Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਿਹਤ ਸੰਭਾਲ-ਮਿੱਟੀ ਨਾਲ ਖੇਡ ਕੇ ਨਿਰੋਗ ਬਣੀਏ

ਡਾ.ਹਰਪ੍ਰੀਤ ਸਿੰਘ ਭੰਡਾਰੀ -ਮੋਬ. 94174-56573

 

ਕਿਹਾ ਜਾਂਦਾ ਹੈ ਕਿ ਇਨਸਾਨ ਮਿੱਟੀ ਦਾ ਪੁਤਲਾ ਹੈ। ਮਿੱਟੀ ’ਚੋਂ ਜਨਮਿਆ, ਮਿੱਟੀ ਵਿਚ ਹੀ ਮਿਲ ਜਾਂਦਾ ਹੈ। ਇਨਸਾਨ ਦੀ ਖੁਰਾਕ ਫਲ, ਅਨਾਜ, ਸਬਜ਼ੀਆਂ ਵੀ ਮਿੱਟੀ ਤੋਂ ਹੀ ਪੈਦਾ ਹੁੰਦੀਆਂ ਹਨ। ਗੁਰੂ ਨਾਨਕ ਸਾਹਿਬ ਨੇ ‘ਮਾਤਾ ਧਰਤਿ ਮਹਤੁ’ ਦਾ ਸੁਨੇਹਾ ਦੇ ਕੇ ਇਹ ਦੱਸ ਦਿੱਤਾ ਹੈ ਕਿ ਸਾਡਾ ਧਰਤੀ ਨਾਲ, ਮਿੱਟੀ ਨਾਲ ਕਿੰਨਾ ਕਰੀਬੀ ਸਬੰਧ ਹੈ। ਬੇਸ਼ੱਕ ਅੱਜ ਦੇ ਜ਼ਮਾਨੇ ਵਿਚ ਮਿੱਟੀ ਨੂੰ ਹੱਥ ਲਾਉਣ ਤੋਂ ਆਪਾਂ ਖੁਦ ਵੀ ਬਚਦੇ ਹਾਂ ਅਤੇ ਬੱਚਿਆਂ ਨੂੰ ਵੀ ਰੋਕਦੇ ਹਾਂ ਕਿ ਮਿੱਟੀ ਵਿਚ ਨਾ ਲਿਬੜੋ ਪਰ ਇਹ ਸਹੀ ਨਹੀਂ ਹੈ। ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਮਿੱਟੀ ਤੋਂ ਇਲਾਜ ਦੇ ਬਹੁਤ ਢੰਗ ਹਨ। ਕਈ ਤਰ੍ਹਾਂ ਦੀ ਮਿੱਟੀ ਧਰਤੀ ’ਤੇ ਪਾਈ ਜਾਂਦੀ ਹੈ ਅਤੇ ਹਰ ਮਿੱਟੀ ਦੇ ਗੁਣ ਵੀ ਅਲੱਗ-ਅਲੱਗ ਹੀ ਹੁੰਦੇ ਹਨ। ਸਾਨੂੰ ਖੁਦ ਆਪਣੇ ਨੈਚਰੋਪੈਥ ਦੇ ਕਹੇ ਮੁਤਾਬਕ ਮਿੱਟੀ ਨੂੰ ਇਲਾਜ ਲਈ ਚੁਣਨਾ ਚਾਹੀਦਾ ਹੈ। ਕਾਲੀ, ਪੀਲੀ, ਲਾਲ, ਚਿੱਟੀ, ਮੁਲਤਾਨੀ, ਬਾਲੂ ਮਿੱਟੀ ਆਦਿ ਦੀਆਂ ਅਲੱਗ-ਅਲੱਗ ਕਿਸਮਾਂ ਅਲੱਗ-ਅਲੱਗ ਰੋਗਾਂ ਵਿਚ ਰੋਗੀਆਂ ਨੂੰ ਰੋਗ-ਮੁਕਤ ਕਰਨ ਲਈ ਬਹੁਤ ਫਾਇਦੇਬੰਦ ਹੋ ਸਕਦੀਆਂ ਹਨ। ਮੌਸਮ ਦੇ ਮੁਤਾਬਕ ਮਿੱਟੀ ’ਤੇ ਨੰਗੇ ਪੈਰ ਸੈਰ ਕਰਨ ਲਈ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਜਿੱਥੇ ਇਸ ਨਾਲ ਸਰੀਰ ਦੀ ਗਰਮੀ ਖਤਮ ਹੁੰਦੀ ਹੈ, ਉਥੇ ਹੀ ਅੱਖਾਂ ਦੀ ਨਜ਼ਰ ਵਧਦੀ ਹੈ ਅਤੇ ਨਾਲੋ-ਨਾਲ ਗਰਮੀ ਕਰਕੇ ਹੋਣ ਵਾਲੇ ਸਿਰ ਦਰਦ ਨੂੰ ਵੀ ਰਾਹਤ ਮਿਲਦੀ ਹੈ। ਮਿੱਟੀ ਦੇ ਭਾਂਡਿਆਂ ਵਿਚ ਬਣਾਈਆਂ ਹੋਈਆਂ ਸਬਜ਼ੀਆਂ ਤੇ ਦਾਲਾਂ ਦੇ ਗੁਣ ਹੋਰਾਂ ਨਾਲੋਂ ਕਿਤੇ ਜ਼ਿਆਦਾ ਹੁੰਦੇ ਹਨ ਅਤੇ ਭੋਜਨ ਸਵਾਦ ਵੀ ਬਣਦਾ ਹੈ।
ਮਿੱਟੀ ਨੂੰ ਸਰੀਰ ’ਤੇ ਮਲਣ ਦੇ ਨਾਲ ਕਈ ਰੋਗਾਂ ਦਾ ਜੜ੍ਹੋਂ ਖਾਤਮਾ ਹੁੰਦਾ ਹੈ। ਮਿੱਟੀ ਚਾਹੇ ਕਿਸੇ ਵੀ ਢੰਗ ਦੀ ਹੋਵੇ, ਚਾਹੇ ਕਿਸੇ ਵੀ ਰੋਗ ਵਾਸਤੇ ਵਰਤਣੀ ਹੋਵੇ, ਇਕ ਗੱਲ ਪੱਕੀ ਕਰ ਲਵੋ ਕਿ ਉਸ ਵਿਚ ਪੱਥਰ ਅਤੇ ਰੋੜ ਨਾ ਹੋਣ, ਭਾਵ ਕਿ ਮਿੱਟੀ ਨੂੰ ਛਾਣ ਕੇ ਸਾਫ ਕਰ ਲਿਆ ਜਾਵੇ। ਧਿਆਨ ਰੱਖੋ ਕਿ ਕਿਸੇ ਕੂੜੇ ਦੇ ਢੇਰ ਦੇ ਕੋਲੋਂ ਮਿੱਟੀ ਨਾ ਲਵੋ ਜੇ ਕਿਸੇ ਖੇਤ ਵਿਚੋਂ ਮਿੱਟੀ ਲੈਣੀ ਹੋਵੇ ਤਾਂ ਡੇਢ ਦੋ ਫੁੱਟ ਡੂੰਘੀ ਮਿੱਟੀ ਹੀ ਵਰਤੋਂ ਵਿਚ ਲਵੋ। ਕਿਸੇ ਨਹਿਰ ਜਾਂ ਸੂਏ ਦੇ ਲਾਗੇ ਦੀ ਮਿੱਟੀ ਆਮ ਮਿੱਟੀ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਜ਼ਮੀਨ ਤੋਂ ਪੁੱਟ ਕੇ ਮਿੱਟੀ ਕੱਢਣ ਤੋਂ ਪਹਿਲਾਂ ਮਿੱਟੀ ਨੂੰ ਦੋ-ਚਾਰ ਦਿਨਾਂ ਵਾਸਤੇ ਉਥੇ ਹੀ ਛੱਡ ਦੇਣਾ ਚਾਹੀਦਾ ਹੈ ਜਿਸ ਨਾਲ ਹਵਾ, ਧੁੱਪ ਅਤੇ ਰਾਤ ਨੂੰ ਚੰਦ ਦਾ ਪ੍ਰਭਾਵ ਮਿੱਟੀ ਵਿਚ ਆ ਜਾਂਦਾ ਹੈ। ਇਸ ਦੇ ਨਾਲ ਹੀ ਮਿੱਟੀ ਸੁੱਕ ਵੀ ਜਾਂਦੀ ਹੈ। ਮਿੱਟੀ ਨੂੰ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਇਸ ਨੂੰ ਛਾਨਣੀ ਦੇ ਨਾਲ ਛਾਨਣਾ ਵੀ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਦੇ ਨਾਲ ਮਿੱਟੀ ਵਿਚ ਪਈਆਂ ਰੋੜੀਆਂ ਅਤੇ ਮਿੱਟੀ ਦੀਆਂ ਸਖਤ ਡਲੀਆਂ ਦੇ ਨਾਲ ਕੰਢੇ ਆਦਿ ਵੀ ਅਲੱਗ ਹੋ ਜਾਣਗੇ। ਮਿੱਟੀ ਨੂੰ ਹਮੇਸ਼ਾ ਤਾਜ਼ੇ ਪਾਣੀ ਵਿਚ ਘੋਲਣਾ ਚਾਹੀਦਾ ਹੈ, ਉਸ ਨੂੰ ਕੱਪੜੇ ਵਿਚ ਲਪੇਟ ਕੇ ਕੱਪੜੇ ਦੀ ਪੱਟੀ ਬਣਾ ਕੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।

20 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


 ਬਾਕੀ ਰਹਿੰਦੀ ਮਿੱਟੀ ਨੂੰ ਕਿਸੇ ਘੜੇ ਵਿਚ ਪਾ ਕੇ ਸੰਭਾਲ ਲੈਣਾ ਚਾਹੀਦਾ ਹੈ। ਮਿੱਟੀ ਦਾ ਲੇਪ ਤਿਆਰ ਕਰਨ ਲਈ ਮਿੱਟੀ ਨੂੰ ਸਾਫ ਜ਼ਮੀਨ ’ਤੇ ਰੱਖਣਾ ਚਾਹੀਦਾ ਹੈ, ਫਿਰ ਕਿਸੇ ਲੱਕੜ ਦੇ ਨਾਲ ਹਿਲਾਉਂਦੇ ਹੋਏ ਹੌਲੀ-ਹੌਲੀ ਪਾਣੀ ਪਾਉਣਾ ਚਾਹੀਦਾ ਹੈ। ਮਿੱਟੀ ਦੀ ਪੱਟੀ ਤਿਆਰ ਕਰਨ ਲਈ ਗੁੰਨੇ ਹੋਏ ਆਟੇ ਤੋਂ ਵੀ ਥੋੜ੍ਹੀ ਪਤਲੀ ਹੀ ਹੋਣੀ ਚਾਹੀਦੀ ਹੈ। ਆਮ ਤੌਰ ’ਤੇ ਲੇਪ ਬਣਾਉਂਦੇ ਵਕਤ ਪਾਣੀ ਮਿੱਟੀ ਤੋਂ ਅੱਧਾ ਪਾਇਆ ਜਾਂਦਾ ਹੈ। ਪੱਟੀ ਤਿਆਰ ਕਰਨ ਲਈ ਜ਼ਰੂਰਤ ਮੁਤਾਬਕ ਕੱਪੜਾ ਲੈ ਕੇ ਫਿਰ ਉਸ ’ਤੇ ਮਿੱਟੀ ਫੈਲਾਉਣੀ ਚਾਹੀਦੀ ਹੈ। ਹਾਂ, ਇਕ ਗੱਲ ਹੋਰ ਮਿੱਟੀ ਦੀ ਪਰਤ ਦੀ ਮੋਟਾਈ ਘੱਟੋ-ਘੱਟ ਲਗਪਗ ਅੱਧਾ ਕੁ ਇੰਚ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਫਿਰ ਤਿਆਰ ਹੋਈ ਪੱਟੀ ਨੂੰ ਸਾਵਧਾਨੀ ਦੇ ਨਾਲ ਆਪਣੇ ਡਾਕਟਰ ਦੇ ਦੱਸੇ ਮੁਤਾਬਕ ਪ੍ਰਭਾਵਿਤ ਅੰਗ ’ਤੇ ਲਗਾਉਣਾ ਚਾਹੀਦਾ ਹੈ। ਪੱਟੀ ਲਗਾਉਂਦੇ ਵਕਤ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਿਵੇਂ ਕਿ ਜੇਕਰ ਮਿੱਟੀ ਦੀ ਪੱਟੀ ਪੇਟ ਦੇ ਕਿਸੇ ਵੀ ਹਿੱਸੇ ’ਤੇ ਲਗਾ ਰਹੇ ਹਾਂ ਤਾਂ ਮਰੀਜ਼ ਦਾ ਪੇਟ ਖਾਲੀ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਮਰੀਜ਼ ਭੁੱਖਾ ਨਹੀਂ ਰਹਿ ਸਕਦਾ ਤਾਂ ਪੱਟੀ ਲਗਾਉਣ ਤੋਂ ਤਿੰਨ-ਚਾਰ ਘੰਟੇ ਪਹਿਲਾਂ ਹੀ ਮਰੀਜ਼ ਨੂੰ ਕੁਝ ਖਿਲਾ ਦਿਉ। ਵੈਸੇ ਵੀ ਮਿੱਟੀ ਦੀ ਪੱਟੀ ਸਰੀਰ ਦੇ ਕਿਸੇ ਵੀ ਅੰਗ ’ਤੇ ਲਗਾਉਣੀ ਹੋਵੇ ਮਰੀਜ਼ ਨੂੰ ਖਾਲੀ ਪੇਟ ਹੀ ਲਗਾਈ ਜਾਵੇ ਤਾਂ ਬਿਹਤਰ ਹੁੰਦਾ ਹੈ ਕਿਉਂਕਿ ਮਿੱਟੀ ਦੀ ਪੱਟੀ ਜਿੱਥੇ ਲਗਾਈ ਜਾਂਦੀ ਹੈ, ਸਿਰਫ ਉਥੇ ਹੀ ਅਸਰ ਨਹੀਂ ਕਰਦੀ ਸਗੋਂ ਸਰੀਰ ’ਚੋਂ ਸਾਰੇ ਟੋਕਸੀਨਜ (ਜ਼ਹਿਰੀਲੇ ਪਦਾਰਥਾਂ) ਨੂੰ ਖਿੱਚ ਕੇ ਸਰੀਰ ਤੋਂ ਬਾਹਰ ਕੱਢ ਦਿੰਦੀ ਹੈ। ਜੇਕਰ ਮਿੱਟੀ ਦੀ ਪੱਟੀ ਲਗਾਉਣ ਤੋਂ ਬਾਅਦ ਉਸ ’ਤੇ ਕੰਬਲ ਲਪੇਟ ਨਾ ਕੀਤੀ ਜਾਵੇ ਤਾਂ ਇਸ ਨੂੰ ਮਿੱਟੀ ਦੀ ਠੰਢੀ ਪੱਟੀ ਕਿਹਾ ਜਾਂਦਾ ਹੈ। ਗਰਮੀਆਂ ਵਿਚ ਗਰਮੀਆਂ ਦੇ ਹੋਣ ਵਾਲੇ ਰੋਗਾਂ ਵਿਚ ਇਹ ਪੱਟੀ ਬਹੁਤ ਹੀ ਲਾਭਕਾਰੀ ਹੈ। ਤੇਜ਼ ਬੁਖਾਰ ਨੂੰ ਤੁਰੰਤ ਕਾਬੂ ਕਰਨ ਵਾਸਤੇ ਇਹ ਪੱਟੀ ਤੁਰੰਤ ਅਰਾਮ ਦਿੰਦੀ ਹੈ। ਜ਼ਖਮਾਂ ਤੋਂ ਵਗਣ ਵਾਲੇ ਖੂਨ, ਫੋੜੇ-ਫਿੰਸੀਆਂ ਦੀ ਜਲਣ ਅਤੇ ਦਰਦ ਨੂੰ ਠੀਕ ਕਰਨ ਲਈ ਇਸ ਮਿੱਟੀ ਦੀ ਪੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਇਹ ਠੰਢੀ ਪੱਟੀ ਗਰਮ ਹੋ ਜਾਵੇ, ਉਸ ਨੂੰ ਹਟਾ ਕੇ ਦੂਜੀ ਪੱਟੀ ਰੱਖਣੀ ਚਾਹੀਦੀ ਹੈ।

20 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਤੇਜ਼ ਬੁਖਾਰ ਵਿਚ ਰੋਗੀ ਦੀ ਬੇਚੈਨੀ ਨੂੰ ਦੂਰ ਕਰਨ ਲਈ ਪੇਟ ’ਤੇ ਗਿੱਲੀ ਪੱਟੀ ਵਰਤੀ ਜਾਵੇ ਤਾਂ ਬੇਚੈਨੀ ਦੂਰ ਹੋ ਜਾਂਦੀ ਹੈ। ਹਾਂ ਮਲੇਰੀਆ ਦੇ ਬੁਖਾਰ ਵਿਚ ਮਰੀਜ਼ ਨੂੰ ਜਦੋਂ ਕਾਂਬਾ ਲੱਗ ਰਿਹਾ ਹੋਵੇ, ਮਰੀਜ਼ ਬਹੁਤ ਠੰਢ ਮਹਿਸੂਸ ਕਰ ਰਿਹਾ ਹੋਵੇ ਉਦੋਂ ਇਸ ਗਿੱਲੀ ਪੱਟੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਮਿੱਟੀ ਨੂੰ ਗਰਮ ਪਾਣੀ ਵਿਚ ਪਾ ਕੇ ਫਿਰ ਲੇਪ ਕਰਕੇ ਪੱਟੀ ਕੀਤੀ ਜਾਂਦੀ ਹੈ ਤਾਂ ਇਸ ਨੂੰ ਗਰਮ ਪੱਟੀ ਕਿਹਾ ਜਾਵੇਗਾ। ਗਰਮ ਕਰਨ ਦਾ ਅਰਥ ਨਹੀਂ ਕਿ ਮਰੀਜ਼ ਨੂੰ ਗਰਮ-ਗਰਮ ਪੱਟੀ ਉਸ ਦੇ ਜਿਸਮ ’ਤੇ ਲਗਾ ਦਿਉ। ਬਲਕਿ ਗਰਮ ਉਨੀ ਕੁ ਹੋਵੇ ਜਿੰਨੀ ਕੁ ਮਰੀਜ਼ ਝੱਲ ਸਕਦਾ ਹੋਵੇ। ਪੱਟੀ ਲਗਾਉਣ ਤੋਂ ਬਾਅਦ ਕੰਬਲ ਲਪੇਟ ਦਿਉ। ਗਰਮ ਪੱਟੀ ਪੇਟ ਦੇ ਰੋਗਾਂ ਅਤੇ ਦਰਦਾਂ ਵਿਚ ਬਹੁਤ ਹੀ ਵਧੀਆ ਅਸਰ ਕਰਦੀ ਹੈ। ਪੇਟ ਦੇ ਹੇਠਲੇ ਹਿੱਸੇ, ਜਿਸ ਨੂੰ ਪੇਡੂ ਕਿਹਾ ਜਾਂਦਾ ਹੈ ਤੇ ਜੇਕਰ ਗਰਮ ਮਿੱਟੀ ਦੀ ਪੱਟੀ ਕੀਤੀ ਜਾਵੇ ਤਾਂ ਪੇਟ ਦੇ ਸਾਰੇ ਰੋਗ ਲਗਪਗ ਖਤਮ ਹੀ ਹੋ ਜਾਂਦੇ ਹਨ। ਸਾਡੀਆਂ ਅੰਤੜੀਆਂ ਵਿਚ ਚਿਪਕੇ ਹੋਏ ਮਲ ਨੂੰ ਵੀ ਬਾਹਰ ਕੱਢ ਦਿੰਦੀ ਹੈ ਇਹ ਮਿੱਟੀ। ਬੇਸ਼ੱਕ ਗਰਭ ਦੇ ਨਾਲ ਸਬੰਧਤ ਸਾਰੇ ਰੋਗਾਂ ਵਿਚ ਵੀ ਮਿੱਟੀ ਦੀ ਪੱਟੀ ਦੀ ਵਰਤੋਂ ਕਰਕੇ ਮਦਦ ਲੈ ਸਕਦੇ ਹਾਂ ਪਰ ਗਰਭਵਤੀ ਔਰਤ ਨੂੰ ਮਿੱਟੀ ਦੀ ਪੱਟੀ ਦੀ ਵਰਤੋਂ ਲਈ ਨਹੀਂ ਕਿਹਾ ਜਾ ਸਕਦਾ। ਐਗਜੀਮਾ ਤੋਂ ਸੋਰਾਈਸਸ ਤਕ ਦੇ ਚਮੜੀ ਦੇ ਸਾਰਿਆਂ ਰੋਗਾਂ ਦੇ ਖਾਤਮੇ ਲਈ ਮਿੱਟੀ ਦੀ ਮਾਲਿਸ਼ ਬਹੁਤ ਉਪਯੋਗੀ ਹੈ। ਮਿੱਟੀ ਦਾ ਲੇਪ ਸਰੀਰ ’ਤੇ ਮਲ ਕੇ ਪੰਜ-ਦਸ ਮਿੰਟ ਧੁੱਪੇ ਬੈਠ ਕੇ ਧੁੱਪ ਵਿਚ ਇਸ਼ਨਾਨ ਕਰਨ ਦੇ ਨਾਲ ਚਮੜੀ ਤੰਦਰੁਸਤ ਬਣ ਸਕਦੀ ਹੈ, ਸਰੀਰ ਦੇ ਪੂਰੇ ਰੋਮ ਖੁੱਲ੍ਹ ਜਾਂਦੇ ਹਨ ਅਤੇ ਫੋੜੇ ਫਿੰਸੀਆਂ ਨਹੀਂ ਹੁੰਦੀਆਂ।
ਬਹੁਤ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਮਿੱਟੀ ਦੇ ਬਣੇ ਹੋਏ ਭਾਂਡਿਆਂ ਵਿਚ ਚਾਹ, ਦੁੱਧ ਜ਼ਰੂਰ ਪੀਤਾ ਹੋਵੇਗਾ। ਮਿੱਟੀ ਦੀ ਹਲਕੀ-ਹਲਕੀ ਖੁਸ਼ਬੂ ਦੇ ਨਾਲ ਮਿੱਟੀ ਦੇ ਗਿਲਾਸ ਵਿਚ ਪੀਤੀ ਹੋਈ ਚਾਹ/ਦੁੱਧ ਨੂੰ ਤੁਸੀਂ ਕਦੇ ਵੀ ਨਹੀਂ ਭੁੱਲ ਸਕਦੇ। ਜੇ ਤੁਸੀਂ ਕਦੇ ਮਿੱਟੀ ਦੇ ਭਾਂਡਿਆਂ ਵਿਚ ਬਣੇ ਹੋਏ ਭੋਜਨ ਦਾ ਅਨੰਦ ਮਾਣਿਆ ਹੈ ਤਾਂ ਤੁਹਾਨੂੰ ਉਹ ਮਿੱਟੀ ਦੀ ਖੁਸ਼ਬੂ ਯਾਦ ਹੋਵੇਗੀ। ਮਿੱਟੀ ਦੇ ਭਾਂਡਿਆਂ ਵਿਚ ਜਮਾਇਆ ਗਿਆ ਦਹੀਂ ਦੀ ਤਾਂ ਗੱਲ ਹੀ ਅਲੱਗ ਹੈ। ਹਲਕੀ ਅੱਗ ’ਤੇ ਹਾਰੇ (ਮਿੱਟੀ ਦਾ ਭਾਂਡਾ) ਵਿਚ ਰੱਖਿਆ ਮਲਾਈਦਾਰ ਦੁੱਧ ਦਾ ਅਨੰਦ ਬੇਸ਼ੱਕ ਤੁਸੀਂ ਲਿਆ ਹੋਵੇ ਪਰ ਬਹੁਤਿਆਂ ਵਾਸਤੇ ਉਹ ਸਿਰਫ ਯਾਦਾਂ ਵਿਚ ਹੀ ਬਾਕੀ ਰਹਿ ਗਿਆ ਜਾਂ ਸੁਣੀਆਂ-ਸੁਣਾਈਆਂ ਗੱਲਾਂ ਬਣ ਗਈਆਂ। ਪਹਿਲਾਂ ਦੁੱਧ, ਦਹੀਂ, ਮੱਖਣ ਆਦਿ ਮਿੱਟੀ ਦੇ ਭਾਂਡਿਆਂ ਵਿਚ ਹੀ ਰੱਖੇ ਜਾਂਦੇ ਸਨ। ਇਸ ਦੇ ਪਿੱਛੇ ਸਾਡੇ ਵੱਡੇ-ਵਡੇਰਿਆਂ ਦੀ ਸਾਡੇ ਫਾਇਦੇ ਵਾਸਤੇ ਕੋਈ ਵਿਗਿਆਨਕ ਸੋਚ ਕੰਮ ਕਰ ਰਹੀ ਸੀ। ਮਿੱਟੀ ਦੇ ਭਾਂਡਿਆਂ ਦੀ ਗੱਲ ਕਰੀਏ ਅਤੇ ਠੰਢੇ ਪਾਣੀ ਦੀ ਗੱਲ ਨਾ ਹੋਵੇ, ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਲੋਕ ਕਾਫੀ ਸਮੇਂ ਤੋਂ ਫਰਿੱਜ ਦਾ ਠੰਢਾ ਪਾਣੀ ਪੀ ਰਹੇ ਹਨ ਪਰ ਮੈਂ ਇਕ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਦੁਨੀਆਂ ਦਾ ਕੋਈ ਵੀ ਬੋਤਲ ਬੰਦ ਪਾਣੀ ਘੜੇ ਦੀ ਵਧੀਆ ਖੁਸ਼ਬੂ ਵਾਲੇ ਠੰਢੇ ਪਾਣੀ ਦੀ ਬਰਾਬਰੀ ਨਹੀਂ ਕਰ ਸਕਦਾ। ਪਹਿਲਾਂ ਸਾਡਾ ਜੀਵਨ ਕੁਦਰਤ ਦੇ ਕਾਫੀ ਨੇੜੇ ਸੀ। ਸਾਡੇ ਜੀਵਨ ਜਿਉਣ ਦੇ ਢੰਗ ਕੁਦਰਤ ਦੇ ਅਨੁਸਾਰ ਸਨ। ਹਰ ਚੀਜ਼ ਵਧੀਆ ਸਵਾਦ ਵਾਲੀ ਅਤੇ ਕੁਦਰਤੀ ਹੀ ਹੁੰਦੀ ਸੀ। ਪਰ ਸਮੇਂ ਮੁਤਾਬਕ ਜੋ ਬਦਲਾਅ ਹੋਇਆ, ਉਸ ਵਿਚੋਂ ਅਸੀਂ ਪ੍ਰਮੇਸ਼ਵਰ ਰੂਪੀ ਕੁਦਰਤ ਨੂੰ ਭੁੱਲਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਅਸੀਂ ਰੋਗੀ ਹੋ ਗਏ। ਮਿੱਟੀ ਵਿਚ ਬਹੁਤ ਰੋਗਾਂ ਨੂੰ ਖਤਮ ਕਰਨ ਦੀ ਤਾਕਤ ਹੈ, ਬਸ ਜ਼ਰੂਰਤ ਹੈ ਕਿਸੇ ਵਧੀਆ ਸਲਾਹਕਾਰ ਦੀ, ਜਿਸ ਦੇ ਕਹੇ ਮੁਤਾਬਕ ਅਸੀਂ ਮਿੱਟੀ ਦੀ  ਵਰਤੋਂ ਕਰੀਏ ਅਤੇ ਰੋਗਾਂ ਤੋਂ ਛੁਟਕਾਰਾ ਹਾਸਲ ਕਰੀਏ।

20 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

21 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਅਜ ਦੇ ਫਾਸਟ ਟਾਇਮ ਤੇ ਫਾਸਟ ਫੂਡ ਦੇ ਜਮਾਨੇ ਵਿਚ ਬਹੁਤ ਹੀ ਵਧਿਆ ਤੇ ਗੁਣਕਾਰੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧਨਵਾਦ ...ਬਿੱਟੂ ਜੀ ...ਤੁਹਾਡੀਆ ਇਹ ਜਾਣਕਾਰੀਆ ਮੇਰੇ ਹਿਸਾਬ ਨਾਲ ਸਾਰਿਆ ਨੂ ਕੀਤੇ ਨਾ ਕੀਤੇ ਬਹੁਤ ਫਾਇਦਾ ਦਿੰਦਿਆ ਨੇ...........Good Job

21 Mar 2012

Reply