Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਰਧਾ ਦੇ ਧਾਮ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਰਧਾ ਦੇ ਧਾਮ

ਹਾਦਸਿਆਂ ਲਈ ਜ਼ਿੰਮੇਵਾਰ ਕੌਣ ?

ਸੋਹਨ ਗੁਪਤਾ


ਅਗਸਤ ਮਹੀਨੇ ਗੁੱਗਾ ਨੌਮੀ ਹੋਣ ਕਰਕੇ ਪਟਿਆਲਾ ਦੀ ਗੁੱਗਾ ਪੀਰ ਦੀ ਸਮਾਧ ਉੱਤੇ ਸ਼ਰਧਾਲੂਆਂ ਦੀ ਬੇਤਹਾਸ਼ਾ ਭੀੜ ਹੁੰਦੀ ਹੈ। ਇਸੇ ਤਰ੍ਹਾਂ ਨਰਾਤਿਆਂ ਦੇ ਦਿਨਾਂ ਵਿੱਚ ਕਾਲੀ ਮਾਈ ਦੇ ਮੰਦਰ ਵਿਖੇ ਸ਼ਰਧਾਲੂਆਂ ਦੀ ਬੇਤਹਾਸ਼ਾ ਭੀੜ ਹੁੰਦੀ ਹੈ। ਮਾਲ ਰੋਡ ’ਤੇ ਵਾਹਨਾਂ ਦੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਜਾਂਦੀ ਹੈ। ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਦੂਰ-ਦੂਰ ਤਕ ਲਗ ਜਾਂਦੀਆਂ ਹਨ। ਔਰਤਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਕਾਫ਼ੀ ਔਰਤਾਂ ਨੇ ਬੱਚੇ ਗੋਦੀ ’ਚ ਚੁੱਕੇ ਹੋਏ ਹੁੰਦੇ ਹਨ। ਥਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਬੈਠਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ। ਮੱਥਾ ਟੇਕਣ ਦੀ ਵਾਰੀ ਆਉਣ ’ਚ 3-4 ਘੰਟੇ ਲੱਗਣੇ ਸੁਭਾਵਕ ਹੁੰਦੇ ਹਨ। ਜੇ ਕੋਈ ਸ਼ਰਧਾਲੂ ਕਿਸੇ ਕਾਰਨ ਕਰਕੇ ਲਾਈਨ ’ਚੋਂ ਨਿਕਲ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਉੱਥੇ ਖੜ੍ਹਨਾ ਮੁਸ਼ਕਲ ਹੋ ਜਾਂਦਾ ਹੈ। ਭੀੜ ਨੂੰ ਕੰਟਰੋਲ ਕਰਨ ਲਈ ਪੁਲੀਸ ਮੁਲਾਜ਼ਮ ਵੀ ਮੌਜੂਦ ਹੁੰਦੇ ਹਨ। ਲੋਕਾਂ ਦੀਆਂ ਲੰਮੀਆਂ ਲਾਈਨਾਂ ’ਚ ਖੜ੍ਹਨ ਦੀ ਬੇਆਰਾਮੀ ਅਤੇ ਸਮੱਸਿਆ ਨੂੰ ਸਮਝਣ ਦੀ ਲੋੜ ਹੈ। ਜੇ ਅਸੀਂ ਸਮਝਦਾਰੀ ਤੋਂ ਕੰਮ ਲਈਏ ਤਾਂ ਸ਼ਰਧਾਲੂਆਂ ਨੂੰ ਲੰਮੀਆਂ ਲਾਈਨਾਂ ’ਚ ਲੱਗਣ ਤੋਂ ਛੁਟਕਾਰਾ ਮਿਲ ਸਕਦਾ ਹੈ।
ਧਾਰਮਿਕ ਅਸਥਾਨ ’ਤੇ ਭੀੜ ਵਾਲੇ ਅਜਿਹੇ ਦਿਨ ਜਿਹੜਾ ਵੀ ਸ਼ਰਧਾਲੂ ਮੱਥਾ ਟੇਕਣ ਲਈ ਆਵੇ ਤਾਂ ਉਸ ਨੂੰ ਟੋਕਨ ਨੰਬਰ ਦੇ ਦਿੱਤਾ ਜਾਣਾ ਚਾਹੀਦਾ ਹੈ। ਟੋਕਨ ਲੈਣ ਤੋਂ ਬਾਅਦ ਸ਼ਰਧਾਲੂ ਆਪਣੇ ਸਕੇ-ਸਬੰਧੀਆਂ ਸਮੇਤ ਕਿਸੇ ਖੁੱਲ੍ਹੀ ਥਾਂ ’ਚ ਬੈਠ ਸਕਦੇ ਹਨ ਜਾਂ ਨੇੜੇ-ਤੇੜੇ ਘੁੰਮ-ਫਿਰ ਸਕਦੇ ਹਨ। ਲੋੜ ਜਾਂ ਸਹੂਲਤ ਅਨੁਸਾਰ 100 ਸ਼ਰਧਾਲੂਆਂ ਦੀ ਲਾਈਨ ਲਗਾ ਦਿੱਤੀ ਜਾਵੇ। ਸਪੀਕਰ ਰਾਹੀਂ ਦੱਸਿਆ ਜਾ ਸਕਦਾ ਹੈ ਕਿ ਹੁਣ ਕਿਹੜੇ ਨੰਬਰ ਤਕ ਲਾਈਨ ਲੱਗੇਗੀ। ਸਾਧਾਰਨ ਸਕਰੀਨ ਰਾਹੀਂ ਨੰਬਰ ਡਿਸਪਲੇਅ ਕੀਤਾ ਜਾ ਸਕਦਾ ਹੈ। ਹੁਣ ਤਾਂ ਹਰੇਕ ਕੋਲ ਮੋਬਾਈਲ ਹੁੰਦਾ ਹੈ। ਦੋਸਤ-ਮਿੱਤਰ ਆਪ ਵੀ ਵੇਖ ਕੇ ਦੱਸ ਦੇਣਗੇ ਕਿ ਉਨ੍ਹਾਂ ਦੀ ਲਾਈਨ ਕਦੋਂ ਕੁ ਲੱਗੇਗੀ। ਜਦੋਂ ਸ਼ਰਧਾਲੂ ਮੱਥਾ ਟੇਕ ਕੇ ਜਾਵੇ ਤਾਂ ਉਸ ਤੋਂ ਟੋਕਨ ਵਾਪਸ ਲੈ ਲਿਆ ਜਾਵੇ। ਇਸ ਨਾਲ ਭੀੜ-ਭੜੱਕਾ ਨਹੀਂ ਹੋਵੇਗਾ। ਲੋਕਾਂ ਨੂੰ ਘੰਟਿਆਬੱਧੀ ਲੰਮੀਆਂ ਲਾਈਨਾਂ ’ਚ ਖੜ੍ਹਨ ਵਾਲੀ ਪ੍ਰੇਸ਼ਾਨੀ ਖਤਮ ਹੋ ਜਾਵੇਗੀ। ਮੋਬਾਈਲ,  ਪੈਸੇ ਅਤੇ ਗਲੇ ਦੀਆਂ ਚੈਨੀਆਂ ਗੁੰਮ ਹੋਣ ਤੋਂ ਬਚਾਅ ਰਹੇਗਾ। ਅਜਿਹੇ ਸੱਭਿਅਕ, ਵਧੀਆ ਢੰਗ ਲਈ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਦੀ ਪ੍ਰਸ਼ੰਸ਼ਾ ਵੀ ਕੀਤੀ ਜਾਵੇਗੀ।
ਚਿੰਤਪੁਰਨੀ, ਕਾਂਗੜਾ, ਜਵਾਲਾ ਜੀ ਅਤੇ ਨੈਣਾ ਦੇਵੀ ਮੰਦਰਾਂ ’ਚ ਨਰਾਤਿਆਂ ਵੇਲੇ ਦੁਰਗਾ ਅਸ਼ਟਮੀ ਵਾਲੇ ਦਿਨ ਬਹੁਤ ਭੀੜ ਹੁੰਦੀ ਹੈ। ਬੇਤਹਾਸ਼ਾ ਭੀੜ ’ਚ ਸ਼ਰਧਾਲੂਆਂ ਨੂੰ ਸਾਹ ਦੀ ਘੁਟਣ ਮਹਿਸੂਸ ਹੋਣ ਲੱਗ ਜਾਂਦੀ ਹੈ। ਹੱਥ ’ਚ ਫੜਿਆ ਹੋਇਆ ਪ੍ਰਸ਼ਾਦ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਟੋਕਨ ਸਿਸਟਮ ਨਾਲ ਸਾਰੀ ਸਮੱਸਿਆ ਦੂਰ ਹੋ ਸਕਦੀ ਹੈ। ਵੈਸ਼ਨੂੰ ਮਾਤਾ ’ਤੇ ਜਾਣ ਵੇਲੇ ਸ਼ਰਾਈਨ ਬੋਰਡ ਅਤੇ ਸੈਨਿਕਾਂ ਵੱਲੋਂ ਕੀਤੇ ਜਾਂਦੇ ਪ੍ਰਬੰਧ ਅਧੀਨ ਸ਼ਰਧਾਲੂਆਂ ਨੂੰ ਟੋਕਨ ਦੇ ਦਿੱਤੇ ਜਾਂਦੇ ਹਨ। ਜਦੋਂ ਗੁਫਾ ਵਿੱਚੋਂ ਲੰਘਣਾ ਹੋਵੇ ਤਾਂ ਵੀ ਉੱਥੇ ਗਿਣਤੀ ਟੋਕਨਾਂ ਰਾਹੀਂ ਕੰਟਰੋਲ ’ਚ ਰੱਖੀ ਜਾਂਦੀ ਹੈ। ਜੇ ਵੈਸ਼ਨੂੰ ਮਾਤਾ ਦੇ ਮੰਦਰ ’ਚ ਟੋਕਨਾਂ ਰਾਹੀਂ ਸੁਚੱਜਾ ਪ੍ਰਬੰਧ ਰੱਖਿਆ ਜਾ ਸਕਦਾ ਹੈ ਤਾਂ ਮੈਦਾਨੀ ਅਤੇ ਪਹਾੜੀ ਇਲਾਕਿਆਂ ਦੇ ਬਾਕੀ ਸਾਰੇ ਮੰਦਰਾਂ ’ਚ ਕਿਉਂ ਨਹੀਂ?

17 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੰਦਰਾਂ/ਤੀਰਥ ਯਾਤਰਾਵਾਂ/ਧਾਰਮਿਕ ਅਸਥਾਨਾਂ ’ਤੇ ਭੀੜ ਨੂੰ ਕੰਟਰੋਲ ਕਰਨ ਲਈ ਸਹੀ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁੱਖ ਦੀ ਗੱਲ ਹੈ ਕਿ ਸ਼ਰਧਾਲੂਆਂ ਦੀਆਂ ਮੌਤਾਂ ਵੀ ਹੋ ਜਾਂਦੀਆਂ ਹਨ। ਕੁਝ ਸਮਾਂ ਪਹਿਲਾਂ ਹਰਿਦੁਆਰ ਵਿਖੇ ਸ਼ਾਂਤੀ ਕੁੰਜ ਆਸ਼ਰਮ ’ਚ ਭਗਦੜ ਮਚਣ ਕਾਰਨ 16 ਮੌਤਾਂ ਹੋਈਆਂ ਸਨ।
ਕੁਝ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਧੌਲੀਧਾਰ ਹੇਠ ਇਸ਼ਨਾਨ ਕਰਨ ਸਮੇਂ ਭਗਦੜ ਕਾਰਨ 250 ਲੋਕ ਮਾਰੇ ਗਏ ਸਨ। ਮਹਾਰਾਸ਼ਟਰ ਦੇ ਇੱਕ ਮੰਦਰ ’ਚ 300 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2008 ’ਚ ਨੈਣਾ ਦੇਵੀ ਮੰਦਰ ਵਿਖੇ 145 ਲੋਕ ਮਾਰੇ ਗਏ ਸਨ। ਦਸੰਬਰ 2008 ’ਚ ਜੋਧਪੁਰ ਦੇ ਚਮੁੰਡਾ ਦੇਵੀ ਮੰਦਰ ਵਿਖੇ 150 ਲੋਕਾਂ ਦੀ ਜੀਵਨ ਲੀਲ੍ਹਾ ਖਤਮ ਹੋ ਗਈ ਸੀ। ਜਨਵਰੀ 2010 ’ਚ ਕੇਰਲਾ ਦੇ ਸਬਰੀਖਾਨਾ ਮੰਦਰ ’ਚ ਭਗਦੜ ਕਾਰਨ 104 ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ। ਅਫ਼ਸੋਸ ਹੈ ਕਿ ਬੀਤੀਆਂ ਦੁਖਦਾਈ ਘਟਨਾਵਾਂ ਤੋਂ ਸਬਕ ਸਿੱਖਣ ਦੀ ਲੋੜ ਵੀ ਨਹੀਂ ਸਮਝੀ ਜਾਂਦੀ।
ਸਾਨੂੰ ਡੰਡਿਆਂ ਦੇ ਬਲ ਨਾਲ ਭੀੜ ਨੂੰ ਕੰਟਰੋਲ ਕਰਨ ਦਾ ਜ਼ੋਰ ਅਜ਼ਮਾਇਸ਼ ਕਰਨ ਵਾਲਾ ਅਸੱਭਿਅਕ ਢੰਗ ਛੱਡ ਦੇਣਾ ਚਾਹੀਦਾ ਹੈ। ਜ਼ੋਰ ਦੀ ਬਜਾਏ ਅਕਲ ਵਰਤਣ ਦੀ ਵਧੇਰੇ ਲੋੜ ਹੈ। ਮੰਨ ਲਵੋਂ 100 ਸ਼ਰਧਾਲੂਆਂ ਦੇ ਖੜ੍ਹਨ ਦੀ ਥਾਂ ਉਪਲਬਧ ਹੈ ਤਾਂ ਇੱਕ ਨੰਬਰ ਦੇ 100 ਟੋਕਨ, ਦੋ ਨੰਬਰ ਦੇ 100 ਟੋਕਨ, ਤਿੰਨ ਨੰਬਰ ਦੇ 100 ਟੋਕਨ ਇਸ ਤਰ੍ਹਾਂ ਦਿੱਤੇ ਜਾ ਸਕਦੇ ਹਨ। ਸ਼ਰਧਾਲੂਆਂ ਨੂੰ ਪਤਾ ਹੋਵੇਗਾ ਕਿ ਹੁਣ ਕਿਹੜਾ ਗਰੁੱਪ ਲਾਈਨ ’ਚ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦੀ ਲਾਈਨ ’ਚ ਖੜ੍ਹਨ ਦੀ ਵਾਰੀ ਕਿੰਨੇ ਸਮੇਂ ਬਾਅਦ ਆਵੇਗੀ। ਲਾਈਨ ’ਚ ਲੱਗਣ ਤੋਂ ਪਹਿਲਾਂ ਇੰਤਜ਼ਾਰ ਕਰਨੀ ਸੌਖੀ ਰਹਿੰਦੀ ਹੈ। ਸ਼ਰਧਾਲੂਆਂ ਨੂੰ ਬੇਆਰਾਮੀ ਨਹੀਂ ਹੁੰਦੀ ਅਤੇ ਭਗਦੜ ਮਚਣ ਦੇ ਮੌਕੇ ਵੀ ਪੈਦਾ ਨਹੀਂ ਹੁੰਦੇ।
ਲੋਕ ਧਾਰਮਿਕ ਅਸਥਾਨਾਂ ’ਤੇ ਸੁਖ-ਸ਼ਾਂਤੀ ਲਈ ਜਾਂਦੇ ਹਨ। ਦੇਵੀ/ਦੇਵਤੇ ਤਾਂ ਲੋਕਾਂ ਨੂੰ ਖੁਸ਼ ਅਤੇ ਖੁਸ਼ਹਾਲ ਵੇਖਣਾ ਚਾਹੁੰਦੇ ਹਨ। ਕੋਈ ਵੀ ਦੇਵੀ/ਦੇਵਤਾ ਇਹ ਕਦੇ ਨਹੀਂ ਚਾਹੇਗਾ ਕਿ ਸ਼ਰਧਾਲੂ ਉਸ ਦੇ ਦਰ ’ਤੇ ਖੁਸ਼ੀ-ਖੁਸ਼ੀ ਆਵੇ ਪਰ ਮਾੜੇ ਪ੍ਰਬੰਧ ਕਾਰਨ ਉਹ ਪ੍ਰੇਸ਼ਾਨ ਹੋ ਕੇ ਜਾਵੇ। ਧਾਰਮਿਕ ਅਸਥਾਨਾਂ ’ਤੇ ਜਾਣ ਵਾਲੇ ਸਾਰੇ ਲੋਕ ਪੜ੍ਹੇ-ਲਿਖੇ, ਸੂਝਵਾਨ ਨਹੀਂ ਵੀ ਹੁੰਦੇ ਪਰ ਪ੍ਰਬੰਧ ਚਲਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਬੋਰਡ/ਕਮੇਟੀਆਂ ਦੇ ਮੈਂਬਰ ਤਾਂ ਪੜ੍ਹੇ-ਲਿਖੇ, ਅਕਲਮੰਦ ਹੁੰਦੇ ਹਨ। ਇਨ੍ਹਾਂ ਵੱਲੋਂ ਧਾਰਮਿਕ ਅਸਥਾਨਾਂ/ਤੀਰਥ ਯਾਤਰਾਵਾਂ ’ਤੇ ਭੀੜ ਸਮੇਂ ਸੁਚੱਜਾ ਪ੍ਰਬੰਧ ਰੱਖਣ ਵੱਲ ਜ਼ਰੂਰ ਧਿਆਨ ਰੱਖਿਆ ਜਾਣਾ ਬਣਦਾ ਹੈ ਤਾਂ ਜੋ ਜਿਹੜੇ ਲੋਕ ਕਿਸੇ ਥਾਂ ’ਤੇ ਖੁਸ਼ੀ ਅਤੇ ਸ਼ਰਧਾ ਨਾਲ ਜਾਂਦੇ ਹਨ ਤਾਂ ਉਸੇ ਖੁਸ਼ੀ ਅਤੇ ਸ਼ਰਧਾ ਨਾਲ ਉਹ ਉੱਥੋਂ ਸਹੀ ਸਲਾਮਤ ਆਪਣੇ ਘਰਾਂ ਨੂੰ ਵਾਪਸ ਆ ਜਾਣ।

ਸੰਪਰਕ: 98144-84161

17 Feb 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਮੈਂ ਤਾਂ ਇਹ ਕਹਿੰਦਾ ਹਾਂ ਕੇ ਜੇ ਲੋਕਾਂ ਨੂੰ ਪਤਾ ਹੈ ਕੇ ਭੀੜ ਬਹੁਤ ਹੈ,ਓਸ ਦਿਨ ਨਾ ਆਉਣ .
ਅੱਗਲੇ ਦਿਨ ਆ ਕੇ ਮੱਥਾ ਟੇਕ ਸਕਦੇ ਨੇ.ਅੱਗਲੇ ਦਿਨ ਟੇਕੇਆ ਮੱਥਾ ਕਿਹੜਾ ਪ੍ਰਵਾਨ ਨੀਂ ਹੋਣਾ.
ਬਿਟੂ ਭਾ ਜੀ ਭੀੜ ਦਾ ਕੋਈ ਹੱਲ ਨੀ.ਅੱਜ ਭੀੜ ਘੱਟ ਹੈ ਤਾਂ ਅੱਗਲੇ ਸਾਲ ਫਿਰ ਓਹੀ ਹਾਲ .
ਲੋਕਾਂ ਨੂੰ ਆਪਣੀ ਸੋਚ ਬਦਲਨੀ ਚਾਹੀਦੀ ਹੈ.ਜਿਆਦਾ ਭੀੜ ਵਿਚ ਨਾ ਹੀ ਬੱਚੇ ਅਤੇ ਨਾ ਹੀ
ਬਜੁਰਗ ਜਾਣ. ਕਿਹਾ ਸੁਨਇਆ ਮਾਫ਼ ਕਰਨਾ .
ਲੋਕਾਂ ਪ੍ਰਤੀ ਤੁਹਾਡਾ ਧੀਆਨ ਦੇਖਕੇ ਚੰਗਾ ਲੱਗਾ. ਇਲਾਕੇ ਦੇ ਨੇਤਾ ਲੋਕ ਵੀ ਇਹ ਲੇਖ ਲਾਜਮੀ ਪੜਨ ਅਤੇ ਕੋਈ ਹੱਲ ਲਭਣ  .

17 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਮੈਂ ਜਗਦੇਵ ਜੀ ਨਾਲ ਸਹਿਮਤ ਹਾਂ, ਜ਼ਰੂਰੀ ਨਹੀਂ ਕਿ ਇਕ ਦਿਨ ਈ ਸਾਰਿਆਂ ਨੇ ਜਾਣਾ... ਰੱਬ ਦੇ ਦਰਵਾਜੇ ਤੇ ੨੪ ਘੰਟੇ ਖੁੱਲੇ ਨੇ.. ਸਾਨੂੰ ਹੀ ਆਪਣੀ ਸੋਚ ਬਦਲਣ ਦੀ ਲੋੜ ਹੈ. 
ਨਾਲੇ ਜਿਸ ਦੇਸ਼ ਦੀ ਪੋਪੁਲਾਤਿਓਂ ਆਪਣੇ ਵਰਗੀ ਹੋਵੇ ਉਥੇ ਗੋਵੇਰ੍ਨ੍ਮੇੰਟ ਵੀ ਕੁਝ ਨਹੀਂ ਕਰ ਸਕਦੀ... 

ਮੈਂ ਜਗਦੇਵ ਜੀ ਨਾਲ ਸਹਿਮਤ ਹਾਂ, ਜ਼ਰੂਰੀ ਨਹੀਂ ਕਿ ਇਕ ਦਿਨ ਈ ਸਾਰਿਆਂ ਨੇ ਜਾਣਾ... ਰੱਬ ਦੇ ਦਰਵਾਜੇ ਤੇ 24 ਘੰਟੇ ਖੁੱਲੇ ਨੇ.. ਸਾਨੂੰ ਹੀ ਆਪਣੀ ਸੋਚ ਬਦਲਣ ਦੀ ਲੋੜ ਹੈ. 


ਨਾਲੇ ਜਿਸ ਦੇਸ਼ ਦੀ population ਆਪਣੇ ਵਰਗੀ ਹੋਵੇ ਉਥੇ Government ਵੀ ਕੁਝ ਨਹੀਂ ਕਰ ਸਕਦੀ... ਨਾਲੇ control ਹੋਵੇ ਤੇ ਕਿਸ ਗੱਲ ਦਾ... ਭੀੜ ਸਾਹਮਣੇ ਸਾਰੇ ਇੰਤਜਾਮ ਝੂਠੇ ਪੈ ਜਾਂਦੇ ਨੇ .. ਨਿੱਕੇ ਬਚਿਆਂ ਨੂੰ ਏਦਾਂ ਦੇ ਮਾਹੌਲ ਵਿਚ ਲੈ ਕੇ ਜਾਣਾ ਬਦੋਬਦੀ ਉਹਨਾ ਨੂੰ ਤੰਗ ਕਰਨਾ ਹੈ... ਜਦ ਕਿ 15 ਸਾਲ ਤੋਂ ਘਟ ਦੇ ਬਚੇ ਨੂੰ ਰੱਬ ਤੇ ਸ਼ਰਧਾ ਦੀ ਸਮਝ ਹੀ ਨਹੀਂ ਹੁੰਦੀ.. 


ਸਾਨੂੰ awareness ਦੀ ਲੋੜ ਹੈ.

 

17 Feb 2012

Reply