Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ…

                         

 

ਸ਼ਿਵ ਕੁਮਾਰ ਬਟਾਲਵੀ ਸ਼ਬਦੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਸ਼ਿਵ ਨੇ ਪੰਜਾਬੀ ਜ਼ੁਬਾਨ ਨੂੰ ਪੂਰੀ ਦੁਨੀਆਂ ਵਿੱਚ ਪਛਾਣ ਦਿਵਾਈ ਹੈ।  ਲੂਣਾ ਲੂਣਾ ਕਹਿੰਦਾ ਉਏ ਮੈਂ ਆਪੇ ਲੂਣਾ ਹੋਇਆ ਵਾਂਗ ਉਹ ਸਾਰੀ ਔਰਤ ਜਾਤੀ ਦੇ ਦੁੱਖਾਂ ਦੀ ਮੂਰਤ ਬਣ ਗਿਆ ਹੈ। ਸ਼ਿਵ ਨੇ ਆਪਣੀ ਜ਼ਿੰਦਗੀ ਦੇ ਸਾਢੇ ਸੈਂਤੀ ਸਾਲਾਂ ਵਿੱਚ  ਅਜਿਹੇ ਪੜਾਅ ਦੇਖੇ  ਸਨ ਕਿ ਕਿਧਰੇ ਉਮੰਗਾਂ ਦੇ ਬਲ ਰਹੇ ਸਿਵੇ, ਕਿਧਰੇ ਟੁੱਟਦੇ ਤਾਰੇ ਤੇ ਬੁੱਝ ਰਹੇ ਦੀਵੇ ਸਨ। ਬਟਾਲਾ ਦੇ ਬਸ਼ਿੰਦੇ  ਸ਼ਿਵ ਨੂੰ ਸ਼ਰਾਬੀ, ਕਬਾਬੀ ਸ਼ਾਇਰ ਵਰਗੇ ਉਪ ਨਾਮ ਦੇ ਕੇ ਖ਼ੁਸ਼ ਹੁੰਦੇ ਰਹਿੰਦੇ ਸਨ। ਜਿਉਂਦੇ ਜੀਅ ਇਸ  ਫਨਕਾਰ ਦੀ ਇੱਥੇ ਕਿਸੇ ਨੇ ਕਦਰ ਨਾ ਪਾਈ। ਉਸ ਨੇ ਆਪਣੀ ਕਵਿਤਾ ‘ਲੋਹੇ ਦਾ ਸ਼ਹਿਰ’ ’ਚ ਆਪਣੇ ਮਨ ਦੀਆਂ ਭਾਵਨਾਵਾਂ ਅਤੇ ਖਿੱਝ ਨੂੰ ਸ਼ਬਦੀ ਜਾਮਾ ਪਹਿਨਾਉਂਦਿਆਂ  ਕਿਹਾ:
ਲੋਹੇ ਦੇ ਇਸ ਸ਼ਹਿਰ ਵਿੱਚ ਪਿੱਤਲ ਦੇ ਲੋਕ ਰਹਿੰਦੇ
ਸਿੱਕੇ ਦੇ ਬੋਲ ਬੋਲਣ ਸ਼ੀਸ਼ੇ ਦੇ ਵੇਸ ਪਾਉਂਦੇ।
ਇਸ ਸ਼ਹਿਰ ਦੇ ਇਹ ਵਾਸੀ ਬਿਰਹਾ ਦੀ ਜੂਨ ਆਉਂਦੇ
ਬਿਰਹਾ ਹੰਢਾ ਕੇ ਸੱਭੇ ਸੱਖਣੇ ਹੀ ਪਰਤ ਜਾਂਦੇ।
ਸ਼ਿਵ ਨੇ ਬੜੀ ਥੋੜ੍ਹੀ ਉਮਰ ਵਿੱਚ ਉੱਚਾ ਮੁਕਾਮ ਹਾਸਲ ਕਰ ਲਿਆ ਸੀ। ਅੱਜ ਵੀ ਸ਼ਿਵ ਦੀਆਂ ਰਚਨਾਵਾਂ ਨੂੰ ਬੜੇ ਅਦਬ ਨਾਲ ਗਾਇਆ-ਸੁਣਿਆ ਜਾਂਦਾ ਹੈ।  ਬੁੱਧੀਜੀਵੀਆਂ ਦਾ ਮੱਤ ਹੈ ਕਿ ਵਾਰਸ  ਤੋਂ ਬਾਅਦ ਸ਼ਿਵ ਅਜਿਹਾ ਸ਼ਾਇਰ ਹੋਇਆ ਹੈ, ਜਿਸ ਨੂੰ ਹਰ ਫ਼ਿਰਕੇ, ਮਜ਼ਹਬ ਅਤੇ ਉਮਰ ਦੇ ਲੋਕਾਂ ਨੇ ਪੜ੍ਹਿਆ, ਸੁਣਿਆ ਅਤੇ ਮਾਣਿਆ ਹੀ ਨਹੀਂ ਸਗੋਂ ਰੱਜਵਾਂ ਸਤਿਕਾਰ ਵੀ ਦਿੱਤਾ ਹੈ। ਉਸ ਦੀ ਕਵਿਤਾ ’ਚ ਜਿੱਥੇ ਘੁੱਗੀਆਂ ਦਾ ਗੁਟਕਣਾ ਹੈ। ਉੱਥੇ ਚਿੜੀਆਂ ਦੇ ਬਾਜ਼ਾਂ ਹੱਥੋਂ ਕੋਹੇ ਜਾਣ ਦਾ ਦਰਦ ਵੀ ਝਲਕਦਾ ਹੈ।  ਉਸ ਨੇ ਪਹਿਲੇ ਕਾਵਿ-ਸੰਗ੍ਰਹਿ ‘ਪੀੜਾਂ ਦਾ ਪਰਾਗਾ’ ਨਾਲ ਪੰਜਾਬੀ ਸਾਹਿਤਕ ਜਗਤ ਨੂੰ ਪ੍ਰਭਾਵਿਤ ਕੀਤਾ।  ਉਸ ਨੇ ਨਿਰਾਸ਼ਮਈ, ਰੁਮਾਂਟਿਕ ਮਨੋਭਾਵਾਂ ਵਾਲੀਆਂ ਰਚਨਾਵਾਂ ਹੀ ਨਹੀਂ ਦਿੱਤੀਆਂ ਸਗੋਂ ਚੀਨ ਵੱਲੋਂ ਭਾਰਤੀ ਸੈਨਿਕਾਂ ਨੂੰ ਦੋਸਤ ਬਣਾ ਕੇ ਮਾਰੇ ਜਾਣ ਦਾ ਦਰਦ ਵੀ ਬਿਆਨ ਕੀਤਾ ਹੈ। ਉਸ ਨੇ ਕਵਿਤਾ ‘ਜ਼ਖ਼ਮ’ ਵਿੱਚ ਲਿਖਿਆ:
ਸੁਣਿਓ ਵੇ ਕਲਮਾਂ ਵਾਲਿਉ,
ਸੁਣਿਓ ਵੇ ਅਕਲਾਂ ਵਾਲਿਉ,
ਸੁਣਿਓ ਵੇ ਹੁਨਰਾਂ ਵਾਲਿਉਂ,
ਹੈ ਅੱਖ ਚੁਭੀ ਅਮਨ ਦੀ,
ਆਇਓ ਵੇ ਫੂਕਾਂ ਮਾਰਿਉ,
ਇੱਕ ਦੋਸਤੀ ਦੇ ਜ਼ਖ਼ਮ ’ਤੇ ਸਾਂਝਾ ਦਾ ਲੋਗੜ ਬੰਨ੍ਹ ਕੇ,
ਸਮਿਆਂ ਦੀ ਥੋਹਰ ਪੀੜ ਕੇ ਦੁੱਧਾਂ ਦਾ ਛੱਟਾ ਮਾਰਿਉ।
ਇਸ ਦੇ ਬਾਵਜੂਦ ਉਸ ਨੂੰ ਬਿਰਹੋਂ ਦਾ ਘੁਣ ਅੰਦਰੋ-ਅੰਦਰ ਖਾਈ ਜਾ ਰਿਹਾ ਸੀ। ‘ਲੂਣਾ’, ‘ਮੈਂ ਤੇ ਮੈਂ’, ‘ਆਟੇ ਦੀਆਂ ਚਿੜੀਆਂ’, ‘ਬਿਰਹਾ ਤੂੰ ਸੁਲਤਾਨ’ ਵਰਗੀਆਂ ਰਚਨਾਵਾਂ ਦੇਣ ਵਾਲੇ ਸ਼ਿਵ ਨੂੰ ਅੱਜ ਵੀ ਓਨਾ ਹੀ ਪਿਆਰ ਮਿਲ ਰਿਹਾ ਹੈ, ਜੋ  ਤਿੰਨ-ਚਾਰ ਦਹਾਕੇ ਪਹਿਲਾਂ ਮਿਲਦਾ ਰਿਹਾ ਸੀ।
ਪੂਰਨ ਭਗਤ ਦੀ ਕਹਾਣੀ ‘ਲੂਣਾ’ ਵਿੱਚ ਲੂਣਾ ਨੂੰ ਪੂਰੀ ਤਰ੍ਹਾਂ ਨਿਰਦੋਸ਼ ਸਿੱਧ ਕਰਨ ਦਾ ਯਤਨ ਕੀਤਾ। ਪੂਰਨ ਦੀ ਮਾਂ ਇੱਛਰਾਂ ਆਪਣੇ ਮੰੂਹੋਂ  ਮਜਬੂਰੀ ਵੱਸ ਕਹਿੰਦੀ ਹੈ:
ਜੀਵੇ ਲੂਣਾ ਜੀਵੇ ਸਲਵਾਨ ਉਸ ਦਾ,
ਢਲੇ ਸੂਰਜਾਂ ਧੁੱਪ ਤੋਂ ਕੀ ਲੈਣਾ।
ਥੋੜ੍ਹੀ ਲੰਘ ਗਈ, ਥੋੜ੍ਹੀ ਹੋਰ ਲੰਘ ਜਾਣੀ,
ਏਦਾਂ ਖਿੱਚ ਖਿਚਾਅ ਕੇ ਅਸਾਂ ਜੀਅ ਲੈਣਾ।
ਸੰਨ 1970 ’ਚ ਸ਼ਿਵ ਦੀ ਆਖ਼ਰੀ ਪੁਸਤਕ ‘ਮੈਂ ਤੇ ਮੈਂ’ ਸੀ। ਇੰਝ ਲੱਗਦਾ ਜਿਵੇਂ ਹੋਣੀ ਉਸ ਤੋਂ ਇਹੋ ਅਖਵਾ ਰਹੀ ਹੋਵੇ:
ਅਸਾਂ ਤਾਂ ਜੋਬਨ ਰੁੱਤੇ ਮਰਨਾ।
ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ, ਜਾਂ ਕੋਈ ਕਰਮਾਂ ਵਾਲਾ।

06 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਿਵ, 6 ਮਈ 1973 ਨੂੰ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਸੰਸਾਰ ਪ੍ਰਸਿੱਧ ਸ਼ਾਇਰ ਨਾਲ ਉਸ ਦੇ ਆਪਣੇ ਸ਼ਹਿਰ ਬਟਾਲਾ ਦੇ ਬਾਸ਼ਿੰਦਿਆਂ ਨੇ ‘ਚੰਗੀ’ ਨਹੀਂ ਕੀਤੀ। ਉਸ ਦੀ ਸਦੀਵੀਂ ਯਾਦ ’ਚ ਬਣ ਰਿਹਾ ਆਡੀਟੋਰੀਅਮ 32-33 ਸਾਲਾਂ ਬਾਅਦ ਅੱਜ ਵੀ ਅਧੂਰਾ ਹੈ। ਸ਼ਿਵ ਦੇ ਨਾਂ ’ਤੇ ਸਮੇਂ-ਸਮੇਂ ਕਈ ਸੰਸਥਾਵਾਂ ਹੋਂਦ ’ਚ ਆਈਆਂ ਪਰ ਆਡੀਟੋਰੀਅਮ ਨੂੰ ਸੰਪੂਰਨ ਕਰਨ ’ਚ ਨਾਕਾਮ ਰਹੀਆਂ। ਬਟਾਲਾ-ਜਲੰਧਰ ਸੜਕ ’ਤੇ ਆਡੀਟੋਰੀਅਮ ਦਾ ਨੀਂਹ ਪੱਥਰ ਸੰਨ 1980 ’ਚ ਤਤਕਾਲੀਨ ਰਾਜਪਾਲ ਨੇ ਕੀਤਾ ਸੀ। ਤਕਰੀਬਨ 70 ਲੱਖ ਰੁਪਏ ਖਰਚਣ ਦੇ ਬਾਵਜੂਦ ਇਮਾਰਤ ’ਚ ਸੁਧਾਰ ਆਉਣ ਦੀ ਥਾਂ ਨਿਘਾਰ ਆਉਂਦਾ ਰਿਹਾ। ਡਿੱਗੰੂ-ਡਿੱਗੰੂ ਕਰਦੀ ਇਮਾਰਤ ਹੁਣ ਆਵਾਰਾਂ ਕੁੱਤਿਆਂ, ਕਬੂਤਰਾਂ, ਚਮਗਿੱਦੜਾਂ ਅਤੇ ਹੋਰ ਜਾਨਵਰਾਂ ਦੀ ਪਨਾਹਗਾਹ ਬਣ ਗਈ ਹੈ। ਥਾਂ-ਥਾਂ ਤੋਂ ਟੁੱਟਿਆ ਫ਼ਰਸ਼, ਉੱਖੜੀਆਂ ਪੌੜੀਆਂ, ਮੰਚ ’ਤੇ ਕਬੂਤਰਾਂ ਦੀਆਂ ਬਿੱਠਾਂ ਤੇ ਹੋਰ ਜਨੌਰਾਂ ਦਾ ਗੰਦ ਦੇਖਣ ਨੂੰ ਮਿਲਦਾ ਹੈ। ਕੁਝ ਦਿਨ ਪਹਿਲਾਂ ਹੀ ਆਡੀਟੋਰੀਅਮ ਅੰਦਰ ਦਾਖ਼ਲ ਹੋਣ ਸਮੇਂ ਕਬੂਤਰਾਂ ਅਤੇ ਆਵਾਰਾ ਕੁੱਤਿਆਂ ਨੂੰ ਸਭ ਤੋਂ ਵੱਧ ਇਤਰਾਜ਼ ਹੋਣ ’ਤੇ ਸ਼ਿਵ ਦੀ ਕਵਿਤਾ ‘ਇੱਕ ਸ਼ਾਮ’ ਯਾਦ  ਆਈ:
ਅੱਜ ਦੀ ਸ਼ਾਮ ਇਹ ਗੋਲੇ ਕਬੂਤਰ ਰੰਗੀ
ਮੈੈਨੂੰ ਮੇਰੇ ਵਾਂਗ ਹੀ ਮਾਯੂਸ ਨਜ਼ਰ ਆਈ ਹੈ।
ਅੱਜ ਦੀ ਸ਼ਾਮ ਇਹ ਗੋਲੇ ਕਬੂਤਰ ਰੰਗੀ
ਮੈੇਨੂੰ ਇੱਕ ਡੈਣ ਨਜ਼ਰ ਆਈ ਹੈ।
ਕਈ ਕਮਰਿਆਂ ਅੰਦਰ ਘੁੱਪ-ਹਨੇਰਾ ਹੋਣ ਕਾਰਨ ਮਿੱਟੀ, ਇੱਟਾਂ ਅਤੇ ਹੋਰ ਗੰਦਗੀ ਦੀ ਬਦਬੂ ਆ ਰਹੀ ਸੀ। ਪਾਣੀ ਦੀ ਟੈਂਕੀ ਅਤੇ ਪਖਾਨਿਆਂ ਦਾ ਸਾਜੋ-ਸਾਮਾਨ ਖਿਲਰਿਆ ਹੋਣ ਕਾਰਨ ਇਸ ਦੀ ਦੁਰਦਸ਼ਾ ’ਚ ਵਾਧਾ ਕਰ ਰਿਹਾ ਸੀ। ਕਈ ਸਿਆਸੀ ਪਾਰਟੀਆਂ ਦੇ ਲੀਡਰ ਆਏ ਅਤੇ ਦਹਾਕਿਆਂ ਤੋਂ ਅਧੂਰੇ ਆਡੀਟੋਰੀਅਮ ਨੂੰ ‘ਮੁਕੰਮਲ’ ਕਰਵਾਉਣ ਦਾ ਧਰਵਾਸ ਦੇ ਕੇ ਤੁਰਦੇ ਬਣੇ। ਮੁੱਖ ਗੇਟ ਤੋਂ ਅੰਦਰ ਜਾਣ ’ਤੇ ਸਭ ਤੋਂ ਪਹਿਲਾਂ ਸਿਆਸੀ ਲੀਡਰਾਂ ਦੇ ਨਾਵਾਂ ਵਾਲੇ ਪੱਥਰ ਦਿਖਾਈ ਦਿੰਦੇ ਹਨ। ਇਨ੍ਹਾਂ ਨੇ ਇਮਾਰਤ ਨੂੰ ਪੂਰਾ ਕਰਨ ਲਈ ਫੰਡ ਦਿੱਤੇ ਸਨ। ਕਈ ਸਨਅਤਕਾਰ ਸ਼ਿਵ ਦੇ ਦੋਸਤ ਰਹੇ, ਉਨ੍ਹਾਂ ਨੇ ਆਪਣੇ ਦੋਸਤ ਦੀ ਯਾਦਗਾਰ ਬਣਾਉਣ ਲਈ ਕੁਝ ਆਰਥਿਕ ਮਦਦ ਦਿੱਤੀ ਦੱਸੀ ਜਾਂਦੀ ਹੈ। ਇਸ ਦੇ ਬਾਵਜੂਦ ਇਮਾਰਤ ਪੂਰੀ ਨਾ ਹੋ ਸਕੀ। ਲੋਕ ਸੰਪਰਕ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਜੁਲਾਈ 2010 ’ਚ ਸ਼ਿਵ ਦੀ ਯਾਦ ਵਿੱਚ ਦੋ ਦਿਨਾਂ ਸਮਾਗਮ ਕਰਵਾਇਆ। ਉਪ ਮੁੱਖ ਮੰਤਰੀ ਨੇ ਅਧੂਰੇ ਆਡੀਟੋਰੀਅਮ ਲਈ ਇੱਕ ਕਰੋੜ ਅੱਸੀ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸ਼ਿਵ ਬਟਾਲਵੀ ਨਾਲ ਕਈ ਵਾਰ ਗਲਾਸੀ ਸਾਂਝੀ ਕਰਨ ਵਾਲੇ ਫੋਟੋਗ੍ਰਾਫਰ ਹਰਭਜਨ ਬਾਜਵਾ ਨੇ ਆਪਣੇ ਸੁਭਾਅ ਅਨੁਸਾਰ ਆਖਿਆ, ‘‘ਜਿਸ ਦਿਨ ਸ਼ਿਵ ਆਡੀਟੋਰੀਅਮ ਪੂਰਾ ਹੋਵੇਗਾ, ਫਿਰ ਗੱਲ ਕਰਾਂਗੇ।’’
ਇੱਕ ਸਾਲ ਦਸ ਮਹੀਨੇ ਲੰਘਣ ਦੇ ਬਾਵਜੂਦ ਇਮਾਰਤ ਨੂੰ ਸੰਵਾਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਡਾ.ਸਤਨਾਮ ਸਿੰਘ ਨਿੱਜਰ ਨੇ ਦੱਸਿਆ ਕਿ ਤਕਰੀਬਨ 15 ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ 1,80,00,000 ਲੱਖ ਰੁਪਏ  ਮਿਲ ਗਏ ਹਨ, ਹੁਣ ਆਡੀਟੋਰੀਅਮ ਨੂੰ ਦਿਲਕਸ਼ ਰੂਪ ਦਿੱਤਾ ਜਾਵੇਗਾ। ਉਨ੍ਹਾਂ ਆਡੀਟੋਰੀਅਮ ਇਸੇ ਸਾਲ ਪੂਰੇ ਹੋਣ ਦੀ ਉਮੀਦ ਜਤਾਉਂਦਿਆਂ ਦੱਸਿਆ ਕਿ ਇਹ ਪੈਸਾ ਪਹਿਲਾਂ ਮਿਲਿਆ ਹੁੰਦਾ ਤਾਂ 6 ਮਈ ’ਤੇ ਬਰਸੀ ਆਡੀਟੋਰੀਅਮ ਵਿੱਚ ਮਨਾਉਣੀ ਤੈਅ ਸੀ। ਲੇਖਕ ਦੇਵਿੰਦਰ ਦੀਦਾਰ ਨੇ ਦੱਸਿਆ ਕਿ ਸ਼ਿਵ ਨੇ ਛੋਟੀ ਉਮਰ ਵਿੱਚ ਵੱਡੀਆਂ ਮੱਲਾਂ ਮਾਰ ਕੇ ਬਟਾਲੇ ਦਾ ਨਾਂ ਰੋਸ਼ਨ ਕੀਤਾ ਹੈ ਪਰ ਇੱਥੋਂ ਦੇ ਲੋਕਾਂ ਵੱਲੋਂ ਉਸ ਦੀ ਕਲਾ, ਸਾਹਿਤ ਅਤੇ ਸੱਭਿਆਚਾਰਕ ਪੱਖ ਤੋਂ ਦੇਣ ਨੂੰ ਅੱਖੋਂ-ਪਰੋਖੇ ਕਰਨ ’ਤੇ ਦੁੱਖ ਵੀ ਪ੍ਰਗਟ ਕੀਤਾ।  ਆਡੀਟੋਰੀਅਮ ਪੂਰਾ ਹੋਣ ਦੀ ੇਬੇਯਕੀਨੀ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਮੌਜੂਦਾ ਸਮੇਂ ਆਡੀਟੋਰੀਅਮ ਦੇਖ ਕੇ ਜਿਵੇਂ ਸ਼ਿਵ ਖ਼ੁਦ ਹੀ ਕਹਿ ਰਿਹਾ ਹੋਵੇ:
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ,
ਸੋਈਉ ਮੇਰਾ ਮਜ਼ਾਰ ਹੋਵੇਗਾ।

 

 

ਦਲਬੀਰ ਸੱਖੋਵਾਲੀਆ * ਮੋਬਾਈਲ: 94173-58120

 

""                               

06 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx for sharing.......

07 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸ਼ਿਵ ਕੁਮਾਰ ਜੀ ਦੀਪੰਜਾਬੀ ਸਾਹਿਤ ਲਈ ਅਦੁੱਤੀ ਦੇਣ ਅਤੇ ਉਹਨਾਂ ਦੀ ਧਰੋਹਰ, ਅਮਾਨਤ ਤੇ ਯਾਦ ਤਾਜਾ ਰਖਣ ਤੇ ਸਾਂਭਣ ਲਈ ਹੋ ਰਹੇ ਉਪਰਾਲਿਆਂ, ਕੋਸ਼ਿਸ਼ਾਂ ਤੇ ਸੰਕਲਪਾਂ ਨੂੰ ਦਿਲੋਂ ਸੱਜਦਾ, ਸੀਸ ਨਿਵਾ ਕੇ ਪਰਨਾਮ .......ਸ਼ਿਵ ਦਾ ਨਾਂ ਹਮੇਸ਼ਾਂ ਚੰਨ ਵਾਂਗ ਪੰਜਾਬ, ਪੰਜਾਬੀ ਤੇ ਪੰਜਾਬੀ ਸਾਹਿਤ ਨੂੰ ਰੁਸ਼ਨਾਉਂਦਾ ਰਵੇ ......

07 May 2012

Reply