Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ੋਹਰਤ ਦੇ ਭੁੱਖੇ ਪੰਜਾਬੀਆਂ ਨੇ ਪਸ਼ੂ-ਪੰਛੀ ਵੀ ਨਸ਼ੱਈ ਬਣਾਏ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ੋਹਰਤ ਦੇ ਭੁੱਖੇ ਪੰਜਾਬੀਆਂ ਨੇ ਪਸ਼ੂ-ਪੰਛੀ ਵੀ ਨਸ਼ੱਈ ਬਣਾਏ


ਪੰਜਾਬ ਵਿਚ ਨਸ਼ਿਆਂ ਅਤੇ ਖੇਡਾਂ ਵਿਚ ਡੋਪਿੰਗ ਦੇ ਰੁਝਾਨ ਨੇ ਮਨੁੱਖਾਂ ਦੇ ਨਾਲ-ਨਾਲ ਪਾਲਤੂ ਪਸ਼ੂ-ਪੰਛੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਦੀ ਮਿਸਾਲ ਦੇਸ਼ ਭਰ ਵਿਚ ਕਬੂਤਰਾਂ, ਕੁੱਤਿਆਂ ਅਤੇ ਬਲਦਾਂ ਆਦਿ ਦੇ ਕਰਵਾਏ ਜਾਂਦੇ ਖੇਡ ਮੁਕਾਬਲਿਆਂ ਤੋਂ ਮਿਲਦੀ ਹੈ। ਇਨ੍ਹਾਂ ਮੁਕਾਬਲਿਆਂ ਦੌਰਾਨ ਦੌਲਤ ਅਤੇ ਸ਼ੋਹਰਤ ਹਾਸਲ ਕਰਨ ਦੀ ਲਾਲਸਾ ਵਿੱਚ ਇਨ੍ਹਾਂ ਬੇਜ਼ੁਬਾਨ ਜੀਵਾਂ ਨੂੰ ਸ਼ਰਾਬ, ਅਫੀਮ ਸਮੇਤ ਟੈਰਾਮਾਈਸਿਨ, ਨੌਰਫਿਨ, ਏਬਲ, ਡੈਕਾ ਡਿਊਗਵੋਲੀਨ ਅਤੇ ਟਰਮਿਨ ਜਿਹੇ ਮੈਡੀਕਲ ਨਸ਼ੇ ਦਿੱਤੇ ਜਾਂਦੇ ਹਨ।
ਪੰਜਾਬ ਵਿਚ ਮਾਰਚ ਤੋਂ ਜੁਲਾਈ ਮਹੀਨਿਆਂ ਤਕ ਕਬੂਤਰਾਂ ਦੀਆਂ ਬਾਜ਼ੀਆਂ (ਉਡਾਣਾਂ) ਕਰਵਾਈਆਂ ਜਾਂਦੀਆਂ ਹਨ। ਕਬੂਤਰਾਂ ਨੂੰ ਪਿਆਰ ਅਤੇ ਸ਼ਾਂਤੀ ਦੇ ਦੂਤ ਮੰਨਿਆ ਜਾਂਦਾ ਹੈ।  ਇਸੇ ਲਈ ਚੰਗੇ ਕਬੂਤਰ ਪਾਲਕ ਆਪਣੇ ਕਬੂਤਰਾਂ ਨੂੰ ਚੰਗੀ ਖੁਰਾਕ ਦੇ ਕੇ ਅਤੇ ਸਹੀ ਤਿਆਰੀ ਕਰਵਾ ਕੇ ਬਾਜ਼ੀਆਂ ਵਿਚ ਛੱਡਦੇ ਹਨ। ਪਰ ਕੁਝ ਸੁਆਰਥੀ ਲੋਕ ਕਬੂਤਰਾਂ ਨੂੰ ਛੋਟੀ ਉਮਰ ਤੋਂ ਹੀ ਅਫੀਮ ਦਾ ਨਸ਼ਾ ਲਾ ਦਿੰਦੇ ਹਨ ਤਾਂ ਕਿ ਕਬੂਤਰ ਵੱਡਾ ਹੋ ਕੇ ਜ਼ਿਆਦਾ ਸਮਾਂ ਉੱਡੇ ਅਤੇ ਬਾਜ਼ੀਆਂ ਜਿੱਤੇ। ਇਸੇ ਤਰ੍ਹਾਂ  ਕਬੂਤਰ ਨੂੰ ਮੁਕਾਬਲੇ ਵਿਚ ਛੱਡਣ ਤੋਂ ਪਹਿਲਾਂ ਏਬਲ ਅਤੇ ਟੈਰਾਮਾਈਸਿਨ ਦੀ ਗੋਲੀ ਦਿੱਤੀ ਜਾਂਦੀ ਹੈ ਅਤੇ ਤਾਕਤ ਵਧਾਉਣ ਲਈ ਉਸ ਨੂੰ ਨੌਰਫਿਨ ਦਾ ਹਲਕਾ ਜਿਹਾ ਟੀਕਾ ਵੀ ਲਾਇਆ ਜਾਂਦਾ ਹੈ। ਨਸ਼ੇ ਵਿਚ ਤੁੰਨੇ ਕਬੂਤਰ ਭਾਵੇਂ ਬਾਜ਼ੀ ਤਾਂ ਜਿੱਤ ਜਾਂਦੇ ਹਨ ਪਰ ਜ਼ਿਆਦਾਤਰ ਜ਼ਿੰਦਗੀ ਦੀ ‘ਬਾਜ਼ੀ ਹਾਰ’ ਜਾਂਦੇ ਹਨ।
ਇਸੇ ਤਰ੍ਹਾਂ ਕੁੱਤਿਆਂ ਨੂੰ ਵੀ ਮੁਕਾਬਲੇ ਵਿਚ ਛੱਡਣ ਤੋਂ ਪਹਿਲਾਂ ਨਸ਼ੇ ਦਿੱਤੇ ਜਾਂਦੇ ਹਨ। ਸੂਤਰਾਂ ਅਨੁਸਾਰ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਹੀ ਕੁੱਤੇ ਨੂੰ ਨੌਰਫਿਨ ਅਤੇ ਡੈਕਾ ਡਿਊਰਾਵੋਲੀਨ ਦਾ ਇਕ-ਇਕ ਟੀਕਾ ਲਾਇਆ ਜਾਂਦਾ ਹੈ। ਮੁਕਾਬਲੇ ਵਾਲੇ ਦਿਨ ਟਰੈਕ ’ਤੇ ਛੱਡਣ ਤੋਂ ਪਹਿਲਾਂ ਕੁੱਤੇ ਨੂੰ ਟਰਮਿੰਨ ਦਾ ਟੀਕਾ ਲਾਇਆ ਜਾਂਦਾ ਹੈ ਅਤੇ ਚੰਗੇ ਬਰਾਂਡ ਦੀ ਸ਼ਰਾਬ ਪਿਲਾਈ ਜਾਂਦੀ ਹੈ। ਇਨ੍ਹਾਂ ਨਸ਼ਿਆਂ ਦੇ ਨਾਲ ਕੁੱਤੇ ਬੇਕਾਬੂ ਹੋ ਕੇ ਟਰੈਕ ’ਤੇ ਦੌੜਦੇ ਹਨ ਅਤੇ ਜਿੱਤਾਂ ਪ੍ਰਾਪਤ ਕਰਦੇ ਹਨ।
ਬੈਲ ਗੱਡੀਆਂ ਦੇ ਮੁਕਾਬਲਿਆਂ ਵਿਚ ਦੌੜਾਏ ਜਾਂਦੇ ਬਲਦਾਂ ਨੂੰ ਵੀ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਹੀ ਨਸ਼ੇ ਚਾੜ੍ਹਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਮਿਲੀ ਜਾਣਕਾਰੀ ਅਨੁਸਾਰ ਇਕ ਬਲਦ ਨੂੰ ਮੁਕਾਬਲੇ ਤੋਂ 24 ਘੰਟੇ ਪਹਿਲਾਂ ਵੱਖ-ਵੱਖ ਮਾਤਰਾ ਵਿਚ ਦੋ ਟੀਕੇ ਡੈਕਾ ਡਿਊਰਾਵੋਲੀਨ, ਦੋ ਟੀਕੇ ਟੈਸਟਵੋਰੇਨ ਅਤੇ ਇਕ ਟੀਕਾ ਪਰੈਡਨੀਸੋਲ ਦਾ ਲਾਇਆ ਜਾਂਦਾ ਹੈ। ਮੁਕਾਬਲੇ ਵਾਲੇ ਦਿਨ ਖੇਡ ਮੇਲੇ ਵਿਚ ਪਹੁੰਚ ਕੇ ਜਿੱਥੇ ਬਲਦ ਨੂੰ ਵਧੀਆ ਸ਼ਰਾਬ ਪਿਲਾਈ ਜਾਂਦੀ ਹੈ, ਉੱਥੇ ਤਾਕਤ ਵਧਾਉਣ ਹਿੱਤ ਟਰਮਿਨ ਦਾ ਇਕ ਟੀਕਾ ਲਾਇਆ ਜਾਂਦਾ ਹੈ। ਮੁਕਾਬਲੇ ਵਿਚ ਛੱਡਣ ਤੋਂ ਐਨ ਪਹਿਲਾਂ ਫੌਰਵਿਨ, ਨੌਰਫਿਨ ਅਤੇ ਸ਼ਕੀਲ ਦੇ ਟੀਕੇ ਲਾਏ ਜਾਂਦੇ ਹਨ। ਕੁਝ ਵਿਅਕਤੀ ਭੁੱਕੀ ਵੀ ਪਾਣੀ ਵਿਚ ਉਬਾਲ ਕੇ ਬਲਦਾਂ ਨੂੰ ਪਿਆਉਂਦੇ ਹਨ।
ਇਨ੍ਹਾਂ ਸਾਰੇ ਨਸ਼ਿਆਂ ਸਬੰਧੀ  ਵੈਟਰਨਰੀ ਫਾਰਮਾਸਿਸਟ ਵਿਨੋਦ ਖੁਰਾਣਾ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਸਬੰਧੀ ਪਸ਼ੂਆਂ ਨੂੰ ਜੋ ਮੈਡੀਕਲ ਦਿੱਤੇ ਜਾਂਦੇ ਹਨ, ਉਹ ਸਭ ਤਾਕਤ ਵਧਾਊ ਹਨ ਪਰ ਇਨ੍ਹਾਂ ਦਾ ਵਾਰ-ਵਾਰ ਅਤੇ ਜ਼ਿਆਦਾ ਇਸਤੇਮਾਲ ਪਸ਼ੂਆਂ ਲਈ ਹਾਨੀਕਾਰਕ ਹੈ। ਉਨ੍ਹਾਂ ਦੱਸਿਆ ਇਨ੍ਹਾਂ ਨਸ਼ਿਆਂ ਦੀ ਵਰਤੋਂ ਨਾਲ ਪਸ਼ੂ ਦੇ ਸਰੀਰ ਵਿੱਚੋਂ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਅਤੇ ਉਹ ਦਿਮਾਗੀ ਤੌਰ ’ਤੇ ਕਮਜ਼ੋਰ ਹੋ ਜਾਂਦੇ ਹਨ ਤੇ ਹੌਲੀ-ਹੌਲੀ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਖਿਡਾਰੀਆ ਦੀ ਤਰ੍ਹਾਂ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਕਬੂਤਰਾਂ, ਬਲਦਾਂ ਅਤੇ ਕੁੱਤਿਆਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੋਪ ਟੈਸਟ ਵਿਚ ਫੇਲ੍ਹ ਹੋਏ ਜਾਨਵਰ ਦੇ ਮਾਲਕ ਨੂੰ ਸਜ਼ਾ ਦੇ ਤੌਰ ’ਤੇ ਜੁਰਮਾਨਾ ਕਰਨਾ ਚਾਹੀਦਾ ਹੈ ਅਤੇ ਉਸ ’ਤੇ ਖੇਡ ਮੇਲਿਆਂ ’ਚ ਹਿੱਸਾ ਲੈਣ  ’ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਲਈ ਪਸ਼ੂ-ਪੰਛੀਆਂ ਦੇ ਖੇਡ ਮੇਲੇ ਜ਼ਰੂਰੀ ਹਨ। ਇਸ ਲਈ ਦੌੜਾਂ ਜਾਂ ਬਾਜ਼ੀਆਂ ’ਤੇ ਪਾਬੰਦੀ ਨਾ ਲਾਈ ਜਾਵੇ ਸਗੋਂ ਖੇਡ ਮੇਲਿਆਂ ਵਿਚ ਸੁਧਾਰ ਕੀਤਾ ਜਾਵੇ।

29 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx bitu ji .......for sharing....

01 Mar 2012

Reply