Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪਾਕਿਸਤਾਨੀ ਫ਼ਨਕਾਰ ਸ਼ੌਕਤ ਅਲੀ ਖ਼ਾਨ


ਸ਼ੌਕਤ ਅਲੀ ਖ਼ਾਨ ਸ਼ਕਤੀਸ਼ਾਲੀ ਸੁਰੀਲੀ ਆਵਾਜ਼ ਦਾ ਮਾਲਕ ਹੈ। ਜਦੋਂ ਉਹ ਹਾਰਮੋਨੀਅਮ ‘ਤੇ ਸੁਰਾਂ ਨੂੰ ਛੇੜਦਾ ਹੋਇਆ ਗਾਉਣਾ ਸ਼ੁਰੂ ਕਰਦੈ ਤਾਂ ਸਰੋਤਿਆਂ ਨਾਲ ਝਟ ਰਾਬਤਾ ਕਾਇਮ ਕਰ ਲੈਂਦਾ ਹੈ। ਉਸ ਕੋਲ ਤਕਨੀਕ, ਰਸ ਤੇ ਸੁਰ ਦਾ ਵਿਲੱਖਣ ਸੁਮੇਲ ਹੈ। ਬੇਸ਼ੱਕ ਉਹ ਪਾਕਿਸਤਾਨੀ ਪੰਜਾਬ ਦਾ ਜੰਮਪਲ ਹੈ ਪਰ ਉਸ ਦੀ ਗਾਇਕੀ ‘ਤੇ ਪੰਜਾਬੀ ਮਾਂ-ਬੋਲੀ ਦੀ ਡੰੂਘੀ ਛਾਪ ਹੈ। ਉਸ ਦੀ ਆਵਾਜ਼ ਪੱਕੇ ਹੋਏ ਘੜੇ ਵਰਗੀ ਸੁਣਾਈ ਦਿੰਦੀ ਹੈ। ਉਹ ਪੰਜਾਬੀ ਤੋਂ ਇਲਾਵਾ ਉਰਦੂ ਤੇ ਹਿੰਦੀ ਗੀਤ ਤੇ ਗ਼ਜ਼ਲ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ।
ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਪਿੰਡ ਮਲਕਵਾਲ ਵਿਖੇ ਸੰਗੀਤ ਘਰਾਣੇ ਵਿੱਚ ਹੋਇਆ। ਉਸ ਨੇ ਸੰਗੀਤ ਦੀ ਵਿਦਿਆ ਆਪਣੇ ਵੱਡੇ ਭਰਾ ਅਨਾਇਤ ਅਲੀ ਖ਼ਾਨ ਕੋਲੋਂ ਪ੍ਰਾਪਤ ਕੀਤੀ। ਸਰਕਾਰੀ ਕਾਲਜ ਲਾਹੌਰ ਵਿੱਚ ਪੜ੍ਹਦਿਆਂ ਉਸ ਨੇ 1960 ਵਿੱਚ ਪਹਿਲੀ ਵਾਰ ਸਟੇਜ ‘ਤੇ ਗਾਉਣਾ ਸ਼ੁਰੂ ਕੀਤਾ ਅਤੇ 1970 ਵਿੱਚ ਲੋਕ ਗਾਇਕ ਵਜੋਂ ਸਥਾਪਤ ਹੋਇਆ। ਪਾਕਿਸਤਾਨ ਰੇਡੀਓ ਤੋਂ ਉਸ ਦੇ ਗੀਤ ਪ੍ਰਸਾਰਿਤ ਹੋਣ ਲੱਗੇ। ਉਹ 1970 ਤੋਂ ਲਗਾਤਾਰ ਗ਼ਜ਼ਲ ਅਤੇ ਲੋਕ ਗੀਤ ਗਾ ਰਿਹਾ ਹੈ।
‘ਕਿਉਂ ਦੂਰ-ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਦੱਸ ਦਿਉ ਹੋਇਆ ਕੀ ਕਸੂਰ ਮੇਲੇ ਕੋਲੋਂ’ ਸ਼ੌਕਤ ਅਲੀ ਦਾ ਪਹਿਲਾ ਲੋਕ ਗੀਤ ਸੀ ਜਿਸ ਨੇ ਉਸ ਦੀ ਪਾਕਿਸਤਾਨੀ ਸਮਾਜ ਵਿੱਚ ਪਛਾਣ ਬਣਾਈ। ਉਸ ਦੀ ਗ਼ਜ਼ਲ ‘ਜਬ ਬਹਾਰ ਆਈ ਤੋ ਸਹਿਰਾ ਕੀ ਤਰਫ਼ ਚਲ ਪੜਾ’ ਹਰੇਕ ਭਾਰਤੀ ਅਤੇ ਪਾਕਿਸਤਾਨੀ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਹਨ।
ਸ਼ੌਕਤ ਅਲੀ ਚੜ੍ਹਦੇ ਪੰਜਾਬ ਵਿੱਚ ਲੁਧਿਆਣਾ, ਮੁਹਾਲੀ ਅਤੇ ਕਪੂਰਥਲਾ ਵਿਖੇ ਸਮੇਂ-ਸਮੇਂ ਕਰਵਾਏ ਗਏ ਸੱਭਿਆਚਾਰਕ ਮੇਲਿਆਂ ਤੋਂ ਇਲਾਵਾ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ 14 ਅਗਸਤ 2011 ਦੀ ਰਾਤ ਨੂੰ ਅਟਾਰੀ (ਅੰਮ੍ਰਿਤਸਰ) ਵਿਖੇ ਕਰਵਾਏ ਗਏ 16ਵੇਂ ਹਿੰਦ-ਪਾਕਿ ਦੋਸਤੀ ਮੇਲੇ ਵਿੱਚ ਆਪਣੇ ਗੀਤਾਂ ਰਾਹੀਂ ਭਾਰਤੀ ਸਰੋਤਿਆਂ ਦਾ ਦਿਲ ਜਿੱਤ ਚੁੱਕਾ ਹੈ।
ਸ਼ੌਕਤ ਅਲੀ ਪਾਕਿਸਤਾਨ ਵਿੱਚ ਪੰਜਾਬ ਦੀ ਆਵਾਜ਼ ਵਜੋਂ ਪ੍ਰਸਿੱਧ ਹੈ, ਜਿਸ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ‘ਸਿਵਲੀਅਨ ਪ੍ਰੈਜ਼ੀਡੈਂਸ਼ੀਅਲ ਐਵਾਰਡ’ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ। ਉਸ ਨੇ ਭਾਰਤ ਵਿੱਚ ਨਵੀਂ ਦਿੱਲੀ ਵਿਖੇ 1982 ਵਿੱਚ ਹੋਈਆਂ ਏਸ਼ਿਆਈ ਖੇਡਾਂ ਮੌਕੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਮਾਣ-ਸਨਮਾਨ ਹਾਸਲ ਕੀਤਾ। ਉਹ ਹੁਣ ਤੱਕ ਭਾਰਤ ਸਮੇਤ ਅਨੇਕਾਂ ਮੁਲਕਾਂ ਵਿੱਚ ਪ੍ਰੋਗਰਾਮ ਪੇਸ਼ ਕਰਕੇ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਉਹ ਪਾਕਿਸਤਾਨ ਦਾ ‘ਸੱਭਿਆਚਾਰਕ ਦੂਤ’ ਵੀ ਹੈ।
ਸ਼ੌਕਲ ਅਲੀ ਪ੍ਰਸਿੱਧ ਭਾਰਤੀ ਪੰਜਾਬੀ ਫ਼ਨਕਾਰਾਂ ਗੁਰਦਾਸ ਮਾਨ, ਹੰਸ ਰਾਜ ਹੰਸ, ਹਰਭਜਨ ਮਾਨ, ਸੁਰਿੰਦਰ ਛਿੰਦਾ ਸਮੇਤ ਬਹੁਤ ਸਾਰੇ ਭਾਰਤੀ ਫ਼ਨਕਾਰਾਂ ਦਾ ਪ੍ਰਸੰਸਕ ਵੀ ਹੈ। ਉਸ ਦਾ ਕਹਿਣਾ ਹੈ ਕਿ ਸੱਭਿਆਚਾਰਕ ਆਦਾਨ-ਪ੍ਰਦਾਨ ਨਾਲ ਦੋਵਾਂ ਮੁਲਕਾਂ ਦੇ ਸਬੰਧ ਹੋਰ ਵੀ ਮਜ਼ਬੂਤ ਬਣ ਸਕਦੇ ਹਨ। ਇਹ ਅਜੋਕੇ ਸਮੇਂ ਦੀ ਵੱਡੀ ਲੋੜ ਹੈ।
ਸ਼ੌਕਤ ਅਲੀ ਨੂੰ ਭਾਰਤ ਦੇ ਬਾਲੀਵੁੱਡ, ਪਾਲੀਵੁੱਡ ਅਤੇ ਪਾਕਿਸਤਾਨ ਦੇ ਲਾਲੀਵੁੱਡ ਵਿੱਚ ਬਣੀਆਂ ਫਿਲਮਾਂ ਵਿੱਚ ਸਮੇਂ-ਸਮੇਂ ਗੀਤ ਗਾਉਣ ਦਾ ਮਾਣ ਪ੍ਰਾਪਤ ਹੈ। ਲੋਕ ਗਾਇਕੀ ਦੇ ਖੇਤਰ ਵਿੱਚ ਬੇਮਿਸਾਲ ਐਵਾਰਡ ਤੇ ਮਾਣ-ਸਨਮਾਨ ਪ੍ਰਾਪਤ ਕਰਨ ਤੋਂ ਇਲਾਵਾ ਉਹ ਪੰਜਾਬੀ/ਪੋਠੋਹਾਰੀ ਕਵਿਤਾ ਦੀਆਂ ਦੋ ਪੁਸਤਕਾਂ ‘ਟਕੋਰਾਂ’ ਅਤੇ ‘ਹੰਝੂਆਂ ਦੇ ਆਲ੍ਹਣੇ’ ਸਾਹਿਤ ਜਗਤ ਦੀ ਝੋਲੀ ਪਾ ਚੁੱਕਾ ਹੈ।

28 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਉਸ ਦਾ ਪੁੱਤਰ ਮੋਹਸਿਨ ਅੱਬਾਸ ਵੀ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਪਰਿਵਾਰਕ ਵਿਰਸੇ ਨੂੰ ਵਰਤਮਾਨ ‘ਚ ਕਾਇਮ ਰੱਖਣ ਲਈ ਗਾਇਕੀ ਦੇ ਖੇਤਰ ਵਿੱਚ ਕਦਮ ਰੱਖ ਕੇ ਆਪਣਾ ਅਤੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਿਹਾ ਹੈ। ਸ਼ੌਕਤ ਅਲੀ ਨੂੰ ਗ਼ਜ਼ਲ ਤੇ ਗੀਤ ਗਾਉਣ ਤੋਂ ਇਲਾਵਾ ਸੂਫ਼ੀ ਕਲਾਮ ਅਤੇ ਕੱਵਾਲੀਆਂ ਗਾਉਣ ਵਿੱਚ ਵੀ ਮੁਹਾਰਤ ਹਾਸਲ ਹੈ। ਉਸ ਵੱਲੋਂ ਗਾਏ ਟੱਪੇ ਅਤੇ ਦਾਸਤਾਨ ਮਿਰਜ਼ਾ-ਸਾਹਿਬਾਂ, ਸੈਫ਼ੁਲ-ਮਲੂਕ ਤੇ ਹੀਰ-ਰਾਂਝਾ ਪਾਕਿਸਤਾਨ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਵੱਸਦੇ ਸਰੋਤੇ ਉਤੇਜਿਤ ਹੋ ਕੇ ਬੜੀ ਦਿਲਚਸਪੀ ਨਾਲ ਸੁਣਦੇ ਹਨ।ਉਸ ਨੇ ਪੰਜਾਬ ਦੇ ਸੂਫ਼ੀ ਸੰਤਾਂ-ਬੁੱਲ੍ਹੇਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਖ਼ਵਾਜ਼ਾ ਗੁਲਾਮ ਫ਼ਰੀਦ ਦੇ ਕਲਾਮ ਵੀ ਬਾਖ਼ੂਬੀ ਗਾਏ ਹਨ। ਇਸ ਤੋਂ ਇਲਾਵਾ ਲੋਕ ਗੀਤ ਛੱਲਾ, ਦੱਸ ਵੇ ਵਕੀਲਾ, ਹੀਰ ਵਾਰਿਸ ਸ਼ਾਹ, ਜੱਗਾ, ਕਾਗਜ਼ ਦੀ ਬੇੜੀ, ਸਾਈਂ ਅਬਦੁੱਲ ਗਫ਼ੂਰ, ਕਿਉਂ ਰੁੱਖਾ-ਰੁੱਖਾ ਬੋਲਨਾ, ਮਾਵਾਂ ਠੰਢੀਆਂ ਛਾਵਾਂ, ਭਾਗਾਂ ਵਾਲਿਓ ਨਾਮ ਜਪੋ ਅੱਲਾ ਨਾਮ, ਮੈਂ ਤਿੜਕੇ ਘੜੇ ਦਾ ਪਾਣੀ, ਪੀਨੇ ਆਂ ਤੇ ਆਪਣੇ ਲਈ, ਰਾਂਝਾ ਨੀ ਫ਼ਕੀਰ ਹੋ ਗਿਆ, ਰੱਬਾ ਸੋਹਣਿਆਂ ਨੂੰ, ਸਾਡੇ ਯਾਰ ਨੇ ਬੰਨ੍ਹ ਲਏ ਸਿਹਰੇ, ਤੇਰੀ ਲਾਲ ਪਰਾਂਦੀ, ਕਦੀ ਤਾਂ ਹੱਸ ਬੋਲ ਵੇ, ਕਿਉਂ ਦੂਰ-ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ, ਸ਼ੌਕਤ ਅਲੀ ਦੇ ਪ੍ਰਸਿੱਧ ਗੀਤ ਹਨ।
ਸ਼ੌਕਤ ਅਲੀ ਦਾ ਕਹਿਣਾ ਹੈ ਕਿ ਹਵਾ, ਪਾਣੀ, ਖ਼ੁਸ਼ਬੂ ਅਤੇ ਫ਼ਨਕਾਰ ਸਭ ਦੇ ਸਾਂਝੇ ਹਨ। ਹਮੇਸ਼ਾ ਪਿਆਰ ਵੰਡਦੇ ਹਨ ਤੇ ਦੋਸਤੀ ਦਾ ਸੰਦੇਸ਼ ਦਿੰਦੇ ਹਨ। ਭਾਰਤ ਆ ਕੇ ਜੋ ਮਾਣ ਮਹਿਸੂਸ ਹੁੰਦਾ ਹੈ, ਹੋਰ ਕਿਧਰੇ ਵੀ ਨਹੀਂ।

 

ਦਿਲਬਾਗ ਸਿੰਘ ਗਿੱਲ * ਮੋਬਾਈਲ: 99154-83005

28 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਨਵਾਦ ਬਿੱਟੂ ਜੀ .......ਵਡਮੁਲੀ ਜਾਣਕਾਰੀ ਸਾਝੀ ਕਰਨ ਲਈ........

28 Mar 2012

Reply