Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਸੂਮ ਸ਼ਰਾਰਤ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਾਸੂਮ ਸ਼ਰਾਰਤ

ਗੱਲ ਚੌਦਾਂ-ਪੰਦਰਾਂ ਵਰ੍ਹੇ ਪੁਰਾਣੀ ਹੈ। ਮੈਂ ਅਤੇ ਮੈਥੋਂ ਛੋਟਾ ਭਰਾ ਜਗਦੀਪ ਨਾਲ ਦੇ ਪਿੰਡ ਵਾੜਾ ਭਾਈ ਪੜ੍ਹਦੇ ਸਾਂ। ਮੈਂ ਅੱਠਵੀਂ ’ਚ ਤੇ ਉਹ ਛੇਵੀਂ ’ਚ। ਹੋਰਾਂ ਬੱਚਿਆਂ ਵਾਂਗ ਅਸੀਂ ਵੀ ਦੋ-ਦੋ ਰੋਟੀਆਂ ਅੰਬ ਦੇ ਆਚਾਰ ਨਾਲ ਬੋਰੀ ਦੇ ਬਸਤੇ ਵਿੱਚ ਪਾ ਕੇ ਲੈ ਜਾਣੀਆਂ। ਜਿਨ੍ਹਾਂ ਬੱਚਿਆਂ ਨੇ ਰੋਟੀ ਲਿਆਂਦੀ ਹੋਣੀ, ਉਨ੍ਹਾਂ ਖਾ ਲੈਣੀ, ਜਿਨ੍ਹਾਂ ਨਾ ਲਿਆਂਦੀ ਹੋਣੀ ਉਨ੍ਹਾਂ ਚਮਨ ਬਾਣੀਏ ਕੋਲ ਜਾ ਪੁੱਜਣਾ। ਚਮਨ ਅੱਧੀ ਛੁੱਟੀ ਵੇਲੇ ਗੋਲ਼ੀਆਂ-ਟੌਫ਼ੀਆਂ, ਗੱਚਕ, ਮਰੰੂਡੇ ਅਤੇ ਛੋਲੇ ਵੇਚਣ ਆਉਂਦਾ ਸੀ ਜਿਸ ਨੂੰ ਸਾਰੇ ਪਾੜ੍ਹੇ ਜੁਆਕ ‘ਚਿੰਮੀ’ ਕਹਿੰਦੇ ਸਨ। ਉਨ੍ਹਾਂ ਵੇਲਿਆਂ ’ਚ ਘਰੋਂ ਇੱਕ ਰੁਪਈਆ ਜੇਬ ਵਿੱਚ ਪਾ ਕੇ ਲਿਜਾਣਾ। ਅੱਧੀ ਛੁੱਟੀ ਹੋਣੀ ਤਾਂ ਰੁਪਈਏ ਦਾ ਸਿੱਕਾ ਚਾਰ ਟੌਫ਼ੀਆਂ ਵੱਟੇ ਚਿੰਮੀ ਦੇ ਗੱਲੇ ’ਚ ਪਾ ਦੇਣਾ। ਜੇਬ ਖਾਲੀ ਅਤੇ ਰੰਗ ਪੀਲਾ। ਫਿਰ ਜਿਸ ਦਿਨ ਅਗਲਾ ਰੁਪਈਆ ਮਿਲਣਾ, ਉਸ ਦਿਨ ਮੂੰਹ ’ਤੇ ਰੌਣਕ ਪਰਤਣੀ।
ਮੈਨੂੰ ਅਤੇ ਜਗਦੀਪ ਨੂੰ ਵੀ ਕਦੇ-ਕਦੇ ਮਾਂ ਨੇ ਰੁਪਈਆ ਦੇ ਦੇਣਾ। ਮੈਂ ਸਬਰ ਵਾਲਾ ਸੀ। ਜੇ ਰੁਪਈਆ ਹੋਣਾ ਤਾਂ ਕੁਝ ਖਾ ਲੈਣਾ, ਜੇ ਨਾ ਹੋਣਾ ਤਾਂ ਦੜ੍ਹ ਵੱਟ ਛੱਡਣੀ ਪਰ ਜਗਦੀਪ ਨੂੰ ਖਾਣ ਦਾ ਅਜਿਹਾ ਝੱਸ ਪਿਆ ਕਿ ਰੁਪਈਆ ਹੋਣ ’ਤੇ ਤਾਂ ਖਾਣਾ ਹੀ ਹੁੰਦਾ, ਰੁਪਈਆ ਨਾ ਹੋਣ ਦੀ ਸੂਰਤ ਵਿੱਚ ਵੀ ਉਹ ਉਧਾਰ ਖਾਣ ਲੱਗ ਪਿਆ। ਉਸ ਦੀ ਚਲਾਕੀ ਵੇਖੋ ਕਿ ਚਿੰਮੀ ਦੀ ਵਹੀ ਵਿੱਚ ਉਸ ਨੇ ਮੇਰੇ ਨਾਂ ’ਤੇ ਖਾਤਾ ਚਲਾ ਲਿਆ। ਯਾਨੀ ਖਾਂਦਾ ਰਿਹਾ ਜਗਦੀਪ ਅਤੇ ਕਰਜ਼ਾਈ ਹੁੰਦਾ ਰਿਹਾ ਮੈਂ। ਵੇਲਾ ਲੰਘਦਾ ਗਿਆ। ਇੱਕ-ਇੱਕ, ਦੋ-ਦੋ ਕਰਕੇ ਚਿੰਮੀ ਦੀ ਵਹੀ ਬਾਹਠ ਰੁਪਈਏ ਮੇਰੇ ਨਾਂ ਬੋਲਣ ਲੱਗੀ ਪਰ ਮੈਨੂੰ ਇਸ ਦੀ ਉੱਕਾ ਈ ਭਿਣਕ ਨਾ ਪਈ। ਏਨੇ ਨੂੰ ਸਕੂਲ ਵਿੱਚ ਜੂਨ ਦੀਆਂ ਛੁੱਟੀਆਂ ਹੋ ਗਈਆਂ। ਮੈਂ ਛੁੱਟੀਆਂ ਕੱਟਣ ਲਈ ਆਪਣੀ ਭੂਆ ਕੋਲ ਚਲਾ ਗਿਆ। ਉੱਧਰ ਸਕੂਲ ਪੜ੍ਹਨ ਵਾਲੇ ‘ਉਧਾਰੀਏ ਜੁਆਕਾਂ’ ਤੋਂ ਉਗਰਾਹੀ ਕਰ ਰਹੇ ਚਿੰਮੀ ਨੇ ਇੱਕ ਦਿਨ ਸਾਡੇ ਘਰ ਦਾ ਬੂਹਾ ਖੜਕਾ ਦਿੱਤਾ। ਉਸਨੇ ਵਹੀ ਖੋਲ੍ਹੀ ਅਤੇ ਮੇਰੀ ਮਾਂ ਨੂੰ ਆਖਣ ਲੱਗਾ, ‘‘ਭੈਣ ਜੀ ਮੈਂ ਭਾਈ ਕੇ ਵਾੜਿਓਂ ਆਂ। ਐਧਰ ਆਇਆ ਸੀ, ਸੋਚਿਆ ਬਈ ਹੁੰਦਾ ਜਾਵਾਂ। ਥੋੜ੍ਹੇ ਜੇ ਪੈਸੇ ਖੜ੍ਹੇ ਸੀ ਜੇ ਦੇ ਦਿਓ ਤਾਂ…।’’
‘‘ਕਿੰਨੇ ਕੁ ਆ ਤੇ ਨਾਲ਼ੇ ਕਾਹਦੇ ਆ ਬਾਈ ਜੀ?’’ ਮਾਂ ਨੇ ਹਲੀਮੀ ਨਾਲ ਪੁੱਛਿਆ। ‘‘ਸੱਠਾਂ ਤੋਂ ਦੋ ਰੁਪਈਏ ਉੱਤੇ ਆ। ਆਪਣਾ ਕਾਕਾ ਰਣਜੀਤ ਖਾਂਦਾ-ਪੀਂਦਾ ਰਿਹੈ। ਕਰਿਆਨੇ ਦੀ ਦੁਕਾਨ ਆ ਮੇਰੀ। ਆਪਾਂ ਤਾਂ ਭੈਣੇ ਕਦੇ ਕੋਈ ਜੁਆਕ ਗੁੱਸੇ ਕੀਤਾ ਈ ਨ੍ਹੀਂ। ਦੇ ਦੇਈਦਾ ਐ ਖਾਣ ਨੂੰ, ਜੇ ਪੈਸੇ ਨਾ ਵੀ ਹੋਣ ਕਿਸੇ ਵੇਲੇ। ਨਾਲੇ ਪੈਸੇ ਕਿਹੜਾ ਕਿਤੇ ਚੱਲੇ ਆ। ਪਟੜੀ-ਬੰਨ੍ਹੇ ਦਾ ਕੰਮ ਐ।’’ ਚਿੰਮ੍ਹੀ ਨੇ ਇੱਕੇ ਸਾਹ ਕਈ ਦਾਅ ਖੇਡੇ। ਮੇਰੀ ਮਾਂ ਦੀ ਤਾਂ ਖਾਨਿਓਂ ਗਈ। ਸੋਚਦੀ ਹੋਣੀ ਐਂ, ‘‘ਬਈ ਰਣਜੀਤ ਨੇ ਤਾਂ ਕਦੇ ਦੱਸਿਆ ਨ੍ਹੀਂ।’’ ਫੇਰ ਵੀ ਮਾਂ ਨੇ ਮੌਕਾ ਸੰਭਾਲਦਿਆਂ ਘਰੇ ਪੈਸੇ ਨਾ ਹੋਣ ਦਾ ਬਹਾਨਾ ਲਾ ਦਿੱਤਾ। ਚਾਹ-ਪਾਣੀ ਦੀ ਸੁਲ੍ਹਾ ਮਾਰੀ ਤਾਂ ਚਿੰਮੀ ‘ਬੱਸ ਮਿਹਰਬਾਨੀ’ ਕਹਿ ਕੇ ਪਿੰਡ ਦੇ ਰਾਹ ਪੈ ਗਿਆ। ਮਾਂ ਨੇ ਮੈਨੂੰ ਐਸ.ਟੀ.ਡੀ. ਤੋਂ ਫੋਨ ਕੀਤਾ। ਮੇਰੇ ਸਿਰ, ਚਿੰਮੀ ਦੇ ਟੁੱਟੇ ਕਰਜ਼ੇ ਬਾਰੇ ਦੱਸਦਿਆਂ ਛੇਤੀ ਪਿੰਡ ਮੁੜਨ ਦੀ ਹਦਾਇਤ ਕੀਤੀ। ਗੁੱਸੇ ’ਚ ਬੁਰਾ-ਭਲਾ ਵੀ ਕਿਹਾ। ਮੈਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਬਾਹਠ ਰੁਪਈਆਂ ਦਾ ਕਰਜ਼ਾ ਅਤੇ ਉਹ ਵੀ ਨਾਜਾਇਜ਼, ਇੱਕ ਬੱਚੇ ਦੀ ਮਾਨਸਿਕਤਾ ਲਈ ਵੱਡਾ ਬੋਝ ਸੀ। ਸਾਰਾ ਦਿਨ ਮੈਨੂੰ ਅੱਚਵੀਂ ਲੱਗੀ ਰਹੀ। ਆਥਣੇ ਭੂਆ ਨੇ ਮੂੰਗੀ ਦੀ ਦਾਲ ਬਣਾਈ। ਚੰਗੀ ਤਰ੍ਹਾਂ ਤੜਕਾ ਵੀ ਲਾਇਆ ਪਰ ਮੈਨੂੰ ਦਾਲ ’ਚ ਕਿਰਕ ਮਹਿਸੂਸ ਹੋਈ। ਇਉਂ ਲੱਗਿਆ ਜਿਵੇਂ ਕਿਸੇ ਨੇ ਰੇਤੇ ਦੀ ਚੂੰਡੀ ਭਰ ਕੇ ਥਾਲੀ ਵਿੱਚ ਧੂੜ ਦਿੱਤੀ ਹੋਵੇ। ਦੋ ਗੱਲਾਂ ਵਾਰ-ਵਾਰ ਸਿਰ ਵਿੱਚ ਹਥੌੜੇ ਵਾਂਗ ਵੱਜ ਰਹੀਆਂ ਸਨ, ਇੱਕ ‘ਚਿੰਮੀ ’ਤੇ ਦੂਜੀ ‘ਬਾਹਠ ਰੁਪਈਏ’।
ਮਿੱਥੇ ਸਮੇਂ ਤੋਂ ਪਹਿਲਾਂ ਹੀ ਮੈਂ ਪਿੰਡ ਮੁੜ ਆਇਆ। ਮਾਪਿਆਂ ਨੇ ਪਹਿਲਾਂ ਮੈਨੂੰ ਪਿਆਰ ਨਾਲ ਪੁੱਛਿਆ ਅਤੇ ਫਿਰ ਡਰਾ-ਧਮਕਾ ਕੇ ਮਨਾਉਣਾ ਚਾਹਿਆ ਪਰ ਮੈਂ ਤਾਂ ਹੀ ਮੰਨਦਾ ਜੇਕਰ ਦੋਸ਼ੀ ਹੁੰਦਾ। ਇੱਕ-ਦੋ ਦਿਨ ਲੰਘੇ। ਚਿੰਮੀ ਫਿਰ ਆ ਬਹੁੜਿਆ। ਉਦੋਂ ਜਗਦੀਪ ਬੂਹੇ ਅੱਗੇ ਖੇਡ ਰਿਹਾ ਸੀ। ਚਿੰਮੀ ਨੂੰ ਵੇਖ ਕੇ ਉਹ ਭੱਜ ਗਿਆ। ਚਿੰਮੀ ਬੂਹਿਓਂ ਅੰਦਰ ਹੋਇਆ ਤਾਂ ਮਾਂ ਨੇ ਮੈਨੂੰ ਬਾਂਹੋਂ ਫੜ ਉਹਦੇ ਮੂਹਰੇ ਕਰ ਦਿੱਤਾ, ‘‘ਲੈ ਬਾਈ ਜੀ, ਆਹ ਮੇਰਾ ਮੁੰਡਾ।’’ ਤੇ ਨਾਲ ਹੀ ਮਾਂ ਮੈਨੂੰ ਆਖਣ ਲੱਗੀ, ‘‘ਦੱਸ ਵੇ ਤੂੰ ਵੀ ਕਿੰਨੇ ਪੈਸੇ ਦੇਣੇ ਐਂ ਏਸ ਭਾਈ ਦੇ।’’ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਚਿੰਮੀ ਨੇ ਕਿਹਾ, ‘‘ਇਹ ਮੁੰਡਾ ਨਈਂ ਭੈਣੇ, ਅਹੁ ਮੁੰਡਾ ਸੀ ਜਿਹੜਾ ਬਾਹਰ ਖੇਡੀ ਜਾਂਦਾ ਸੀ ਅਤੇ ਮੈਨੂੰ ਵੇਖ ਕੇ ਭੱਜਿਐ।’’ ਮਾਮਲਾ ਸਪਸ਼ਟ ਹੋ ਗਿਆ ਸੀ। ਜਗਦੀਪ ਦੀ ਇਸ ਸ਼ਰਾਰਤ ਦਾ ਮੁੱਲ ਤੇ ਚਿੰਮੀ ਦਾ ਕਰਜ਼ਾ ਤਰਖਾਣਾ ਕੰਮ ਕਰਦੇ ਪਿਤਾ ਜੀ ਨੇ ਦੋ ਨਵੇਂ ਮੰਜੇ ਠੋਕ ਕੇ ਚੁਕਾਇਆ।

ਰਣਜੀਤ ਸਰਾਂਵਾਲੀ - ਸੰਪਰਕ: 98143-78105

05 Dec 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

happy05 happy05 happy05 happy05 happy05 happy05 happy05 happy05 happy05 happy05 happy05 happy05 happy05 happy05 happy05 happy05happy05 happy05happy05 happy05 happy05 happy05 happy05 happy05 happy05 happy05 happy05 happy05 happy05 happy05 happy05 happy05 happy05 happy05

05 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very funny......tfs.....

06 Dec 2012

Reply