Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਫ਼ਲ ਸ਼ਾਇਰ ਤੇ ਅਸਫ਼ਲ ਪ੍ਰੇਮੀ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਫ਼ਲ ਸ਼ਾਇਰ ਤੇ ਅਸਫ਼ਲ ਪ੍ਰੇਮੀ

ਸਫ਼ਲ ਸ਼ਾਇਰ ਤੇ ਅਸਫ਼ਲ ਪ੍ਰੇਮੀ
ਸਾਹਿਰ ਲੁਧਿਆਣਵੀ

 

ਬਾਲੀਵੁੱਡ ਵਿੱਚ ਗੀਤਕਾਰੀ ਦਾ ਜੋ ਮਿਆਰ ਅੱਜ ਚੱਲ ਰਿਹਾ ਹੈ ਉਹ ਬੜਾ ਹੀ ਨਿੰਦਣਯੋਗ ਅਤੇ ਤਕਲੀਫ਼ਦੇਹ ਹੈ। ਕੋਈ ਜ਼ਮਾਨਾ ਸੀ ਜਦੋਂ ਬਾਲੀਵੁੱਡ ਕੋਲ ਸਾਰਥਕ, ਮਨੋਰੰਜਕ ਅਤੇ ਸੇਧ ਭਰਪੂਰ ਗੀਤ ਲਿਖਣ ਵਾਲੇ ਪ੍ਰਦੀਪ, ਹਸਰਤ ਜੈਪੁਰੀ, ਸ਼ਕੀਲ ਬਦਾਯੂੰਨੀ, ਇੰਦੀਵਰ, ਰਾਜਿੰਦਰ ਕ੍ਰਿਸ਼ਨ, ਰਾਜਾ ਮਹਿੰਦੀ ਅਲੀ ਖਾਂ, ਸ਼ੈਲੇਂਦਰ ਅਤੇ ਮਜਰੂਹ ਸੁਲਤਾਨਪੁਰੀ ਜਿਹੇ ਨਾਮਵਰ ਸ਼ਾਇਰ ਹੋਇਆ ਕਰਦੇ ਸਨ। ਪਾਏਦਾਰ ਅਤੇ ਦਿਲਕਸ਼ ਸ਼ਾਇਰੀ ਕਰਨ ਵਿੱਚ ਇੱਕ ਹੋਰ ਨਾਂ ਵੀ ਉਨ੍ਹਾਂ ਦਿਨਾਂ ਵਿੱਚ ਸਭ ਦੀ ਜ਼ਬਾਨ ’ਤੇ ਰਿਹਾ ਕਰਦਾ ਸੀ ਤੇ ਉਹ ਨਾਂ ਸੀ- ਸਾਹਿਰ ਲੁਧਿਆਣਵੀ।
ਸਾਹਿਰ ਲੁਧਿਆਣਵੀ ਦਾ ਜਨਮ ਪੰਜਾਬ ਦੇ ਘੁੱਗ ਵੱਸਦੇ ਸ਼ਹਿਰ ਲੁਧਿਆਣਾ ਵਿਖੇ 8 ਮਾਰਚ 1921 ਨੂੰ ਹੋਇਆ ਸੀ ਤੇ ਉਸ ਦਾ ਅੱਬਾ ਚੌਧਰੀ ਫ਼ਜ਼ਲ ਮੁਹੰਮਦ ਇਲਾਕੇ ਦਾ ਮੰਨਿਆ-ਪ੍ਰਮੰਨਿਆ ਜਾਗੀਰਦਾਰ ਸੀ। ਸਾਹਿਰ ਚੌਧਰੀ ਫਜ਼ਲ ਮੁਹੰਮਦ ਦੀ ਗਿਆਰ੍ਹਵੀਂ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ ਜਨਮਿਆ ਸੀ। ਆਪਣੀ ਮਾਂ ਅਤੇ ਇਲਾਕੇ ਦੇ ਗ਼ਰੀਬ ਤੇ ਮਿਹਨਤਕਸ਼ ਲੋਕਾਂ ਨਾਲ ਉਸ ਦੇ ਜਾਗੀਰਦਾਰ ਬਾਪ ਵੱਲੋਂ ਕੀਤੇ ਜ਼ੁਲਮਾਂ ਨੇ ਬਚਪਨ ’ਚ ਹੀ ਉਸ ਦੇ ਮਨ ਵਿੱਚ ਜਾਗੀਰਦਾਰੀ ਪ੍ਰਥਾ ਪ੍ਰਤੀ ਨਫ਼ਰਤ ਭਰ ਦਿੱਤੀ ਸੀ। ਪਤੀ ਦੇ ਜ਼ੁਲਮਾਂ ਤੋਂ ਅੱਕ ਕੇ ਇੱਕ ਦਿਨ ਸਾਹਿਰ ਦੀ ਅੰਮੀ ਨੇ ਪਤੀ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਤੇ ਸਾਹਿਰ ਵੀ ਆਪਣੀ ਅੰਮੀ ਦਾ ਪੱਲਾ ਫੜ੍ਹ ਕੇ ਆਪਣੇ ਅੱਬਾ ਦਾ ਘਰ ਛੱਡ ਕੇ ਆਪਣੇ ਮਾਮੂ ਜਾਨ (ਮਾਮਾ ਜੀ) ਕੋਲ ਆ ਗਿਆ ਤੇ ਇੰਜ ਉਸ ਦਾ ਪਾਲਣ-ਪੋਸ਼ਣ ਉਸ ਦੇ ਨਾਨਕੇ ਪਰਿਵਾਰ ’ਚ ਹੀ ਹੋਇਆ ਸੀ।
ਸਾਹਿਰ ਦਾ ਅਸਲ ਨਾਂ ‘ਅਬਦੁਲ’ ਸੀ ਅਤੇ ਉਸ ਦੀ ਪੜ੍ਹਾਈ-ਲਿਖਾਈ ਮਾਲਵਾ ਖ਼ਾਲਸਾ ਹਾਈ ਸਕੂਲ ਅਤੇ ਸਰਕਾਰੀ ਕਾਲਜ ਲੁਧਿਆਣਾ ਵਿਖੇ ਹੋਈ ਸੀ। ਮੁਸ਼ਾਇਰਿਆਂ ਵਿੱਚ ਸ਼ਿਰਕਤ ਕਰਨ ਦੇ ਸ਼ੌਕੀਨ ਸਾਹਿਰ ਨੇ ਬਤੌਰ ਗੀਤਕਾਰ ਜਦ ਬਾਲੀਵੁੱਡ ’ਚ ਪੈਰ ਧਰਿਆ ਤਾਂ ਗੁਰੂ ਦੱਤ ਦੁਆਰਾ ਨਿਰਦੇਸ਼ਿਤ ਦੇਵ ਆਨੰਦ ਦੀ ਫ਼ਿਲਮ ‘ਬਾਜ਼ੀ’ ਨੇ  ਉਸ ਨੂੰ ਗੀਤਕਾਰੀ ਦੀ ਦੁਨੀਆਂ ਦਾ ਬਾਦਸ਼ਾਹ ਬਣਾ ਦਿੱਤਾ। ਇਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਸ਼ਾਹਕਾਰ ਗੀਤਾਂ ਦੀ ਰਚਨਾ ਕੀਤੀ ਜੋ ਅਨੇਕਾਂ ਫ਼ਿਲਮਾਂ ਦੀ ਜ਼ਬਰਦਸਤ ਕਾਮਯਾਬੀ ਦਾ ਮੂਲ ਕਾਰਨ ਹੋ ਨਿੱਬੜੇ ਸਨ।
ਸਾਹਿਰ ਦੇ ਗੀਤਾਂ ਨਾਲ ਸਜੀਆਂ ਸ਼ਾਨਦਾਰ ਫ਼ਿਲਮਾਂ ਵਿੱਚ- ‘ਹਮ ਦੋਨੋਂ’, ਗ਼ਜ਼ਲ, ਸ਼ਗੁਨ, ਪਿਆਸਾ, ਬਰਸਾਤ ਕੀ ਰਾਤ, ਸਾਧਨਾ, ਚਿਤਰਲੇਖਾ, ਨੀਲ ਕਮਲ, ਕਭੀ-ਕਭੀ, ਗੁੰਮਰਾਹ, ਹਮਰਾਜ਼, ਲੈਲਾ ਮਜਨੂੰ, ਦੀਵਾਰ, ਤ੍ਰਿਸ਼ੂਲ, ਸਾਜਨ, ਤਾਜਮਹੱਲ, ਦਾਗ਼, ਨਯਾ ਦੌਰ  ਅਤੇ ‘ਜਾਲ’ ਆਦਿ ਦੇ ਨਾਂ ਬੜੇ ਫਖ਼ਰ ਨਾਲ ਲਏ ਜਾ ਸਕਦੇ ਹਨ। ਉਸ ਦੇ ਹਰਦਿਲ ਅਜ਼ੀਜ਼ ਗੀਤਾਂ ਵਿੱਚ- ‘‘ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ, ਨਾ ਤੋਂ ਕਾਰਵਾਂ ਕੀ ਤਲਾਸ਼ ਹੈ, ਲਾਗਾ ਚੁਨਰੀ ਮੇਂ ਦਾਗ, ਪਾਓਂ ਛੂ ਲੇਨੇ ਦੋ ਫੂਲੋਂ ਕੋ ਇਨਾਇਤ ਹੋਗੀ, ਔਰਤ ਨੇ ਜਨਮ ਦੀਆ ਮਰਦੋਂ ਕੋ, ਯੇ ਰਾਤ ਯੇ ਚਾਂਦਨੀ ਫਿਰ ਕਹਾਂ, ਜਿਨਹੇਂ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ, ਕਭੀ-ਕਭੀ ਮੇਰੇ ਦਿਲ ਮੇਂ ਖ਼ਿਆਲ ਆਤਾ ਹੈ, ਮੈਂ ਪਲ ਦੋ ਪਲ ਕਾ ਸ਼ਾਇਰ ਹੂੰ, ਤੂੰ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ ਅਤੇ ਜ਼ਿੰਦਗੀ ਭਰ ਨਹੀਂ ਭੂਲੇਗੀ ਵੋ ਬਰਸਾਤ ਕੀ ਰਾਤ ਵੀ ਸ਼ੁਮਾਰ ਹੁੰਦਾ ਹੈ।
ਸ਼ਾਇਰੀ ਨੂੰ ਆਪਣਾ ਕਿੱਤਾ ਤੇ ਮੁਹੱਬਤ ਬਣਾ ਲੈਣ ਵਾਲੇ ਸਾਹਿਰ ਨੇ ‘ਤਲਖ਼ੀਆਂ, ਆਓ ਕਿ ਕੋਈ ਖ਼ੁਆਬ ਬੁਨੇਂ,  ‘ਪਰਛਾਈਆਂ’  ਅਤੇ ‘ਗਾਤਾ ਜਾਏ ਬੰਜਾਰਾ’ ਨਾਂ ਦੇ ਕਾਵਿ-ਸੰਗ੍ਰਹਿ ਰਚੇ ਅਤੇ ਖੱਬੇ-ਪੱਖੀ ਵਿਚਾਰਧਾਰਾ ਨਾਲ ਜੁੜ ਕੇ ਇੱਕ ਪੱਤ੍ਰਿਕਾ ‘ਸਵੇਰਾ’ ਦਾ ਸੰਪਾਦਨ ਵੀ ਕੀਤਾ।
ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰਨ ਵਾਲਾ ਸਾਹਿਰ ਲੁਧਿਆਣਵੀ ਇਸ਼ਕ ਦੇ ਮੈਦਾਨ ’ਚ ਨਾ-ਕਾਮਯਾਬ ਹੀ ਰਿਹਾ ਸੀ। ਉਮਰ ਭਰ ਕੁਆਰੇ ਰਹੇ ਸਾਹਿਰ ਦਾ ਨਾਂ ਗਾਇਕਾ ਸੁਧਾ ਮਲਹੋਤਰਾ ਨਾਲ ਵੀ ਜੁੜਿਆ ਤੇ ਅੰਮ੍ਰਿਤਾ ਪ੍ਰੀਤਮ ਨਾਲ ਵੀ ਪਰ ਗੱਲ ਕਿਸੇ ਵੀ ਸਿਰੇ ਨਹੀਂ ਲੱਗ ਸਕੀ। ਅੰਮ੍ਰਿਤਾ ਨਾਲ ਉਸ ਦਾ ਇਸ਼ਕ ਖ਼ਤੋ-ਖਿਤਾਬਤ (ਚਿੱਠੀ-ਪੱਤਰ) ਰਾਹੀਂ ਸ਼ੁਰੂ ਹੋਇਆ ਤੇ ਇੱਕ ਦਿਨ ਦੋਵਾਂ ਨੇ ਇੱਕ-ਦੂਜੇ ਦੇ ਰੂ-ਬ-ਰੂ ਹੋ ਕੇ ਇਜ਼ਹਾਰੇ-ਮੁਹੱਬਤ ਕਰਨ ਦਾ ਫ਼ੈਸਲਾ ਕਰ ਲਿਆ। ਦਿੱਲੀ ਦੇ ਹੋਟਲ ‘ਕਲਾਰਿਜ’ ਵਿੱਚ ਦੋਵਾਂ ਦੀ ਮੁਲਾਕਾਤ ਹੋਈ ਪਰ ਕੁਝ ਇੱਕ ਘੰਟਿਆਂ ਦੀ ਇਹ ਮੁਲਾਕਾਤ ਉਸ ਦੀ ਮੁਹੱਬਤ ਦੀ ਮੌਤ ਦਾ ਸਬੱਬ ਹੋ ਨਿੱਬੜੀ। ਕੋਈ ਨਹੀਂ ਜਾਣਦਾ ਕਿ ਦੋਵਾਂ ਦਰਮਿਆਨ ਕਿਸ ਗੱਲੋਂ ਨਾਰਾਜ਼ਗੀ ਤੇ ਤਲਖ਼ੀ ਪੈਦਾ ਹੋ ਗਈ ਕਿ ਦੋਵਾਂ ਨੇ ਇੱਕ ਦੀ ਥਾਂ ਵੱਖੋ-ਵੱਖਰੇ ਰਾਹਾਂ ’ਤੇ ਤੁਰਨ ਦਾ ਫ਼ੈਸਲਾ ਕਰ ਲਿਆ ਤੇ ਮੁੜ ਕਦੇ ਆਪਣੀ ਮੁਹੱਬਤ ਦਾ ਇਜ਼ਹਾਰ ਨਾ ਕੀਤਾ।
25 ਅਕਤੂਬਰ 1980 ਨੂੰ ਇਸ ਅਜ਼ੀਮ ਹਸਤੀ ਦਾ ਇੰਤਕਾਲ ਹੋ ਗਿਆ ਸੀ।

 

ਪਰਮਜੀਤ ਸਿੰਘ ਨਿੱਕੇਘੁੰਮਣ ਮੋਬਾਈਲ: 97816-46008

20 Oct 2012

Reply