ਮੇਰੇ ਸ਼ਬਦ ਹਰ ਵਾਰ ਮੇਰੇ ਅਹਿਸਾਸਾਂ ਦੀ ਹਾਮੀ ਨਹੀਂ ਭਰਦੇ, ਉਹ ਕਈ ਵਾਰ ਰੁਕ ਜਾਂਦੇ ਨੇ ਆਪਣੇ ਹੀ ਕਿਸੇ ਖਿਆਲ ਅੰਦਰ ਤੇ ਮੈਂ ਆਪਣੇ ਖਿਆਲਾਂ ਦੀ ਬੁਨਤਰ ‘ਚ ਅਡੋਲ ਤੁਰਦਾ ਪੁੱਜਦਾ ਹਾਂ ਤੇਰੇ ਵਲ ! ਸ਼ਾਇਦ ਖ਼ਾਬਾਂ ਦੀ ਪੌੜੀ ਲਾ ਸ਼ਬਦਹੀਣ ਅਹਿਸਾਸਾਂ ਦੀ ਬਰਸਾਤ ‘ਚ ਭਿੱਜ ਗੁੰਮ ਸਮੁੰਦਰ ਦੀਆਂ ਲਹਿਰਾਂ ਵਾਂਗ ਤੇ ਦੋਵੇਂ ਹੱਥਾਂ ਨੂੰ ਖਾਲੀ ਲੈ ਤੁਰ ਪੈਂਦਾ ਹਾਂ ਬੰਦ ਹੋਣ ਇਕ ਦਾਇਰੇ ‘ਚ ਜੋ ਮੇਰਾ ਨਹੀ ਤੇ ਮੇਰੀ ਰੂਹ ਦਾ ਵੀ ਨਹੀਂ ! ਪਰ ਬੇਵੱਸ ਕਦਮ ਮੇਰੇ ਬੱਝ ਜਾਂਦੇ ਉਸ ਦੀਆਂ ਬੇੜੀਆਂ 'ਚ ਤੇ ਮੈਂ ਸਾਹ ਮੁਕਤ ਹੋ ਬੈਠਦਾ ਹਾਂ ਤੇਰੇ ਕਦਮਾਂ ਦੀ ਆਸ ਨੂੰ ~