Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦਰਵੇਸ਼ ਗਾਇਕ ਸ਼ਾਹਕੋਟੀ


ਗਾਇਕੀ ਨੂੰ ਇਬਾਦਤ ਸਮਝਣ ਵਾਲੇ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਖਿਆਨਤ ਬਰਦਾਸ਼ਤ ਨਾ ਕਰ  ਸਕਣ ਵਾਲੇ ਗਾਇਕਾਂ ਦੀ ਗਿਣਤੀ ਕੇਵਲ ਉਂਗਲਾਂ ’ਤੇ ਗਿਣਨ ਜੋਗੀ ਹੈ ਤੇ ਪੂਰਨ ਸ਼ਾਹਕੋਟੀ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਸਿਰਕੱਢਵਾਂ ਗਾਇਕ ਹੋਣ ਦਾ ਸ਼ਰਫ ਰੱਖਦਾ ਹੈ। ਗੁਰਬਤ ਹੰਢਾਉਂਦਿਆਂ ਹੋਇਆਂ ਵੀ ਉਸ ਨੇ ਲੋਕ ਸੰਗੀਤ ਦੀ ਪਾਵਨ ਨਦੀ ਵਿੱਚ ਜ਼ਹਿਰ ਨਹੀਂ ਘੁਲਣ ਦਿੱਤਾ ਹੈ ਅਤੇ ਸੂਫ਼ੀ ਤੇ ਲੋਕ ਗਾਇਕੀ ਦਾ ਦੀਵਾ ਵਗਦੀਆਂ ਹਨੇਰੀਆਂ ਵਿੱਚ ਵੀ ਜਗਾਈ ਰੱਖਣ ਦਾ ਸਿਰੜੀ ਉਪਰਾਲਾ ਕੀਤਾ ਹੈ। ਉਸ ਦੀ ਗਇਕੀ ਕਾਬਲ-ਏ- ਤਾਰੀਫ਼ ਹੈ ਤੇ ਜਿਗਰਾ ਸਿਜਦਾ  ਕਰਨ ਦੇ ਕਾਬਲ ਹੈ। ਝੂਠੀ ਅਤੇ ਫੋਕੀ ਸ਼ੋਹਰਤ ਤੋਂ ਕੋਹਾਂ ਦੂਰ ਰਹਿਣ ਵਾਲਾ ਉਹ ਇੱਕ ਵਿਲੱਖਣ ਅਤੇ ਦਰਵੇਸ਼ ਗਵੱਈਆ ਹੈ। ਸੁਰਾਂ ਦੇ ਸਰਤਾਜ ਪੂਰਨ ਸ਼ਾਹਕੋਟੀ ਦਾ ਜਨਮ 22 ਨਵੰਬਰ 1955 ਨੂੰ ਪਿਤਾ ਨਿਰੰਜਨ ਦਾਸ ਦੇ ਘਰ ਮਾਤਾ ਲਾਜੋ ਦੀ ਕੁੱਖੋਂ ਹੋਇਆ। ਦੋ ਵੀਰਾਂ ਤੇ ਤਿੰਨ ਭੈਣਾਂ ਦਾ ਇਹ ਲਾਡਲਾ ਵੀਰ ਬਚਪਨ ਤੋਂ ਹੀ ਫ਼ਕੀਰਾਨਾ ਤਬੀਅਤ ਵਾਲੀ ਗਾਇਕੀ ਦਾ ਸ਼ੈਦਾਈ ਸੀ।  ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਉਹ ਬਾਲ ਸਭਾ ਵਿੱਚ ਬੜੀ ਮਿੱਠੀ ਜਿਹੀ ਹੇਕ ਲਾ ਕੇ ਗਾਉਂਦਾ ਤੇ ਸਾਰਿਆਂ ਦਾ ਮਨ ਮੋਹ ਲੈਂਦਾ।
ਗਾਇਕੀ ਦੀ ਜਾਗ ਉਂਜ ਤਾਂ ਪੂਰਨ ਨੂੰ ਘਰੋਂ ਹੀ ਲੱਗੀ ਸੀ ਕਿਉਂਕਿ ਉਸ ਦਾ ਪੜਦਾਦਾ ਸੁਲੇਮਾਨ, ਦਾਦਾ ਸਰਦਾਰਾ ਤੇ ਪਿਤਾ ਨਿਰੰਜਨ ਦਾਸ  ਆਪਣੇ ਜ਼ਮਾਨੇ ਦੇ ਮੰਨੇ-ਪ੍ਰਮੰਨੇ ਗਵੱਈਏ ਅਖਵਾੳਂਦੇ ਸਨ। ਲੋਕ  ਗੀਤਾਂ ਦੀਆਂ ਸਤਰ੍ਹਾਂ  ਗੁਣਗੁਣਾਉਂਦਿਆਂ ਪੂਰਨ ਦਾ ਮੇਲ ਪਹਿਲਾਂ ਹਲਟੀਆਂ ਵਾਲੇ ਬਾਬਾ ਤੇ ਫਿਰ ਸਾਈਂ ਢੇਰੀਆਂ ਵਾਲਾ ਨਾਲ ਹੋ ਗਿਆ ਜਿਨ੍ਹਾਂ ਤੋਂ ਉਸ ਨੇ ਸ਼ਾਸਤਰੀ ਸੰਗੀਤ ਦੀ ਅੰਮ੍ਰਿਤਮਈ ਦਾਤ ਹਾਸਲ ਕੀਤੀ ਤੇ ਆਪਣੀ ਗਾਇਕੀ ਨੂੰ ਰਿਆਜ਼ ਦੀ ਕੁਠਾਲੀ ’ਚ ਪਾ ਕੇ ਹੋਰ ਸੁਆਰਿਆ ਤੇ ਲਿਸ਼ਕਾਇਆ। ਉਂਜ ਉਹ  ਪਟਿਆਲਾ ਘਰਾਣੇ ਦੇ ਉਸਤਾਦ ਬਾਕਰ ਹੁਸੈਨ ਦਾ ਸ਼ਾਗਿਰਦ ਵੀ ਰਿਹਾ।
ਸੰਨ 1975 ਵਿੱਚ ਉਸ ਦਾ ਵਿਆਹ ‘ਛਿੰਦੋ’ ਨਾਲ ਹੋਇਆ ਪਰ ਸੁਭਾਅ ਅਤੇ ਖਿਆਲਾਂ ਦੀ ਖਹਿਬੜ ਕਰਕੇ ਰਿਸ਼ਤਿਆਂ ਵਿੱਚ ਕੁੜੱਤਣ ਇੰਨੀ ਵਧ ਗਈ ਕਿ ਪਤੀ-ਪਤਨੀ ਦੇ ਰਿਸ਼ਤੇ ਦੀਆਂ ਪੀਡੀਆਂ ਗੰਢਾਂ ਖੋਲ੍ਹਣੀਆਂ ਪੈ ਗਈਆਂ ਤੇ ਫਿਰ ਉਸ ਦਾ ਵਿਆਹ ‘ਮਥਰੋ’ ਨਾਲ ਹੋ ਗਿਆ ਜਿਸ ਤੋਂ ਸਲੀਮ ਅਤੇ ਪਰਵੇਜ਼ ਨਾਮਕ ਪੁੱਤਰਾਂ ਅਤੇ ਪਰਵੀਨ ਨਾਂ ਦੀ ਧੀ ਦਾ ਜਨਮ ਹੋਇਆ। ਸੰਨ 1972 ਵਿੱਚ ਪੂਰਨ ਲੋਕ ਸੰਪਰਕ ਵਿਭਾਗ ਵਿੱਚ ਗਾਇਕ ਵਜੋਂ ਭਰਤੀ ਹੋ ਗਿਆ ਅਤੇ ਅਨੇਕਾਂ ਹੀ ਚਰਚਿਤ ਗੀਤਾਂ ਨਾਲ  ਲੋਕ ਮਨਾਂ ’ਤੇ ਰਾਜ ਕਰਨ ਲੱਗ ਪਿਆ।

28 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਕਾਸ਼ਵਾਣੀ ਜਲੰਧਰ ਦੇ ਨਿਰਦੇਸ਼ਕ ਸ੍ਰੀ ਨਰਿੰਦਰ ਭਾਟੀਆ ਦੀ ਪਾਰਖੂ ਅੱਖ ਨੇ ਇਸ ਅਨਮੋਲ ਹੀਰੇ ਨੂੰ ਰਾਹਾਂ ਦੀ ਧੂੜ ’ਚੋਂ ਪਛਾਣ ਕੇ ਚੁਗ ਲਿਆ ਤੇ ਉਸ ਦੀ ਸੁਰੀਲੀ ਆਵਾਜ਼ ਨੂੰ ਘਰ-ਘਰ ਪਹੁੰਚਾ ਦਿੱਤਾ। ਪਹਿਲੀ ਵਾਰ ਜਦ ਉਸ ਨੂੰ ਆਪਣੇ ਗਾਏ ਗੀਤ ਦੀ ਫੀਸ 160 ਰੁਪਏ ਮਿਲੀ ਤਾਂ ਬੇਅੰਤ ਖ਼ੁਸ਼ੀ ਨਾਲ ਉਸ ਦੇ ਨੈਣ ਭਰ ਆਏ। ਇਸ ਤੋਂ ਬਾਅਦ ਪੂਰਨ ਨਿੱਤ ਨਵੀਆਂ ਮੰਜ਼ਿਲਾਂ ਸਰ ਕਰਦਾ ਗਿਆ ਤੇ ਦੂਰਦਰਸ਼ਨ ਤੋਂ ਹੁੰਦਾ ਹੋਇਆ ਮੁੰਬਈ ਫ਼ਿਲਮ ਜਗਤ ਤਕ ਜਾ ਪੱਜਿਆ। ਦੂਰਦਰਸ਼ਨ ਤੋਂ ਉਸ ਨੇ ‘ਹੀਰ’ ਵੀ ਗਾਈ ਤੇ ਨਾਨਕ ਸਿੰਘ ਦੇ ਨਾਵਲ ’ਚਿੱਟਾ ਲਹੂ’ ਲਈ ਜਸਵੰਤ ਦੀਦ ਦੀਆਂ ਲਿਖੀਆਂ ਕਾਵਿ ਸਤਰ੍ਹਾਂ ਵੀ ਗਾਈਆਂ। ‘ਉਠ ਚੱਲੇ ਗਆਂਢੋਂ ਯਾਰ’, ‘ਤੇਰੇ ਇਸ਼ਕ ਨਚਾਇਆ’, ‘ਆਓ ਨੀ ਸਈਓ ਰਲ ਦਿਓ ਨੀਂ ਵਧਾਈ’, ‘ਫੱਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ’ ਆਦਿ ਰਚਨਾਵਾਂ ਸਣੇ ਪੂਰਨ ਨੇ ਅੱਜ ਤਕ ਜੋ ਵੀ ਗਾਇਆ ਹੈ, ਸੁੱਚਾ ਤੇ ਸਾਫ਼-ਸੁਥਰਾ ਗਾਇਆ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਵਿਖੇ ਆਪਣੇ ਫ਼ਨ ਦਾ ਮੁਜ਼ਾਹਰਾ ਕਰ ਚੁੱਕਾ ਇਹ ਮਹਾਨ ਫ਼ਨਕਾਰ ਪੰਜਾਬ ਦੇ ਰਾਜ ਗਾਇਕ ਹੰਸ ਰਾਜ ਹੰਸ ਦਾ ਸਤਿਕਾਰਯੋਗ ਉਸਤਾਦ ਅਤੇ ਨਾਮੀ ਗਾਇਕ ਸਲੀਮ ਦਾ ਪਿਤਾ ਹੋਣ ਦਾ ਸ਼ਰਫ ਰੱਖਦਾ ਹੈ। 22 ਨਵੰਬਰ ਨੂੰ ਮਨਾਏ ਜਾ ਰਹੇ ਉਸ ਦੇ  ਜਨਮ ਦਿਨ ’ਤੇ ਸੱਚੀ ਤੇ ਸੁੱਚੀ ਗਾਇਕੀ ਦੇ ਮੁਦੱਈ ਸਰੋਤੇ ਤੇ ਸੰਗੀਤਕਾਰ ਆਪਣੀਆਂ ਦਿਲੀ ਕਾਮਨਾਵਾਂ ਭੇਟ ਕਰਦੇ ਹਨ ਤੇ ਦੁਆ ਕਰਦੇ ਹਨ ਕਿ ਪੂਰਨ ਦਾ ਨਾਂ ਸਦਾ ਰੋਸ਼ਨ ਰਹੇ ਤੇ ਲੋਕ ਅਤੇ ਸੂਫ਼ੀ ਗਾਇਕੀ ਵਿੱਚ ਉਸ ਦੇ ਯੋਗਦਾਨ ਦੀਆਂ ਬਾਤਾਂ ਰਹਿੰਦੀ ਦੁਨੀਆਂ ਤਕ ਪੈਂਦੀਆਂ ਰਹਿਣ।

 

-ਇੰਦਰਜੀਤ ਜੱਸਲ,
ਮੋਬਾਈਲ:98142-14230

28 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.......ਇਥੇ ਜਾਣਕਾਰੀ ਸਾਂਝੀ ਕਰਨ ਲਈ.......bittu ji........

28 Mar 2012

Reply