Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਿਵ ਕੁਮਾਰ


ਮੈਂ ਸ਼ਿਵ ਕੁਮਾਰ ਨੂੰ ਅੰਗਰੇਜ਼ੀ ਭਾਸ਼ਾ ਦਾ ਸਭ ਤੋਂ ਵਧੀਆ ਭਾਰਤੀ ਕਵੀ ਮੰਨਦਾ ਹਾਂ। ਬੀਤੇ ਦਿਨੀਂ ਪੈਂਗੁਇਨ ਵੱਲੋਂ ਛਾਪੇ ਗਏ ਉਸ ਦੀਆਂ ਰਚਨਾਵਾਂ ਦੇ ਸੰਗ੍ਰਹਿ ਦਾ ਨਾਂ ‘ਵਿਚ ਆਫ਼ ਮਾਈਸੈਲਵਜ਼ ਡੂ ਯੂ ਵਿਸ਼ ਟੂ ਸਪੀਕ ਟੂ?’ ਹੈ। ‘ਬੇਗ਼ਮ ਅਖ਼ਤਰ ਦੀ ਯਾਦ ਵਿੱਚ’ ਸਿਰਲੇਖ ਵਾਲੀ ਰਚਨਾ ‘ਚ ਉਸ ਦੀ ਸ਼ਾਇਰੀ ਦਾ ਨਮੂਨਾ ਵੇਖੋ:
ਤਾਰਿਆਂ ਦੀ ਰੋਸ਼ਨੀ ਜਿਹੀ ਨਿਰਮਲ,
ਮੋਰ ਪੰਖ ਵਾਂਗ ਚਮਕਦਾਰ
ਉਸ ਦੀ ਆਵਾਜ਼ ਦੇ ਉਤਰਾਅ-ਚੜ੍ਹਾਅ, ਹਉਕੇ ਤੇ ਸਿਸਕੀਆਂ
ਉਸ ਦੇ ਗੀਤਾਂ ‘ਚ ਗੁਲਾਬਾਂ-ਥੋਹਰਾਂ ਦੀਆਂ ਗੱਲਾਂ ਤੇ ਕਦੇ ਵਫ਼ਾ-
ਬੇਵਫ਼ਾਈ ਦੀਆਂ,
ਉਸ ਦੀਆਂ ਚਮਕਦੀਆਂ ਅੱਖਾਂ
ਤੇ ਹਾਰਮੋਨੀਅਮ ‘ਤੇ ਥਰਥਰਾਉਂਦੀਆਂ ਉਂਗਲੀਆਂ
…ਫਿਰ ਇੱਕ ਸ਼ਾਮ ਤਾੜੀਆਂ ਦੀ ਗੂੰਜ ‘ਚ ਉਹ ਅੱਖਾਂ ਮੀਟ ਗਈ ਧਰਤੀ ਇਉਂ ਹੋਈ ਉਦਾਸ ਤੇ ਖ਼ਾਮੋਸ਼ ਜਿਉਂ ਗ਼ਜ਼ਲ ਸਾਥੋਂ ਸਦਾ ਲਈ ਵਿੱਛੜ ਗਈ

ਕਹਿੰਦੇ ਨੇ ਰਾਤ ਨੂੰ ਉਸ ਦੀ ਕਬਰ ‘ਤੇ ਜੋ ਵੀ ਜਾਂਦੇ,
ਸਰੂ ਦੇ ਬੂਟਿਆਂ ‘ਚ ਉਹਦੀ ਆਵਾਜ਼ ਸੁਣੀਂਦੇ:
‘ਤੂੰ ਕਹਿੰਦਾ ਸੈਂ ਅੱਥਰੂਆਂ ਨਾਲ ਤਕਦੀਰ ਨਹੀਂ ਬਦਲਦੀ,
ਇਸੇ ਲਈ ਮੈਂ ਉਮਰ ਭਰ ਆਪਣੇ ਹੰਝੂਆਂ ਨੂੰ ਰਹੀ ਡੱਕਦੀ।’
ਰਾਤ ਦੇ ਹਨੇਰੇ ‘ਚ ਸੁਣਦੀ ਹੈ ਤਾਨ,
ਦਿਨ ਵੇਲੇ ਹੁੰਦਾ ਸਿਰਫ਼ ਘਮਸਾਨ।
ਸ਼ਿਵ ਕੁਮਾਰ ਨੇ ਮੁੱਢਲੀ ਵਿੱਦਿਆ ਆਪਣੇ ਜਨਮ ਸਥਾਨ ਲਾਹੌਰ ਤੋਂ ਪ੍ਰਾਪਤ ਕੀਤੀ। ਉਸ ਨੇ ਕੈਂਬਰਿਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਡਾਕਟਰੇਟ ਕੀਤੀ। ਮੁਲਕ ਪਰਤ ਕੇ ਉਸ ਨੇ ਉਸਮਾਨੀਆ ਯੂਨੀਵਰਸਿਟੀ ਅਤੇ ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਦੇ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਈ।
ਉਹ ਇੰਗਲੈਂਡ, ਅਮਰੀਕਾ ਅਤੇ ਆਸਟਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਵਿਜ਼ਟਿੰਗ ਪ੍ਰੋਫ਼ੈਸਰ ਵੀ ਰਿਹਾ। ਉਸ ਦੇ ਗਿਆਰਾਂ ਕਾਵਿ-ਸੰਗ੍ਰਹਿ, ਪੰਜ ਨਾਵਲ, ਨਿੱਕੀਆਂ ਕਹਾਣੀਆਂ ਦੀਆਂ ਦੋ ਕਿਤਾਬਾਂ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਸ਼ਾਇਰੀ ਦੇ ਤਰਜਮੇ ਦੀ ਇੱਕ ਕਿਤਾਬ ਛਪ ਚੁੱਕੀ ਹੈ।
ਉਹ ਇੰਗਲੈਂਡ ਦੀ ਰਾਇਲ ਸੁਸਾਇਟੀ ਆਫ਼ ਲਿਟਰੇਚਰ ਦਾ ਫੈਲੋ ਹੈ। ‘ਟਰੈਪਫਾਲਜ਼ ਇਨ ਦਿ ਸਕਾਈ’ ਨਾਂ ਦੇ ਕਾਵਿ-ਸੰਗ੍ਰਹਿ ਲਈ ਉਸ ਨੂੰ ਸਾਹਿਤ ਅਕਾਦਮੀ ਐਵਾਰਡ ਵੀ ਮਿਲਿਆ। ਗਿਆਰਾਂ ਸਾਲ ਪਹਿਲਾਂ ਉਸ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਖੁਸ਼ਵੰਤ ਸਿੰਘ

06 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

bittu ji ......thnx......for sharing here.......

07 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

07 Apr 2012

Reply