ਹਰ ਉਮਰ ’ਚ। ਆਉਲੇ ’ਚ ਸੈਂਕੜੇ ਬਿਮਾਰੀਆਂ ਨੂੰ ਦੂਰ ਕਰਨ ਦੀ ਤਾਕਤ ਹੈ। ਇਸ ਨੂੰ ਭਾਵੇਂ ਅਚਾਰ ਬਣਾ ਕੇ ਖਾਓ, ਭਾਵੇਂ ਮੁਰੱਬਾ ਖਾਓ, ਭਾਵੇਂ ਪਾਊਡਰ ਦੇ ਰੂਪ ’ਚ ਖਾਓ-ਬੱਸ ਖਾਓ ਜ਼ਰੂਰ ਕਿਸੇ ਵੀ ਰੂਪ ’ਚ। ਉਹ ਵੀ ਰੋਜ਼ਾਨਾ। ਫਿਰ ਤੁਸੀਂ ਨਾ ਥੱਕੋਗੇ, ਨਾ ਅੱਕੋਗੇ ਅਤੇ ਨਾ ਝੁਕੋਗੇ। ਸ਼ਾਸਤਰਾਂ ਵਿੱਚ ਆਉਲੇ ਨੂੰ ਦੇਵਤਿਆਂ ਦਾ ਫਲ ਕਿਹਾ ਗਿਆ ਹੈ। ਇਸ ਦੇ ਖਾਣ ਨਾਲ ਵਿਅਕਤੀ ਵਿੱਚ ਦੇਵਤੇ ਵਾਲੇ ਗੁਣ ਆ ਜਾਂਦੇ ਹਨ। ਦੇਵਤਿਆਂ ਵਰਗੀ ਅਗੰਮੀ ਤਾਕਤ ਆ ਜਾਂਦੀ ਹੈ। ਦੇਵਤਿਆਂ ਵਰਗੀ ਸ਼ਕਤੀ ਆ ਜਾਂਦੀ ਹੈ। ਇੱਕ ਆਉਲੇ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ, ਖਾਸ ਕਰ ਵਿਟਾਮਿਨ ‘ਸੀ’ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਕ ਆਉਲੇ ਵਿੱਚ 600 ਮਿਲੀ ਗ੍ਰਾਮ ਵਿਟਾਮਿਨ ‘ਸੀ’ ਅੰਦਾਜ਼ਨ ਹੁੰਦਾ ਹੈ, ਜਦਕਿ 6 ਸੰਤਰਿਆਂ ਵਿੱਚ ਏਨਾ ਵਿਟਾਮਿਨ ‘ਸੀ’ ਪਾਇਆ ਜਾਂਦਾ ਹੈ। ਇਹ ਵਿਟਾਮਿਨ ‘ਸੀ’ ਸਾਨੂੰ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਚਿਹਰੇ ’ਤੇ ਨੂਰ ਆਉਂਦਾ  ਹੈ। ਚਮੜੀ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਕੈਲੋਸਟਰੋਲ, ਸ਼ੂਗਰ ਆਦਿ ਦੂਰ ਭੱਜਦੇ ਹਨ। ਸੋ ਤੁਸੀਂ ਸਾਰੇ ਆਪਣੇ ਭੋਜਨ ਵਿੱਚ ਇਹ ਖੁਰਾਕਾਂ ਸ਼ਾਮਲ ਕਰੋ ਤਾਂ ਤੁਸੀਂ ਵੀ ਹੱਸਮੁੱਖ, ਸਦਾ ਬਹਾਰ ਜਵਾਨ ਰਹਿ ਸਕਦੇ ਹੋ। ਹੋਰ ਜਾਣਕਾਰੀ ਲਈ ਮਾਹਿਰ ਆਯੁਰਵੈਦਿਕ ਡਾਕਟਰਾਂ ਜਾਂ ਵੈਦਾਂ ਦੀ ਰਾਏ ਲਈ ਜਾ ਸਕਦੀਹੈ।
ਅਜੋਕੇ ਭੱਜ ਦੌੜ ਅਤੇ ਤਣਾਅ ਦੇ ਯੁੱਗ ਵਿੱਚ ਇਹ ਚੀਜ਼ਾਂ ਸਾਡੀ ਅਚੁੱਕ ਮਦਦ ਕਰ ਸਕਦੀਆਂ ਹਨ। ਇਹ ਆਪਣੇ ਨੇੜੇ ਉਵੇਂ ਰੱਖੋ ਜਿਵੇਂ ‘ਅਮਲੀ ਅਮਲ’ ਰੱਖਦਾ ਹੈ।  ਇਸ ਨੂੰ ਆਪਣੀ ਖੁਰਾਕ ਦਾ ਜ਼ਰੂਰੀ ਹਿੱਸਾ ਬਣਾਉਣ ਲਈ ਕੋਸ਼ਿਸ਼ ਜਾਰੀ ਰੱਖੋ। ਫਿਰ ਤੁਸੀਂ ਖ਼ੁਦ ਹੀ ਆਪਣੇ ਡਾਕਟਰ ਹੋਵੇਗੇ। ਤੁਹਾਡਾ ਸਰੀਰ ਹੀ ਤੁਹਾਡੀ ਡਾਕਟਰੀ ਕਰਦਿਆਂ ਹੋਇਆਂ ਤੁਹਾਨੂੰ ਆਨੰਦ ਦੇਵੇਗਾ। ਉਹ ਵੀ ਸਦੀਵੀ ਆਨੰਦ ਕਿਉਂਕਿ ਇਹ ਦੋਵੇਂ ਚੀਜ਼ਾਂ ਜੈਵਿਕ ਢੰਗ ਨਾਲ ਹੀ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ’ਚ ਕੀਟਨਾਸ਼ਕ ਜ਼ਹਿਰਾਂ ਵੀ ਨਹੀਂ ਵਰਤੀਆਂ ਜਾਂਦੀਆਂ। ਸੋ ਹੌਸਲਾ ਕਰੋ। ਚੰਗੀ ਖੁਰਾਕ ਲਓ ਪਰਿਵਾਰ ਦੀ ਸੇਵਾ ਕਰੋ। ਦੇਸ਼ ਦੀ ਸੇਵਾ ਕਰੋ। ਤਕੜੇ ਹੋ ਕੇ ਅੱਗੇ ਵਧੋ।
- ਰਾਮ ਸਿੰਘ ਢਿੱਲੋਂ
ਮੋਬਾਈਲ: 98762-06332

17 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੀ ਬਿੱਟੂ ਜੀ ....ਮੋਸਮ ਬਦਲਿਆ ਹੈ ਤੁਹਾਡੀ ਜਾਣਕਾਰੀ ਦਰੁਸਤ ਹੈ ....ਧਨਵਾਦ ......ਸਾਝਾ ਕਰਨ ਲਈ......

26 Mar 2012

Reply