Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਬਾ ਸ਼ੇਖ਼ ਫ਼ਰੀਦ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਾਬਾ ਸ਼ੇਖ਼ ਫ਼ਰੀਦ

ਬਾਬਾ ਸ਼ੇਖ਼ ਫ਼ਰੀਦ

ਮਹਾਨ ਤਪੱਸਵੀ ਤੇ ਵਿਦਵਾਨ

ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ। ਸ਼ੇਖ ਫਰੀਦ ਦਾ ਸਥਾਨ ਪੰਜਾਬੀ ਸਾਹਿਤ ਵਿਚ ਉਹ ਹੈ ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿਚ ਹੈ। ਸ਼ੇਖ ਫਰੀਦ ਦਾ ਜਨਮ ਸ਼ੇਖ ਜਮਾਲੂਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿਚ ਸੰਮਤ 1230, ਸੰਨ 1173ਈ. ਨੂੰ ਹੋਇਆ। ਫਰੀਦ ਜੀ ਨੂੰ ਬਚਪਨ ਵਿਚ ਹੀ ਵਿਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ ਕਿਉਂਕਿ ਉਨ੍ਹਾਂ ਦਿਨਾਂ ਵਿਚ ਮੁਲਤਾਨ ਸੰਸਾਰਿਕ ਤੇ ਰੂਹਾਨੀ ਵਿਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁਢਲੀ ਵਿਦਿਆ ਮੁਲਤਾਨ ਵਿਚ ਹੀ ਸ਼ੁਰੂ ਹੋਈ। ਫਰੀਦ ਜੀ ਖਵਾਜਾ ਬਖਤਿਆਰ ਕਾਕੀ ਦੇ ਮੁਰੀਦ ਹੋਏ ਹਨ।
ਬਾਬਾ ਫਰੀਦ ਮਹਾਨ ਤਿਆਗੀ, ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ। ਆਪ ਦਾ ਇਕ ਵਿਆਹ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜਬਰਾ ਨਾਲ ਹੋਇਆ, ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਕੱਪੜੇ ਪਹਿਨਾ ਕੇ ਆਪਣੇ ਅੰਗ-ਸੰਗ ਰੱਖਿਆ। ਇਸ ਤੋਂ ਇਲਾਵਾ ਤਿੰਨ ਹੋਰ ਇਸਤਰੀਆਂ ਫਰੀਦ ਜੀ ਦੀਆਂ ਪਹਿਲਾਂ ਸਨ। ਆਪ ਦੀਆਂ ਤਿੰਨ ਪੁੱਤਰੀਆਂ ਤੇ ਪੰਜ ਪੁੱਤਰ ਸਨ। ਸ਼ੇਖ ਫਰੀਦ ਦਾ ਦੇਹਾਂਤ ਸੰਮਤ 1323, ਸੰਨ 1266ਈ. ਨੂੰ ਪਾਕਪਟਨ ਵਿਚ ਹੋਇਆ। ਸ਼ੇਖ ਫਰੀਦ ਨੇ 93 ਸਾਲ ਦੀ ਉਮਰ ਭੋਗੀ। ਸ਼ੇਖ ਫਰੀਦ ਨੂੰ ਬਾਬਾ ਫਰੀਦ ਵੀ ਕਿਹਾ ਜਾਂਦਾ ਹੈ। ਬਾਬਾ ਫਰੀਦ ਦੀ ਬੰਸਾਵਲੀ ਇਸ ਤਰ੍ਹਾਂ ਹੈ:-
1. ਸ਼ੇਖ ਜਮਾਲੂਦੀਨ, 2. ਬਾਬਾ ਫਰੀਦੂਦੀਨ ਮਸਊਦ ਸ਼ਕਰਗੰਜ, 3. ਦੀਵਾਨ ਬਦਰੂਦੀਨ ਸੁਲੇਮਾਨ, 4. ਖਵਾਜਾ ਪੀਰ ਅਲਾਉਦੀਨ, 5. ਖਵਾਜਾ ਦੀਵਾਨ ਪੀਰ ਮੁਇਜ਼ਦੀਨ, 6. ਖਵਾਜਾ ਦੀਵਾਨ ਪੀਰ ਫ਼ਜ਼ਲ, 7. ਖਵਾਜਾ ਮੁਨੱਵਰ ਸ਼ਾਹ, 8. ਦੀਵਾਨ ਪੀਰ ਬਹਊਦੀਨ, 9. ਦੀਵਾਨ ਸ਼ੇਖ ਅਹਿਮਦ ਸ਼ਾਹ, 10. ਦੀਵਾਨ ਪੀਰ ਅਤਾਉਲਾ, 11. ਖਵਾਜਾ ਸ਼ੇਖ ਮੁਹੰਮਦ, 12. ਸ਼ੇਖ ਬ੍ਰਹਮ (ਇਬਰਾਹੀਮ)।
ਸ਼ੇਖ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚਾਰ ਸ਼ਬਦ ਹਨ। ਰਾਗ ਆਸਾ (ਅੰਗ 488) ਵਿਚ ਇਕ ਚਉਪਦਾ ਤੇ ਇਕ ਅਸ਼ਟਪਦੀ ਅਤੇ ਰਾਗ ਸੂਹੀ ਅੰਗ 794 ਵਿਚ ਇਕ ਚਉਪਦਾ ਅਤੇ ਇਕ ਤਿਪਦਾ। ਸ਼ੇਖ ਫਰੀਦ ਜੀ ਦੇ 130 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਗ 1377 ਤੋਂ 1384 ਤਕ ਦਰਜ ਹਨ। ਉਹ ਪਹਿਲੇ ਕਵੀ ਹਨ, ਜਿਨ੍ਹਾਂ ਨੇ ਆਪਣੇ ਖਿਆਲ ਪੰਜਾਬੀ ਵਿਚ ਪ੍ਰਗਟ ਕੀਤੇ। ਪੰਜਾਬ ਦੇ ਇਸ ਜੇਠੇ ਤੇ ਉੱਤਮ ਕਵੀ ਨੇ ਇਕ ਨਵੀਂ ਸ਼ੈਲੀ ਸ਼ਬਦਾਵਲੀ ਨੂੰ ਜਨਮ ਦਿੱਤਾ। ਆਪ ਦੇ ਕਲਾਮ ਵਿਚ ਪਹਿਲਾਂ ਫਾਰਸੀ, ਅਰਬੀ ਸ਼ਬਦਾਂ ਨੂੰ ਪੰਜਾਬੀ ਰੂਪ ਦਿੱਤਾ ਗਿਆ। ਸ਼ੇਖ ਫਰੀਦ ਲਹਿੰਦੇ ਪੰਜਾਬ ਦੇ ਵਸਨੀਕ ਸਨ। ਇਸ ਕਰਕੇ ਇਨ੍ਹਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ।
ਪਾਕਿਸਤਾਨ ਵਿਚ ਬਾਬਾ ਫਰੀਦ ਦਾ ਮਕਬਰਾ ਅੱਜ ਵੀ ਕਾਇਮ ਹੈ। ਉਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਨੂੰ ਸ਼ਾਮਲ ਕਰਕੇ ਇਕ ਟਰਸਟ ਕਾਇਮ ਕੀਤਾ ਗਿਆ ਹੈ, ਜਿਸ ਦਾ ਨਾਂ ‘ਜਾਤੀ ਉਮਰਾ ਹਿੰਦ-ਪਾਕਿ ਪਰਿਵਾਰ ਮਿਲਾਪ ਚੈਰਿਟੀ ਟਰਸਟ’ ਹੈ। ਇਸ ਟਰਸਟ ਦੇ ਸਰਪ੍ਰਸਤ ਮੀਆਂ ਮੁਹੰਮਦ ਸਾਹਿਬ ਹਨ।
ਫਰੀਦਕੋਟ ਸ਼ਹਿਰ (ਜ਼ਿਲ੍ਹਾ) ਦਾ ਨਾਂ ਸ਼ੇਖ ਫਰੀਦ ਦੇ ਨਾਂ ਨਾਲ ਸਬੰਧਤ ਹੈ। ਇਸ ਨਗਰ ਦਾ ਨਾਂ ‘ਮੋਕਲਹਰ’ ਸੀ ਜੋ ਉਸ ਵੇਲੇ ਦੇ ਬਾਦਸ਼ਾਹ ਨਾਲ ਜੋੜਿਆ ਗਿਆ ਸੀ। ਬਾਬਾ ਜੀ ਦੇ 40 ਦਿਨ ਇਸ ਅਸਥਾਨ ’ਤੇ ਰਹਿ ਕੇ ਤਪੱਸਿਆ ਕਰਨ ਸਮੇਂ ਇਥੋਂ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਇਸ ਸ਼ਹਿਰ ਨੂੰ ਸਤਲੁਜ ਦਰਿਆ ਪਾਰ ਦੇ ਲੁਟੇਰੇ ਵਸਣ ਨਹੀਂ ਦਿੰਦੇ। ਇਸ ’ਤੇ ਬਾਬਾ ਜੀ ਨੇ ਕਿਹਾ ਕਿ ਇਸ ਦੇ ਨਾਂ ਵਿਚੋਂ ਹਉਮੈਂ ਦੀ ਬੋ ਆਉਂਦੀ ਹੈ। ਇਸ ਲਈ ਇਸ ਦਾ ਨਾਂ ਬਦਲ ਦਿਉ।
ਇਤਿਹਾਸਕਾਰਾਂ ਅਨੁਸਾਰ ਬਾਬਾ ਫਰੀਦ ਜੀ ਜਦੋਂ ਪਾਕਪਟਨ ਜਾ ਰਹੇ ਸਨ ਤਾਂ ਇਥੇ ਆ ਕੇ ਠਹਿਰੇ। ਉਸ ਵੇਲੇ ਇਥੋਂ ਦੇ ਰਾਜੇ ਵੱਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਰਾਜੇ ਦੇ ਮੁਲਾਜ਼ਮਾਂ (ਅਹਿਲਕਾਰਾਂ) ਵੱਲੋਂ ਬਾਬਾ ਫਰੀਦ ਜੀ ਨੂੰ ਵੀ ਵਗਾਰ ਵਿਚ ਲਾ ਲਿਆ ਗਿਆ ਅਤੇ ਉਹ ਕਿਲ੍ਹੇ ਦੀ ਉਸਾਰੀ ਵਿਚ ਗਾਰਾ ਫੜਾਉਣ ਲੱਗੇ। ਅਚਾਨਕ ਰਾਜੇ ਦੀ ਨਿਗ੍ਹਾ ਬਾਬਾ ਸ਼ੇਖ ਫਰੀਦ ’ਤੇ ਪਈ। ਉਨ੍ਹਾਂ ਦੇਖਿਆ ਕਿ ਜਦੋਂ ਬਾਬਾ ਜੀ ਗਾਰੇ ਦੇ ਟੋਕਰੇ ਚੁੱਕਦੇ ਹਨ ਤਾਂ ਟੋਕਰਾ (ਬੱਠਲ/ਤਸਲਾ) ਉਨ੍ਹਾਂ ਦੇ ਸਿਰ ਤੋਂ ਆਪਣੇ ਆਪ ਉੱਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਨ੍ਹਾਂ ਦੇ ਸਿਰ ’ਤੇ ਨਹੀਂ ਆਉਂਦਾ ਸੀ। ਇਹ ਕੌਤਕ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫਕੀਰ ਹਨ। ਉਸ ਨੇ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਫੜ ਕੇ ਮੁਆਫੀ ਮੰਗੀ। ਇਸ ਪਿੱਛੋਂ ਰਾਜੇ ਨੇ ਆਪਣਾ ਨਾਂ ਹਟਾ ਕੇ ਦਰਵੇਸ਼ ਦੇ ਨਾਂ ’ਤੇ ਨਗਰ ਦਾ ਨਾਂ ‘ਫਰੀਦਕੋਟ’ ਰੱਖ ਦਿੱਤਾ। ਇਸ ਸ਼ਹਿਰ ਨੂੰ ਬਾਬਾ ਫਰੀਦ ਜੀ ਦੇ ਸ਼ਹਿਰ ਫਰੀਦਕੋਟ ਵਜੋਂ ਜਾਣਿਆ ਜਾਂਦਾ ਹੈ। ਇਥੇ ਲੰਮਾ ਸਮਾਂ ਇਕ ਛੋਟਾ ਜਿਹਾ ਵਣ ਦਾ ਦਰਖਤ ਖੜ੍ਹਾ ਰਿਹਾ ਜਿਸ ਨਾਲ ਬਾਬਾ ਫਰੀਦ ਜੀ ਨੇ ਆਪਣੇ ਗਾਰੇ ਨਾਲ ਲਿੱਬੜੇ ਹੱਥ ਪੂੰਝੇ ਸਨ। ਹਰ ਵੀਰਵਾਰ ਨੂੰ ਬਾਬਾ ਫਰੀਦ ਦੇ ਅਸਥਾਨ ’ਤੇ (ਕਿਲ੍ਹੇ ਦੇ ਨੇੜੇ) ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ। ਸੰਗਤਾਂ ਵੱਲੋਂ ਨਮਕ, ਝਾੜੂ, ਪ੍ਰਸ਼ਾਦ ਚੜ੍ਹਾਏ ਜਾਂਦੇ ਹਨ। ਸਵੇਰ ਤੋਂ ਰਾਤ ਤਕ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਬਾਜ਼ਾਰ ਵਿਚ ਵੀ ਖੂਬ ਚਹਿਲ-ਪਹਿਲ ਹੁੰਦੀ ਹੈ।
ਕਰਨੈਲ ਸਿੰਘ M A

19 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......for......sharing......

20 Sep 2012

Reply