Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਸ਼ਹਰ ਤੇਰੇ ਦੀਆਂ ਨ੍ਹੇਰੀਆਂ ਗਲੀਆਂ ਦੇ ਵਿਚ ਰਾਤਾਂ ਭਟਕਦੀਆਂ

ਸ਼ਹਰ ਤੇਰੇ ਦੀਆਂ ਨ੍ਹੇਰੀਆਂ ਗਲੀਆਂ ਦੇ ਵਿਚ ਰਾਤਾਂ ਭਟਕਦੀਆਂ
ਸੁੱਤੀਆਂ ਸੁੱਤੀਆਂ ਨੀਂਦ-ਵਿਗੁੱਤੀਆਂ ਅਲਸਾਈਆਂ ਕੁਝ ਰੌਸ਼ਨੀਆਂ

ਜਾਗਦੀਆਂ ਤਨ-ਹਵਸੀਂ ਰੱਤੀਆਂ ਵਣਜ-ਕਰੇਂਦੀਆਂ ਤੱਕਣੀਆਂ
ਰੋ-ਰੋ ਸੌਂ ਗਈਆਂ ਖਾਲੀ ਢਿਡ ਕਿੰਨੀਆਂ ਭੁੱਖਾਂ ਤੋਤਲੀਆਂ

ਮਹਿਲੀਂ ਬੈਠਾ ਪੀੜ ਕੀ ਜਾਣੈ ਹੱਥ-ਹੰਢਾਏ ਛਾਲਿਆਂ ਦੀ
ਹੱਥ ਹਿਲਾਏ ਬਿਨ ਜਿਸ ਮਿਲਦੀਆਂ ਦੋ-ਦੋ ਨਾਲੇ ਚੋਪੜੀਆਂ

ਵੱਲ ਵਲਾਇਤਾਂ ਸਰਕ ਰਹੀ ਹੈ ਬੋਧ-ਕਮਾਈ ਵਤਨਾਂ ਦੀ
ਵਰਿਆਂ ਮੱਥੇ ਮਾਰ ਕਿਤਾਬਾਂ ਨਾਲ ਨਾ ਮਿਲਦੀਆਂ ਨੌਕਰੀਆਂ

ਦੰਮਾ ਦਾ ਸੁਰ ਉੱਚਾ ਹੋ ਹੋ,ਅੰਗਾਂ ਨੂੰ ਮਸਤਾਉਂਦਾ ਹੈ
ਰੰਗ ਬਰੰਗੀਆਂ ਰੋਸ਼ਨੀਆਂ ਵਿਚ ਭੜਕ ਜਵਾਨੀਆਂ ਥਰਕਦੀਆਂ

ਖੇਡਣ-ਉਮਰੇ ਭਾਰ ਕੁਟੰਬ ਦਾ ਚੁਕਵਾਇਆ ਸੀ ਕਲੀਆਂ ਨੂੰ
ਢਾਬਿਆਂ ਉੱਤੇ ਚਿਰਵੀਂ ਠੰਡ ਵਿਚ ਜੂਠੇ ਭਾਂਡੇ ਮਾਂਜਦੀਆਂ

ਲੱਚਰ ਗਾਣੇ ਭਰਮ-ਭੁਲੇਖਾ ਸੇਵਾ ਸੱਭਿਆਚਾਰਾਂ ਦੀ
ਸ਼ੋਰ ਦਿਖਾਵੇ ਭੰਗੜੇ-ਭਾੜੇ,ਵਿਗਿਆਪਨ ਨੇ ਕਿਕਲੀਆਂ

------------------080310--csmann--

03 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

sare hi khayal bht hi wdiya hn ....

pr mainu lgga k kujh aukhe lafzha di jagah saukhe lafzh wrte hunde

taa bht kmaal ho jana c .... ...

 

 

03 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮਹਿਲੀਂ ਬੈਠਾ ਪੀੜ ਕੀ ਜਾਣੈ ਹੱਥ-ਹੰਢਾਏ ਛਾਲਿਆਂ ਦੀ
ਹੱਥ ਹਿਲਾਏ ਬਿਨ ਜਿਸ ਮਿਲਦੀਆਂ ਦੋ-ਦੋ ਨਾਲੇ ਚੋਪੜੀਆਂ

 

Awesome...!!!

 

lajawab rachna..... :)

03 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g bhut vadiya ...??? eho jehi rachna sunan nu kaan hi tras gye si..?

03 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Lajwab Rachna a Veer G

 

03 Sep 2010

Reply