Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਹੀਦ - ਏ - ਆਜ਼ਮ ਦੀ ਤਸਵੀਰ ਦੀ ਅਸਲੀਅਤ

ਭਗਤ ਸਿੰਘ ਦੀ ਫੋਟੋ ਵਾਲੇ ਬਾਪੂ ਜੀ

ਸ. ਭਗਤ ਸਿੰਘ ਨਾਲ ਲਾਹੌਰ ਦੀ ਰੇਲਵੇ ਸਟੇਸ਼ਨ ਪੁਲੀਸ ਚੌਂਕੀ ਵਿੱਚ ਬੈਠੇ ਸੀ.ਆਈ.ਡੀ. ਇੰਸਪੈਕਟਰ ਗੋਪਾਲ ਸਿੰਘ ਪੰਨੂੰ

 

 

ਮੰਜੀ ਉੱਤੇ ਬੈਠੇ ਸਰਦਾਰ ਭਗਤ ਸਿੰਘ ਦੀ ਫੋਟੋ ਤੋਂ ਸਾਰੇ ਜਾਣੂ ਹਨ। ਉਨ੍ਹਾਂ ਦੇ ਸਾਹਮਣੇ ਚਿੱਟੀ ਸਲਵਾਰ ਕਮੀਜ਼ ਪਹਿਨੀ ਬੈਠੇ ਗੋਪਾਲ ਸਿੰਘ ਪਨੂੰ ਮੇਰੇ ਦਾਦਾ ਜੀ ਸਨ। ਅਸੀਂ ਉਨ੍ਹਾਂ ਨੂੰ ਬਾਪੂ ਜੀ ਕਹਿੰਦੇ ਸਾਂ। ਇਹ ਤਸਵੀਰ ਲਾਹੌਰ ਦੇ ਅਨਾਰਕਲੀ ਥਾਣੇ ਨਾਲ ਸਬੰਧ ਰੱਖਦੀ ਹੈ ਜਿੱਥੇ ਬਾਪੂ ਜੀ ਉਨ੍ਹਾਂ ਦਿਨਾਂ ਵਿਚ ਸੀ.ਆਈ.ਡੀ. ਇੰਸਪੈਕਟਰ ਲੱਗੇ ਹੋਏ ਸਨ। ਭਗਤ ਸਿੰਘ 1926 ਵਾਲੇ ਦੁਸਹਿਰਾ ਬੰਬ ਕੇਸ ਦੇ ਸਬੰਧ ਵਿਚ ਗ੍ਰਿਫਤਾਰ ਕਰਕੇ 27 ਅਪਰੈਲ 1927 ਤੋਂ 4 ਜੂਨ1927 ਤਕ ਰੇਲਵੇ ਸਟੇਸ਼ਨ ਦੀ ਪੁਲੀਸ ਚੌਕੀ ਵਿਚ ਰੱਖਿਆ ਗਿਆ ਸੀ ਜਿੱਥੇ ਬਾਪੂ ਜੀ ਨੇ ਭਗਤ ਸਿੰਘ ਤੋਂ ਪੁੱਛਗਿੱਛ ਕੀਤੀ ਸੀ। ਐਨ ਸੰਭਵ ਹੈ ਕਿ ਬਾਪੂ ਜੀ ਦੇ ਕਹੇ ‘ਤੇ ਇਹ ਤਸਵੀਰ ਕਥਿਤ ਦੋਸ਼ੀ ਦੀ ਅੱਗੇ ਤੋਂ ਪਛਾਣ ਰੱਖਣ ਲਈ ਖਿਚਵਾਈ ਗਈ ਹੋਵੇ। ਕਈ ਥਾਈਂ ਤਸਵੀਰ ਵਿਚ ਬਾਪੂ ਜੀ ਦੀ ਕੁਰਸੀ ਤੋਂ ਬਿਨਾਂ ਇਕ ਖਾਲੀ ਕੁਰਸੀ ਵੀ ਦਿਖਾਈ ਦਿੰਦੀ ਹੈ ਜਿਹੜੀ ਉਸ ਵਿਅਕਤੀ ਦੀ ਹੋਵੇਗੀ ਜਿਸ ਨੇ ਇਹ ਫੋਟੋ ਖਿੱਚੀ ਹੈ। ਭਗਤ ਸਿੰਘ ਦੀ ਇਹ ਤਸਵੀਰ ਅਤਿਅੰਤ ਕੁਦਰਤੀ ਹੈ। ਬਾਪੂ ਜੀ ਵੀ ਸੁਭਾਵਕ ਬੈਠੇ ਦਿਖਾਈ ਦਿੰਦੇ ਹਨ। ਅੱਜ ਦੇ ਦਿਨ ਭਗਤ ਸਿੰਘ ਦੀ ਇਸ ਤਸਵੀਰ ਦਾ ਕੋਈ ਮੁੱਲ ਨਹੀਂ ਕਿਉਂਕਿ ਏਸ ਉਮਰ ਵਾਲੀ ਉਸ ਦੀ ਕੋਈ ਤਸਵੀਰ ਹੋਰ ਕਿਧਰੇ ਨਹੀਂ ਮਿਲਦੀ। ਤਸਵੀਰ ਤੋਂ ਭਗਤ ਸਿੰਘ ਦਾ ਕੁਦਰਤੀ ਲਹਿਜਾ ਅਤੇ ਬੇਪ੍ਰਵਾਹੀ ਪ੍ਰਤੱਖ ਹੈ। ਇਸ ਤਸਵੀਰ ਦਾ ਉਸ ਕੇਸ ਨਾਲ ਕੋਈ ਸਬੰਧ ਨਹੀਂ ਜਿਸ ਵਿਚ ਇਸ ਤੋਂ ਕਈ ਸਾਲ ਪਿੱਛੋਂ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਪਾਰਲੀਮੈਂਟ ਵਿਚ ਸੁੱਟੇ ਬੰਬ ਕੇਸ ਨਾਲ ਵੀ ਨਹੀਂ ਜਿਹੜਾ ਉਸ ਨੇ ਦਿੱਲੀ ਜਾ ਕੇ ਸੁੱਟਿਆ ਸੀ। ਭਗਤ ਸਿੰਘ ਨੂੰ 1931 ਵਿਚ ਰਾਜਗੁਰੂ ਤੇ ਸੁਖਦੇਵ ਸਮੇਤ ਫਾਂਸੀ ਉੱਤੇ ਲਟਕਾਇਆ ਗਿਆ ਸੀ। ਬਾਪੂ ਜੀ 1936 ਵਿਚ ਸੇਵਾਮੁਕਤ ਹੋਏ ਸਨ। ਮੇਰੀ ਉਮਰ ਉਸ ਵੇਲੇ ਸੱਤ ਸਾਲਾਂ ਦੀ ਸੀ ਤੇ ਮੇਰੇ ਪਾਪਾ ਹਰਬੰਸ ਸਿੰਘ ਪਨੰੂ ਉਸ ਵੇਲੇ ਤਕ ਵਕਾਲਤ ਦੇ ਧੰਦੇ ਵਿਚ ਮਸ਼ਹੂਰ ਹੋ ਚੁੱਕੇ ਸਨ।

ਲੇਖਿਕਾ ਡਾ. ਸੁਰਜੀਤ ਕੌਰ ਸੰਧੂ ਆਪਣੇ ਪਤੀ ਗੁਲਜਾਰ ਸਿੰਘ ਸੰਧੂ ਨਾਲ

 

ਮੈਨੂੰ ਬਾਪੂ ਜੀ ਦੀ ਮੌਤ ਦਾ ਦ੍ਰਿਸ਼ ਵੀ ਚੰਗੀ ਤਰ੍ਹਾਂ ਯਾਦ ਹੈ। ਉਹ 1938 ਵਿਚ ਸਰਗਵਾਸ ਹੋਏ। ਮੈਂ ਉਦੋਂ 9 ਸਾਲ ਦੀ ਸਾਂ। ਉਨ੍ਹਾਂ ਦਿਨਾਂ ਵਿਚ ਬਾਪੂ ਜੀ ਅਤੇ ਉਨ੍ਹਾਂ ਦੇ ਦੋਨੋਂ ਬੇਟੇ (ਮੇਰੇ ਪਾਪਾ ਤੇ ਮੇਰੇ ਚਾਚਾ) ਆਪੋ-ਆਪਣੇ ਪਰਿਵਾਰਾਂ ਸਮੇਤ ਗਰਮੀਆ ਵਿਚ ਸ਼ਿਮਲਾ ਰਹਿਣ ਲਈ ਗਏ ਹੋਏ ਸਨ। ਮੈਂ ਰੋਜ਼ਮੇਰੀ ਸਕੂਲ ਅੰਮ੍ਰਿਤਸਰ ਦੇ ਹੋਸਟਲ ਵਿਚ ਰਹਿ ਕੇ ਪੜ੍ਹਦੀ ਸਾਂ। ਬਾਪੂ ਜੀ ਮੈਨੂੰ ਤੇ ਮੇਰੇ ਬੀਜੀ ਨੂੰ ਸਾਡੇ ਪਿੰਡ ਨੌਸ਼ਹਿਰਾ ਪਨੂੰਆਂ ਤੋਂ ਸ਼ਿਮਲੇ ਲਿਜਾਣ ਆਏ ਸਨ। ਹੋਇਆ ਇਹ ਕਿ ਉਨ੍ਹਾਂ ਨੂੰ ਕਿਸੇ ਕਾਰਨ ਖੂਨੀ ਮਰੋੜ ਲੱਗ ਗਏ ਜਿਸ ਦੇ ਕਾਰਨ ਉਹ ਇਕ ਹਫਤੇ ਦੀ ਬੀਮਾਰੀ ਪਿੱਛੋਂ ਪਿੰਡ ਹੀ ਪ੍ਰਲੋਕ ਸਿਧਾਰ ਗਏ। ਉਨ੍ਹਾਂ ਦੀ ਮਿਰਤੂ ਸਮੇਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੇਵਲ ਮੈਂ ਤੇ ਮੇਰੇ ਬੀਜੀ ਤੇ ਜਾਂ ਫੇਰ ਮੇਰੀ ਵੱਡੀ ਭੂਆ ਹੀ ਹਾਜ਼ਰ ਸਨ। ਤਰਨ ਤਾਰਨ ਤੋਂ ਸ਼ਿਮਲਾ ਤਾਰ ਭੇਜਣ ਦੇ ਬਾਵਜੂਦ ਬਾਪੂ ਜੀ ਦੇ ਦੋਵੇਂ ਬੇਟੇ ਉਨ੍ਹਾਂ ਦੇ ਸਸਕਾਰ ਤਕ ਨਹੀਂ ਪਹੁੰਚ ਸਕੇ। ਸਾਨੂੰ ਜਵਾਬੀ ਤਾਰ ਰਹੀਂ ਦੱਸ ਦਿੱਤਾ ਕਿ ਉਡੀਕਣਾ ਠੀਕ ਨਹੀਂ। ਗਰਮੀਆਂ ਦੀ ਉਸ ਰੁੱਤੇ ਦੂਰ-ਦੁਰਾਡੇ ਪਿੰਡਾਂ ਵਿਚ ਲੋੜੀਂਦੀ ਬਰਫ ਦਾ ਪ੍ਰਬੰਧ ਕਰਨਾ ਅਸੰਭਵ ਸੀ।
ਉਨ੍ਹਾਂ ਦੀ ਮੌਤ ਦਾ ਮੇਰੇ ਉੱਤੇ ਏਨਾ ਅਸਰ ਹੋਇਆ ਕਿ ਲਗਾਤਾਰ ਰੋਣ ਕਾਰਨ ਮੈਨੂੰ ਤੇਜ਼ ਬੁਖਾਰ ਹੋ ਗਿਆ ਜਿਸਾ ਪਿੱਛੋਂ ਜਾ ਕੇ ਮਿਆਦੀ ਬੁਖਾਰ ਵਿਚ ਬਦਲ ਗਿਆ। ਘਰ ਵਾਲਿਆਂ ਨੇ ਪਿੰਡ ਵਾਲੇ ਹਕੀਮ ਦੇ ਮਸ਼ਵਰੇ ਉੱਤੇ ਮੈਨੂੰ ਇਕ ਸਾਲ ਲਈ ਸਕੂਲ ਨਹੀਂ ਜਾਣ ਦਿੱਤਾ ਜਿਸ ਨਾਲ ਮੇਰੀ ਪੜ੍ਹਾਈ ਦਾ ਇਕ ਸਾਲ ਮਾਰਿਆ ਗਿਆ।
ਸੁੰਦਰ ਸਿੰਘ ਮਜੀਠਾ ਬਾਪੂ ਜੀ ਦੀ ਭੂਆ ਦੇ ਪੁੱਤ ਸਨ। ਉਹ ਸੁਰਈਆ ਸ਼ੂਗਰ ਮਿੱਲ ਦੇ ਮਾਲਕ ਸਨ ਜਿਹੜੀ ਯੂ.ਪੀ. ਦੇ ਗੋਰਖਪੁਰ ਜ਼ਿਲ੍ਹੇ ਵਿਚ ਪੈਂਦੀ ਸੀ। ਮੇਰੇ ਪਾਪਾ ਤੇ ਚਾਚਾ ਉਸ ਮਿੱਲ ਦੇ ਕਾਨੂੰਨੀ ਸਲਾਹਕਾਰ ਅਤੇ ਸੁਰੱਖਿਆ ਅਫਸਰ ਸਨ। ਮੈਂ ਸਾਰੀ ਪੜ੍ਹਾਈ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਅੰਮ੍ਰਿਤਸਰ ਵਿਚ ਹੀ ਕੀਤੀ। ਡਾਕਟਰੀ ਦੀ ਪੜ੍ਹਾਈ ਦਾ ਮੇਰਾ ਆਖਰੀ ਸਾਲ ਸੀ ਜਦੋਂ ਪਾਪਾ ਜੀ ਸੁਰੱਈਆ ਵਿਖੇ ਸਵਰਗਵਾਸ ਹੋ ਗਏ। ਅਸੀਂ ਵੀ ਉਨ੍ਹਾਂ ਦੇ ਸਸਕਾਰ ਉੱਤੇ ਉਸੇ ਤਰ੍ਹਾਂ ਨਹੀਂ ਪਹੁੰਚ ਸਕੇ ਜਿਵੇਂ ਪਾਪਾ ਜੀ ਆਪਣੇ ਪਿਤਾ ਦੇ ਸਸਕਾਰ ਉੱਤੇ ਨਹੀਂ ਸਨ ਆ ਸਕੇ।

25 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਸੁਰੱਈਆ ਪਹੁੰਚੀ ਉੱਥੇ ਮੇਰੀ ਮੁਲਾਕਾਤ ਉਦੋਂ ਤਕ ਪ੍ਰਸਿੱਧ ਹੋ ਚੁੱਕੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੇ ਪਤੀ ਵਿਕਟਰ ਨਾਲ ਹੋਈ। ਉਹ ਖੁਦ ਡਾਕਟਰ ਸਨ ਅਤੇ ਖੰਡ ਮਿੱਲ ਵਾਲੇ ਹਸਪਤਾਲ ਦੇ ਮੁਖੀ ਸਨ। ਉਨ੍ਹਾਂ ਨੇ ਹੀ ਮੈਨੂੰ ਦੱਸਿਆ ਕਿ ਮੇਰੀ ਪੜ੍ਹਾਈ ਤੋਂ ਪਿੱਛੋਂ ਪਾਪਾ ਜੀ ਮੈਨੂੰ ਵੀ ਡਾ. ਵਿਕਟਰ ਦੀ ਨਿਗਰਾਨੀ ਹੇਠ ਉਸ ਹਸਪਤਾਲ ਵਿਚ ਲਗਾਉਣਾ ਚਾਹੁੰਦੇ ਸਨ। ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ।
ਮੈਨੂੰ ਇਹ ਗੱਲ ਵੀ ਕੱਲ੍ਹ ਵਾਂਗ ਚੇਤੇ ਹੈ ਕਿ ਜਦੋਂ ਸਾਡਾ ਸਾਰਾ ਪਰਿਵਾਰ ਗੋਰਖਪੁਰ ਛੱਡ ਕੇ ਨੌਸ਼ਹਿਰਾ ਪਨੂੰਆਂ ਆ ਗਿਆ ਤਾਂ ਪਾਪਾ ਜੀ ਦੇ ਨਿੱਜੀ ਸਾਮਾਨ ਵਿੱਚੋਂ ਕਈ ਨਿੱਜੀ ਚੀਜ਼ਾਂ ਦੇਖਣ ਨੂੰ ਮਿਲੀਆਂ। ਮੇਰੇ ਲਈ ਉਨ੍ਹਾਂ ਵਿਚ ਸਭ ਤੋਂ ਦਿਲਚਸਪੀ ਵਾਲੀ ਚੀਜ਼ ਚਾਵਲ ਦਾ ਇਕ ਦਾਣਾ ਸੀ ਜਿਸ ਉੱਤੇ ਬਾਪੂ ਜੀ ਗੋਪਾਲ ਸਿੰਘ ਪਨੂੰ ਦਾ ਪੂਰਾ ਨਾਮ ਉੱਕਰਿਆ ਹੋਇਆ ਸੀ। ਇਹ ਦਾਣਾ ਇਕ ਡੱਬੀ ਵਿਚ ਸੰਭਾਲ ਕੇ ਰੱਖਿਆ ਸੀ। ਇਸ ਦੇ ਨਾਲ ਹੀ ਇੱਕ ਵੱਡਦਰਸ਼ੀ ਸ਼ੀਸ਼ਾ ਵੀ ਸੀ ਜਿਸ ਦੀ ਸਹਾਇਤਾ ਨਾਲ ਦਾਣੇ ਉੱਤੇ ਲਿਖਿਆ  ਬਾਪੂ ਜੀ ਦਾ ਨਾਮ ਪੜ੍ਹਿਆ ਜਾ ਸਕਦਾ ਸੀ। ਜਿੱਥੋਂ ਤਕ ਭਗਤ ਸਿੰਘ ਦੀ ਮੰਜੀ ਵਾਲੀ ਤਸਵੀਰ ਦਾ ਸਬੰਧ ਹੈ ਉਹ ਪਾਪਾ ਜੀ ਦੇ ਜ਼ਰੂਰੀ ਕਾਗਜ਼ਾਂ, ਦਸਤਾਵੇਜ਼ਾਂ ਤੇ ਸਨਦਾਂ ਵਿਚ ਸੰਭਾਲ ਕੇ ਰੱਖੀ ਹੋਈ ਸੀ। ਅੱਜ ਜਦੋਂ ਇਹ ਫੋਟੋ ਇੰਨੀ ਚਰਚਾ ਵਿਚ ਹੈ ਤਾਂ ਮੈਨੂੰ ਆਪਣੀ ਬੇਵਕੂਫੀ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਏਨੀ ਵੱਡਮੁੱਲੀ ਤਸਵੀਰ ਦੀ ਮਹੱਤਤਾ ਤੋਂ ਅਨਜਾਣ ਸਾਂ। ਏਹ ਸੋਚ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਸਾਡੇ ਘਰ ਵਾਲਿਆਂ ਨੇ ਉਸ ਫੋਟੋ ਨੂੰ ਉਸ ਤਰ੍ਹਾਂ ਸੰਭਾਲ ਕੇ ਨਹੀਂ ਰੱਖਿਆ ਜਿਸ ਤਰ੍ਹਾਂ ਪਾਪਾ ਜੀ ਨੇ ਮਰਦੇ ਦਮ ਤਕ ਰੱਖ ਰੱਖੀ ਸੀ।
ਅੱਜ ਉਹ ਤਸਵੀਰ ਸਾਡੇ ਪਰਿਵਾਰ ਦੇ ਕਿਸੇ ਵੀ ਜੀਵਤ ਮੈਂਬਰ ਕੋਲ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਭਾਵੇਂ ਉਹ ਇੰਗਲੈਂਡ, ਅਮਰੀਕਾ ਜਾਂ ਯੂਰਪ ਰਹਿ ਰਿਹਾ ਹੈ ਇਸ ਗੱਲ ਤੋਂ ਜਾਣੂ ਹੈ ਕਿ ਤਸਵੀਰ ਵਿਚ ਸਲਵਾਰ ਕਮੀਜ਼ ਤੇ ਖੁੱਲ੍ਹੀ ਦਾੜ੍ਹੀ ਵਾਲਾ ਸਰਦਾਰ ਸੀ.ਆਈ.ਡੀ. ਇੰਸਪੈਕਟਰ ਗੋਪਾਲ ਸਿੰਘ ਪਨੂੰ ਹੈ ਜਿਸ ਨੂੰ ਅਸੀਂ ਬਾਪੂ ਜੀ ਕਹਿ ਕੇ ਹੀ ਚੇਤੇ ਕਰਦੇ ਹਾਂ।  ਹੁਣ ਏਸ ਤਸਵੀਰ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਮੈਨੂੰ, ਨਵੀਂ ਦਿੱਲੀ ਦੀ ਸੁਪਰੀਮ ਕੋਰਟ ਦੇ ਬਾਹਰ ਲੱਗੀ ਭਗਤ ਸਿੰਘ ਸ਼ਹੀਦ ਦੇ ਜੀਵਨ ਕਾਲ ਨੂੰ ਦਰਸਾਉਂਦੀ ਉਹ ਨੁਮਾਇਸ਼ ਚੇਤੇ ਆ ਜਾਂਦੀ ਹੈ ਜਿਸ ਵਿਚ ਸ਼ਹੀਦ ਦੇ ਸਕੂਲੀ ਦਿਨਾਂ ਦੀ ਵਰਦੀ ਵਾਲੀ ਇਕ ਕਮੀਜ਼ ਵੀ ਦੇਖਣ ਨੂੰ ਮਿਲਦੀ ਹੈ। ਨੁਮਾਇਸ਼ ਦੇ ਪ੍ਰਬੰਧਕਾਂ ਨੇ ਕੁੜਤੇ ਦਾ ਉਹ ਕਾਲਰ ਮਚਕੋੜ ਕੇ ਰੱਖਿਆ ਹੋਇਆ ਹੈ ਜਿਸ ਦੇ ਅੰਦਰਲੇ ਪਾਸੇ ਧੋਬੀ ਨੇ ਨਿਸ਼ਾਨੀ ਵਜੋਂ (ਬੀ.ਐਸ.) ਲਿਖਿਆ ਹੋਇਆ ਹੈ। ਨਿਸ਼ਚੇ ਹੀ ਸਾਡੇ ਵਾਲੀ ਫੋਟੋ ਦਾ ਮਹੱਤਵ ਨੁਮਾਇਸ਼ ਵਿਚ ਦਿਖਾਈਆਂ ਅਨੇਕਾਂ ਵਸਤਾਂ ਨਾਲੋਂ ਕਿਤੇ ਵੱਧ ਹੈ। ਏਨਾ ਜ਼ਿਆਦਾ ਕਿ ਅੱਜ ਕੋਈ ਵਿਅਕਤੀ ਇਸ ਨੂੰ ਥਾਣੇ ਦੀਆਂ ਫਾਈਲਾਂ ਵਿੱਚੋਂ ਚੁਰਾ ਕੇ ਤੇ ਆਪਣੇ ਨੇਫੇ ਵਿਚ ਛੁਪਾ ਕੇ ਬਾਹਰ ਲਿਆਉਣ ਦਾ ਦਾਅਵਾ ਕਰ ਰਿਹਾ ਹੈ ਤੇ ਕੋਈ ਏਸ ਤਰ੍ਹਾਂ ਦਾ ਕੋਈ ਹੋਰ ਢਕਵੰਜ ਰਚਾ ਕੇ। ਭਲਾ ਹੋਵੇ ਭਗਤ ਸਿੰਘ ਦੇ ਸਿੱਕੇਬੰਦ ਇਤਿਹਾਸਕਾਰ ਮਾਲਵਿੰਦਰਜੀਤ ਸਿੰਘ ਵੜੈਚ ਦਾ ਜਿਸ ਨੇ ਮੈਨੂੰ ‘ਕੌਮੀ ਲਹਿਰ’ ਰਸਾਲੇ ਦੇ ਮਾਰਚ 1972 ਅੰਕ ਦਾ ਉਹ ਪੰਨਾ ਦਿਖਾਇਆ ਜਿਸ ਵਿਚ ਤਸਵੀਰ ਥੱਲੇ ਸੱਚੋ-ਸੱਚ ਲਿਖਿਆ ਮਿਲਦਾ ਹੈ। ਇਹ ਤਸਵੀਰ ਆਜ਼ਾਦੀ ਤੋਂ ਪਿੱਛੋਂ ਕਿਸੇ ਹਮਦਰਦ ਪੁਲੀਸ ਅਫਸਰ ਰਾਹੀਂ ਪ੍ਰਾਪਤ ਹੋਈ। 1972 ਵਿਚ ਛਪੇ ਲੇਖ ਵਿਚ ਇਹ ਆਖਿਆ ਗਿਆ ਹੈ ਕਿ ਇਹ ਤਸਵੀਰ ਪੁਲੀਸ ਵਾਲਿਆਂ ਰਾਹੀਂ ਮਿਲੀ ਹੈ। ਸਾਡੇ ਪਰਿਵਾਰ ਕੋਲ ਬਾਪੂ ਜੀ ਦੇ ਸਮੇਂ ਦਾ ਅਰਦਲੀ ਇੰਦਰ ਸਿੰਘ ਹੀ ਘਰ ਦਾ ਕੰਮਕਾਜ ਦੇਖਦਾ ਸੀ। ਸੰਭਵ ਹੈ ਕਿ ਇਹ ਤਸਵੀਰ ਉਸ ਅਰਦਲੀ ਰਾਹੀਂ ਛਗਤ ਸਿੰਘ ਦੇ ਘਰ ਭੇਜੀ ਹੋਵੇ। ਭੇਜਣ ਵਾਲੇ ਮੇਰੇ ਪਾਪਾ ਜੀ ਹੋਣਗੇ ਜੋ ਕਾਂਗਰਸੀ ਸੋਚ ਰੱਖਦੇ ਸਨ, ਫੇਰ ਵੀ ਉਨ੍ਹਾਂ ਨੇ ਇਸ ਦੀ ਇਕ ਕਾਪੀ ਆਪਣੇ ਜ਼ਰੂਰੀ ਕਾਗਜ਼ਾਂ ਵਿਚ ਸੰਭਾਲ ਰੱਖੀ ਸੀ। ਇੰਦਰ ਸਿੰਘ ਪਾਪਾ ਜੀ ਦੇ ਅਕਾਲ ਚਲਾਣੇ ਦੇ ਪਿੱਛੋਂ ਵੀ ਸਾਡੇ ਘਰ ਹੀ ਰਿਹਾ ਅਤੇ ਉਸ ਦੀ ਮ੍ਰਿਤੂ ਸਾਡੇ ਘਰ ਹੀ ਹੋਈ।

 

 

ਡਾ. ਸੁਰਜੀਤ ਕੌਰ ਸੰਧੂ ਸੰਪਰਕ:98157-78469

25 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut vadhia keeta tusin...

main hunne ehi tuhadi purani post 'ch reply karan lagga c....thanks 22g

 

eh riha link es post da... 

 

http://epaper.punjabitribuneonline.com/34742/Punjabi-Tribune/PT_25_April_201#page/11/2

 

25 Apr 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬਿੱਟੂ ਜੀ..ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ.....ਤੁਸੀਂ ਵਧਾਈ ਦੇ ਪਾਤਰ ਹੋ......ਤੁਹਾਡੀ ਇਸ ਜਾਣਕਾਰੀ ਨਾਲ ਬਹੁਤ ਸਾਰੇ ਸਿਰਫਿਰੇ ਲੋਕਾਂ ਵੱਲੋਂ ਪੇਸ਼ ਕੀਤੀਆਂ ਗੁਮਰਾਹਕੁਨ ਜਾਣਕਾਰੀਆਂ ਦਾ ਵੀ ਪਰਦਾ-ਫਾਸ਼ ਹੋ ਗਿਆ ਹੈ...'ਤੇ ਸਾਰਿਆਂ ਨੇ ਓਸ ਮਹਾਨ ਸ਼ਹੀਦ ਜੀ ਨਾਲ ਸੰਬੰਧਿਤ ਜਾਣਕਾਰੀ ਵੀ ਹਾਸਿਲ ਕਰ ਲਈ ਹੈ.....
ਅਤੇ ਨਾਲ ਹੀ ਬਲਿਹਾਰ ਵੀਰ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਇਸ ਸੰਬੰਧੀ ਲਿੰਕ ਪੋਸਟ ਕਰ ਦਿੱਤਾ    

26 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

bitu ji......it is true & comptele......knowlge.....Thanks

26 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿੱਟੂ ਵੀਰ ਮੈਂ ਪਹਿਲਾਂ ਵੀ ਤੁਹਾਨੂੰ ਤੁਹਾਡੇ ਅਜਿਹੇ ਹੀ ਕੀਤੇ ਅਨੇਕਾਂ ਕਾਰਜਾਂ ਲਈ ਮੁਬਾਰਕਬਾਦ ਦੇ  ਚੁੱਕਾ ਪਰ ਇਸ ਜਾਣਕਰੀ ਲਈ ਮੈਂ ਜਿੰਨੀ ਵੀ ਸਿਫਤ ਕਰਨ ਓਹ ਥੋੜੀ ਹੋਵੇਗੀ ......ਅਸਲ ਹਕੀਕਤ ਨੂੰ ਉਜਾਗਰ ਕਰਦੀ ਇਹ ਸੱਚੀ ਕਹਾਨੀ ਮੈਡਮ ਪੰਨੂ ਦੇ ਦਿਲੀ ਹਾਵ-ਭਾਵ ਨੂੰ ਇੰਨ-ਬਿੰਨ ਪ੍ਰਤਖ ਸਰੂਪ 'ਚ ਦਰਸਾਉਂਦੀ ਹੋਈ, ਖਦਸ਼ਿਆਂ ਭਰੀ ਭੁੱਲ ਲਈ ਖਿਮਾ ਮੰਗ ਰਹੀ ਏ ......ਸਮੇ ਦੇ ਗੇੜ 'ਚ ਅਜਿਹਾ ਕੋਈ ਜਾਣਬੁਝ ਕੇ ਨਹੀਂ ਕਰਦਾ ਬਲਕਿ ਕੁਦਰਤੀ ਹੀ ਐਸਾ ਵਾਪਰ ਜਾਂਦਾ ਏ......
ਬਹੁਤ ਬਹੁਤ ਸ਼ੁਕਰੀਆ ਬਿੱਟੂ ਵੀਰ .....ਜਿਉਂਦੇ ਰਹੋ .....ਅਜਿਹੀਆਂ ਜਾਨਕਾਰਿਆਂ ਸਾਡੇ ਨਾਲ ਸਾਂਝੀਆ ਕਰਦੇ ਰਹੋ .....ਬਹੁਤ ਧੰਨਬਾਦ  

 

ਬਿੱਟੂ ਵੀਰ ਮੈਂ ਪਹਿਲਾਂ ਵੀ ਤੁਹਾਨੂੰ ਤੁਹਾਡੇ ਅਜਿਹੇ ਹੀ ਕੀਤੇ ਅਨੇਕਾਂ ਕਾਰਜਾਂ ਲਈ ਮੁਬਾਰਕਬਾਦ ਦੇ  ਚੁੱਕਾ ਪਰ ਇਸ ਜਾਣਕਰੀ ਲਈ ਮੈਂ ਜਿੰਨੀ ਵੀ ਸਿਫਤ ਕਰਾਂ  ਓਹ ਥੋੜੀ ਹੋਵੇਗੀ ......ਅਸਲ ਹਕੀਕਤ ਨੂੰ ਉਜਾਗਰ ਕਰਦੀ ਇਹ ਸੱਚੀ ਕਹਾਨੀ ਮੈਡਮ ਪੰਨੂ ਦੇ ਦਿਲੀ ਹਾਵ-ਭਾਵ ਨੂੰ ਇੰਨ-ਬਿੰਨ ਪ੍ਰਤਖ ਸਰੂਪ 'ਚ ਦਰਸਾਉਂਦੀ ਹੋਈ, ਖਦਸ਼ਿਆਂ ਭਰੀ ਭੁੱਲ ਲਈ ਖਿਮਾ ਮੰਗ ਰਹੀ ਏ ......ਸਮੇ ਦੇ ਗੇੜ 'ਚ ਅਜਿਹਾ ਕੋਈ ਜਾਣਬੁਝ ਕੇ ਨਹੀਂ ਕਰਦਾ ਬਲਕਿ ਕੁਦਰਤੀ ਹੀ ਐਸਾ ਵਾਪਰ ਜਾਂਦਾ ਏ......

ਸਾਰੇ ਸਿਰਫਿਰੇ ਲੋਕਾਂ ਵੱਲੋਂ ਪੇਸ਼ ਕੀਤੀਆਂ ਗੁਮਰਾਹਕੁਨ ਜਾਣਕਾਰੀਆਂ ਦਾ ਵੀ ਪਰਦਾ-ਫਾਸ਼ ਹੋ ਗਿਆ ਹੈ.....

ਬਹੁਤ ਬਹੁਤ ਸ਼ੁਕਰੀਆ ਬਿੱਟੂ ਵੀਰ .....ਜਿਉਂਦੇ ਰਹੋ .....ਅਜਿਹੀਆਂ 

ਜਾਣਕਾਰੀਆਂ ਸਾਡੇ ਨਾਲ ਸਾਂਝੀਆ ਕਰਦੇ ਰਹੋ .....ਬਹੁਤ ਧੰਨਬਾਦ  

 

 

thanx to balihar veer too ......

 

27 Apr 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਜੱਸ ਵੀਰ ਜੀ....ਮੈਂ ਤੁਹਾਡੇ ਨਾਲ ਸਹਿਮਤ ਹਾਂ
ਮਾਫ਼ ਕਰਨਾ ਮੈਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀ ਕਿਹਾ...... ਪਰ ਅਫਸੋਸ ਦੀ ਗੱਲ ਹੈ ਸਾਡੇ ਸਮਾਜ ਵਿਚ ਕੁਝ ਅਜੇਹੇ ਲੋਕ ਵੀ ਰਹਿੰਦੇ ਨੇ ਜੋ ਝੂਠੀ ਸ਼ੋਹਰਤ ਲਈ ਪਤਾ ਨਹੀ ਕਿਥੋਂ ਤੱਕ ਗਿਰ ਜਾਂਦੇ ਹਨ..........

ਕੁਦਰਤੀ ਵਾਪਰੇ ਦੀ ਸੂਝਵਾਨ ਲੋਕ ਮਾਫ਼ੀ ਮੰਗ ਲੈਂਦੇ ਹਨ...ਇਹ ਬਿਲਕੁਲ ਸਚ ਹੈ ......

27 Apr 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਉਦਹਾਰਣ ਲਈ ਮੈਂ ਪਿਛਲੇ ਦਿਨੀਂ ਵਾਪਰੀ ਇਕ ਘਟਨਾ ਬਾਰੇ ਦਸਦਾ ਹਾਂ.....ਫੇਸਬੁਕ 'ਤੇ ਇਕ ਵੀਰ (ਜੋ ਕੇ ਆਪਣੇ ਆਪ ਨੂੰ ਤਰਕਸ਼ੀਲ ਕਹਾਉਂਦਾ ਹੈ), ਨੇ ਇਕ ਬਲੈਕ & ਵਾਈਟ ਫੋਟੋ ਪਾ ਦਿੱਤੀ ਜਿਸ ਵਿਚ ਸਾਡੇ ਮਹਾਨ ਯੋਧੇ (ਸ਼ਹੀਦ ਭਗਤ ਸਿੰਘ ਜੀ, ਸ਼ਹੀਦ ਰਾਜਗੁਰੁ ਜੀ 'ਤੇ ਸ਼ਹੀਦ ਸੁਖਦੇਵ ਜੀ) ਨੂੰ ਹੋ ਰਹੀ ਫਾਂਸੀ ਦਿਖਾਈ ਗਈ ਸੀ....ਪਤ ਨਹੀ ਕਿਸ ਨੇ ਓਹ ਫੋਟੋ ਕਿਥੋ ਲਈ ਤੇ ਕਿਸ ਮਕਸਦ ਨਾਲ ਪੋਸਟ ਕਰ ਦਿੱਤੀ....ਓਸ ਫ਼ੋਟ ਤੇ ਬੜੇ ਲੋਕਾਂ ਨੇ ਸ਼ਰਦਾ ਵਜੋਂ ਆਪਣੇ-ਆਪਣੇ ਵਿਚਾਰ ਦੇ ਦਿੱਤੇ....ਕੁਝ ਲੋਕਾਂ ਨੇ ਓਸ ਤੇ ਸਵਾਲ ਵੀ ਉਠਾਏ....ਮੈਂ ਓਹ ਫ਼ੋਟ ਦੇਖ ਕੇ ਓਸ ਵੀਰ ਨੂੰ ਸਿਫਰ ਇਹ ਹੀ ਪੁਛਿਆ ਸੀ ਕੇ ਏਹੋ jihe ਸਮੇ jadon ਪੂਰੇ ਦਾ ਪੂਰਾ ਹਿੰਦੁਸਤਾਨ ਤਰਾਹ-ਤਰਾਹ ਕਰ ਰਿਹਾ ਸੀ ਕਿਸ ਮਾਂ ਦੇ ਲਾਲ ਨੇ ਫੋਟੋ ਖਿਚਣ ਦੀ ਹਿਮਤ ਕਰ ਦਿਤੀ....'ਤੇ ਦੂਜਾ ਸਵਾਲ ਕੇ ਯੋਧਿਆਂ ਨੂੰ ਤਾਂ ਅੰਗ੍ਰੇਜ਼ ਸਰਕਾਰ ਨੇ ਰਾਤ ਵੇਲੇ ਫਾਂਸੀ ਤੇ ਚੜਾਇਆ ਸੀ ਤੇ ਫੋਟੋ ਕਿਵੇ ਖਿਚੀ ਗਈ......

ਸੋ ਮੇਰਾ ਕਹਿਣ ਦਾ ਭਾਵ ਸਿਰਫ ਏਨਾ ਹੀ ਸੀ ਕੇ ਫੋਕੀ ਸ਼ੋਹਰਤ ਲਈ ਬਹੁਤ ਸਾਰੇ ਲੋਕ ਏਹੋ ਜਿਹੇ ਹਥਕੰਡੇ ਅਪਣਾਉਂਦੇ ਰਹਿੰਦੇ ਹਨ....ਮੈਂ ਸਿਰਫ ਓਹਨਾ ਨੂੰ ਹੀ ਸਿਰਫਿਰੇ ਦਾ ਖਿਤਾਬ ਦਿੱਤਾ ਸੀ .....ਧੰਨਵਾਦ          

27 Apr 2012

Reply