Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿੱਲੀ ਅੱਖ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਸਿੱਲੀ ਅੱਖ


ਤੋਰ ਹਵਾ ਦੀ ਗਿੱਲੀ ਹੈ
ਮੌਸਮ ਦੀ ਅੱਖ ਸਿੱਲੀ ਹੈ
ਕੁਝ ਤੇ ਕਿਧਰੇ ਹੋਇਆ ਹੈ 
ਤਾਂ ਹੀ ਅੰਬਰ ਰੋਇਆ ਹੈ

ਬੱਦਲ ਦਾ ਅੰਗ ਘੁਲਿਆ ਹੈ
ਰੰਗ ਸਲੇਟੀ ਡੁਲਿਆ ਹੈ
ਬੇਰੰਗ ਇਕ ਇਹਸਾਸ ਜਿਹਾ
ਜਿਓਂ ਦਿਲ ਹੈ ਬੇਆਸ ਜਿਹਾ
ਕੈਨਵਸ ਦੇ ਰੰਗ ਘੁਲ ਮਿਲ ਜਿਓਂ 
ਰੰਗ - ਹੀਣੀ ਕੋਈ ਇਕਸੁਰਤਾ
ਤਸਵੀਰਾਂ ਤੇ ਛਾ ਜਾਵੇ 
ਹਰ ਇਕ ਰੰਗ ਨੂੰ ਖਾ ਜਾਵੇ

ਪੁਰਿਆਂ ਦੇ ਸਾਹੀਂ ਹਿਮ ਘੁਲਿਆ
ਧਰਤੀ ਤੇ ਅੰਬਰ ਠਿਠੁਰਿਆ 
ਤਿਣਕਾ ਤਿਣਕਾ ਖਬਲ ਜੰਮਿਆ 
ਪੱਤੇ ਪੱਤੇ ਸ਼ੀਸ਼ਾ ਬੰਨਿਆ 
ਕੋਰੇ ਦੀ ਚਾਦਰ ਫ਼ਸਲਾਂ ਤੇ
ਪਿੰਜਿਆ ਰੂੰ ਜਿਓਂ ਖਿਲਰ ਜਾਵੇ
ਝੀਲਾਂ ਤੇ ਧੁੰਦ ਪਈ ਉਡਦੀ ਹੈ
ਹੂੰਗ ਕੋਈ ਜਿਓਂ ਆਹ ਬੁੱਲੇ ਦੀ
ਕਾਫੀ ਕੂਕੇ ਸ਼ਾਹ ਬੁੱਲੇ ਦੀ

ਕਿਣਮਿਣ ਕਿਣਮਿਣ ਕਣੀਆਂ ਦੀ
ਉਲਝਣ ਧੀਆਂ ਜਣੀਆਂ ਦੀ
ਜਨਣੀ - ਸਧਰ ਮੋਈ ਹੈ 
ਛੱਪਰ ਦੀ ਅੱਖ ਰੋਈ ਹੈ ;
ਦਾਜ ਖੁਣੋਂ ਘਰ ਬੈਠੀ ਰਹ ਗਈ
ਵਸਲਾਂ ਦੀ ਅੱਗ ਧੁਖਦੀ ਰਹ ਗਈ
ਹਾਣਾਂ ਮੂਜਬ ਵਰ ਨਾ ਜੁੜਿਆ 
ਚਿੜੀਆਂ ਦਾ ਚੰਬਾ ਨਾ ਉੜਿਆ 
ਵੀਣੀਆਂ ਵੰਗਾਂ ਨੂੰ ਤਰਸਦੀਆਂ 
ਬਾਬਲ ਅੱਖਾਂ ਵਰਸਦੀਆਂ 


ਗਮ ਦਾ ਬੱਦਲ ਧਾਇਆ ਹੈ
ਦੁੱਖਾਂ ਦਾ ਹੜ ਆਇਆ ਹੈ
ਅੱਖਾਂ ਨੇ ਝੜੀਆਂ ਲਾਈਆਂ 
ਡੁੱਬੀਆਂ ਸਧਰਾਂ ਕੁਮਲਾਈਆਂ 
ਬਿਜਲੀ ਦਾ ਇਹ ਲਿਸ਼ਕਾਰਾ 
ਚੀਸਾਂ ਦਾ ਇਕ ਝਲਕਾਰਾ 
ਰੁੱਸੇ ਸਾਵਣ ,ਤੀਆਂ ਵੀ
ਆਹਾਂ ਭਰਦੀਆਂ ਧੀਆਂ ਵੀ
ਹਰ ਆਂਦੀ ਜਾਂਦੀ ਰੁਤ ਦਾ ਵੀ
ਇਹੀ ਚਲਣ ਹੁਣ ਹੋਇਆ ਹੈ
ਮੌਸਮ ਮੌਸਮ ਰੋਇਆ ਹੈ

ਮਹਲਾਂ ਦੇ ਪੈਰੀਂ ਬਸਤੀ
ਮਜਦੂਰਾਂ ਹਾਲਤ ਪਸਤੀ 
ਹਰ ਦਿਲ ਜਿਸਦਾ ਰੋਂਦਾ ਹੈ
ਛੱਪਰ ਛੱਪਰ ਚੋਂਦਾ ਹੈ
ਰੱਟਣ ਮਿਹਣੇ ਹੱਥਾਂ ਨੂੰ
ਸਾਖ ਨਾ ਮਿਲਦੀ ਛੱਤਾਂ ਨੂੰ 
ਝੁੱਗੀਆਂ ਰੋਜ਼ ਨੇ ਸੁੰਗੜਦੀਆਂ 
ਮਹਲੀਂ ਮਾੜੀਆਂ ਉਸਰਦੀਆਂ 
ਤਾਕ਼ਤ , ਤੱਕੜੀ ਦੰਮਾਂ ਦੀ
ਕ਼ਦਰ ਨਾ ਘਸਦੇ ਚੰਮਾਂ ਦੀ
ਕਾਮਾ ਰੋਗੀ ਹੋਇਆ ਹੈ 
ਘਰ ਘਰ ਸੋਗੀ ਹੋਇਆ ਹੈ
ਕੋਨਾ ਕੋਨਾ ਝੁੱਗੀ ਦਾ
ਕੰਧੀਂ ਲਗਕੇ ਰੋਇਆ ਹੈ
ਮੌਸਮ ਮੌਸਮ ਰੋਇਆ ਹੈ
ਹਰ ਮੌਸਮ ਹੀ ਰੋਇਆ ਹੈ 

ਤੋਰ ਹਵਾ ਦੀ ਗਿੱਲੀ ਹੈ
ਮੌਸਮ ਦੀ ਅੱਖ ਸਿੱਲੀ ਹੈ
ਕੁਝ ਤੇ ਕਿਧਰੇ ਹੋਇਆ ਹੈ 
ਤਾਂ ਹੀ ਅੰਬਰ ਰੋਇਆ ਹੈ---
ਦੇਖੋ ਅੰਬਰ ਰੋਇਆ ਹੈ!!!!

---------------csmann-071610----
16 Jul 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 
re

very nice channi 22

16 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

tuhadi likhni di tareef ch main lafz v ni jorh sakda.......

 

i am awestruck........ Surprised

 

masterpiece.... !!!

16 Jul 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

bahut khoob....

17 Jul 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good !!!

17 Jul 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

lao ji mein ta pehliyan 4 lines padke hee codec sochan lag payi es te......:P

 

simply amazing piece of work..........bahaut vadiya .......thanx for sharing

18 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬਸੂਰਤ .........ਬਹੁਤ ਵਧੀਆ ...........ਬ-ਕਮਾਲ .............ਰਚਨਾ ਬਾਈ ਜੀ

18 Jul 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

sabh dotaan da behut nehut dhanwaad

23 Jul 2010

Reply