Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਹਾਣੀ "ਸਾਂਝਾ ਪਰਿਵਾਰ" :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
ਕਹਾਣੀ "ਸਾਂਝਾ ਪਰਿਵਾਰ"
ਸਾਂਝਾ ਪਰਿਵਾਰ
ਪਰਮਜੀਤ ਨੂੰ ਪਿੰਡੋਂ ਸ਼ਹਿਰ ਆਏ ਨੂੰ ਪੂਰੇ ਪੰਜ ਸਾਲ ਹੋ ਚੁੱਕੇ ਸਨ। ਸ਼ਹਿਰ ਵਿੱਚ ਉਹ ਨੌਕਰੀ ਕਰਦਾ ਸੀ। ਪਿੰਡ ਭਾਂਵੇ ਸ਼ਹਿਰ ਤੋਂ ਬਹੁਤੀ ਦੂਰ ਨਹੀ ਸੀ, ਪਰ ਫਿਰ ਉਹਨੇ ਸ਼ਹਿਰ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਸ਼ਾਇਦ ਉਹ ਅੱਜ ਦੇ ਤਕਨੀਕੀ ਯੁੱਗ ਵਿੱਚ ਆਪਣੇ ਸਾਂਝੇ ਪਰਿਵਾਰ ਨਾਲ ਰਹਿਣਾ ਪਸੰਦ ਨਾ ਕਰਦਾ ਹੋਵੇ ਤੇ ਆਪਣੀ ਅਲੱਗ ਜ਼ਿੰਦਗੀ ਜਿਉਣੀ ਚਾਹੁੰਦਾ ਹੋਵੇ।
ਅੱਜ ਸਕੂਲ ਤੋਂ ਵਾਪਸ ਆਇਆ ਉਸ ਦਾ ਚੌਥੀ ਜਮਾਤ ਵਿੱਚ ਪੜ੍ਹਦਾ ਬੱਚਾ ਆਪਣੀ ਪੰਜਾਬੀ ਦੀ ਕਿਤਾਬ ਲੈ ਕੇ ਆਪਣੇ ਪਿਤਾ ਕੋਲ ਬੈਠ ਗਿਆ। ਕਿਤਾਬ ਖੋਲਦੇ ਹੀ ਉਸ ਨੇ ਸ਼ਬਦ "ਸਾਂਝਾ ਪਰਿਵਾਰ" ਪੜ੍ਹੇ , ਇਹ ਪੜ੍ਹ ਕੇ ਬੱਚੇ ਨੇ ਆਪਣੇ ਪਿਤਾ ਪਰਮਜੀਤ ਨੂੰ ਪੁੱਛਿਆ, "ਪਿਤਾ ਜੀ, ਇਹ ਸਾਂਝਾ ਪਰਿਵਾਰ ਕਿ ਹੁੰਦਾ ਹੈ" ਪਰਮਜੀਤ ਨੇ ਜਵਾਬ ਦਿੱਤਾ "ਸਾਂਝਾ ਪਰਿਵਾਰ ਉਹ ਹੁੰਦਾ ਹੈ ਜਿਸ ਵਿਚ ਸਾਰੇ ਰਲ ਕੇ ਰਹਿੰਦੇ ਹਨ ਜਿਵੇਂ ਦਾਦਾ-ਦਾਦੀ, ਮਾਤਾ-ਪਿਤਾ, ਤਾਇਆ-ਤਾਈ, ਚਾਚਾ-ਚਾਚੀ, ਭੈਣ-ਭਰਾ ਤੇ ਸਾਰੇ ਬੱਚੇ।" ਇਹ ਸੁਣ ਕੇ ਬੱਚਾ ਬੋਲਿਆ, "ਪਿਤਾ ਜੀ, ਫਿਰ ਆਪਣਾ ਸਾਂਝਾ ਪਰਿਵਾਰ ਕਿੱਥੇ ਹੈ" ਹੁਣ ਪਰਮਜੀਤ ਕੁਝ ਨਾ ਬੋਲ ਸਕਿਆ।
ਗੁਰਜੰਟ ਤਕੀਪੁਰ
8872782684
14 Jan 2017

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut vadhia mini kahani likhi ji tusi...


hun sanjha parivar bs kitaban vich ee milega real life ch te mushkil aa 

15 Jan 2017

Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 

thanks ji tahanu story changi laggi ji 

jadon koi topic sochan layi majboor karda hai main story likhan bare sochda han ji.

kavita vele tan dil ton kamm leya janda hai ji.

                                                   Takipur

19 Jan 2017

Reply